ਇਤਹਾਸਕ ਝਰੋਖਾ
ਸ਼ੇਰ ਸ਼ਾਹ ਸੂਰੀ ਦੀ ਇਤਿਹਾਸਕ ਸ਼ਾਹੀ ਸ਼ਰਾਂ ਹੋ ਰਹੀ ਹੈ ਢਹਿ ਢੇਰੀ
Page Visitors: 3228
ਸ਼ੇਰ ਸ਼ਾਹ ਸੂਰੀ ਦੀ ਇਤਿਹਾਸਕ ਸ਼ਾਹੀ ਸ਼ਰਾਂ ਹੋ ਰਹੀ ਹੈ ਢਹਿ ਢੇਰੀ
ਅਟਾਰੀ 11 ਨਵੰਬਰ (ਪੰਜਾਬ ਮੇਲ)- ਫਤਿਹਾਬਾਦ ਪੁਰਾਣੇ ਲਾਹੌਰ-ਦਿੱਲੀ ਸ਼ਾਹ ਮਾਰਗ ’ਤੇ ਸਥਿਤ ਹੈ ਜਿੱਥੇ ਅਫਗਾਨ ਸ਼ਾਸਕ ਸ਼ੇਰਸ਼ਾਹ ਸੂਰੀ ਵੱਲੋਂ
ਬਣਵਾਈ ਸ਼ਾਹੀ ਸਰਾਂ ਢਹਿ-ਢੇਰੀ ਹੋ ਚੁੱਕੀ ਹੈ। ਹੁਣ ਤਾਂ ਬਸ ਦੋ ਸ਼ਾਹੀ ਗੇਟ ਤੇ ਇਕ ਮਸਜਿਦ ਹੀ ਬਚੇ ਹਨ। ਇਹ ਹੀ ਇਸ ਕਸਬੇ ਦੇ ਪੁਰਾਤਨ ਤੇ
ਇਤਿਹਾਸਕ ਹੋਣ ਦੀ ਗਵਾਹੀ ਭਰਦੇ ਹਨ। ਫਤਿਹਾਬਾਦ ਅੰਮ੍ਰਿਤਸਰ ਤੋਂ 40 ਅਤੇ ਤਰਨ ਤਾਰਨ ਤੋਂ 20 ਕਿਲੋਮੀਟਰ ਦੂਰ ਹੈ।
ਕਿਹਾ ਜਾਂਦਾ ਹੈ ਕਿ ਇਸ ਸਥਾਨ ’ਤੇ ਜਦੋਂ ਸ਼ੇਰ ਸ਼ਾਹ ਸੂਰੀ ਅਤੇ ਮੁਗ਼ਲ ਬਾਦਸ਼ਾਹ ਹਮਾਯੂੰ ਵਿਚਕਾਰ ਲੜਾਈ ਹੋਈ ਤਾਂ ਸ਼ੇਰਸ਼ਾਹ ਸੂਰੀ ਵੱਲੋਂ ਹਮਾਯੂੰ ਨੂੰ
ਹਰਾਉਣ ’ਤੇ ਪਿੰਡ ਦਾ ਨਾਂ ਫਤਿਹਾਬਾਦ ਰੱਖਿਆ ਹੋਵੇਗਾ। ਇੱਥੋਂ ਦੇ ਇਕ ਬਜ਼ੁਰਗ ਨੇ ਦੱਸਿਆ ਕਿ ਸ਼ੇਰ ਸ਼ਾਹ ਸੂਰੀ ਦੀ ਫੌਜ ਵਿੱਚ ਉਸ ਦੇ ਦੋ ਵਫ਼ਾਦਾਰ
ਜਰਨੈਲ ਫਤਹਿ ਅਤੇ ਖੁਆਸ ਸਨ। ਇਨ੍ਹਾਂ ਨੇ ਦੋ ਪਿੰਡ ਵਸਾਏ। ਜਰਨੈਲ ਫਤਹਿ ਨੇ ਫਤਿਹਾਬਾਦ ਅਤੇ ਖੁਆਸ ਨੇ ਖੁਆਸਪੁਰ ਵਸਾਇਆ। ਖੁਆਸਪੁਰ
ਇਥੋਂ ਉਤਰ ਦੀ ਬਾਹੀ ਵੱਲ ਲਗਪਗ ਅੱਧਾ ਕਿਲੋਮੀਟਰ ਦੂਰ ਹੈ।
ਸ਼ੇਰ ਸ਼ਾਹ ਸੂਰੀ ਨੇ (1472-1545) ਪੈਨਾਮ ਨੇੜੇ ਢਾਕਾ (ਹੁਣ ਬੰਗਲਾਦੇਸ਼) ਤੋਂ ਪਿਸ਼ਾਵਰ ਨਾਲ ਅਫਗਾਨਿਸਤਾਨ ਤੱਕ ਇਹ ਪਹਿਲਾ ਮਾਰਗ ਬਣਵਾਇਆ
ਸੀ। ਫਤਿਹਾਬਾਦ ਵਿਖੇ ਸ਼ੇਰ ਸ਼ਾਹ ਸੂਰੀ ਨੇ ਇਕ ਵੱਡੀ ਸਰਾਂ, ਦੋ ਗੇਟ, ਤਲਾਬ ਤੇ ਮਸਜਿਦ ਬਣਵਾਏ ਸਨ। ਗੇਟਾਂ ਦੇ ਬਾਹਰ ਰੰਗਦਾਰ ਟਾਈਲਾਂ
ਲਗਵਾਈਆਂ। ਲਗਪਗ ਚਾਰ ਸਦੀਆਂ ਬੀਤਣ ਪਿੱਛੋਂ ਵੀ ਗੇਟਾਂ ’ਤੇ ਹੋਈ ਮੀਨਾਕਾਰੀ ਅੱਜ ਵੀ ਦਿਖਾਈ ਦਿੰਦੀ ਹੈ। ਇੱਥੇ ਸਰਾਂ ਬਣਨ ਤੋਂ ਬਾਅਦ ਮੁਗ਼ਲ
ਕਾਲ ਸਮੇਂ ਸਰਾਂ ਨੌਰੰਗਾਬਾਦ, ਸਰਾਂ ਅਮਾਨਤ ਖਾਂ ਤੇ ਸਰਾਂ ਨੂਰਦੀਨ ਵਿਖੇ ਵੀ ਸਰਾਵਾਂ ਬਣਾਈਆਂ ਗਈਆਂ। ਫਤਿਹਾਬਾਦ ਸਰਾਂ ਤੇ ਨੌਰੰਗਾਬਾਦ ਸਰਾਂ ਢਹਿ-ਢੇਰੀ ਹੋ ਚੁੱਕੀਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਨੇ ਆਪਣੀ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਤਾਂ ਫਤਿਹਾਬਾਦ ਵਿਖੇ ਪਹਿਲੀ ਰਾਤ ਠਹਿਰੇ ਸਨ। ਫਤਿਹਾਬਾਦ ਸੁਲਤਾਨਪੁਰ ਲੋਧੀ ਤੋਂ 25 ਕਿਲੋਮੀਟਰ ਦੂਰ ਹੈ। ਇਸ ਸਥਾਨ ਦਾ ਅਸਲੀ ਢਾਂਚਾ ਮਿਟ ਚੁੱਕਾ ਹੈ ਤੇ ਹੁਣ ਇੱਥੇ ਗੁਰਦੁਆਰਾ ਨਾਨਕ ਪੜਾਓ ਦੀ ਇਮਾਰਤ ਉਸਾਰੀ ਗਈ ਹੈ। ਇਸ ਇਤਿਹਾਸਕ ਕਸਬੇ ਨੂੰ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਜੀ ਦੀ ਚਰਨ ਛੋਹ ਵੀ ਪ੍ਰਾਪਤ ਹੈ। ਮੁਗ਼ਲ ਕਾਲ ਸਮੇਂ ਫਤਿਹਾਬਾਦ
ਤਹਿਸੀਲ ਵੀ ਸੀ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਜਦੋਂ ਸ੍ਰੀ ਗੁਰੂ ਅਰਜਨ