ਕੈਟੇਗਰੀ

ਤੁਹਾਡੀ ਰਾਇ



ਗੁਰਬਾਣੀ ਦਰਸ਼ਨ
ਗੁਰਮਤਿ ਵਿਆਖਿਆ (ਭਾਗ ਗਿਆਰਵਾਂ)
ਗੁਰਮਤਿ ਵਿਆਖਿਆ (ਭਾਗ ਗਿਆਰਵਾਂ)
Page Visitors: 3209

                               ਗੁਰਮਤਿ ਵਿਆਖਿਆ (ਭਾਗ igAwrਵਾਂ)
                    
                   
      ਗੁਰਬਾਣੀ ਦਰਸ਼ਨ
                                   
               (
ਗੁਰਬਾਣੀ ਦਾ ਫਲਸਫਾ)            
                                          
            (
ਗੁਰਮਤਿ ਸਿਧਾਂਤ)

                               ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ
                      
   ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ
ਕਿਆ ਮਨਿ ਮੰਤੁ
                           
   ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ

                     
        ਅੰਤੁ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ

                       
         ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ

                          
        ਵਡਾ ਸਾਹਿਬੁ ਊਚਾ ਥਾਉ ॥ ਊਚੇ ਉਪਰਿ ਊਚਾ ਨਾਉ
                               
    ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ

                      
    
ਜੇਵਡੁ ਆਪਿ ਜਾਣੈ ਆਪਿ ਆਪਿ ॥ ਨਾਨਕ ਨਦਰੀ ਕਰਮੀ ਦਾਤਿ24

                                ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ਅੰਤੁ ਨ ਕਰਣੈ ਦੇਣਿ ਨ ਅੰਤੁ
                       
      ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ਅੰਤੁ ਨ ਜਾਪੈ
ਕਿਆ ਮਨਿ ਮੰਤੁ
   
ਹੇ ਭਾਈ , ਅਕਾਲ ਪੁਰਖ ਦੀ ਸਿਫਤ ਦਾ , ਉਸ ਦੀ ਵਡਿਆਈ ਦਾ , ਕੋਈ ਅੰਤ , ਕੋਈ ਪਾਰਾਵਾਰ , ਕੋਈ ਹੱਦ- ਬੰਨਾ ਨਹੀਂ ਹੈ । ਨਾ ਹੀ ਉਸ ਦੀ ਕੁਦਰਤ ਦੇ ਆਧਾਰ ਤੇ, ਉਸ ਦੀ ਕੁਦਰਤ ਨੂੰ ਵੇਖ ਕੇ , ਉਸ ਦੀ ਸਿਫਤ-ਸਾਲਾਹ ਕਰਨ ਵਾਲਿਆਂ ਦਾ ਹੀ ਕੋਈ ਅੰਤ-ਬੰਨਾ ਹੈ । ਅਕਾਲ-ਪੁਰਖ ਵਲੋਂ ਕੀਤੇ ਜਾ ਰਹੇ , ਉਸ ਦੇ ਨਿਯਮ-ਕਾਨੂਨ ਅਨੁਸਾਰ ਆਪਣੇ-ਆਪ ਹੋ ਰਹੇ ਕੰਮਾਂ ਦਾ ਵੀ ਕੋਈ ਹੱਦ-ਬੰਨਾ ਨਹੀਂ ਹੈ । ਨਾ ਹੀ ਉਸ ਦੇ ਦੇਣਿਆਂ ਦਾ , ਦਿੱਤੀਆਂ ਜਾ ਰਹੀਆਂ ਦਾਤਾਂ ਦੀ ਬਖਸ਼ਿਸ਼ ਦਾ ਹੀ ਕੋਈ ਸ਼ੁਮਾਰ , ਲੇਖਾ-ਜੋਖਾ ਹੈ , ਕੋਈ ਗਿਣਤੀ ਹੈ । ਉਸ ਅਕਾਲ-ਪੁਰਖ ਦੇ ਮਨ ਵਿਚ , ਆਪਣੇ ਆਕਾਰ ਦੇ ਪਸਾਰੇ ਬਾਰੇ , ਕੀ ਸੋਚ ਹੈ ? ਇਸ ਖੇਡ ਦਾ ਕੀ ਮੰਤਵ ਹੈ ? ਕੀ ਮਕਸਦ ਹੈ ? ਇਸ ਬਾਰੇ ਵੀ ਕੋਈ ਅੰਤਲੀ ਗੱਲ ਨਹੀਂ ਜਾਣੀ ਜਾ ਸਕਦੀ । ਉਸ ਦੇ , ਇਸ ਪੱਸਰੇ ਹੋਏ ਆਕਾਰ ਨੂੰ ਵੇਖ ਕੇ , ਉਸ ਦੀ ਕੁਦਰਤ ਵਿਚੋਂ ਉਸ ਨੂੰ ਮਹਿਸੂਸ ਕਰਨ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਹੈ , ਉਸ ਦੇ ਇਸ ਪਸਾਰੇ ਦੇ ਆਧਾਰ ਤੇ , ਉਸ ਦੇ ਸਰਗੁਣ ਸਰੂਪ ਬਾਰੇ ਸੁਣਨ , ਜਾਨਣ ਦੇ ਚਾਹਵਾਨਾਂ ਦਾ ਵੀ ਕੋਈ ਅੰਤ ਨਹੀਂ ਹੈ ।

                          ਅੰਤੁ ਨ ਜਾਪੈ ਕੀਤਾ ਆਕਾਰੁ ॥ ਅੰਤੁ ਨ ਜਾਪੈ ਪਾਰਾਵਾਰੁ
    
ਅਕਾਲ ਪੁਰਖ ਵਲੋਂ ਬਣਾਇਆ ਆਪਣਾ ਇਹ ਆਕਾਰ
, ਕਿੰਨਾ ਕੁ ਵੱਡਾ ਹੈ ? ਇਸ ਦਾ ਵੀ ਕੋਈ ਅੰਤ ਨਹੀਂ ਲੱਭਿਆ ਜਾ ਸਕਦਾ । ਨਾ ਤਾਂ ਉਸ ਦੇ ਇਸ ਆਕਾਰ ਦੇ , ਉਰਲੇ ਕਿਨਾਰੇ ਬਾਰੇ ਹੀ ਪਤਾ ਲੱਗ ਰਿਹਾ ਹੈ , ਨਾ ਹੀ ਉਸ ਦੀ ਹੋਂਦ ਦੇ ਪਾਰਲੇ ਕਿਨਾਰੇ ਬਾਰੇ ਹੀ ਕੁਝ ਦੱਸਿਆ ਜਾ ਸਕਦਾ ਹੈ , ਕਿਉਂਕਿ ਉਸ ਦੇ ਪਾਰਲੇ ਕਿਨਾਰੇ ਦਾ ਹੀ ਕਿਤੇ ਕੋਈ ਅੰਤ ਹੈ ।

                        ਅੰਤੁ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ
    
ਅਕਾਲ-ਪੁਰਖ ਦੀ ਹਸਤੀ ਦਾ
, ਉਸ ਦੀ ਕੁਦਰਤ ਦਾ ਅੰਤ ਭਾਲਣ ਲਈ ਵੀ , ਅਨੇਕਾਂ ਜੀਵ ਵਿਲਕਦੇ ਫਿਰਦੇ ਹਨ , ਪਹਾੜਾਂ ਦੀਆਂ ਕੰਧਰਾਂ ਵਿਚ , ਜੰਗਲ ਬੀਆ-ਬਾਨਾਂ ਵਿਚ , ਤੀਰਥਾਂ ਆਦਿ ਤੇ ਧੱਕੇ ਖਾਂਦੇ ਫਿਰਦੇ ਹਨ , ਪਰ ਇਹ ਅਸਲੀਅਤ ਹੈ ਕਿ , ਉਸ ਪ੍ਰਭੂ ਦੇ ਜਾਂ ਉਸ ਦੀ ਕੁਦਰਤ ਦੇ ਹੱਦ-ਬੰਨੇ ਨਹੀਂ ਲੱਭੇ ਜਾ ਸਕਦੇ । ਪਰਮਾਤਮਾ ਦੇ ਆਕਾਰ ਦਾ ਪਸਾਰਾ ਹੀ ਏਨਾ ਵਿਸ਼ਾਲ ਹੈ ਕਿ , ਉਸ ਦੇ ਇਕ ਛੋਟੇ ਜਿਹੇ ਹਿੱਸੇ ਨੂੰ ਵੇਖਣ ਵਿਚ ਹੀ , ਬੰਦੇ ਦੀ ਸਾਰੀ ਉਮਰ ਬੀਤ ਜਾਂਦੀ ਹੈ । ਜਿਸ ਸਿਤਾਰੇ ਦੀ ਰੌਸ਼ਨੀ ਧਰਤੀ ਤਕ ਪਹੁੰਚਣ ਵਿਚ ਹੀ ਹਜ਼ਾਰਾਂ-ਲੱਖਾਂ ਸਾਲ ਲਗ ਜਾਂਦੇ ਹਨ , ਉਸ ਤਕ ਪਹੁੰਚਣ ਲਈ ਬੰਦੇ ਕੋਲ , ਰੌਸ਼ਨੀ ਦੀ ਰਫਤਾਰ ਤੋਂ ਵੱਧ ਦੀ ਰਫਤਾਰ ਵਾਲੀ ਸਵਾਰੀ ਤਾਂ ਹੋ ਨਹੀਂ ਸਕਦੀ । ਚਲੋ ਮੰਨ ਲਵੋ ਕਿ ਰੌਸ਼ਨੀ ਦੀ ਰਫਤਾਰ ਵਾਲੀ ਸਵਾਰੀ ਮਿਲ ਹੀ ਜਾਵੇ ਤਾਂ , ਉਸ ਸਤਾਰੇ ਤਕ ਪਹੁੰਚਣ ਵਿਚ ਲੋੜੀਂਦੇ ਹਜ਼ਾਰਾਂ-ਲੱਖਾਂ ਸਾਲ , 60-70 ਸਾਲ ਦੀ ਔਸਤ ਉਮਰ ਵਾਲਾ ਬੰਦਾ ਕਿੱਥੋਂ ਲਵੇਗਾ ?
    
ਮਤਲਬ ਸਾਫ ਹੈ ਕਿ ਸਿਤਾਰੇ ਤਾਂ ਅਗਾਂਹ ਤੋਂ ਅਗਾਂਹ
, ਹੋਰ ਵੀ ਅਣਗਿਣਤ ਹਨ , ਜੋ ਬੰਦੇ ਨੇ ਆਪਣੇ ਬਣਾਏ ਉਪਕਰਣਾਂ ਰਾਹੀਂ ਹੁਣ ਤਕ ਵੇਖੇ ਹਨ । ਉਸ ਤੋਂ ਅਗਾਂਹ ਦਾ ਵਿਸ਼ਾਲ ਘੇਰਾ , ਕਿੰਨਾ ਵੱਡਾ ਹੈ ? ਇਹ ਕਿਵੇਂ ਜਾਣਿਆ ਜਾਵੇਗਾ ? ਜੇ ਜਾਣ ਵੀ ਲਿਆ ਤਾਂ ਉਸ ਨਾਲ ਬੰਦੇ ਨੂੰ ਕੀ ਲਾਭ ਹੋਵੇਗਾ ? ਕੀ ਉਸ ਤਕ ਬੰਦੇ ਦੀ ਪਹੁੰਚ ਹੋ ਸਕੇਗੀ ?
ਯਕੀਨਨ ਅਖੀਰ ਵਿਚ ਇਹੀ ਕਹਿਣਾ ਪਵੇਗਾ ,   
                                                    
  ਓੜਕ ਓੜਕ ਭਾਲਿ ਥਕੇ 
ਕਿਉਂਕਿ ਪਰਮਾਤਮਾ ਦਾ ਬਣਾਇਆ ਨਿਜ਼ਾਮ ਹੀ ਅਜਿਹਾ ਨਹੀਂ ਹੈ ਕਿ , ਬੰਦਾ ਉਸ ਦਾ ਹੱਦ-ਬੰਨਾ ਲੱਭ ਸਕੇ । ਨਾ ਹੀ ਬੰਦੇ ਨੂੰ ਇਸ ਦੌੜ ਵਿਚ ਕੋਈ ਆਤਮਿਕ ਲਾਭ ਹੋਣ ਵਾਲਾ ਹੈ । ਜੇ ਇਨ੍ਹਾਂ ਖੋਜਾਂ ਦੇ ਆਧਾਰ ਤੇ ਬੰਦੇ ਨੂੰ ਕੁਝ ਦੁਨਿਆਵੀ ਸਹੂਲਤਾਂ ਪਰਾਪਤ ਹੋਈਆਂ ਹਨ , ਤਾਂ ਦੂਸਰੇ ਪਾਸੇ ਇਨ੍ਹਾਂ ਸਹੂਲਤਾਂ ਦੇ ਮੁੱਲ ਵਜੋਂ ਬੰਦਾ , ਸੂਰਜ ਦੀਆਂ ਕਿਰਨਾ , ਸਿੱਧੀਆਂ ਧਰਤੀ ਤੇ ਪੈਣ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਾਲੀ ਓਜ਼ੋਨ ਪਰਤ ਵਿਚ ਛੇਕ ਕਰ ਚੁੱਕਾ ਹੈ । (ਜਿਸ ਨੂੰ ਠੀਕ ਕਰਨ ਦਾ ਉਸ ਕੋਲ ਕੋਈ ਸਾਧਨ ਨਹੀਂ ਹੈ)    
ਹਵਾ ਅਤੇ ਪਾਣੀ ਨੂੰ ਹੱਦੋਂ ਵੱਧ ਦੂਸ਼ਤ ਕਰ ਚੁੱਕਾ ਹੈ । ਹਵਾ ਅਤੇ ਪਾਣੀ ਦੀ
ਸਫਾਈ ਦੇ ਸਾਧਨ , ਜੰਗਲਾਂ ਦਾ ਏਨਾ ਨੁਕਸਾਨ ਕਰ ਚੁੱਕਾ ਹੈ ਕਿ , ਜੇ ਅੱਜ ਜੰਗੀ ਪੱਧਰ ਤੇ ਵੀ ਇਸ ਦੀ ਭਰਪਾਈ ਕਰੇ , ਤਦ ਵੀ ਇਸ ਨੂੰ ਆਪਣਾ ਕੰਮ ਸਹੀ ਰੂਪ ਵਿਚ ਸ਼ੁਰੂ ਕਰਨ ਲਈ ਅੱਧੀ ਸਦੀ ਲਗ ਜਾਵੇਗੀ । (ਫਿਲਹਾਲ ਤਾਂ ਇਸ ਕੰਮ ਦੇ ਸ਼ੁਰੂ ਕਰਨ ਦੀ ਆਸ 10% ਵੀ ਨਜ਼ਰ ਨਹੀਂ ਆਉਂਦੀ ) ਇਨ੍ਹਾਂ ਸਹੂਲਤਾਂ ਦੀ ਦੌੜ ਵਿਚ ਬੰਦਾ , ਇਕ ਦੂਸਰੇ ਦੀ ਜਾਨ ਦਾ ਵੈਰੀ ਬਣਿਆ ਪਿਆ ਹੈ । ਨਵੀਆਂ-ਨਵੀਆਂ ਲਾ-ਇਲਾਜ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਹੈ । ਏਨੇ ਹਥਿਆਰ ਜਮ੍ਹਾ ਕਰੀ ਬੈਠਾ ਹੈ ਕਿ , ਜੇ ਕਿਤੇ ਲੜਾਈ ਸ਼ੁਰੂ ਹੋ ਗਈ ਤਾਂ , ਧਰਤੀ ਦੇ ਵਿਨਾਸ਼ ਨੂੰ ਕੋਈ ਨਹੀਂ ਰੋਕ ਸਕੇਗਾ ।
ਕੀ ਬੰਦੇ ਦ
I ਜ਼ਿੰਦਗੀ ਦਾ ਇਹੀ ਮਕਸਦ ਹੈ ?   ਯਕੀਨਨ ਨਹੀਂ , ਜੋ ਗੱਲ ਸਾਡੇ ਵੱਸ ਦੀ ਹੀ ਨਹੀਂ ਹੈ , ਉਸ ਪਿੱਛੇ ਦੌੜਦਿਆਂ , ਇਸ ਦੁਨੀਆ ਨੂੰ , ਜੋ ਸਾਨੂੰ ਸਾਰੇ ਸੁਖ ਦੇਣ ਦਾ ਸਾਧਨ ਹੈ , ਨਰਕ ਕਿਉਂ ਬਣਾਇਆ ਜਾਵੇ ?     ਗੁਰਬਾਣੀ ਤਾਂ ਸਾਨੂੰ ਸੇਧ ਦਿੰਦੀ ਹੈ ,
                    ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥

                    ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ
1॥ਰਹਾਉ॥      (43)
    
ਉਹ ਲਾਹਾ ਕੀ ਹੈ
? ਜੋ ਲੈਣ ਲਈ ਬੰਦਾ ਇਸ ਸੰਸਾਰ ਵਿਚ ਆਇਆ ਹੈ ?
                    
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ
1         (43)
    
ਸੋ ਸਾਨੂੰ ਇਹੀ ਲਾਹਾ ਲੈਣ ਦਾ ਉਪਰਾਲਾ ਕਰਨਾ ਚਾਹੀਦਾ ਹੈ
, ਤਾਂ ਜੋ ਪਰਮਾਤਮਾ ਦੀ ਇਸ ਖੇਡ ਦਾ , ਅਸੀਂ ਹਮੇਸ਼ਾ , ਰੰਗ ਮਾਣਦੇ ਰਹੀਏ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.