'ਗੁਰਬਾਣੀ ਵਿਚ ਬ੍ਰਾਹਮਣਵਾਦ'
ਗੁਰਬਾਣੀ ਵਭਿੰਨ ਪਰਿਸਥਿਤੀਆਂ ਨੂੰ ਨਿਰਪੱਖਤਾ ਨਾਲ ਵਿਚਾਰਦੇ ਹੋਏ, ਚੰਗਾ ਪੱਖ ਗ੍ਰਹਿਣ ਕਰਨ ਦੀ ਸਿੱਖਿਆ ਦਿੰਦੀ ਹੈ। ਪਰ ਕੁੱਝ ਵਿਸ਼ੇਆਂ ਤੇ ਆਪਣੀ ਮਤਿ ਪੱਖੋਂ ਹਾਰੇ ਮੁੱਨਖ, ਲਫ਼ਜਾਂ ਨਾਲ ਵੈਰ ਕਮਾ ਲੇਂਦੇ ਹਨ। ਉਨਾਂ ਲਫ਼ਜਾਂ ਨਾਲ, ਜਿਨਾਂ ਦੀ ਵਰਤੋਂ ਬਾਣੀ ਅੰਦਰ ਗੁਰੂ ਦੀ ਸਿੱਖਿਆ ਦੇਂਣ ਲਈ ਹੋਈ ਹੈ।
ਜੇ ਕਰ ਕੋਈ ਸਮਝ ਸਕੇ ਤਾਂ ਸਮਝ ਸਕਦਾ ਹੈ ਕਿ ਮਨੁੱਖੀ ਸੱਭਿਯਤਾ ਦੀ ਸਦਿਆਂ ਬਧੀ ਘਾਲਣਾ ਬਾਦ ਸ਼ਬਦਾਂ (Words) ਨੇ ਜਨਮ ਲਿਆ ਹੈ। ਖ਼ੈਰ, ਇਸ ਸੰਖੇਪ ਵਿਚਾਰ-ਚਰਚਾ ਵਿਚ ਪਹਿਲਾਂ ਅਸੀਂ ਗੁਰਬਾਣੀ ਦੀ ਰੌਸ਼ਨੀ ਵਿਚ ਬ੍ਰਾਹਮਣ ਸ਼ਬਦ ਨੂੰ ਸਮਝਣ ਦਾ ਜਤਨ ਕਰਾਂ ਗੇ।
‘ਮਹਾਨ ਕੋਸ਼’ ਅਨੁਸਾਰ ‘ਬ੍ਰਾਹਮਣ’ ਸ਼ਬਦ ਦੇ ਅਰਥ ਵੇਖ ਲਈਏ। ‘ਬ੍ਰਾਹਮਣ’ :- ਬ੍ਰਹਮ (ਵੇਦ) ਪੜ੍ਹਨ ਵਾਲਾ , ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ!
ਇਸ ਦੇ ਨਾਲ ਹੀ ਵਰਣੁ ਵੰਡ ਅਨੁਸਾਰ ‘ਬ੍ਰਾਹਮਣ’ ਸ਼ਬਦ ਚਾਰ ਜਾਤਿਆਂ ਵਿਚੋਂ ਇਕ ਜਾਤ ਲਈ ਵੀ ਪ੍ਰਚਲਤ ਰਿਹਾ ਹੈ ਜਿਵੇਂ ਕਿ:-
ਖਤ੍ਰੀ ਬ੍ਰਾਹਮਣੁ ਸੂਦ ਬੈਸੁ ਉਧਰੈ ਸਿਮਰਿ ਚੰਡਾਲ ( ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੩੦੦)
ਇੰਝ ਵੀ ਜਾਪਦਾ ਹੈ ਕਿ ‘ਬ੍ਰਹਮ’ ਸ਼ਬਦ ਤੋਂ ਵਿਕਸਿਤ ਹੋਇਆ ਪ੍ਰਤੀਤ ਹੁੰਦਾ 'ਬ੍ਰਾਹਮਣ' ਸ਼ਬਦ, ਬ੍ਰਹਮ (ਕਰਤਾਰ) ਨੂੰ ਜਾਣ/ਸਮਝ ਸਕਣ ਵਾਲੇ ਮਨੁੱਖ ਲਈ ਵਰਤਿਆ ਗਿਆ ਅਤੇ ਮਗਰੋਂ ਆਪਣੇ ਦੁਰਉਪਯੋਗ ਵਿਚ ਇਹ ਸ਼ਬਦ, ਉਨਾਂ ਬੰਦਿਆਂ ਵਲੋਂ ਵੀ ਵਰਤ ਲਿਆ ਗਿਆ ਜਿਨਾਂ ਦਾ ਅਮਲ, ਕਰਤਾਰ ਨੂੰ ਜਾਣਨ-ਸਮਝਣ ਤੋਂ ਦੂਰ ਸੀ। ਲੇਕਿਨ ਗੁਰਬਾਣੀ ਵਿਚ ਇਸ ਸ਼ਬਦ ਦੇ ਉਪਯੋਗ ਅਤੇ ਹੋਏ ਦੁਰਉਪਯੋਗ ਦਾ ਭਾਵ ਸਪਸ਼ਟ ਹੈ। ਬਾਣੀ ਵਿਚ ਇਸ ਸ਼ਬਦ ਦੇ ਤ੍ਰਿਸਕਾਰ ਦਾ ਭਾਵ ਨਹੀਂ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ, ‘ਬ੍ਰਾਹਮਣ’ ਸ਼ਬਦ ਦੀ ਵਰਤੋਂ ਰਾਹੀਂ, ਬ੍ਰਾਹਮਣਵਾਦ ਦੇ ਦੋ ਪੱਖ ਦਰਸਾਏ ਗਏ ਹਨ। ਠੀਕ ਉਂਝ ਹੀ ਜਿਵੇਂ ਕਿ ਜਗਤ ਦਾ ਝੂਠਾ ਅਤੇ ਸੱਚਾ ਪੱਖ !
ਪਹਿਲਾਂ ਗੁਰਬਾਣੀ ਅਨੁਸਾਰ ਇਸ ਸ਼ਬਦ ਦੀ ਦੁਰਵਰਤੋਂ ਨਾਲ ਜੁੜੇ ਪੱਖ ਨੂੰ ਵਿਚਾਰਨ ਦਾ ਜਤਨ ਕਰੀਏ। ਜਿਵੇਂ ਕਿ:-
ਇਕ ਲੋਕੀ ਹੁਰ ਛਮਿਛਰੀ ਬ੍ਰਾਹਮਣੁ ਵਟਿ ਪਿੰਡ ਖਾਇ (ਗੁਰੂ ਗ੍ਰੰਥ ਸਾਹਿਬ ਜੀ,ਪੰਨਾ ੩੬੮)
ਅਵਰ ਉਪਦੇਸ਼ੈ ਆਪਿ ਨ ਬੂਝੈ॥ਐਸਾ ਬ੍ਰਾਹਮਣੁ ਕਹੀ ਨ