* ਨਾ ਹਮ ਹਿੰਦੂ ਨ ਮੁਸਲਮਾਨ *
ਭੈਰਉ ਮਹਲਾ 5॥
ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥1॥
ਹੇ ਭਾਈ! ਨਾਂ ਮੈਂ ਹਿੰਦੂਆਂ ਦੇ ਵਰਤ ਰ¤ਖਦਾ ਹਾਂ ਅਤੇ ਨਾਂ ਹੀ ਰਮਜ਼ਾਨ ਦੇ ਮਹੀਨੇ ਵਿਚ ਮੁਸਲਮਾਨਾਂ ਵਾਂਗ ਰੋਜ਼ੇ ਰ¤ਖਦਾ ਹਾਂ।ਮੈਂ ਤਾਂ ਸਿਰਫ ਉਸ ਇਕ ਪਰਮਾਤਮਾ ਨੂੰ ਸਿਮਰਦਾ ਹਾਂ ਜੋ ਓੜਕ ਰ¤ਖਿਆ ਕਰਦਾ ਹੈ।1।
ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥1॥ਰਹਾਉ॥
ਹੇ ਭਾਈ! ਆਤਮਕ ਜੀਵਨ ਦੀ ਅਗਵਾਈ ਨਾਂ ਮੈਂ ਹਿੰਦੂਆਂ ਤੋਂ ਲੈਂਦਾ ਹਾਂ ਨਾਂ ਮੁਸਲਮਾਨਾਂ ਤੋਂ, ਮੈਂ ਇਨ੍ਹਾਂ ਦੂਹਾਂ ਤੋਂ ਪਲਾ ਛੁੜਾ ਲਿਆ ਹੈ। ਮੇਰਾ ਤਾਂ ਸਿਰਫ ਇਕ ਉਹ ਹੈ ਜਿਸ ਨੂੰ ਹਿੰਦੂ ਗੁਸਾਈ ਆਖਦੇ ਹਨ ਅਤੇ ਮੁਸਲਮਾਨ ਅਲਾ ਆਖਦੇ ਹਨ।1।ਰਹਾਉ।
ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥2॥
ਹੇ ਭਾਈ! ਨਾਂ ਮੈਂ ਮੁਸਲਮਾਨਾਂ ਵਾਂਗ ਹ¤ਜ ਕਰਨ ਕਾਬੇ ਜਾਂਦਾ ਹਾਂ ਅਤੇ ਨਾਂ ਹੀ ਹਿੰਦੂਆਂ ਦੇ ਤੀਰਥਾਂ ਤੇ ਪੂਜਾ ਕਰਨ ਜਾਂਦਾ ਹਾਂ।ਮੈਂ ਤੇ ਸਿਰਫ ਇ¤ਕ ਪਰਮਾਤਮਾ ਨੂੰ ਹੀ ਸਿਮਰਦਾ ਹਾਂ, ਕਿਸੇ ਹੋਰ ਦੂਜੇ ਨੂੰ ਨਹੀਂ ਸਿਮਰਦਾ।2।
ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥3॥
ਹੇ ਭਾਈ! ਨਾਂ ਮੈਂ ਹਿੰਦੂਆਂ ਵਾਂਗ ਵੇਦ ਪੂਜਾ ਕਰਦਾ ਹਾਂ ਅਤੇ ਨਾਂ ਮੁਸਲਮਾਨਾਂ ਵਾਂਗ ਨਿਮਾਜ਼ ਪੜ੍ਹਦਾ ਹਾਂ। ਮੈਂ ਤਾਂ ਇਕ ਨਿਰੰਕਾਰ ਨੂੰ ਹਿਰਦੇ ’ਚ ਵਸਾ ਕੇ ਸਿਰਫ ਉਸ ਅ¤ਗੇ ਹੀ ਸਿਰ ਨਿਵਾਉਂਦਾ ਹਾਂ।3।
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥4॥
ਹੇ ਭਾਈ! ਨਾਂ ਅਸੀਂ ਹਿੰਦੂਆਂ ਦੇ ਮੁਥਾਜ ਹਾਂ ਅਤੇ ਨਾਂ ਹੀ ਮੁਸਲਮਾਨਾਂ ਦੇ। ਸਾਡਾ ਇਹ ਸਰੀਰ, ਇਹ ਜਿੰਦ ਉਸ ਪਰਮਾਤਮਾ ਦੇ ਦਿਤੇ ਹੋਏ ਹਨ ਜਿਸ ਨੂੰ ਮੁਸਲਮਾਨ ਅ¤ਲਾ ਆਖਦੇ ਹਨ ਅਤੇ ਹਿੰਦੂ ਰਾਮ ।4। (ਪਹਿਲੀਆਂ ਸਾਰੀਆਂ ਤੁਕਾਂ ਵਿਚ ਕਿਰਿਆ ਇਕ ਵਚਨ ਹੈ ਪਰ ਇਸ ਤੁਕ ਨੰ: 4 ’ਚ ਗੁਰੂ ਜੀ ਸਾਰੇ ਸਿਖਾਂ ਦਾ ਨਿਸ਼ਚਾ ਦਸਦੇ ਹਨ, ਇਸ ਲਈ ਲਫ਼ਜ਼ ਬਹੁ ਵਚਨ ਵਰਤੇ ਹਨ)।
ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥5॥3॥ਪੰਨਾ 1136॥
ਹੇ ਕਬੀਰ! ਆਖ (ਹੇ ਭਾਈ!) ਮੈਂ ਤਾਂ ਇਹ ਗਲ ਖੋਲ ਕੇ ਦਸਦਾ ਹਾਂ ਕਿ ਮੈਂ ਆਪਣੇ ਗੁਰੂ ਪੀਰ ਨੂੰ ਮਿਲ ਕੇ ਪਰਮਾਤਮਾ ਨਾਲ ਡੂੰਗੀ ਸਾਂਝ ਪਾ ਲਈ ਹੈ।5।3।ਪੰਨਾ 1136॥
ਇਸ ਸ਼ਬਦ ਦਾ ਸਿਰਲੇਖ ‘ਮਹਲਾ 5’ ਹੈ ਪਰ ਆਖਰੀ ਤੁਕ ਵਿ¤ਚ ‘ਨਾਨਕ’ ਨਹੀਂ ‘ਕਬੀਰ’ ਆਇਆ ਹੈ । ਇਸ ਦਾ ਭਾਵ ਇਹ ਹੈ ਕਿ ਇਹ ਸ਼ਬਦ ਪੰਜਵੇਂ ਪਾਤਸ਼ਾਹ ਦਾ ਆਪਣਾ ਹੀ ਉਚਾਰਿਆ ਹੋਇਆ ਹੈ ਪਰ ਹੈ ਇਹ ਭਗਤ ਕਬੀਰ
ਜੀ ਦੇ ਕਿਸੇ ਸ਼ਬਦ ਪਰਥਾਏ।ਵੇਖੋ! ਭੈਰਉ ਰਾਗ ਵਿਚ ਹੀ ਭਗਤ ਕਬੀਰ ਜੀ ਦਾ ਸ਼ਬਦ ਨੰ: 7।ਭਗਤ ਕਬੀਰ ਜੀ
ਦੇ ਸ਼ਬਦ ਨੰ: 7 ਦੀਆਂ ਹੇਠ ਲਿਖੀਆਂ ਤੁਕਾਂ ਨੂੰ ਗਹੁ ਨਾਲ ਪੜ੍ਹੋ ।
ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥1॥ ………
………ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥3॥
ਭਗਤ ਕਬੀਰ ਜੀ ਦੇ ਸ਼ਬਦ ਦੀਆਂ ਊਪਰਲੀਆਂ ਤੁਕਾਂ ਗੁਰੂ ਸਾਹਿਬ ਦੇ ਇਸ ਸ਼ਬਦ ਨਾਲ ਰਲਾਉਂਣ ਤੇ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਆਪਣੇ ਸ਼ਬਦ ਵਿਚ ਭਗਤ ਕਬੀਰ ਜੀ ਦੇ ਦਿਤੇ ਖ਼ਿਆਲ ਦੀ ਵਿਆਖਿਆ ਕਰ ਰਹੇ ਹਨ ਅਤੇ ਨਾਲ ਹੀ ਸਾਰੇ ਸਿਖਾਂ ਲਈ ਇਹ ਨਿਸ਼ਚਾ ਪਰਪਕ ਕਰ ਰਹੇ ਹਨ ਕਿ ਅਸੀਂ ਨਾਂ ਹਿੰਦੂ ਹਾਂ ਅਤੇ ਨਾਂ ਹੀ ਮੁਸਲਮਾਨ। ਅਸੀਂ ਦੂਹਾਂ ਤੋਂ ਵਖਰੇ ਹਾਂ, ਨਿਆਰੇ ਹਾਂ।
ਸੁਰਜਨ ਸਿੰਘ---+919041409041