ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
2014 ਦੀਆਂ ਭਾਰਤੀ ਲੋਕ-ਸਭਾ ਚੋਣਾਂ ਅਤੇ ਜੱਟ ਭਾਈਚਾਰਾ
2014 ਦੀਆਂ ਭਾਰਤੀ ਲੋਕ-ਸਭਾ ਚੋਣਾਂ ਅਤੇ ਜੱਟ ਭਾਈਚਾਰਾ
Page Visitors: 2615

       2014 ਦੀਆਂ ਭਾਰਤੀ ਲੋਕ-ਸਭਾ ਚੋਣਾਂ ਅਤੇ ਜੱਟ ਭਾਈਚਾਰਾ
   
2014 ਵਿਚ ਭਾਰਤੀ ਲੋਕ-ਸਭਾ ਦੀ ਚੋਣ ਹੋਣ ਵਾਲੀ ਹੈ , ਪੰਜਾਬ ਵਿਚ ਇਕ ਬੰਨੇ ਕਾਂਗਰਸ ਅਤੇ ਦੂਜੇ ਬੰਨੇ ਬੀ. ਜੇ. ਪੀ. ਬਾਦਲ ਦੇ ਮੋਢਿਆਂ ਤੇ ਚੜੀ ਹੋਈ ਬਾਕੀ ਸਾਰੀਆਂ ਪਾਰਟੀਆਂ ਤਾਂ ਨਾ ਦੇ ਬਰਾਬਰ ਹੀ ਹਨ ਕੁਝ ਆਜ਼ਾਦ ਉਮੀਦਵਾਰ ਵੀ ਹੋਣਗੇ ਪੀ. ਪੀ. ਪੀ, ਦਾ ਤਾਂ ਵਿਧਾਨ-ਸਭਾ ਦਾ ਵੀ
ਖਾਤਾ ਨਹੀਂ ਖੁਲ੍ਹਾ ਸੀ
, ਲੋਕ ਸਭਾ ਵਿਚ ਕੀ ਖੁਲ੍ਹਣਾ ? ਕਾਂਗਰਸ ਨੂੰ ਸਿੱਖਾਂ ਵਿਚ ਬਦਨਾਮ ਕਰ ਕੇ , ਬਾਦਲ ਦੇ ਮੋਢਿਆਂ ਤੇ ਚੜ੍ਹੀ ਬੀ. ਜੇ. ਪੀ. ਸਭ ਤੋਂ
ਵੱਧ ਫਾਇਦੇ ਵਿਚ ਹੈ
, ਵਰਨਾ ਇਸ ਦੀਆਂ ਵੀ ਪੰਜਾਬ ਵਿਧਾਨ-ਸਭਾ ਵਿਚ ਇਕ-ਦੋ ਸੀਟਾਂ ਹੀ ਹੁੰਦੀਆਂ ਸਨ ਬਾਦਲ ਨੇ ਬੀ. ਜੇ. ਪੀ. ਦੇ ਪ੍ਰਧਾਨ-ਮੰਤ੍ਰੀ
ਉਮੀਦਵਾਰ (ਨਰਿੰਦਰ ਮੋਦੀ) ਨੂੰ ਪੰਜਾਬ ਵਿਚਲੀ ਚੋਵ ਰੈਲੀ ਵਿਚ
ਪੰਜਾਬ ਦਾ ਸਰਤਾਜ ਖਿਤਾਬ ਨਾਲ ਨਿਵਾਜ ਕੇ ਸਾਬਤ ਕਰ ਦਿੱਤਾ ਹੈ ਕਿ ਜੇ ਗਿਆਨੀ ਗੁਰਬਚਨ ਸਿੰਘ , ਉਸ ਦਾ ਝੋਲੀ-ਚੁਕ , ਉਸ ਨੂੰ ਫਕਰੇ-ਕੌਮ ਦਾ ਖਿਤਾਬ ਦੇ ਸਕਦਾ ਹੈ ਤਾਂ ਉਹ ਵੀ ਕਿਸੇ ਨਾਲੋਂ ਘੱਟ ਨਹੀਂ ਇਸ ਤਰ੍ਹਾ ਬਾਦਲ ਨੇ ਸਾਫ ਕਰ ਦਿੱਤਾ ਹੈ ਕਿ , ਉਸ ਦੀ ਪਾਲਿਸੀ ਵਿਚ ਕੋਈ ਤਬਦੀਲੀ ਨਹੀਂ ਹੋਵੇਗੀ , ਉਸ ਦਾ ਬੀ. ਜੇ. ਪੀ. ਨਾਲ ਮੀਆਂ ਬੀਵੀ ਵਾਲਾ ਰਿਸ਼ਤਾ ਹੋਰ ਪੱਕਾ ਹੋਵੇਗਾ
  
ਪਰ ਮੈਂ ਇਹ ਸਾਰੀਆਂ ਗੱਲਾਂ ਕਿਉਂ ਲਿਖ ਰਿਹਾ ਹਾਂ
? ਮੇਰਾ ਵਿਸ਼ਾ , ਇਹ ਤਾਂ ਨਹੀਂ , ਕਿਉਂਕਿ ਮੈਂ ਤਾਂ ਬਹੁਤ ਪਹਿਲਾਂ ਹੀ ਇਸ ਗੰਦਗੀ ਭਰੇ ਮੈਦਾਨ ਨੂੰ ਤਿਆਗ ਚੁੱਕਾ ਹਾਂ ਹੁਣ ਤਾਂ ਮੇਰੀ ਸੋਚ ਸਿਰਫ ਪੰਥ ਦੇ ਭਵਿੱਖ ਤਕ ਹੀ ਸੀਮਿਤ ਹੋ ਗਈ ਹੈ , ਉਸ ਹਿਸਾਬ ਮੈਨੂੰ ਖਾਲੀ ਸਿੱਖਾਂ ਬਾਰੇ ਹੀ ਲਿਖਣਾ ਬਣਦਾ ਹੈ  
 
ਸ. ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ
, ਸੰਤ-ਸਮਾਜ ਸਮੇਤ , ਅਕਾਲੀ ਦਲ ਵਲੋਂ ਲੜ ਕੇ , ਸ਼੍ਰੋਮਣੀ ਕਮੇਟੀ ਤੇ ਆਪਣਾ ਪਰਚਮ ਬੜੀ ਸ਼ਾਨ ਨਾਲ ਲਹਿਰਾਇਆ ਫਿਰ ਉਸ ਨੇ ਵਿਧਾਨ-ਸਭਾ ਦੀਆਂ ਚੋਣਾਂ , ਪੰਜਾਬੀ ਪਾਰਟੀ ਵਲੋਂ ਲੜ ਕੇ , ਦੂਸਰਿਆਂ ਦਾ ਲੱਕ ਤੋੜਿਆ ਕੁਝ ਦਿਨਾਂ ਮਗਰੋਂ ਹੀ ਉਸ ਨੇ ਪੰਜਾਬੋਂ ਬਾਹਰ ਡੀ. ਐਸ. ਜੀ. ਪੀ. ਸੀ. ਦੀਆਂ ਚੋਣਾਂ ਅਕਾਲੀ ਦਲ ਦੇ ਬੈਨਰ ਥੱਲੇ ਲੜ ਕੇ ਸਰਨਾ ਜੀ ਨੂੰ ਨਾਨੀ ਚੇਤੇ ਕਰਵਾ ਦਿੱਤੀ ਹੁਣ ਫਿਰ ਪੰਜਾਬੀ ਪਾਰਟੀ ਵਲੋਂ ਲੋਕ ਸਭਾ ਦੀਆਂ ਚੋਣਾਂ ਲੜਨ ਦੀ ਵਾਰੀ ਆ ਗਈ ਹੈ
 
ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ
, ਜੱਟ ਭਾਈ-ਚਾਰੇ ਨੇ ਉਨ੍ਹਾਂ ਨੂੰ , ਨਿਰ-ਵਿਵਾਦ ਰੂਪ ਵਿਚ ਆਪਣਾ ਆਗੂ ਮੰਨ ਲਿਆ ਹੈ ਵੈਸੇ ਜੱਟਾਂ ਵਿਚ ਕੁਝ ਹੋਰ ਬਰਾਦਰੀਆਂ ਵੀ ਸ਼ਾਮਲ ਹੋ ਗਈਆਂ ਹਨ , ਮਿਸਾਲ ਵਜੋਂ ਕਿਸੇ ਵੇਲੇ ਦੇ ਰਾਜੇ , ਜਿਨ੍ਹਾਂ ਨੂੰ ਰਾਜ-ਪੂਤ ਕਿਹਾ ਜਾਂਦਾ ਸੀ , ਉਹ ਸਾਰੇ ਵੀ ਅੱਜ ਜੱਟ ਹੋ ਗਏ ਹਨ , ਇਵੇਂ ਸਿੱਖਾਂ ਵਿਚ ਜੱਟਾਂ ਦੀ ਗਿਣਤੀ ਅੱਧੋਂ ਟੱਪ ਗਈ ਹੈ ਲੋਕ ਸਭਾ ਚੋਣਾਂ ਵਿਚ ਸਾਰੇ ਬਾਦਲ ਦਾ ਹੀ ਸਾਥ ਦੇਣਗੇ
ਸੰਸਥਾਗਤ ਢਾਂਚੇ ਤੇ ਬਾਦਲ ਦੀ ਮਜ਼ਬੂਤ ਪਕੜ ਹੋਣ ਕਰ ਕੇ
, ਹੋਰ ਬਰਾਦਰੀਆਂ ਦੀਆਂ ਵੋਟਾਂ ਵੀ ਬਾਦਲ ਦਲ ਨੂੰ ਲਾਜ਼ਮੀ ਮਿਲਣਗੀਆਂ ਇਵੇਂ ਉਸ ਦੀ ਪਾਰਟੀ (ਪੰਜਾਬੀ-ਪਾਰਟੀ + ਅਕਾਲੀ-ਦਲ) ਬੀ. ਜੇ. ਪੀ. ਨਾਲ ਮਿਲ ਕੇ ਵੱਡੀ ਜਿੱਤ ਪਰਾਪਤ ਕਰੇਗੀ ਇਸ ਦੀਆਂ ਬਹੁਤੀਆਂ ਵੋਟਾਂ ਤਾਂ ਇਸ ਦਾ ਸੰਤ ਸਮਾਜ ਘੇਰੀ ਰਖਦਾ ਹੈ
  
ਇਸ ਜਿੱਤ ਦਾ ਪੰਜਾਬ ਦੀ ਜੰਤਾ
, ਖਾਸ ਕਰ ਜੱਟਾਂ ਤੇ ਬਹੁਤ ਅਸਰ ਪਵੇਗਾ ਜਿੱਤਣ ਵਾਲੇ ਦੀ ਤਾਂ ਚਾਲ-ਢਾਲ , ਕਾਰ-ਵਿਹਾਰ ਦੀ ਬਦਲ ਜਾਂਦਾ ਹੈ , ਫਿਰ ਉਨ੍ਹਾਂ ਜੱਟਾਂ ਦਾ ਤਾਂ ਕਹਿਣਾ ਹੀ ਕੀ , ਜੋ ਲਗਾਤਾਰ ਤੀਹ ਸਾਲ ਤੋਂ ਛਿੱਤਰ ਖਾਂਦੇ ਵੀ , ਸਟੇਜਾਂ ਤੋਂ ਗਾਉਂਦੇ ਹਨ ਕਿਹੜਾ ਜੰਮ ਪਿਆ ਸੂਰਮਾ , ਜਿਹੜਾ ਜੱਟ ਦੀ ਬੜ੍ਹਕ ਨੂੰ ਰੋਕੇ ਇਸ ਜਿੱਤ ਨਾਲ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਖਪਤ ਵੀ  ਵਧ ਜਾਵੇਗੀ , ਸਿਰਾਂ ਤੋਂ ਪੱਗਾਂ ਅਤੇ ਚੁਨੀਆਂ ਹੋਰ ਗਾਇਬ ਹੋ ਜਾਣਗੀਆਂ , ਨਾਵਾਂ ਨਾਲੋਂ ਸਿੰਘ ਅਤੇ ਕੌਰ ਵੀ ਗਿਣਤੀ ਦੇ ਹੀ ਰਹਿ ਜਾਣਗੇ , ਲੋਕਾਂ ਦੀਆਂ ਕੁੜੀਆਂ ਉਧਾਲਣ ਦਾ ਰਿਵਾਜ ਵੀ ਜ਼ੋਰਾਂ ਤੇ ਹੋ ਜਾਵੇਗਾ , ਸੰਤਾਂ-ਮਹਾਂਪੁਰਖਾਂ-ਬ੍ਰਹਮਗਿਆਨੀਆਂ ਦੀ ਫਸਲ ਖੁੰਬਾਂ ਵਾਙ ਪੈਦਾ ਹੋਵੇਗੀ ਵੈਸੇ ਤਾਂ ਸਿੱਖੀ ਦਾ ਕਰੀਬ-ਕਰੀਬ ਭੋਗ ਪੈ ਹੀ ਗਿਆ ਹੈ , ਰਹਿੰਦੀ-ਖੂੰਦੀ ਕਸਰ ਇਸ ਜਿੱਤ ਨਾਲ ਪੂਰੀ ਹੋ ਜਾਵੇਗੀ
  
ਪਰ ਸਾਰੇ ਜੱਟ ਤਾਂ ਇਸ ਖਾਤੇ ਵਿਚ ਨਹੀਂ ਪਾਏ ਜਾ ਸਕਦੇ
, ਇਨ੍ਹਾਂ ਵਿਚੋਂ ਕੁਝ ਤਾਂ ਮੇਰੇ ਲਈ ਸਕੇ ਭਰਾਵਾਂ ਵਰਗੇ  , ਮਿਤ੍ਰਾਂ-ਦੋਸਤਾਂ ਸਮਾਨ ਹਨ , ਜਦੋਂ ਮੈਂ ਉਨ੍ਹਾਂ ਬਾਰੇ ਸੋਚਦਾ ਹਾਂ ਤਾਂ ਸੁਭਾਵਕ ਹੀ ਉਨ੍ਹਾਂ ਦੇ ਭਵਿੱਖ ਬਾਰੇ ਫਿਕਰ ਹੁੰਦਾ ਹੈ ਬਾਦਲ ਅਤੇ ਉਸ ਦੀ ਜੁੰਡਲੀ ਤਾਂ ਮਾਇਆ-ਧਾਰੀ ਹੋ ਗਈ ਹੈ , ਪਰ ਇਹ ਵਿਚਾਰੇ ਤਾਂ ਸਾਡੇ ਵਰਗੇ ਕਿਰਤੀ ਹੀ ਹਨ    ਗੁਰੂ ਸਾਹਿਬ ਫਰਮਾਉਂਦੇ ਹਨ ,

                      ਮਾਇਆਧਾਰੀ ਅਤਿ ਅੰਨਾ ਬੋਲਾ ॥ (313)
   
ਇਕ ਤਾਂ ਹੁੰਦਾ ਹੈ ਅੰਨਾ
, ਜਿਸ ਨੂੰ ਦਿਸਦਾ ਨਹੀਂ ਹੈ , ਇਕ ਹੁੰਦਾ ਹੈ ਬੋਲਾ , ਜਿਸ ਨੂੰ ਕੁਝ ਸੁਣਦਾ ਨਹੀਂ ਹੈ , ਪਰ ਮਾਇਆਧਾਰੀੰ ਅੱਖਾਂ ਅਤੇ ਕੰਨ ਹੁੰਦੇ
ਵੀ
, ਅੰਨਾ ਅਤੇ ਬੋਲਾ ਹੁੰਦਾ ਹੈ , ਉਹ ਵੀ ਅੱਤ ਦਾ , ਪਰਲੇ ਦਰਜੇ ਦਾ ਉਸ ਨੂੰ ਮਾਇਆ ਦੀ ਚਮਕ ਤੋਂ ਬਗੈਰ , ਕੁਝ ਵੀ ਨਹੀਂ ਦਿਸਦਾ , ਅਤੇ ਮਾਇਆ ਦੀ ਖਣਕ ਤੋਂ ਬਗੈਰ ਕੁਝ ਵੀ ਨਹੀਂ ਸੁਣਦਾ   
  
ਇਹੀ ਹਾਲਤ ਬਾਦਲ ਜੁੰਡਲੀ ਦੀ
, ਸਮੇਤ ਉਸ ਦੇ ਰਿਸ਼ਤੇਦਾਰਾਂ , ਸੰਤ-ਯੂਨੀਅਨ , ਰਾਧਾ-ਸਵਾਮੀਆਂ , ਨਿਰੰਕਾਰੀਆਂ , ਨਾਮ-ਧਾਰੀਆਂ , ਸਰਸਾ-ਸਾਧ ਦੇ ਇੰਸਾਂ ਦੀ ਹੈ ਜਦ ਗੁਰੂ ਹੀ ਅੰਨ੍ਹੇ ਹੋਣ ਤਾਂ ਚੇਲਿਆਂ ਵੀ ਅੰਨ੍ਹਿਆਂ ਵਾਲੇ ਕੰਮ ਹੀ ਕਰਨੇ ਹਨ । (ਪਿਛਲੇ ਦਿਨੀਂ ਇਕ ਗੁਰਦਵਾਰੇ ਵਿਚ ਬੱਚਿਆਂ ਦੀ , ਗੁਰਮਤਿ ਬਾਰੇ ਪ੍ਰੀਖਿਆ ਹੋ ਰਹੀ ਸੀ , ਪ੍ਰੀਖਿਆ ਲੈਣ ਵਾਲੇ ਨੇ ਇਕ ਬੱਚੇ ਨੂੰ ਸਵਾਲ ਕੀਤਾ ਸਿੱਖਾਂ ਦਾ ਗੁਰੂ ਕੌਣ ਹੈ ? ” ਬੱਚੇ ਨੇ ਬੜੇ ਤਪਾਕ ਨਾਲ ਜਵਾਬ ਦਿੱਤਾ  ਪ੍ਰਕਾਸ਼ ਸਿੰਘ ਬਾਦਲ ਅਜਿਹੀ ਹਾਲਤ ਵਿਚ ਇਨ੍ਹਾਂ ਵਿਚਾਰਿਆਂ ਨੂੰ ਹਿੰਦੂ ਬਣਦਿਆਂ ਬਹੁਤਾ ਸਮਾ ਨਹੀਂ ਲੱਗਣਾ    
   
ਜਦ ਇਹ ਪ੍ਰਕਾਸ਼ ਚੰਦ
, ਸੁਖਬੀਰ ਦਾਸ ਹਿੰਦੂ ਹੋ ਜਾਣਗੇ , ਤਾਂ ਬ੍ਰਾਹਮਣ ਦੀ ਵਰਨ-ਵੰਡ ਅਨੁਸਾਰ , ਇਹ ਕਿਹੜੀ ਜਾਤੀ ਵਿਚ ਆਉਣਗੇ ? ਸਾਫ ਹੈ ਇਹ ਜਿਸ ਜਾਤੀ ਵਿਚੋਂ ਨਿਕਲੇ ਸਨ , ਓਸੇ ਵਿਚ ਹੀ ਆਉਣਗੇ , ਅਤੇ ਇਹ ਸ਼ੂਦਰਾਂ ਵਿਚੋਂ ਹੀ ਸੱਖ ਬਣੇ ਸਨ , ਸੋ ਸ਼ੂਦਰਾਂ ਵਿਚ ਹੀ ਵਾਪਸ ਚਲੇ ਜਾਣਗੇ ਹਿੰਦੂਆਂ ਦੀ ਰਹਿਤ-ਮਰਯਾਦਾ ਮਨੂ-ਸਿਮ੍ਰਤੀ ਹੈ, ਉਸ ਅਨੁਸਾਰ ਇਨ੍ਹਾਂ ਦਾ ਕੀ ਹਾਲ ਹੋਵੇਗਾ ? ਸੁਭਾਵਕ ਹੀ ਇਨ੍ਹਾਂ ਨੂੰ ਪੜ੍ਹਨ-ਲਿਖਣ ਦੀ ਖੇਚਲ ਨਹੀਂ ਕਰਨੀ ਪਵੇਗੀ . ਕਿਉਂਕਿ ਹਿੰਦੂਆਂ ਵਿਚ , ਸ਼ੁਦਰ ਨੂੰ ਪੜ੍ਹਨ-ਲਿਖਣ ਦੀ ਇਜਾਜ਼ਿਤ ਨਹੀਂ ਹੈ , ਜੇ ਸ਼ੁਦਰ ਪੜ੍ਹਦਾ ਮਿਲ ਜਾਵੇ ਤਾਂ ਉਸ ਦੀ ਜ਼ਬਾਨ ਵੱਢ ਦਿੱਤੀ ਜਾਂਦ ਹੈ , ਜੇ ਕੋਈ ਸ਼ੂਦਰ , ਗਿਆਨ ਦੀ ਗੱਲ ਸੁਣਦਾ ਮਿਲ ਜਾਵੇ ਤਾਂ ਉਸ ਦੇ ਕੰਨਾਂ ਵਿਚ , ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਹੈ । (ਸ਼ੰਬੂਕ ਅਤੇ ਏਕਲਵਯ ਇਸ ਦੀ ਜਿਉਂਦੀ-ਜਾਗਦੀ ਮਿਸਾਲ ਹਨ)
   
ਜਿਸ ਮਾਇਆ ਦੇ ਨਸ਼ੇ ਵਿਚ ਅੱਜ ਇਹ ਅੰਨੇ-ਬੋਲੇ ਹੋਏ ਪਏ ਹਨ
, ਮਨੂ-ਸਿਮ੍ਰਤੀ ਅਨੁਸਾਰ ਸ਼ੂਦਰਾਂ ਨੂੰ ਉਹ ਵੀ ਰੱਖਣ ਦਾ ਹੱਕ ਨਹੀਂ ਹੈ , ਮਨੂ-ਸਿਮ੍ਰਤੀ ਅਨੁਸਾਰ ਦੁਨੀਆ ਵਿਚ ਸਾਰਾ ਕੁਝ ਬ੍ਰਾਹਮਣ ਦਾ ਹੈ , ਸੋ ਬ੍ਰਾਹਮਣ (ਨਰਿੰਦਰ-ਮੋਦੀ) ਨੇ ਇਨ੍ਹਾਂ ਕੋਲੋਂ ਆਪਣਾ ਮਾਲ (ਜੋ ਇਨ੍ਹਾਂ ਨੇ ਦੂਸਰਿਆਂ ਨੂੰ ਲੁੱਟ-ਲੁੱਟ ਕੇ ਇਕੱਠਾ ਕੀਤਾ ਹੈ) ਵਾਪਸ ਲੈ ਲੈਣਾ ਹੈ
 
ਬਾਕੀ ਰਹਿ ਗਈ ਗੱਲ
, ਪਿੰਡ ਦੀ ਗਲੀ ਵਿਚੋਂ ਲੱਕ ਨਾਲ ਝਾੜੂ ਬੰਨ੍ਹ ਕੇ ਨਿਕਲਣ ਦੀ , (ਤਾਂ ਜੋ ਗਲੀ ਦੀ ਸਫਾਈ ਹੁੰਦੀ ਰਹੇ ਅਤੇ ਇਨ੍ਹਾਂ ਦੀ ਪੈੜ ਨਾਲ ਲਗ ਕੇ , “ ਪੰਜਾਬ ਦਾ ਸਰਤਾਜ ਮੋਦੀ ਭਿੱਟਿਆ ਨਾ ਜਾਵੇ) ਉਹ ਤਾਂ ਜਦ ਬੰਦੇ ਕੋਲ ਪੈਸੇ ਨਾ ਰਹਿ ਜਾਣ , ਵਿਦਿਆ ਨਾ ਹੋਵੇ ਤਾਂ ਉਹ ਆਪੇ ਹੀ ਮੰਨ ਜਾਂਦਾ ਹੈ , ਜਿਵੇਂ ਅੱਜ ਬਾਦਲ ਦੂਸਰਿਆਂ ਨੂੰ ਮਨਾਉਣਾ ਚਾਹੁੰਦਾ ਹੈ ਵੈਸੇ ਅਕਿਰਤ-ਘਣ ਲਈ ਇਹ ਕੋਈ ਵੱਡੀ ਸਜ਼ਾ ਨਹੀਂ ਹੋਵੇਗੀ
   
ਮੈਨੂੰ ਤਾਂ ਫਿਕਰ ਹੈ ਉਨ੍ਹਾਂ ਲੋਕਾਂ ਦਾ ਜੋ
, ਕਣਕ ਦੇ ਨਾਲ ਘੁਣ ਵਾਙ ਪਿਸ ਜਾਣਗੇ ਯਾਨੀ ਉਨ੍ਹਾਂ ਜੱਟਾਂ ਦੀ , ਜੋ ਸਿੱਖੀ ਨੂੰ ਬਚਾਉਣ ਲਈ ਸਿਰ-ਧੜ ਦੀ ਬਾਜ਼ੀ ਲਗਾ ਰਹੇ ਹਨ ਬਾਦਲ ਬੰਧੂਆਂ ਦੀ ਵੀ ਐਸ਼ ਤਦ ਤਕ ਹੀ ਹੈ , ਜਦ ਤਕ ਸਿੱਖੀ ਜਿਉਂਦੀ ਹੈ ਸਿੱਖੀ ਦੇ ਖਤਮ ਹੁੰਦਿਆਂ ਹੀ , ਬਾਦਲ ਬੰਧੂਆਂ ਦੀ ਉਪਰ ਦੱਸੀ ਹਾਲਤ ਵੱਲ ਵਧਣ ਦੀ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ
   
ਖੈਰ ਕੋਈ ਗੱਲ ਨਹੀਂ ਮੇਰੇ ਵੀਰੋ
, ਤੁਸੀਂ ਅਜੇ ਤਾਂ ਬਾਦਲ-ਦਲ ਨੂੰ ਵੋਟ ਪਾਵੋ , ਤੁਹਾਡੀਆਂ ਇਕ-ਦੋ ਪੀੜ੍ਹੀਆਂ ਤਾਂ ਏਦਾਂ ਹੀ ਐਸ਼ ਕਰਨਗੀਆਂ , ਇਸ ਦੇ ਮਗਰੋਂ ਹੀ ਸਾਰਾ ਕੁਝ ਬਦਲਣਾ ਹੈ ਤੁਸੀਂ ਕੋਈ ਫਿਕਰ ਨਾ ਕਰੋ , ਜੋ ਕੁਝ ਵੀ ਤੁਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿਚ ਦੇ ਜਾਵੋਗੇ , ਉਹ ਉਸ ਨੂੰ ਆਪੇ ਹੀ ਭੁਗਤ ਲੈਣਗੇ ਇਕ ਗੱਲ ਹੋਰ ਬੜੀ ਫਿਕਰ ਵਾਲੀ ਹੈ ਕਿ , ਅੱਜ ਤਾਂ ਤੁਹਾਡੇ ਮਹਾਨ ਵਿਦਵਾਨ , ਗੁਰਮਤਿ ਵਲੋਂ ਅਖਾਂ ਮੀਟਕੇ ਤੁਹਾਨੂੰ ਇਹ ਪੜ੍ਹਾ ਰਹੇ ਹਨ ਕਿ ਮਰਨ ਮਗਰੋਂ ਕੋਈ ਲੇਖਾ-ਜੋਖਾ ਨਹੀਂ ਹੁੰਦਾ , ਪਰ ਬ੍ਰਾਹਮਣ ਦੇ ਨਿਯਮ ਅਨੁਸਾਰ ਤਾਂ ਉਹ ਵੀ ਭੁਗਤਣਾ ਪੈ ਜਾਣਾ ਹੈ ਪਰ ਤੁਸੀਂ ਫਿਰ ਵੀ ਕੋਈ ਫਿਕਰ ਨਾ ਕਰੋ , ਬ੍ਰਾਹਮਣ ਕੋਲ ਰੱਬ ਨੂੰ ਬੁਧੂ ਬਣਾ ਕੇ ਤੁਹਾਨੂੰ ਬਚਾਉਣ ਦੇ ਬਹੁਤ ਉਪਾਅ ਹਨ
                                                                                                 
ਅਮਰ ਜੀਤ ਸਿੰਘ ਚੰਦੀ   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.