ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
* - = ਸਿੱਖ ਦੀ ਤਾਰੀਫ਼ ! (ਨਿੱਕੀ ਕਹਾਣੀ) = - *
* - = ਸਿੱਖ ਦੀ ਤਾਰੀਫ਼ ! (ਨਿੱਕੀ ਕਹਾਣੀ) = - *
Page Visitors: 2606

* - = ਸਿੱਖ  ਦੀ  ਤਾਰੀਫ਼  !  (ਨਿੱਕੀ  ਕਹਾਣੀ) = - *
ਹੇ ਬ੍ਰਦਰ, ਆਈ ਐਮ ਸੋ ਹੰਗਰੀ ! ਕੈਨ ਆਈ ਈਟ ਦਿਸ ਬ੍ਰੇਡ ਵਿਦਾਉਟ ਬਿਲਿੰਗ ? ਵੀ ਵਿਲ ਸ਼ੋ ਦ ਰੈਪਰ ਏਟ ਕਾਉਂਟਰ ਲੇਟਰ ! (ਵਿਕਟਰ ਨੇ ਆਪਣੇ
 ਮਿਤਰ ਹਰਪ੍ਰੀਤ ਸਿੰਘ ਨੂੰ ਇੱਕ ਗਰੋਸਰੀ ਸਟੋਰ ਵਿੱਚ ਸ਼ਾਪਿੰਗ ਵੇਲੇ ਭੁੱਖ ਲਗਣ ਕਾਰਣ ਸਲਾਹ ਕਰਦੇ ਹੋਏ ਪੁੱਛਿਆ)
ਹਰਪ੍ਰੀਤ ਸਿੰਘ : ਤੂੰ ਇੱਕ ਕੰਮ ਕਰ; ਜਾ ਕੇ ਮੈਨੇਜਰ ਨੂੰ ਪੁਛ ਲੈ ! ਐਵੇਂ ਹੀ ਬਿਨਾ ਪੁੱਛੇ ਖਾਣਾ ਚੋਰੀ ਕਰਨ ਸਮਾਨ ਹੁੰਦਾ ਹੈ !
ਵਿਕਟਰ (ਹਾਂ ਵਿਚ ਹਾਂ ਮਿਲਾਉਂਦਾ ਹੋਇਆ) : ਯੂ ਆਰ ਰਾਇਟ ਬ੍ਰੋ !
ਕਿਉਂਕਿ ਸਟੋਰ ਬਹੁਤ ਵੱਡਾ ਹੁੰਦਾ ਹੈ ਇਸ ਕਰਕੇ ਇੱਕ ਪਾਸੇ ਡਿਉਟੀ ਤੇ ਖੜੇ ਬੰਦੇ ਨੂੰ ਮੈਨੇਜਰ ਬਾਰੇ ਪੁਛਦਾ ਹੈ ! ਦੋ ਮਿਨਟ ਬਾਅਦ ਹੀ ਮੈਨੇਜਰ ਉਨ੍ਹਾਂ ਨੂੰ
 ਮਿਲਣ ਆ ਜਾਂਦਾ ਹੈ ! ਮਿਲਣ ਦਾ ਕਾਰਣ ਪੁਛਣ ਤੇ ਵਿਕਟਰ ਬਿਲ ਕਰਾਉਣ ਤੋਂ ਪਹਿਲਾਂ ਹੀ ਬ੍ਰੇਡ ਖਾਣ ਬਾਰੇ ਪੁਛਦਾ ਹੈ ਤੇ ਦਸਦਾ ਹੈ ਕੀ ਓਹ ਬਾਅਦ ਵਿਚ
 ਰੈਪਰ ਵਿਖਾ ਕੇ ਬਿਲਿੰਗ ਕਰਵਾ ਲਵੇਗਾ !
ਮੈਨੇਜਰ ਹਰਪ੍ਰੀਤ ਸਿੰਘ ਵੱਲ ਇਸ਼ਾਰਾ ਕਰ ਕੇ ਪੁਛਦਾ ਹੈ : ਸਿੰਘ ਸਾਬ ਇਜ਼ ਵਿਦ ਯੂ ?
ਵਿਕਟਰ : ਯਸ ! ਆਈ ਐਮ ਵਿਦ ਹਿਮ !
ਮੈਨੇਜਰ (ਪਿਆਰ ਨਾਲ ਮੁਸਕੁਰਾਉਂਦੇ ਹੋਏ) : ਨੋ ਮੈਟਰ ! ਯੂ ਕੈਨ ਈਟ ਐਨੀਥਿੰਗ ਫ੍ਰਾਮ ਸਟੋਰ ! ਵੀ ਹੈਵ ਬਿਲੀਵ ਇਨ ਯੂ ! ਸੀ ਯੂ ਏਟ ਕਾਉਂਟਰ !
 (ਇਜਾਜ਼ਤ ਦੇ ਕੇ ਚਲਾ ਜਾਂਦਾ ਹੈ)
ਵਿਕਟਰ ਹਰਪ੍ਰੀਤ ਸਿੰਘ ਵੱਲ ਵੇਖ ਕੇ : ਵ੍ਹਾਟ ਇਸ ਦਾ ਮੈਟਰ ? ਮੈਨੇਜਰ ਨੋਜ਼ ਯੂ ?
ਹਰਪ੍ਰੀਤ ਸਿੰਘ (ਨਿਮਾਣੇਪਨ ਨਾਲ) : ਨਹੀਂ, ਓਹ ਮੈਨੇਜਰ ਮੈਨੂੰ ਨਹੀ ਜਾਣਦਾ ਪਰ ਓਹ ਮੇਰੇ ਗੁਰੂ ਨੂੰ ਜਾਣਦਾ ਹੈ ! ਤੂੰ ਮੈਨੂੰ ਇੱਕ ਦਿਨ ਪੁਛਿਆ ਸੀ ਕੀ 
"ਸਿੱਖ ਦੀ ਕੀ ਤਾਰੀਫ਼ ਹੈ ?" ਉਸ ਦਿਨ ਮੇਰੇ ਕੋਲ ਇਸ ਗੱਲ ਦਾ ਉੱਤਰ ਨਹੀ ਸੀ ਪਰ ਅੱਜ ਹੈ ... ! ਇੱਕ ਸਿੱਖ ਦਾ ਸਚ ਆਚਾਰ (ਸਦਾਚਾਰ) ਹੀ ਸਿੱਖ 
ਦੀ ਤਾਰੀਫ਼ ਹੈ ਜੋ ਮਿਲਦਾ ਹੈ ਗੁਰੂ ਦਾ ਹੁਕਮ ਆਪਨੇ ਜੀਵਨ ਵਿਚ ਕਮਾਉਣ ਨਾਲ ! ਇਹ ਸਾਬਤ ਸੂਰਤ ਦਸਤਾਰ ਸਿਰਾ, ਜੋ ਭਰੋਸਾ ਦਿਵਾਉਂਦੀ ਹੈ ਕੀ ਮੈਂ 
ਗੁਰੂ ਕਾ ਸਿੱਖ ਹਾਂ ਤੇ ਗੁਰੂ ਕਾ ਸਿੱਖ ਕਦੀ ਅਮਾਨਤ ਵਿਚ ਖਿਆਨਤ ਨਹੀ ਕਰਦਾ !
(ਆਪਣੇ ਗੁਰੂ ਪ੍ਰਤੀ ਪਿਆਰ ਨਾਲ ਉਸਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ)
- ਬਲਵਿੰਦਰ ਸਿੰਘ ਬਾਈਸਨ 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.