ਸੰਗਤ ਵਿਚ ਪਾਠ ! (ਨਿੱਕੀ ਕਹਾਣੀ)
ਗੁਰੂਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਤਿਆਰ ਹੋ ਚੁੱਕੀ ਹੈ, ਆਓ ਵੇਖ ਕੇ ਆਈਏ ! (ਰਣਜੀਤ ਸਿੰਘ ਨੇ ਦੋਸਤਾਂ ਨੂੰ ਨਾਲ ਲਿਆ ਤੇ
ਗੁਰੂਦੁਆਰਾ ਸਾਹਿਬ ਪਹੁੰਚ ਗਏ)
ਆਓ ਬਈ ਨੋਜਵਾਨੋਂ ! (ਗੁਰੂ ਫਤਿਹ ਦੀ ਸਾਂਝ ਕਰ ਕੇ ਗ੍ਰੰਥੀ ਸਿੰਘ ਗੁਰਮੁਖ ਸਿੰਘ ਉਨ੍ਹਾਂ ਨੂੰ ਅੰਦਰ ਲੈ ਆਏ)
ਇਹ ਸੱਜੇ ਵਾਲਾ ਕਮਰਾ ਤਾਂ ਸਾਉੰਡ ਪ੍ਰੂਫ਼ ਲੱਗ ਰਿਹਾ ਹੈ, ਭਾਈ ਸਾਹਿਬ ਜੀ ? (ਦਰਬਾਰ ਸਾਹਿਬ ਹਾਲ ਦੇ ਅਖੀਰ ਵਿੱਚ ਇੱਕ ਸ਼ੀਸ਼ੇ ਵਾਲਾ ਕਮਰਾ ਵੇਖ ਕੇ ਰਣਜੀਤ ਨੇ ਪੁਛ ਹੀ ਲਿਆ !)
ਗੁਰਮੁਖ ਸਿੰਘ : ਹਾਂ; ਇਹ ਕਮਰਾ ਸਾਉੰਡ ਪ੍ਰੂਫ਼ ਹੈ ! ਇਸ ਕਮਰੇ ਦਾ ਨਾਮ ਅਸੀਂ ਰਖਿਆ ਹੈ "ਸੰਗਤ ਪਾਠ ਰੂਮ" ! ਆਓ ਤੁਹਾਨੂੰ ਵਿਖਾਵਾਂ !
ਸਾਰੇ ਮੁੰਡੇ ਹੈਰਾਨੀ ਨਾਲ ਪੁਛਦੇ ਹਨ ... ਹੈਂ ? "ਸੰਗਤ ਪਾਠ ਰੂਮ" ?
ਗੁਰਮੁਖ ਸਿੰਘ : ਹਾਂ ਬੇਟਾ ਜੀ! ਅਸਲ ਵਿਚ ਅਕਸਰ ਵੇਖਣ ਵਿਚ ਆਉਂਦਾ ਹੈ ਕੀ ਗੁਰੂਦੁਆਰਾ ਸਾਹਿਬ ਵਿਚ ਜਦੋਂ ਪਾਠ, ਕਥਾ ਜਾਂ ਕੀਰਤਨ ਹੋ ਰਿਹਾ ਹੁੰਦਾ ਹੈ; ਉਸ ਵੇਲੇ ਵੀ ਬਹੁਤ ਸਾਰੇ ਲੋਗ ਗੁਰੂਦੁਆਰਾ ਸਾਹਿਬ ਦੇ ਹਾਲ ਵਿਚ ਹੀ ਪਾਠ ਕਰ ਰਹੇ ਹੁੰਦੇ ਨੇ ਜੋ ਕੀ ਅਸਲ ਵਿਚ ਸਹੀ ਤਰੀਕਾ ਨਹੀ ਹੈ ਤੇ ਇਸ ਨਾਲ ਬਾਕੀ ਸੰਗਤਾਂ ਦਾ ਧਿਆਨ ਵੀ ਬਦਲਦਾ ਹੈ !
ਰਣਜੀਤ ਸਿੰਘ : ਫਿਰ ਕੀ ਹੋਇਆ ! ਉਨ੍ਹਾਂ ਦੀ ਸ਼ਰਧਾ ਹੈ ! ਅਸੀਂ ਤੁਸੀਂ ਕੌਣ ਹੁੰਦੇ ਹਾਂ ਉਨ੍ਹਾਂ ਨੂੰ ਰੋਕਣ ਵਾਲੇ ?
ਗੁਰਮੁਖ ਸਿੰਘ (ਪਿਆਰ ਨਾਲ) : ਬੇਟਾ ਜੀ ਇੱਕ ਗੱਲ ਦੱਸੋ ਕੀ ਜਦੋਂ ਕਲਾਸ ਵਿਚ ਤੁਹਾਡਾ ਮਾਸਟਰ ਤੁਹਾਨੂੰ ਕੁਝ ਪੜਾ ਰਿਹਾ ਹੋਵੇ (ਕਲਾਸ ਵਰਕ ਕਰਵਾ ਰਿਹਾ ਹੋਵੇ) ਤੇ ਉਸ ਵੇਲੇ ਤੁਸੀਂ ਆਪਣਾ "ਹੋਮ ਵਰਕ" ਕਰ ਰਹੇ ਹੋਵੋ ਤੇ ਮਾਸਟਰ ਜੀ ਖੁਸ਼ ਹੋਣਗੇ ਜਾਂ ਨਾਰਾਜ਼ ? ਨਾਲ ਹੀ ਤੁਸੀਂ ਫਿਰ ਕਲਾਸ ਵਿਚ ਕੁਝ ਨਵਾਂ ਸਿਖਣ ਤੋਂ ਵਾਂਝੇ ਵੀ ਤੇ ਰਹ ਜਾਵੋਗੇ ! ਹਾਂ ਕੇ ਨਹੀ ?
ਰਣਜੀਤ ਸਿੰਘ : ਅਸੀਂ ਤੁਹਾਡੀ ਗੱਲ ਸਮਝ ਗਏ ਗਏ ਕਿਓਂਕਿ ਅਸੀਂ ਇਤਨੇ ਮੂਰਖ ਨਹੀ ਕੀ ਤੁਹਾਡੀ ਇਤਨੀ ਸਾਧਾਰਣ ਜਿਹੀ ਗੱਲ ਨੂੰ ਸਮਝ ਨਾ ਪਾਈਏ ! ਪਹਿਲਾਂ ਕਿਸੀ ਨੇ ਦਸਿਆ ਨਹੀ ਇਸ ਕਰਕੇ ਇਸ ਬਾਰੇ ਧਿਆਨ ਨਹੀ ਗਿਆ ! ਅਸੀਂ ਤੇ ਵੇਖਾ ਵੇਖੀ ਹੀ ਇਹ ਕੰਮ ਕਰੀ ਜਾਂਦੇ ਸੀ ! (ਆਪਨੇ ਦੋਸਤਾਂ ਵੱਲ ਵੇਖਦਾ ਹੈ)
ਸਾਰੇ ਦੋਸਤ ਮਿਲ ਕੇ ਕਹਿੰਦੇ ਹਨ : ਅਸੀਂ ਵੀ ਅੱਗੇ ਤੋਂ ਕੁਝ ਨਵਾਂ ਸਿਖਣ ਲਈ ਤਤਪਰ ਰਹਾਂਗੇ ਤੇ ਜੇਕਰ ਪਾਠ ਕਰਨਾ ਹੀ ਹੋਵੇਗਾ ਤਾਂ ਅਲਗ ਕਮਰੇ ਵਿਚ ਜਾਂ ਬਾਹਰ ਜਾ ਕੇ ਕਰ ਲਵਾਂਗੇ !
ਗੁਰਮੁਖ ਸਿੰਘ : ਤੁਸੀਂ ਅੱਜ ਦੇ ਨੌਜਵਾਨ ਵਾਕਈ ਹੀ ਸਿਆਣੇ ਹੋ ! ਗੱਲ ਨੂੰ ਜਲਦੀ ਹੀ ਪਰਖ ਲੈਂਦੇ ਹੋ ਤੇ ਫੈਸਲੇ ਵੀ ਜਲਦੀ ਹੀ ਕਰ ਲੈਂਦੇ ਹੋ ! ਗੁਰੂ ਤੁਹਾਨੂੰ ਆਪਨੇ ਗੁਣ ਬਕ੍ਸ਼ਿਸ਼ ਕਰੇ ! ਆਓ ਲੰਗਰ ਪਾਣੀ ਛੱਕ ਕੇ ਜਾਣਾ !
- ਬਲਵਿੰਦਰ ਸਿੰਘ ਬਾਈਸਨ
http://nikkikahani.com/ [1]