ਏ.ਬੀ.ਪੀ ਨਿਊਜ਼ ਚੈਨਲ ਵਿੱਰੁਧ ਕਾਨੂੰਨੀ ਕਾਰਵਾਈ ਹੋਵੇ
ਮਨਵਿੰਦਰ ਸਿੰਘ ਗਿਆਸਪੁਰਾ
ਬਿਆਨ ਅਜਾਨੇ ਮਨਵਿੰਦਰ ਸਿੰਘ ਪੁੱਤਰ ਸ. ਗੁਰਮੇਲ ਸਿੰਘ, ਵਾਸੀ 317, ਪਿੰਡ ਗਿਆਸਪੁਰਾ, ਲੁਧਿਆਣਾ 141014, ਮੋ.0972099100
ਬਿਆਨ ਕਰਤਾ ਉਪਰੋਕਤ ਪਤੇ 'ਤੇ ਰਹਿਣ ਵਾਲਾ ਹੈ ਅਤੇ ਇਹ ਨਵੰਬਰ 1984 ਦੇ ਕੇਸ ਲੜ ਰਹੀ ‘ਹੋਂਦ ਚਿੱਲੜ ਤਾਲਮੇਲ ਕਮੇਟੀ ’ ਦਾ ਪ੍ਰਧਾਨ ਹੈ । ਏ.ਬੀ.ਪੀ. ਨਿਊਜ, ਸੈਂਟਰ 301, ਬੋਸਟਨ ਹਾਊਸ, ਤੀਜੀ ਮੰਜਲ, ਸੁਰੀਨ ਰੋਡ ਅੰਧੇਰੀ, ਈਸਟ ਮੁੰਬਈ-400093, ਫੋਨ 91-22-66630000, ਫੈਕਸ 91-22-66631029 ਅਤੇ ਐਮ.ਸੀ.ਸੀ.ਐਸ, ਏ 37, ਸੈਕਟਰ 60, ਨੋਇਡਾ, ਯੂਪੀ-201307, ਫੋਨ-91-120-4070000/196 ਫੈਕਸ 91-120-40702133 ਐਂਕਰ :-ਸ਼ੇਖਰ ਕਪੂਰ / ਐਡੀਟਰ:- ਸਾਜ਼ੀ ਜਾਮਾਨ, ਮੈਨੇਜਿੰਗ ਐਡੀਟਰ : ਮਲਿੰਦ ਖਾਂਡੇਕਰ / ਦੇ ਖਿਲਾਫ ਦਰਖਾਸਤ ਦਿੱਤੀ ਗਈ ਸੀ। ਉਪਰੋਕਤ ਚੈਨਲ ਵਲੋਂ ਦਿਖਾਏ ਪ੍ਰੋਗਰਾਮ ‘ਪ੍ਰਧਾਨ ਮੰਤਰੀ’ ਨੇ ਭਾਵਨਾਵਾਂ ਤੇ ਸੱਟ ਮਾਰੀ । ਹੇਠਾਂ ਲਿਖੇ ਨੁਕਤੇ ਵਿਚਾਰਨਯੋਗ ਹਨ।
ਏ.ਬੀ.ਪੀ.ਨਿਊਜ ਚੈਨਲ ਵਾਲ਼ਿਆਂ ਸੋਚੀ ਸਮਝੀ ਸਾਜਿਸ਼ ਅਧੀਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮੋਹਰਾ ਬਣਾ ਕੇ, ਪੂਰੀ ਸਿੱਖ ਕੌਮ ਨੂੰ ਬਦਨਾਮ ਕੀਤਾ, ਜਿਸ ਨਾਲ਼ ਸਾਡੀਆਂ ਭਾਵਨਾਵਾ ‘ਤੇ ਸੱਟ ਵਾਜੀ ਹੈ ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਦੇ ਵੀ ਹਿੰਦੂਆਂ ਦੇ ਵਿਰੋਧੀ ਨਹੀਂ ਸਨ, ਸਗੋਂ ਅਕਾਲ ਤਖਤ ‘ਤੇ ਹਮਲਾ ਕਰਨ ਵਾਲੇ ਲੈਫ. ਜਨਰਲ ਕੁਲਦੀਪ ਬਰਾੜ ਦੁਆਰਾ ਲਿਖੀ ਕਿਤਾਬ ‘ਸਾਕਾ ਨੀਲਾ ਤਾਰਾ’ ਅਨੁਸਾਰ ਹਿੰਦੂ ਬਜੁਰਗ ਕਿਸੋਰੀ ਲਾਲ ਵਰਗੇ ਆਦਿ ਆਦਿ ਉਹਨਾਂ ਦੀ ਤਾਰੀਫ ਕਰਦੇ ਸਨ । ਚੈਨਲ ਵਾਲ਼ੇ ਸੋਚੀ ਸਮਝੀ ਸਾਜਿਸ਼ ਅਧੀਨ ਭਾਈਚਾਰਕ ਦੁਫੇੜ ਪਾਈ ਹੈ । ਇਸ ਚੈਨਲ ਦੇ ਨਿਸ਼ਾਨੇ ਸਪੱਸ਼ਟ ਹਨ, ਕਿ ਦੋਵਾਂ ਫਿਰਕਿਆਂ ਵਿੱਚ ਨਫਰਤ ਫੈਲਾਈ ਜਾਵੇ ।
ਜਦੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਰਹੇ, ਉਹਨਾ ਨੂੰ ਕਿਸੇ ਵੀ ਅਦਾਲਤ ਵਲੋਂ ਉਹਨਾਂ ਨੂੰ ਦੋਸ਼ੀ ਸਿੱਧ ਨਹੀਂ ਕੀਤਾ/ ਨਾਂ ਹੀ ਐਲਾਨਿਆ ਹੈ / ਨਾਂ ਠਹਿਰਾਇਆ ਹੈ। ਇਸ ਚੈਨਲ ਨੇ ਇਹਨਾਂ ਨੇ ਬਹੁਤ ਵੱਡਾ ਅੱਤਵਾਦੀ ਬਣਾ ਕੇ ਪੇਸ਼ ਕੀਤਾ ਹੈ, ਜਿਸ ਨਾਲ਼ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਕਨੂੰਨ ਦਾ ਅਪਮਾਨ ਹੈ।
ਸ੍ਰੋਮਣੀ ਅਕਾਲੀ ਦਲ ਬਾਦਲ ਜਿਸ ਦੀ ਅੱਜ ਕੱਲ ਪੰਜਾਬ ਵਿੱਚ ਸਰਕਾਰ ਹੈ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਧੇ ਤੌਰ ‘ਤੇ ਸ੍ਰੋਮਣੀ ਅਕਾਲੀ ਦਲ ਦਾ ਅੰਗ ਅਤੇ ਇਹ ਗੁਰਧਾਮਾਂ ਦੇ ਪ੍ਰਬੰਧ ਵੀ ਕਰਦੀ ਹੈ । ਅਕਾਲ ਤਖਤ ਸਾਹਿਬ ਦਾ ਜਥੇਦਾਰ ਜੋ ਸਿੱਖਾਂ ਦੀ ਸੁਪਰੀਮ ਹਸਤੀ ਹੈ, ਇਹਨਾਂ ਸਾਰਿਆਂ ਅਤੇ ਸਮੁੱਚੀ ਕੌਮ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ‘ਵੀਹਵੀਂ ਸਦੀ ਦਾ ਮਹਾਨ ਸਿੱਖ’ ਐਲਾਨਿਆ ਹੈ । ਸਾਰਿਆਂ ਦੀ ਪੂਰਨ ਸਹਿਮਤੀ ਅਤੇ ਪੰਥ ਦੀਆਂ ਭਾਵਨਾਵਾਂ ਤਹਿਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ‘ਕੇਂਦਰੀ ਸਿੱਖ ਅਜਾਇਬ ਘਰ’ ਵਿੱਚ ਵੀ ਸ਼ੁਸੋਬਿਤ ਹੈ । ਉਪਰੋਕਤ ਤੱਥਾਂ ਦੇ ਅਧਾਰ ‘ਤੇ ਬਿਨਾ ਸੱਕ ਉਹ ਸਿੱਖਾਂ ਦੇ ਨਾਇਕ ਹਨ ਅਜਿਹੇ ਨਾਇਕ ਨੂੰ ਗਲਤ ਤਰੀਕੇ ਪੇਸ਼ ਕਰਨਾ, ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਅਤੇ ਉਹਨਾਂ ਨੂੰ ਗੁੰਡਾ/ਬਦਮਾਸ਼/ ਅੱਤਵਾਦੀ ਘੋਸਿਤ ਕਰਨ ਨਾਲ਼ ਸਮੂੰਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ । ਇਸ ਲਈ ਇਸ ਚੈਨਲ ਖਿਲਾਫ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਸਿੱਖਾਂ ਦੇ ਕੌਮੀ ਨਾਇਕਾ ਨੂੰ ਗਲਤ ਤਰੀਕੇ ਪੇਸ਼ ਕਰ ਰਹੇ ਹਨ ਅਤੇ ਭਾਵਨਾਵਾਂ ਤੇ ਸਿੱਧੇ ਹਮਲੇ ਕਰ ਰਹੇ ਹਨ ।
ਇਸ ਐਪੀਸੋਡ ਦੇ ਮਗਰਲੇ ਅੱਧ ਵਿੱਚ ਐਂਕਰ ਵਲੋਂ ਝੂਠੀ ਵੀਡੀਓ ਬਣਾ ਕੇ ਯੋਜਨਾ ਤਹਿਤ ਕਿਹਾ ਗਿਆ ਕਿ ‘ਸਿੱਖ ਅੱਤਵਾਦੀਆਂ’ ਵਿਚਾਰੇ ਬੇਦੋਸ਼ੇ ਹਿੰਦੂ ਬੱਸਾਂ ਵਿੱਚੋਂ ਕੱਢ ਕੇ ਮਾਰੇ , ਜਦੋਂ ਕਿ ਸੱਚਾ ਸਿੱਖ ਕਦੇ ਵੀ ਅਜਿਹਾ ਨਹੀਂ ਕਰਦਾ । ਸੰਤ ਜਰਨੈਲ ਸਿੰਘ ਨੇ ਵੀ ਅਜਿਹੇ ਅਨਸਰਾ ਦੀ ਨਿਖੇਧੀ ਕਰਦੇ ਸਨ ਅਤੇ ਉਹ ਅਕਸਰ ਕਹਿੰਦੇ ਸਨ ਕਿ ਇਹਨਾਂ ਦੀ ਜਾਂਚ ਕਰਵਾਈ ਜਾਵੇ । ਉਸ ਟਾਈਮ ਅਜਿਹੇ ਅਨਸਰ ਮੌਜੂਦ ਸਨ ਜੋ ਦੋ ਫਿਰਕਿਆਂ ਨੂੰ ਲੜਾਉਣਾ ਚਹੁੰਦੇ ਸਨ । ਇਸ ਚੈਨਲ ਨੇ ਬਿਨਾ ਕਿਸੇ ਤਫਦੀਸ਼ ਦੇ ਸਿੱਧਾ ਇਲਜਾਮ ਲਗਾ ਦਿਤਾ ਕਿ ‘ਸਿੱਖ ਹਿੰਦੂਆਂ’ ਨੂੰ ਮਾਰ ਰਹੇ ਹਨ । 1984 ਤੋਂ ਪਹਿਲਾਂ ਵੀ ਅਜਿਹੇ ਪੱਤਰਕਾਰਾ/ਨਿਊਜ਼ ਚੈਨਲਾਂ ਨੇ ਯੋਜਨਾ ਬੱਧ ਤਰੀਕੇ ਕੂੜ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਬਦਨਾਮ ਕੀਤਾ । ਜਿਸ ਦੇ ਸਿੱਟੇ ਵਜੋਂ ਨਵੰਬਰ 1984 ਨੂੰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਸਮੂਹਿਕ ਕਤਲੇਆਮ ਕੀਤਾ ਗਿਆ ਜਿਸ ਦੇ ਦੋਸ਼ੀਆਂ ਨੂੰ ਸਜਾ ਦਿਲਵਾਉਣ ਲਈ ਸਾਡੀ ‘ਹੋਦ ਚਿੱਲੜ ਤਾਲਮੇਲ ਕਮੇਟੀ’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ਼ ਲੜ ਰਹੀ ਹੈ।
ਸਾਡੀ ਅਪੀਲ ਹੈ ਕਿ ਅਜਿਹੇ ਫਿਰਕੂ ਚੈਨਲਾਂ 'ਤੇ ਨੱਥ ਪਾਈ ਜਾਵੇ ਅਤੇ ਚੈਨਲ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਅਮਨ ਕਨੂੰਨ ਦੀ ਸਥਿਤੀ ਕਾਇਮ ਰਹਿ ਸਕੇ । ਬਿਆਨਾਂ ਦੇ ਨਾਲ਼ ਪ੍ਰੋਗਰਾਮ ਦੀ ਸੀ.ਡੀ ਨੱਥੀ ਹੈ। ਬਿਆਨ ਪੜ ਲਿਆ ਗਿਆ ਹੈ ਅਤੇ ਦਰੁੱਸਤ ਹੈ।