ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸਿੱਖਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ???
ਸਿੱਖਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ???
Page Visitors: 2673

 ਸਿੱਖਾਂ ਨੂੰ ਹੁਣ ਕੀ ਕਰਨਾ ਚਾਹੀਦਾ ਹੈ ???
  ਸਿੱਖਾਂ ਦਾ ਆਪਣੇ ਹੱਕਾਂ ਦਾ ਘੋਲ , ਰੱਬ-ਸਬੱਬੀ ਭਾਈ ਗੁਰਬਖਸ਼ ਸਿੰਘ ਜੀ ਦੇ ਮਰਨ-ਵਰਤ ਦੇ ਨਾਲ ਸ਼ੁਰੂ ਹੋ ਗਿਆ ਹੈ । ਇਸ ਗੱਲ ਨੂੰ ਇਕ ਪਾਸੇ ਰੱਖਦੇ ਕਿ ਬਾਦਲ ਦੇ ਸਥਾਪਤ ਚੇਲਿਆਂ ਨੇ ਇਸ ਸੰਘਰਸ਼ ਨੂੰ , ਫਿਰ ਇਕ ਵਾਰੀ ਲੀਹੋਂ ਲਾਹ ਦਿੱਤਾ ਹੈ , ਅਜੇ ਵੀ ਕੁਛ ਨਹੀਂ ਵਿਗੜਿਆ , ਇਹ ਸਾਰਾ ਕੁਝ ਵਿਚ ਉਨ੍ਹਾਂ ਲੋਕਾਂ ਦਾ ਕਸੂਰ ਨਹੀਂ ਹੈ , ਜੋ ਬਾਦਲ ਦੇ ਚੇਲਿਆਂ ਦੇ ਹੱਥਾਂ ਵਿਚ ਖੇਡ ਗੲੈ , ਸਵਾਂ ਉਨ੍ਹਾਂ ਦੀ ਜਾਗਰੂਕਤਾ ਦੀ ਨਿਸ਼ਾਨੀ ਹੈ ਜਿਨ੍ਹਾਂ ਨੇ , ਜਥੇਦਾਰ ਵਲੋਂ ਸੁਝਾਏ ਜਸਬੀਰ ਸਿੰਘ ਰੋਡੇ ਨੂੰ ਰੱਦ ਕਰ ਕੇ , ਪੰਜਾਂ ਪਿਆਰਿਆਂ ਦੀ ਵਕਾਲਤ ਕੀਤੀ । ਮੈਂ ਸਮਝਦਾ ਹਾਂ ਕਿ ਇਸ ਵਿਚ ਸਾਡੀਆਂ ਹੀ ਘਾਟਾਂ ਹਨ ਕਿ ਅਸੀਂ ਉਨ੍ਹਾਂ ਨੂੰ ਤਾਂ ਕੀ ਸੁਚੇਤ ਕਰਨਾ ਸੀ , ਅਸੀਂ ਆਪ ਹੀ ਅਜਿਹੇ ਹਾਲਾਤ ਬਾਰੇ ਕਦੇ ਕੋਈ ਵਿਚਾਰ ਨਹੀਂ ਕੀਤਾ , ਕੋਈ ਪ੍ਰੋਗਰਾਮ ਨਹੀਂ ਉਲੀਕਿਆ ।
   ਜੇ ਸਿੱਖ ਇਸ ਨੂੰ ਹੁਣ ਵੀ ਯੋਜਨਾ-ਬੱਧ ਢੰਗ ਨਾਲ ਸੰਭਾਲ ਲੈਣ ਤਾਂ ਇਸ ਤੋਂ ਕਾਫੀ ਲਾਭ ਖੱਟਿਆ ਜਾ ਸਕਦਾ ਹੈ । (ਇਹ ਫਿਰ ਕਿਸੇ ਵੇਲੇ ਵਿਚਾਰ ਲਿਆ ਜਾਵੇਗਾ ਕਿ ਇਹ ਭੁੱਖ-ਹੜਤਾਲਾਂ , ਇਹ ਮਰਨ-ਵਰਤ ਸਿੱਖੀ ਅਨੁਸਾਰ ਠੀਕ ਹਨ ਜਾਂ ਨਹੀਂ ? ਮੌਜੂਦਾ ਹਾਲਾਤ ਵਿਚ ਕੀ ਢੰਗ ਅਪਣਾਇਆ ਜਾਣਾ ਚਾਹੀਦਾ ਹੈ ?)
    ਫਿਲਹਾਲ ਇਸ ਚੱਲ ਰਹੇ ਸੰਘਰਸ਼ ਲਈ , ਏਨਾ ਹੀ ਬਹੁਤ ਹੈ ਕਿ ਇਸ ਸੰਘਰਸ਼ ਨੂੰ ਅੰਬ-ਸਾਹਿਬ ਗੁਰਦਵਾਰੇ ਤਕ ਹੀ ਸੀਮਤ ਕੀਤਾ ਜਾਵੇ , ਹਰ ਰੋਜ ਬਦਲ-ਬਦਲ ਕੇ ਪੰਜ ਬੰਦੇ/ਬੀਬੀਆਂ ਭੁੱਖ ਹੜਤਾਲ ਤੇ ਬੈਠਦੇ ਰਹਣ । ਉਨ੍ਹਾਂ ਦੀ ਮਦਦ ਲਈ ਦੱਸ-ਪੰਦਰਾਂ ਬੰਦੇ (ਕਿਰਪਾਨਾਂ ਸਮੇਤ) ਰਾਤ ਨੂੰ ਉਨ੍ਹਾਂ ਕੋਲ ਰਹਣ । ਬਾਕੀ ਬੰਦੇ , ਜਿਨ੍ਹਾਂ ਨੂੰ ਵੀ ਸਮਾ ਮਿਲੇ , ਇਨ੍ਹਾਂ ਕੋਲ ਦਿਨ ਵੇਲੇ ਜ਼ਰੂਰ ਆਉਂਦੇ-ਜਾਂਦੇ ਰਹਣ । ਇਸ ਸਾਰੇ ਦਾ ਰਿਕਾਰਡ ਰਜਿਸਟਰ ਵਿਚ ਦਰਜ ਕਰ ਕੇ ਅਤੇ ਫੋਟੌਆਂ ਰਾਹੀਂ ਰੱਖਿਆ ਜਾਵੇ । ਇਸ ਤੋਂ ਵੱਧ ਪੰਜਾਬ ਬੰਦ ਜਾਂ ਜਲੂਸ ਆਦਿ , ਜਿਨ੍ਹਾਂ ਕਾਰਨ ਸਰਕਾਰ ਨਾਲ ਟਕਰਾਅ ਦੀ ਹਾਲਤ ਪੈਦਾ ਹੋਣ ਦੀ ਸੰਭਾਵਨਾ ਹੋਵੇ , ਉਹ ਨਹੀਂ ਕਰਨੇ ਚਾਹੀਦੇ । ਜੋ ਲੋਕ ਵਿਅਕਤੀ-ਗਤ ਤੌਰ ਤੇ ਭੁੱਖ-ਹੜਤਾਲ ਜਾਂ ਮਰਨ-ਵਰਤ ਰੱਖਣ ਦੇ ਚਾਹਵਾਨ ਹਨ , ਉਨ੍ਹਾਂ ਨੂੰ ਪ੍ਰੇਰ ਕੇ ਸਾਂਝੈ ਪ੍ਰੋਗ੍ਰਾਮ ਵਿਚ ਹੀ ਸ਼ਾਮਲ ਕਰਨਾ ਚਾਹੀਦਾ ਹੈ । ਅਜਿਹ ਕੰਮਾਂ ਨਾਲ ਪੰਥਿਕ ਏਕੇ ਨੂੰ ਢਾਅ ਲਗਦੀ ਹੈ , ਆਪਸੀ ਫੁੱਟ ਦਾ ਪ੍ਰਗਟਾਵਾ ਹੁੰਦਾ ਹੈ ।
   ਇਸ ਵੇਲੇ ਲੋਕ-ਸਭਾ ਦੀਆਂ ਚੋਣਾਂ ਸਿਰ ਤੇ ਹੋਣ ਕਾਰਨ ਬਾਦਲ , ਸਿੱਖਾਂ ਨਾਲ ਉਹ ਵਧੀਕੀਆਂ ਨਹੀਂ ਕਰ ਸਕੇਗਾ , ਜੋ ਉਹ ਆਮ ਹਾਲਤ ਵਿਚ ਕਰਦਾ ਹੈ । ਪੁਲਸ ਵੀ ਸਿੱਖਾਂ ਨਾਲ ਵਧੀਕੀ ਕਰਨ ਤੋਂ ਗੁਰੇਜ਼ ਕਰੇਗੀ । ਸਾਨੂੰ ਅਜਿਹਾ ਸਮਾ ਮੁੜ ਨਹੀਂ ਮਿਣ ਵਾਲਾ , ਸਾਨੂੰ ਇਸ ਸਮੇ ਦਾ ਲਾਭ ਉਠਾਉਣ ਲਈ , ਹੇਠ ਲਿਖੇ ਕੰਮ ਜ਼ਰੂਰ ਕਰ ਲੈਣੇ ਚਾਹੀਦੇ ਹਨ ।
   1.  ਸਿੱਖਾਂ ਨੂੰ  ਉਨ੍ਹਾਂ ਲੀਡਰਾਂ ਦੀ ਨਿਸ਼ਾਨ-ਦੇਹੀ ਜ਼ਰੂਰ ਕਰ ਲੈਣੀ ਚਾਹੀਦੀ ਹੈ , ਜੋ ਆਪਣੇ ਨਿੱਜ-ਸਵਾਰਥ ਨਾਲੋਂ ਪੰਥ ਦੇ ਕੰਮ ਨੂੰ ਮਹੱਤਤਾ ਦਿੰਦੇ ਹਨ ? ਇਸ ਦੇ ਨਾਲ-ਨਾਲ ਹੀ ਉਨ੍ਹਾਂ ਲੀਡਰਾਂ ਦੀ ਵੀ ਨਿਸ਼ਾਨ-ਦੇਹੀ ਕਰ ਲੈਣੀ ਚਾਹੀਦਾ ਹੈ , ਜੋ ਪੰਥਿਕ ਕਾਰਜਾਂ ਦੀ ਆੜ ਵਿਚ ਆਪਣੇ ਕਾਰਜ ਸਿੱਧ ਕਰਦੇ ਹਨ  ? 
  (ੳ) ਜਿਹੜੇ ਪੰਥਿਕ ਦੋਖੀ ਚਿੱਨ੍ਹਤ ਕੀਤੇ ਜਾਣ , ਉਨ੍ਹਾਂ ਦੇ ਕੰਮਾਂ ਦਾ ਵੇਰਵਾ , ਤਸਵੀਰਾਂ ਸਮੇਤ ਪੰਥਕ ਵੈਬਸਾਈਟਾਂ ਤੇ ਪਾ ਦੇਣਾ ਚਾਹੀਦਾ ਹੈ , ਤਾਂ ਜੋ ਲੋਕਾਂ ਨੂੰ ਉਨ੍ਹਾਂ ਬਾਰੇ ਕੋਈ ਭੁਲੇਖਾ ਨਾ ਰਹੇ ।
  (ਅ) ਵੇਲੇ-ਕੁਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ , ਕੁਸੰਤ ਸਮਾਜ ਨਾਲ ਸਬੰਧਤ ਬੰਦਿਆਂ ਅਤੇ ਤਖਤਾਂ ਤੇ ਕਬਜ਼ਾ ਕਰੀ ਬੈਠੈ ਜਥੇਦਾਰਾਂ ਦਾ ਕੱਚਾ-ਚਿੱਠਾ ਖੋਲ੍ਹ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ , ਤਾਂ ਜੋ ਲੋਕ ਇਨ੍ਹਾਂ ਤੋਂ ਸੁਚੇਤ ਰਹਣ ਅਤੇ ਹਰ ਗੱਲ ਤੇ ਸੰਘਰਸ਼ਾਂ ਦੀ ਅਗਵਾਈ , ਇਨ੍ਹਾਂ ਲੋਕਾਂ ਦੇ ਹੱਥਾਂ ਵਿਚ ਦੇਣ ਤੋਂ ਗੁਰੇਜ਼ ਕਰਨ । ਇਵੇਂ ਬਾਦਲ ਦੇ ਇਨ੍ਹਾਂ ਹਥਿਆਰਾਂ ਨੂੰ ਖੁੰਢੇ ਕਰਦੇ ਰਹਿਣਾ ਚਾਹੀਦਾ ਹੈ ।
  2.  ਜਿਹੜੇ ਪੰਥ ਦਰਦੀ ਲੀਡਰਾਂ ਦੀ ਨਿਸ਼ਾਨ-ਦੇਹੀ ਕੀਤੀ ਹੋਵੇ , ਉਨ੍ਹਾਂ ਦਾ ਛੇਤੀ ਤੋਂ ਛੇਤੀ ਇਕੱਠ ਕਰ ਕੇ , ਉਨ੍ਹਾਂ ਵਿਚੋਂ ਇਕ ਕੇਂਦਰੀ ਕਮੇਟੀ ਬਣਾ ਲੈਣੀ ਵਾਹੀਦੀ ਹੈ , ਜੋ ਸਾਰੇ ਸੰਘਰਸ਼ ਤੇ ਨਿਗਾਹ ਰੱਖੇ ਅਤੇ ਅਗਲੀ ਕਾਰਵਾਈ ਦਾ ਪ੍ਰੋਗ੍ਰਾਮ ਉਲੀਕੇ । ਕੁਝ ਹੋਰ ਵਿਸ਼ਿਆਂ ਸਬੰਧੀ ਵੀ ਕਮੇਟੀਆਂ ਬਣਾ ਲੈਣੀਆਂ ਚਾਹੀਦੀਆਂ ਹਨ , ਜੋ ਆਪਣੇ-ਆਪਣੇ ਫੀਲਡ ਦਾ ਹੀ ਕੰਮ ਕਰਨ , ਅੱਜ-ਕਲ ਵਾਙ ਹਰ ਬੰਦਾ , ਹਰ ਖਿੱਤੇ ਦਾ ਮਾਹਰ ਬਣਨ ਦੀ ਕਾਰਵਾਈ ਬੰਦ ਕਰੇ , ਜਿਸ ਨਾਲ ਪੰਥ ਦਾ ਸਮਾ ਅਤੇ ਪੈਸਾ ਬਰਬਾਦ ਹੋਣ ਦੇ ਨਾਲ ਹੀ , ਪੰਥ ਵਿਚ ਭੰਬਲ-ਭੂਸਾ ਵੀ ਪੈਦਾ ਹੁੰਦਾ ਹੈ ।
   ਇਸ ਨਾਲ ਪੰਥਿਕ ਲੀਡਰਾਂ ਦੀਆਂ ਕਈ ਕਤਾਰਾਂ ਬਣ ਜਾਣਗੀਆਂ , ਜੋ ਲੋੜ ਪੈਣ ਤੇ ਲੀਡਰਾਂ ਵਿਚਲੀ ਥੁੜੋਂੇ ਨੂੰ ਦੂਰ ਕਰਨਗੀਆਂ।   
  3.  ਫੇਸ-ਬੁਕ , ਟਵਿੱਟਰ ਅਤੇ ਬਲਾਗ ਆਦਿ ਦੀ ਵਰਤੋਂ ਬੰਦ ਕਰ ਕੇ (ਕਿਉਂਕਿ ਇਹ ਸਿੱਖਾਂ ਨੂੰ ਇਕ ਥਾਂ ਇਕੱਠੇ ਹੋਣ ਤੋਂ ਰੋਕਣ ਦੇ ਸਾਧਨ ਹਨ , ਜੋ ਸਿੱਖਾਂ ਨੂੰ ਹੋਰ ਖਿਲਾਰਦੇ ਹਨ । ਇਨ੍ਹਾਂ ਰਾਹੀਂ ਬਹੁਤ ਸਾਰੇ ਭੁਲੇਖੇ ਵੀ ਬੜੀ ਸਰਲਤਾ ਨਾਲ ਖੜੇ ਕੀਤੇ ਜਾ ਸਕਦੇ ਹਨ , ਜਿਨ੍ਹਾਂ ਰਾਹੀਂ ਪੰਥਿਕ ਸੰਘਰਸ਼ ਨੂੰ ਖੋਰਾ ਲਾਇਆ ਜਾ ਸਕਦਾ ਹੈ ) ਇਕ ਸਾਂਝੀ ਵੈਬਸਾਈਟ ਬਣਾਈ ਜਾ ਸਕਦੀ ਹੈ , ਜਾਂ ਚੱਲ ਰਹੀਆਂ ਵੂਬਸਾੲਟਾਂ ਵਿਚੋਂ ਹੀ ਕਿਸੇ ਕੋਲੋਂ ਕੰਮ ਲਿਆ ਜਾ ਸਕਦਾ ਹੈ । ਇਸ ਰਾਹੀਂ ਪੰਥਿਕ ਲੀਡਰਾਂ ਵਲੋਂ ਉਲੀਕੇ ਪ੍ਰਗ੍ਰਿਾਮ , ਬੜੀ ਸਰਲਤਾ ਨਾਲ ਹਰ ਬੰਦੇ ਤਕ ਪਹੁੰਚ ਸਕਦੇ ਹਨ , ਅਤੇ ਫੀਲਡ ਵਿਚ ਕੰਮ ਕਰਨ ਵਾਲੇ ਬੰਦਿਆਂ ਦੇ ਸੁਝਾਵਾਂ ਬਾਰੇ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਜਾਣ ਕੇ , ਲੀਡਰ ਉਨ੍ਹਾਂ ਬਾਰੇ ਵਿਚਾਰ ਕਰ ਕੇ , ਛੇਤੀ ਤੋਂ ਛੇਤੀ ਫੈਸਲਾ ਲੈ ਸਕਦੇ ਹਨ , ਲੋੜਵੰਦ ਦੀ ਸਮੇ ਸਿਰ ਮਦਦ ਕੀਤੀ ਜਾ ਸਕਦੀ ਹੈ ।
  4.  ਇਸ ਕੰਮ ਲਈ ਸਾਡੇ ਕੋਲ ਸਿਰਫ ਦੋ-ਢਾਈ ਮਹੀਨੇ ਹੀ ਹਨ , ਜੇ ਆਪੋ-ਆਪਣੀ ਡਫਲੀ ਵਜਾਉਣੀ ਬੰਦ ਕਰ ਕੇ , ਬਿਨਾ ਸਮਾ ਗਵਾਏ ਇਸ ਬੰਨੇ ਜੁੱਟ ਜਾਈਏ ਤਾਂ ਆਉਣ ਵਾਲੇ ਸਮੇ ਲਈ ਬਹੁਤ ਕੁਝ ਕੀਤਾ ਜਾ ਸਕੇਗਾ , ਸਭ ਤੋਂ ਪਹਿਲਾਂ ਤਾਂ 2014 ਦੀਆਂ ਲੋਕ-ਸਭਾ ਚੋਣਾਂ ਤੇ ਬਹੁਤ ਵੱਡਾ ਅਸਰ ਪਾਇਆ ਜਾ ਸਕਡਾ ਹੈ । ਇਹ ਸਮਾ ਗਵਾਉਣ ਦਾ ਨਹੀਂ ਹੈ ।
The Khalsa  ਪਰਿਵਾਰ ਦੀ ਟੀਮ ਦੇ ਜ਼ਿਮੇ ਜੋ ਕੰਮ ਵੀ , ਜਦੋਂ ਵੀ , ਜਿਥੇ ਵੀ ਲੱਗੇਗਾ , ਸਾਰੇ ਕੰਮ ਛੱਡ ਕੇ ਪੂਰਾ ਕੀਤਾ ਜਾਵੇਗਾ ।
     (ਲੀਡਰਾਂ ਵਲੋਂ ਛੇਤੀ ਤੋਂ ਛੇਤੀ , ਹੁੰਗਾਰੇ ਦੀ ਉਡੀਕ ਵਿਚ , ਇਹ ਨਾ ਹੋਵੇ ਕਿ ਇਹ ਦੋ ਮਹੀਨੇ ਦਾ ਸਮਾ ਗੋਟੀਆਂ ਫਿੱਟ ਕਰਦਿਆਂ ਹੀ ਕੱਢ ਲਈਏ । ਜੇ ਦੱਸ ਦਿਨ ਦੇ ਵਿਚ-ਵਿਚ ਕੋਈ ਹੁੰਗਾਰਾ ਨਾ ਮਿਲਿਆ ਤਾਂ ਆਪਣੇ ਪੱਧਰ ਤੇ ਹੀ ਕੋਈ ਕੰਮ ਕਰਨਾ ਸਾਡੀ ਮਜਬੂਰੀ ਹੋ ਜਾਵੇਗੀ)                                    
                                                   ਅਮਰ ਜੀਤ ਸਿੰਘ ਚੰਦੀ     
                                                         7-11-2013

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.