ਹੋਸ਼ਿਆਰ ਖਬਰਦਾਰ ਹੋਸ਼ਿਆਰ
ਪਰਮਾਤਮਾ ਦੀ ਕਿਰਪਾ ਸਦਕਾ , ਭਾਈ ਗੁਰਬਖਸ਼ ਸਿੰਘ ਜੀ ਦੇ ਮਰਨ-ਵਰਤ ਤੋਂ ਸ਼ੁਰੂ ਹੋਈ ਲਹਿਰ ਨੇ ਕਰੀਬ-ਕਰੀਬ ਸਾਰੇ ਸਿੱਖਾਂ ਨੂੰ ਜਾਗ੍ਰਿਤ ਕਰ ਦਿੱਤਾ ਹੈ । ਪਰ ਐਸ ਵੇਲੇ ਇਸ ਜਾਗ੍ਰਿਤੀ ਲਹਿਰ ਨੂੰ ਖਤਮ ਕਰਨ ਦੀਆਂ ਤਿਆਰੀਆਂ ਬੜੇ ਜ਼ੋਰਾਂ-ਸ਼ੋਰਾਂ ਨਾਲ ਹੋ ਚੁਕੀਆਂ ਹਨ । ਬਾਦਲ+ਸੰਤ-ਸਮਾਜ ਨੇ ਸੰਤ ਦਾਦੂਵਾਲ ਰਾਹੀਂ , ਕਰੀਬ-ਕਰੀਬ ਇਸ ਨੂੰ ਹਾਈ-ਜੈਕ ਕਰ ਲਿਆ ਹੈ ਅਤੇ ਅੱਜ ਕਲ ਦੀ ਹਾਲਤ ਬਾਰੇ ਸਾਰੇ ਹੀ ਸੁਚੇਤ ਸਿੱਖ ਮੇਰੇ ਨਾਲੋਂ ਜ਼ਿਆਦਾ ਜਾਣਦੇ ਹਨ । ਮੱਕੜ ਅਤੇ ਜੱਫੇਮਾਰ , ਆ ਕੇ ਆਪਣਾ ਜਲਵਾ ਵਿਖਾ ਹਏ ਹਨ । ਇਸ ਲਹਿਰ ਨੂੰ ਅਜੇ ਵੀ ਸੰਭਾਲਿਆ ਜਾ ਸਕਦਾ ਹੈ , ਜਿਹੜੈ ਭੁੱਖ-ਹੜਤਾਲ ਤੇ ਬੈਠਣ ਵਾਲੇ ਹਨ , ਉਹ ਹੀ ਇਸ ਦੇ ਪ੍ਰਭੰਧਕ ਅਤੇ ਆਗੂ ਵੀ ਹੋਣੇ ਚਾਹੀਦੇ ਹਨ , ਵੇਹਲੜ ਲੀਡਰ ਨਹੀਂ , ਜੋ ਜਦੋਂ ਮਰਜ਼ੀ ਇਸ ਦੀ ਕੀਮਤ ਵਸੂਲ ਕੇ ਇਸ ਦਾ ਭੋਗ ਪਾ ਦੇਣ । ਜੇ ਆਪਸ ਵਿਚ ਮਿਲ ਕੇ ਇਸ ਭੁੱਖ ਹੜਤਾਲ ਨੂੰ , ਲੋਕ ਸਭਾ ਦੀਆਂ ਚੋਣਾਂ ਤਕ ਚਲਾ ਲਈਏ ਤਾਂ ਇਸ ਵਚੋਂ ਬਹੁਤ ਕੁਝ ਪ੍ਰਾਪਤੀ ਹੋ ਸਕਦੀ ਹੈ ।
ਇਹ ਵੀ ਸਮਝਣ ਦੀ ਗੱਲ ਹੈ ਕਿ ਨਵੰਬਰ ਮਹੀਨੇ ਵਿਚ ਇਸ ਦਾ ਜ਼ਿਕਰ , ਮੀਡੀਏ ਵਿਚ ਬਿਲਕੁਲ ਨਹੀਂ ਹੋਇਆ , ਫਿਰ ਦਸੰਬਰ ਚੜ੍ਹਦਿਆਂ ਹੀ ਕੀ ਹੋ ਗਿਆ ਕਿ ਇਹ ਮੀਡੀਏ ਦੀਆਂ ਸੁਰਖੀਆਂ ਵਿਚ ਆ ਗਿਆ , ਸੰਤ-ਸਮਾਜ ਤੋਂ ਸ਼੍ਰੋਮਣੀ ਕਮੇਟੀ ਦੇ ਕਰਤਾ-ਧਰਤਾ ਅਤੇ ਜਥੇਦਾਰ , ਇਸ ਵਿਚ ਸ਼ਾਮਲ ਹੋ ਕੇ ਆਪਣੀਆਂ ਹਾਜ਼ਰੀਆਂ ਲਵਾਉਣ ਲਈ ਕਿਉਂ ਕਾਹਲੇ ਪੈ ਗਏ ? ਫਿਰ ਜੋ ਹੋਇਆਂ , ਉਹ ਸਾਰਿਆਂ ਦੇ ਸਾਮ੍ਹਣੇ ਹੈ । ਅੱਜ-ਕਲ ਫਿਰ ਇਸ ਬਾਰੇ ਖਬਰਾਂ ਮੀਡੀਏ ਵਿਚੋਂ ਗਾਇਬ ਹਨ , ਕਿਉਂ ?
ਸ਼ਾਨਤੀ ਪੂਰਵਕ ਇਹ ਭੁੱਖ ਹੜਤਾਲ ਚਲਦੀ ਰਹਿਣੀ ਚਾਹੀਦੀ ਹੈ ਅਤੇ ਇਸ ਬਾਰੇ ਖਬਰਾਂ ਵੀ ਨਿਯਮ-ਪੂਰਵਕ ਭੇਜਦੇ ਰਿਹਾ ਕਰੋ । ਇਹ ਦੋਵੇਂ ਕੰਮ ਜ਼ਰੂਰੀ ਹਨ । ਬਾਕੀ ਸਮਾ ਆਉਣ ਤੇ ਮਿਲ-ਬੈਠ ਕੇ ਵਿਚਾਰ ਲਿਆ ਜਾਵੇਗਾ । ਇਸ ਦੀ ਬਾਗ-ਡੋਰ ਨੇਤਿਆਂ ਦੇ ਹੱਥ ਵਿਚ ਜਾਣ ਦਾ ਮਤਲਬ ਹੈ , ਇਸ ਦਾ ਖਾਤਮਾ । ਕਿਸੇ ਦਿਨ ਤਾਂ ਸਿੱਖਾਂ ਨੂੰ ਇਸ ਮੋੜ ਤੇ ਆਉਣਾ ਹੀ ਪੈਣਾ ਸੀ , ਇਸ ਮੋੜ ਤੇ ਪੁੱਜ ਕੇ ਮੌਕਾ ਗਵਾ ਦੇਣ ਦਾ ਮਤਲਬ ਹੈ ਫਿਰ ਚਾਰ-ਛੇ ਮਹੀਨੇ ਦਾ ਇੰਤਜ਼ਾਰ , ਜੋ ਕਿ ਅਕਲ-ਮੰਦੀ ਨਹੀਂ ਹੋਵੇਗੀ , ਹੁਣੇ ਹੀ ਡੱਟ ਕੇ ਮੌਕਾ ਸੰਭਾਲੋ ।
ਅਮਰ ਜੀਤ ਸਿੰਘ ਚੰਦੀ
phone:- 0 95685 41414
Email:- info@thekhalsa.org