ਜੇ ਮਾਂ ਪੁਤੈ ਵਿਸ ਦੇਹ ਕੌਣ ਰਖਣਹਾਰਾ !
ਬੜੀਆਂ ਸ਼ਹਾਦਤਾਂ ਨਾਲ ਸਿੱਖਾਂ ਨੇ ਗੁਰਦਵਾਰੇ , ਮਹੰਤਾਂ ਤੋਂ ਆਜ਼ਾਦ ਕਰਵਾ ਕੇ , ਉਨ੍ਹਾਂ ਦੀ ਦੇਖ-ਭਾਲ ਲਈ ਇਕ
ਕਮੇਟੀ ਦਾ ਨਿਰਮਾਣ ਕੀਤਾ ਸੀ , ਪਰ ਨਿਕੱਮੇ ਆਗੂਆਂ ਨੇ ਉਸ ਕਮੇਟੀ ਨੂੰ ਵੀ , ਸਰਕਾਰੀ ਖਲੌਣਾ ਬਣਾ ਦਿੱਤਾ । ਹੁਣ
ਤਾਂ ਉਸ ਕਮੇਟੀ ਦੀਆਂ ਚੋਣਾਂ ਵੀ ਸਰਕਾਰੀ ਹੁਕਮ ਦੀਆਂ ਮੁਹਤਾਜ ਹਨ ।
ਗੁਰਦਵਾਰਿਆਂ ਵਿਚ ਵੋਟਾਂ ਪਾਉਣ ਦੀ ਕਾਬਲੀਅਤ ਮਿੱਥਣ ਦਾ ਹੱਕ , ਸਿੱਖੀ ਨੂੰ ਖਤਮ ਕਰਨ ਲਈ ਉਤਾਵਲੀ , ਭਾਰਤੀ
ਹਿੰਦੂ ਸਰਕਾਰ ਦੇ ਹੱਥਾਂ ਵਿਚ । ਗੁਰਦਵਾਰੇ ਸਿੱਖਾਂ ਦੇ , ਉਨ੍ਹਾਂ ਦੀਆਂ ਕਮੇਟੀਆਂ ਦੇ ਅੰਦਰੂਨੀ ਫੈਸਲੇ ਕਰਨਗੇ , ਉਹ ਜੱਜ,
ਜੋ ਸਿੱਖੀ ਦਾ ੳ-ਅ ਵੀ ਨਹੀਂ ਜਾਣਦੇ । ਸ਼ਾਇਦ ਹੀ ਕੋਈ ਅਜਿਹਾ ਖੁਸ਼-ਕਿਸਮਤ ਗੁਰਦਵਾਰਾ ਹੋਵੇਗਾ , ਜਿਸ ਵਿਚਲੀ ਕਮੇਟੀ
ਦਾ , ਆਪਸੀ ਖਿੱਚ-ਤਾਣ ਦਾ ਮੁਕੱਦਮਾ , ਕਿਸੇ ਕੋਰਟ ਵਿਚ ਨਾ ਚੱਲ ਰਿਹਾ ਹੋਵੇ , ਇਨ੍ਹਾਂ ਮੁਕੱਦਮਿਆਂ ਤੇ ਗੁਰਦਵਾਰਿਆਂ
ਦੇ ਹਰ ਸਾਲ ਕ੍ਰੋੜਾਂ ਰੁਪਏ ਖਰਚ ਹੁੰਦੇ ਹਨ , ਕੀ ਇਸ ਕੰਮ ਲਈ ਹੀ ਸਿੱਖ , ਆਪਣਾ ਦਸਵੰਧ ਦਿੰਦੇ ਹਨ ?
ਪਹਿਲਾਂ ਖਾਲੀ ਪੰਜਾਬ ਦਿਆਂ ਗੁਰਦਵਾਰਿਆਂ ਦੀ ਕਮੇਟੀ ਹੀ ਸਰਕਾਰ ਅਧੀਨ ਸੀ , ਫਿਰ ਦਿੱਲੀ ਕਮੇਟੀ ਹੋਈ ,
ਹੁਣ ਰਾਰਸਥਾਨ ਅਤੇ ਹਰਿਆਣਾ ਦੀਆਂ ਕਮੇਟੀਆਂ ਵੀ ਇਸ ਕਤਾਰ ਵਿਚ ਲੱਗਣ ਲਈ ਤਰਲੋ-ਮੱਛੀ ਹੋ ਰਹੀਆਂ ਹਨ ।
ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਹੈ , ਵਾਲੀ ਕਹਾਵਤ ਨੂੰ ਸਹੀ ਸਾਬਤ ਕਰਦਿਆਂ , ਬਿਨਾ ਕੁਝ ਸੋਚੇ-ਵਿਚਾਰੇ ,
ਉਤ੍ਰਾਖੰਡ ਦੇ ਸਿੱਖ ਵੀ , ਤਾਏ ਦੀ ਚੱਲੀ ਮੈਂ ਕਿਉਂ ਰਹਾਂ ਇਕੱਲੀ ਕਹਾਵਤ ਵਾਙ , ਆਪਣੇ ਇਨ੍ਹਾਂ ਅਰਧ-
ਸਰਕਾਰੀ ਗੁਲਾਮਾਂ ਵਿਚ ਰਲਣ ਲਈ ਕਾਹਲੇ ਹਨ ।
ਸ਼੍ਰੋਮਣੀ ਕਮੇਟੀ ਨੇ , ਆਪਣੇ ਉਲੀਕੇ ਕੰਮਾਂ ਨੂੰ ਲਾਗੂ ਕਰਨ ਲਈ , ਇਕ ਨੌਜਵਾਨ ਸਭਾ ਬਣਾਈ ਸੀ ,(ਜਿਵੇਂ ਤੁਸੀ
ਹਰ ਗੁਰਦਵਾਰਾ ਕਮੇਟੀ ਨਾਲ , ਬੀਰ ਖਾਲਸਾ ਦਲ ਜਾਂ ਦਸ਼ਮੇਸ਼ ਸੇਵਕ ਦਲ ਆਦਿ ਵੇਖਦੇ ਹੋ) ਜਿਸ ਦਾ ਨਾਂ ਅਕਾਲੀ
ਦੱਲ ਰੱਖਿਆ ਸੀ , ਅੱਜ ਉਹੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੂੰ ਨਿਗਲ ਚੁੱਕਾ ਹੈ । ਸਿੱਖੀ ਦੇ ਹੱਕ ਵਿਚ ਜੂਝਣਾ ,
ਅਕਾਲੀ ਦਲ ਦਾ ਮੁੱਢਲਾ ਫਰਜ਼ ਸੀ , ਜਿਸ ਨੂੰ ਅੱਜ ਅਕਾਲੀ ਦਲ ਭੁੱਲ ਚੁੱਕਾ ਹੈ , ਉਹ ਆਪਣੀ ਹਕੂਮਤ ਕਾਇਮ ਰੱਖਣ
ਲਈ , ਹਰ ਉਸ ਪਾਰਟੀ ਨਾਲ ਭਾਈਵਾਲੀ ਪਾਈ ਬੈਠਾ ਹੈ , ਜੋ ਸਿੱਖੀ ਨੂੰ ਮਲੀਆ-ਮੇਟ ਕਰਨਾ ਲੋਚਦੀ ਹੈ । ਵਿਧਾਨ-
ਸਭਾ ਵਿਚ ਕੋਈ ਵੀ ਕੰਮ , ਸਿੱਖੀ ਸੋਚ ਤੇ ਆਧਾਰਤ ਨਹੀਂ ਹੁੰਦਾ । ਜਿਸ ਸ਼੍ਰੋਮਣੀ ਕਮੇਟੀ ਨੈ ਸਿੱਖਾਂ ਦੇ ਹਿੱਤਾਂ ਲਈ ,
ਵਿਧਾਨ-ਸਭਾ ਤੇ ਅੰਕਸ਼ ਲਾਉਣਾ ਸੀ , ਉਹੀ ਅੱਜ ਵਿਧਾਨ-ਸਭਾ ਦੀ ਬੰਧੂਆ-ਮਜ਼ਦੂਰ ਬਣ ਚੁੱਕੀ ਹੈ । ਅਜਿਹੀ ਹਾਲਤ
ਵਿਚ ਸਿੱਖਾਂ ਦੇ ਹੱਕਾਂ ਦੀ ਗੱਲ ਕੌਣ ਕਰੇ ? ?
ਸ੍ਰੀ-ਲੰਕਾ ਇਕ ਵੱਖਰਾ ਮੁਲਕ ਹੈ , ਉਸ ਵਿਚ ਤਮਿਲ-ਨਾਡੂ ਨਾਲ ਸਬੰਧਿਤ ਤਮਿਲ ਵੀ ਸਿੱਖਾਂ ਵਾਙ ਹੀ ਘੱਟ ਗਿਣਤੀ
ਵਿਚ ਹਨ , ਉਨ੍ਹਾਂ ਨੇ ਆਪਣੇ ਹੱਕਾਂ ਦੀ ਰਖਵਾਲੀ ਲਈ ਇਕ ਕਮੇਟੀ ਬਣਾਈ ਸੀ , ਜਿਸ ਨੂੰ ਛੋਟੇ ਲਫਜ਼ਾਂ ਵਿਚ ਤਮਿਲ-
ਟਾਈਗਰਜ਼ ਕਿਹਾ ਜਾਂਦਾ ਸੀ , ਜਦ ਉਨ੍ਹਾਂ ਤੇ ਸ੍ਰੀ-ਲੰਕਾ ਦੀ ਸਰਕਾਰ ਨੇ ਜ਼ਿਆਦਤੀ ਸ਼ੁਰੂ ਕੀਤੀ ਤਾਂ ਤਮਿਲਨਾਡੂ
ਸਰਕਾਰ ਨੇ ਉਨ੍ਹਾਂ ਦਾ ਪੱਖ ਪੂਰਿਆ , ਗੱਲ ਵਧਦੀ-ਵਧਦੀ ਖਾਨਾ-ਜੰਗੀ ਤਕ ਪਹੁੰਚ ਗਈ , 1990 ਤੋਂ 2009 ਤਕ
ਇਹ ਲੜਾਈ ਚੱਲੀ , ਜਦ ਤਕ ਭਾਰਤ ਤਮਿਲਾਂ ਦੀ ਪਿੱਠ ਤੇ ਰਿਹਾ ਤਦ ਤਕ ਤਾਂ ਉਹ ਆਪਣੇ ਹੱਕਾਂ ਲਈ ਜੂਝਦੇ ਰਹੇ ,
ਪਰ ਕੁਝ ਘਰੇਲੂ ਸਿਆਸਤ ਨੂੰ ਧਿਆਨ ਵਿਚ ਰਖਦਿਆਂ , ਜਦ ਭਾਰਤ ਸਰਕਾਰ ਨੇ ਉਨ੍ਹਾਂ ਦੀ ਮਦਦ ਤੋਂ ਹੱਥ ਖਿੱਚ ਲਿਆ
ਤਾਂ ਸ੍ਰੀਲੰਕਾ ਸਰਕਾਰ ਨੇ ਇਸ ਹੱਕ ਦੀ ਲੜਾਈ ਨੂੰ ਕੁਚਲ ਦਿੱਤਾ । ਮਰਨ ਵਾਲਿਆਂ ਦੇ ਆਂਕੜੇ 30,000 ਹਜ਼ਾਰ ਤੋਂ
1,00,000 ਵਿਚਾਲੇ ਬੋਲਦੇ ਹਨ । ਪੰਜਾਬ ਵਿਚ ਮਰਨ ਵਾਲੇ ਸਿੱਖਾਂ ਵਾਙ ਉਨ੍ਹਾਂ ਦਾ ਲੇਖਾ-ਜੋਖਾ ਰੱਖਣ ਦਾ ਵੀ ਕੋਈ
ਯਤਨ ਨਹੀਂ ਕੀਤਾ ਗਿਆ ।
ਕੁੱਛ ਚਿਰ ਪਹਿਲਾਂ ਤਮਿਲ ਨੇਤਾ ਪ੍ਰਭਾਕਰਨ (ਜਿਸ ਦੀ ਅਗਵਾਈ ਵਿਚ ਇਹ ਹੱਕ ਦਾ ਸੰਘਰਸ਼ ਕੀਤਾ ਗਿਆ ਸੀ ,
ਅਤੇ ਉਹ ਵੀ ਇਸ ਦੌਰਾਨ ਹੀ ਮਰ ਗਿਆ ਸੀ) ਦੀ ਬੇਟੀ (ਜੋ ਪੇਸ਼ੇ ਵਜੋਂ ਸੰਪਾਦਕ ਸੀ) ਨੂੰ ਸ੍ਰੀਲੰਕਾ ਦੇ ਫੌਜੀਆਂ ਨੇ
ਅਗਵਾ ਕਰ ਲਿਆ ਸੀ ਅਤੇ ਸਮੂਹਕ ਬਲਾਤਕਾਰ ਕਰ ਕੇ ਮਾਰ ਦਿੱਤਾ ਗਿਆ ਸੀ । (ਜਿਸ ਦੀ ਲੁਕਵੀਂ ਵੀਡੀਉ ਉਸ ਦੇ
ਕਿਸੇ ਸਾਥੀ ਨੇ ਬਣਾ ਕੇ , ਇੰਟਰਨੈਟ ਤੇ ਪਾ ਦਿੱਤੀ ਸੀ) ਪਿਛਲੇ ਦਿਨੀਂ ਤਮਿਲਨਾਡੂ ਦੇ ਤਮਿਲਾਂ ਨੇ ਮੌਕਾ ਸੰਭਾਲਿਆ ਅਤੇ
ਦੋਵਾਂ ਵਿਰੋਧੀ ਪਾਰਟੀਆਂ ਨੇ ਇਕੱਠੇ ਹੋ ਕੇ , ਵਿਧਾਨ-ਸਭਾ ਵਿਚ ਸਰਵ-ਸੱਮਤੀ ਨਾਲ ਮਤਾ ਪਾਸ ਕਰ ਦਿੱਤਾ ਕਿ , ਜੇ
ਭਾਰਤ ਕਾਮਨਵੈਲਥ ਸਮੇਲਨ ਵਿਚ ਭਾਗ ਲੈਣ ਸ੍ਰੀਲੰਕਾ ਜਾਂਦਾ ਹੈ ਤਾਂ ਤਮਿਲਨਾਡੂ ਦੀ ਸਰਕਾਰ , ਕਾਂਗਰਸ ਦਾ ਬਾਈਕਾਟ
ਕਰੇਗੀ , ਇਸ ਦਬਾਅ ਥੱਲੇ ਆ ਕੇ ਭਾਰਤ ਸਰਕਾਰ ਨੇ , ਉਸ ਸਮੇਲਨ ਵਿਚ ਸ਼ਾਮਲ ਹੋਣ ਤੋਂ (ਕੁਝ ਬਹਾਨੇ ਬਣਾ ਕੇ)
ਇੰਕਾਰ ਕਰ ਦਿੱਤਾ । ਗੱਲ ਦੂਸਰੇ ਮੁਲਕਾਂ ਤਕ ਵੀ ਪਹੁੰਚੀ , ਤਮਿਲਾਂ ਨਾਲ ਹੋਈਆਂ ਵਧੀਕੀਆਂ ਜਗ-ਜ਼ਾਹਰ ਹੋਈਆਂ ।
ਕਾਮਨਵੈਲਥ ਸੰਮੇਲਨ ਵਿਚ ਭਾਗ ਲੈਣ ਵਾਲਿਆਂ ਦੇਸ਼ਾਂ , ਖਾਸ ਕਰ ਕਨੇਡਾ ਅਤੇ ਇੰਗਲੈਂਡ ਨੇ ਸ੍ਰੀਲੰਕਾ ਤੇ ਉਨ੍ਹਾਂ
19 ਸਾਲਾਂ ਵਿਚ ਮਰੇ ਲੋਕਾਂ ਦਾ ਵੇਰਵਾ ਦੇਣ ਤੇ ਜ਼ੋਰ ਪਾਇਆ । ਜਿਸ ਦੇ ਸਿੱਟੇ ਵਜੋਂ ਹੁਣ ਸ੍ਰੀਲੰਕਾ ਸਰਕਾਰ ਨੇ ਉਨ੍ਹਾਂ
ਮਰਿਆਂ ਦੇ ਰਿਕਾਰਡ ਇਕੱਠੇ ਕਰਨੇ ਸ਼ੁਰੂ ਕੀਤੇ ਹਨ ।
( ਤਮਿਲਨਾਡੂ ਦੇ ਤਮਿਲਾਂ ਨੇ ਤਾਂ ਇਕ ਬੇਟੀ ਨਾਲ ਜ਼ੁਲਮ ਹੁੰਦਾ ਨਾ ਸਹਾਰਦਿਆਂ ਇਕੱਠੇ ਹੋ ਕੇ ਅਣਖ ਵਾਲਾ ਰਾਹ
ਚੁਣਿਆ , ਪਰ ਪੰਜਾਬ ਵਿਚਲੇ ਸਿੱਖਾਂ ਦੀ ਕੌਣ ਸੁਣੇ ? ਭਾਰਤ ਵਿਚ ਤਾਂ ਦਿਨ ਦੀਵੀਂ , ਸੈਂਕੜੇ ਸਿੱਖ ਬੱਚੀਆਂ ਨਾਲ ਇਹ
ਕਾਰੇ ਵਾਪਰੇ ਸਨ)
ਜਿਸ ਪੰਜਾਬ ਬਾਰੇ ਪਰਚਾਰ ਕਰ ਕਰ ਕੇ , ਕਿ ਪੰਜਾਬ ਸਿੱਖਾਂ ਦਾ ਪੇਕਾ ਘਰ ਹੈ , ਸਿੱਖਾਂ ਨੂੰ ਚਾਹੀਦਾ ਹੈ ਕਿ ਪੰਜਾਬ
ਨੂੰ ਮਜ਼ਬੂਤ ਕਰਨ , ਜਿਸ ਬੱਚੀ ਦਾ ਪੇਕਾ ਘਰ ਤਕੜਾ ਹੋਵੇ , ਉਹ ਆਪਣੇ ਘਰ ਸੁਖੀ ਵਸਦੀ ਹੈ , ਲੀਡਰਾਂ ਨੇ ਆਪਣੀ
ਐਸ਼ ਦੇ ਸਾਧਨ ਇਕੱਠੇ ਕੀਤੇ , ਅੱਜ ਉਹ ਮਾਂ (ਅਕਾਲੀ ਪਾਰਟੀ) ਬੀ. ਜੇ. ਪੀ. ਨਾਲ ਵਿਆਹ ਕਰਵਾ ਕੇ , ਆਪ ਹੀ
ਪਰਾਏ ਘਰ ਚਲੀ ਗਈ ਹੈ । ਦੂਸਰੇ ਘਰ ਦੀ ਹੋਈ ਮਾਂ ਆਪਣੇ ਪਹਿਲੇ ਬੱਚਿਆਂ ਨੂੰ ਕਦੋਂ ਸਾਂਭਦੀ ਹੈ ? ਸਿੱਟੇ ਵਜੋਂ ਉਸ
ਦੇ ਪਹਿਲੇ ਬੱਚੇ ਰੁਲ ਜਾਂਦੇ ਹਨ । ਨਹੀਂ ਤਾਂ ਕੋਈ ਵਜ੍ਹਾ ਨਹੀਂ ਸੀ ਕਿ ਪੰਜਾਬ ਤੇ ਰਾਜ ਕਰਨ ਵਾਲੀ ਅਕਾਲੀ ਪਾਰਟੀ ਵੀ
ਜੇ ਵਿਧਾਨ ਸਭਾ ਵਿਚ ਪਾਸ ਕਰ ਕੇ , ਮੌਕੇ ਤੇ ਰਾਜ ਕਰਨ ਵਾਲੀ ਪਾਰਟੀ ਦਾ ਬਾਈਕਾਟ ਕਰਨ ਦੀ ਗੱਲ ਕਰਦੀ ਤਾਂ ,
ਇਹ ਗੱਲ ਵੀ ਦੁਨੀਆ ਤਕ ਜਾਂਦੀ , ਸਿੱਖਾਂ ਦੀ ਵੀ ਸੁਣੀ ਜਾਂਦੀ , ਬਾਹਰਲੇ ਮੁਲਕਾਂ ਦੇ ਦਬਾਅ ਹੇਠ , ਭਾਰਤ ਸਰਕਾਰ
1978 ਤੋਂ 1994 ਵਿਚਾਲੇ ਸਿੱਖ ਨੌਜਵਾਨਾਂ ਦੀਆਂ ਢਾਈ ਲੱਖ ਲਾਸ਼ਾਂ ਹਜ਼ਮ ਕਰ ਕੇ ਡਕਾਰ ਨਾ ਮਾਰ ਲੈਂਦੀ ,
ਸਿੱਖ ਨੌਜਵਾਨਾਂ ਦੀਆਂ ਲਾਸ਼ਾ ਦੇ ਆਂਕੜੇ ਇਕੱਠੇ ਕਰ ਕੇ , ਉਸ ਦਾ ਹਿਾਬ ਯੂ. ਐਨ. ਓ. ਵਿਚ ਰਖਦੀ , ਸਿੱਖਾਂ ਨੂੰ
ਵੀ ਇੰਸਾਫ ਮਿਲਦਾ ।
ਹੁਣ ਤਾਂ ਸਿੱਖ ਐਵੇਂ ਹੀ ਵਿਆਹ ਹੋ ਕੇ ਪਰਾਏ ਘਰ ਚਲੇ ਗਈ ਮਾਂ(ਅਕਾਲੀ-ਪਾਰਟੀ ਤੋਂ ਪੰਜਾਬੀ ਪਾਰਟੀ ਬਣੀ) ਨੂ ਚਿੰਬੜਦੇ
ਫਿਰਦੇ ਹਨ, ਕਦੇ ਲਭੇਰਿਆਂ ਨੂੰ ਵੀ ਵਰਾਸਤੀ ਹੱਕ ਮਿਲਦੇ ਹਨ ਸੰਭਲੋ , ਜਿਸ ਘਰ ਵਿਚੋਂ ਕੁਝ ਨਹੀਂ ਮਿਲਣਾ , ਉਸ ਨੂੰ
ਤਿਆਗ ਕੇ ਆਪਣੇ ਪੈਰਾਂ ਤੇ ਖੜੇ ਹੋਵੋ , ਭਾਈ ਗੁਰਦਾਸ ਜੀ ਨੇ ਅਜਿਹੀ ਹਾਲਤ ਬਾਰੇ ਹੀ ਸਦੀਆਂ ਪਹਿਲਾਂ ਲਿਖਿਆ ਸੀ ,
ਜੇ ਮਾਂ ਪੁਤੈ ਵਿਸ ਦੇਹ ਕੌਣ ਰਖਣਹਾਰਾ !
ਜੇ ਸਿੱਖਾਂ ਨੇ ਬਚਣਾ ਹੈ ਤਾਂ ਪਰਾਈ ਝਾਕ ਛੱਡ ਕੇ , ਮਿਲ-ਜੁੜ ਕੇ ਆਪਣੇ ਬਲ ਆਸਰੇ ਹੀ ਕੋਈ ਵਿਉਂਤ ਬਣਾੳਨੀ ਪਵੇਗੀ ।
ਜੇ ਪਰਾਏ ਘਰ ਵਿਚ ਕਾਮੇ ਬਣ ਕੇ , ਮਾਂ ਦੇ ਨਾਲ ਰਹਿ ਕੇ ਟੁੱਕਰ ਖਾਣੇ ਹਨ , ਤਾਂ ਇਨ੍ਹਾਂ ਦੀ ਮਰਜ਼ੀ । ਵੈਸੇ ਗੁਰੂ
ਸਾਹਿਬ ਤਾ ਸੇਧ ਦਿੰਦੇ ਹਨ ,
ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥42॥ (1380)
ਪਰ ਜੇ ਤੁਸੀਂ ਜਿੰਦ ਦਾ ਸਰੀਰ ਵਿਚੋਂ ਨਿਕਲ ਜਾਣਾ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਮਾਂ ਦੇ ਨਵੇਂ ਘਰ ਵਾਲੀ ਗਲੀ ਵਿਚ ,
ਆਵਾਰਾ ਕੁਤਿਆਂ ਨਾਲ ਰਹਣ ਵਾਲੀ ਬਹੁਤ ਥਾਂ ਹੈ । ਮੌਜਾਂ ਮਾਣੋ ।
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਜੇ ਮਾਂ ਪੁਤੈ ਵਿਸ ਦੇਹ ਕੌਣ ਰਖਣਹਾਰਾ !
Page Visitors: 2614