ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਮਸਲਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ/ ਬੰਦੀ ਸਿੰਘਾਂ ਦੀ ਰਿਹਾਈ ਦਾ (ਭਾਗ ਦੂਜਾ)
ਮਸਲਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ/ ਬੰਦੀ ਸਿੰਘਾਂ ਦੀ ਰਿਹਾਈ ਦਾ (ਭਾਗ ਦੂਜਾ)
Page Visitors: 2824

ਮਸਲਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦਾ/
ਬੰਦੀ ਸਿੰਘਾਂ ਦੀ ਰਿਹਾਈ ਦਾ                (ਭਾਗ ਦੂਜਾ)
 ਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਨਾਂ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਸੀਪਰ ਜਦ ਮਸੰਦਾਂ ਵਿੱਚ ਗਿਰਾਵਟ ਆ ਗਈ ਤਾਂ ਜਿੱਥੇ ਮਸੰਦਾਂ ਨੂੰ ਸਖਤ ਸਜਾਵਾਂ ਦਿੱਤੀਆਂ ਉੱਥੇ ਅੱਗੇ ਤੋਂ ਮਸੰਦ ਪ੍ਰਥਾ ਵੀ ਖਤਮ ਕਰ ਦਿੱਤੀ ਸੀਪਰ ਅਸੀਂ ਆਪਣੇ ਵੱਲੋਂ ਬਣਾਏ ਗਏ ਅਕਾਲ ਤਖਤ ਦੇ ਜਥੇਦਾਰੀ ਦੇ ਅਹੁਦੇ ਨੂੰ ਸਿਰੇ ਦੀ ਹੱਦ ਤੱਕ ਗਿਰ ਜਾਣ ਤੇ ਵੀ ਖਤਮ ਕਰਨ ਦੀ ਥਾਂ ਸਗੋਂ ਹੋਰ ਉੱਚਾ, ਸਰਵਉੱਚ, ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚਾ ਬਣਾ ਰਹੇ ਹਾਂਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਦੀ ਥਾਂ ਅਖੌਤੀ ਜਥੇਦਾਰਾਂ ਦੇ ਹੁਕਮਾਂ ਨੂੰ ਮੰਨਦੇ ਰਹਾਂਗੇ, ਉਨਾ ਚਿਰ ਅਸੀਂ ਚੜ੍ਹਦੀਕਲਾ ਦੀ ਥਾਂ ਗਿਰਾਵਟ ਵੱਲ ਹੀ ਗਰਕਦੇ ਜਾਵਾਂਗੇਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਅਤੇ ਹੁਕਮ ਕਿਸੇ ਹੋਰ ਦਾ ਮੰਨਣ ਵਾਲਿਆਂ ਸਾਡੇ ਵਰਗੇ ਸਿੱਖਾਂ ਲਈ ਹੀ ਗੁਰੂ ਸਾਹਿਬ ਜੀ ਨੇ ਸ਼ਾਇਦ ਇਹ ਸ਼ਬਦ ਉਚਾਰਣ ਕੀਤਾ ਹੋਵੇਗਾ :- ਮਹਲਾ 2ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ2ਪੰਨਾ ਨੰ: 474) ਅਰਥ :- (ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ ਕਰਦਾ ਹੈ, ਉਹ (ਮਾਲਕ ਦੀ ਰਜਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ ਕਰਨਾ ਦੋਵੇਂ ਹੀ ਝੂਠੇ ਹਨਇਹਨਾਂ ਦੋਹਾਂ ਵਿੱਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ2। (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਪੰਨਾ ਨੰ: 684 ਪੋਥੀ ਤੀਜੀ) ਇਹ ਸ਼ਬਦ ਕਿਸੇ ਵਿਰਲੇ ਨੂੰ ਛੱਡ ਕੇ ਪੂਰੀ ਸਿੱਖ ਕੌਮ ਉੱਤੇ ਢੁੱਕਦਾ ਹੈਜੋ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੀਸ਼ ਨਿਵਾਉਂਦੇ, ਸਲਾਮ ਕਰਦੇ ਹਨ ਪਰ ਹੁਕਮ ਗੁਰਬਾਣੀ ਦੀ ਥਾਂ ਅਕਾਲ ਤਖਤ ਦੇ ਜਥੇਦਾਰਾਂ ਦਾ ਮੰਨਦੇ ਹਨ ਅਤੇ ਜੋ ਸਿੱਖ ਅਕਾਲ ਤਖਤ ਦੇ ਜਥੇਦਾਰਾਂ ਨੂੰ ਅਤੇ ਉਨ੍ਹਾਂ ਦੇ ਹੁਕਮਨਾਮਿਆਂ ਨੂੰ ਹੀ ਸਰਵਉੱਚ ਮੰਨਦੇ ਹਨ, ਉਨ੍ਹਾਂ ਉੱਤੇ ਵੀ ਇਹ ਸ਼ਬਦ ਢੁੱਕਦਾ ਹੈਜਿਵੇਂ ਕਿ ਹੁਣ 4 ਦਸੰਬਰ ਨੂੰ ਦਰਬਾਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਬੰਦੀ ਸਿੰਘਾਂ ਦੀ ਰਿਹਾਈ ਮਾਰਚ ਸਮੇਂ ਹੋਇਆਜਦੋਂ ਜਥੇਦਾਰਾਂ ਦੇ ਮਾਲਕ ਪ੍ਰਕਾਸ਼ ਸਿੰਘ ਬਾਦਲ ਦੀ ਪੁਲਿਸ ਨੇ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਨੇੜੇ ਹੀ ਘੇਰ ਕੇ ਧੱਕਾ-ਮੁੱਕੀ ਕੀਤੀ ਅਤੇ ਇੱਕ ਸਿੰਘ ਦੀ ਪੱਗ ਵੀ ਲਾਹ ਦਿੱਤੀ5 ਦਸੰਬਰ ਦੀ ਰਾਤ ਨੂੰ 12 ਵਜੇ ਭਾਈ ਗੁਰਬਖਸ਼ ਸਿੰਘ ਨੂੰ ਧੱਕੇ ਨਾਲ ਪੁਲਿਸ ਚੁੱਕ ਕੇ ਲੈ ਗਈ ਹੈ ਤਾਂ ਉਸ ਸਮੇਂ ਕੁੱਝ ਸਿੰਘ ਗੱਲਾਂ ਅਤੇ ਬਿਆਨਬਾਜੀ ਕਰ ਰਹੇ ਸਨ ਕਿ ਜਾਂ ਤਾਂ ਜਥੇਦਾਰ ਮਾਰਚ ਸ਼ੁਰੂ ਕਰਵਾਵੇ ਜਾਂ ਆਪਣੀ ਅਰਦਾਸ ਵਾਪਿਸ ਲਵੇ, ਕੋਈ ਕਹਿ ਰਿਹਾ ਸੀ ਕਿ ਜਥੇਦਾਰ, ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਤੇ ਤਲਬ ਕਰੇਅਕਾਲ ਤਖਤ ਦੇ ਨਾਮ ਤੇ ਅਜਿਹੀਆਂ ਗੱਲਾਂ ਤੇ ਬਿਆਨਬਾਜੀ ਕਰਨ ਵਾਲੇ ਅਕਾਲ ਤਖਤ ਨੂੰ ਸਰਵਉੱਚ ਮੰਨਣ ਵਾਲੇ, ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਮੰਨਣ ਵਾਲੇ, ਅਕਾਲ ਤਖਤ ਤੋਂ ਸੇਧ ਮੰਗਣ ਵਾਲੇ, ਅਕਾਲ ਤਖਤ ਦੇ ਜਥੇਦਾਰ ਤੋਂ ਅਗਵਾਈ ਮੰਗਣ ਵਾਲਿਆਂ ਸਾਰਿਆਂ ਉੱਤੇ ਇਹ ਸ਼ਬਦ ਪੂਰੀ ਤਰ੍ਹਾਂ ਢੁੱਕਦਾ ਹੈਕਿਉਂਕਿ ਅਕਾਲ ਤਖਤ ਦੇ ਜਥੇਦਾਰਾਂ ਨੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈਜਥੇਦਾਰਾਂ ਅਨੁਸਾਰ ਤਾਂ ਬਾਦਲ ਸਿੱਖ ਕੌਮ ਲਈ ਪੂਜਣਯੋਗ ਹੈਫਿਰ ਮੰਨੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ! ਫਿਰ ਤਾਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੂੰ ਵੀ ਸ਼ੀਸ਼ ਝੁਕਾਓ ਕਿਉਂਕਿ ਜਿਸਨੂੰ ਅਕਾਲ ਤਖਤ ਸਾਹਿਬ ਨੇ ਪੰਥ ਰਤਨ ਤੇ ਫਖਰ-ਏ-ਕੌਮ ਦਾ ਏਨਾ ਵੱਡਾ ਪਹਿਲਾ ਖਿਤਾਬ ਦਿੱਤਾ ਹੋਇਆ ਹੈ, ਫਿਰ ਉਸ ਪੰਥ ਰਤਨ ਦੇ ਨਿਵਾਜੇ ਹੋਏ (ਸਿੱਖ ਨੌਜਵਾਨਾਂ ਦੇ ਕਾਤਲ) ਵੀ ਤਾਂ ਧੰਨਤਾ ਦੇ ਯੋਗ ਹੀ ਹਨ ? ਸਜਾ ਕੱਟ ਚੁੱਕੇ ਜਿੰਨ੍ਹਾਂ ਸਿੰਘਾਂ ਨੂੰ ਬਿਨ੍ਹਾਂ ਕਸੂਰ ਤੋਂ ਹੁਣ ਤੱਕ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ, ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਨੂੰ ਵੀ ਪੰਥ ਰਤਨ ਫਖਰ-ਏ-ਕੌਮ ਨੇ ਹੀ ਚੁਕਵਾਇਆ ਹੈਫਿਰ ਉਸ ਪੰਥ ਰਤਨ ਦਾ ਵਿਰੋਧ ਕਰਕੇ ਅਕਾਲ ਤਖਤ ਦੀ ਨਿਰਾਦਰੀ ਕਿਉਂ ਕਰ ਰਹੇ ਹੋ? 5 ਦਸੰਬਰ ਨੂੰ ਸੰਤ ਸਮਾਜ ਦੇ ਸਿੰਘਾਂ ਨੇ ਮੀਟਿੰਗ ਕਰਕੇ ਅਕਾਲ ਤਖਤ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਹੈ, ਜਿਸ ਵਿੱਚ ਛੇ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈਇੱਥੇ ਵੀ ਗੱਲ ਸਿਰਫ ਛੇ ਸਿੰਘਾਂ ਦੀ ਨਹੀਂ ਪੂਰੇ ਦੇਸ਼ ਦੀਆਂ ਜੇਲ੍ਹਾਂ ਵਿੱਚ ਬਣਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਰੱਖੇ ਗਏ ਸਿੰਘਾਂ ਦੀ ਹੈ, ਉਨ੍ਹਾਂ ਦੀ ਗਿਣਤੀ ਜਿੰਨੀ ਮਰਜੀ ਹੋਵੇਜਥੇਦਾਰ ਨੇ ਭਰੋਸਾ ਦਿੱਤਾ ਹੈ ਕਿ ਸਾਰੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲ ਕੇ ਇਸਦਾ ਢੁੱਕਵਾਂ ਹੱਲ ਕੱਢ ਲਿਆ ਜਾਵੇਗਾਇਸ ਬਿਆਨ ਵਿੱਚ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚਲਾਕੀ ਨਾਲ ਇਸ ਮਸਲੇ ਵਿਚੋਂ ਬਾਹਰ ਹੀ ਰੱਖ ਦਿੱਤਾ ਗਿਆ ਹੈ, ਜਦਕਿ ਇਹ ਕੰਮ ਪੰਜਾਬ ਸਰਕਾਰ ਦਾ ਹੈਜਦੋਂ ਕਿ ਹੱਕ ਤਾਂ ਇਹ ਬਣਦਾ ਸੀ ਕਿ ਜੇ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ, ਜੋ ਉਸਦੇ ਸਮੇਂ ਨਜਾਇਜ ਢੰਗ ਨਾਲ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਜਿੰਨ੍ਹਾਂ ਪੁਲਿਸ ਅਫਸਰਾਂ ਨੇ ਝੂਠੇ ਕੇਸ ਪਾਏ ਜਾਂ ਝੂਠੇ ਪੁਲਿਸ ਮੁਕਾਬਲੇ ਬਣਾਏ ਸਨ, ਉਨ੍ਹਾਂ ਸਾਰੀਆਂ ਘਟਨਾਵਾਂ ਦੀ ਜਾਂਚ ਕਰਵਾ ਕੇ, ਜਦੋਂ ਬਾਦਲ ਦੀ 1997 ਵਿੱਚ ਸਰਕਾਰ ਬਣੀ ਸੀ, ਉਸ ਸਮੇਂ ਹੀ ਦੋਸ਼ੀ ਪੁਲਿਸ ਮੁਲਾਜਮਾਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਅਤੇ ਨਜਾਇਜ ਫਸਾਏ ਗਏ ਸਿੰਘਾਂ ਨੂੰ ਰਿਹਾ ਕੀਤਾ ਜਾਂਦਾਪਰ ਪੰਜ ਸਾਲ ਕੁੱਝ ਨੀ ਹੋਇਆਫਿਰ ਦੁਬਾਰੇ 2007 ਵਿੱਚ ਬਾਦਲ ਦੀ ਸਰਕਾਰ ਬਣੀ, ਉਦੋਂ ਵੀ ਇਹ ਕੁੱਝ ਨਹੀ ਹੋਇਆਹੁਣ ਫੇਰ 2012 ਵਿੱਚ ਬਾਦਲ ਦੀ ਸਰਕਾਰ ਬਣੀ, ਇਸ ਸਮੇਂ ਬਾਦਲ ਨੂੰ ਪਤਾ ਨਹੀਂ ਕਿਹੜੀ ਕੌਮੀ ਸੇਵਾ ਬਦਲੇ ਪੰਥ ਰਤਨ ਫਖਰ-ਏ-ਕੌਮ ਦਾ ਖਿਤਾਬ ਵੀ ਮਿਲਿਆ ਹੋਇਆ ਸੀ, ਇਸ ਵਾਰ ਹੀ ਅਜਿਹਾ ਕੁੱਝ ਕਰ ਦਿੱੰਦਾ, ਪਰ ਇਸ ਅਕਾਲ ਤਖਤ ਦੇ ਨਿਵਾਜੇ ਪੰਥ ਰਤਨ ਨੇ ਇਸ ਵਾਰ ਵੀ ਅਜਿਹਾ ਕੁੱਝ ਕਰਨ ਦੀ ਥਾਂ ਸੁਮੇਧ ਸਿੰਘ ਸੈਣੀ (ਜੋ ਬੇਦੋਸ਼ੇ ਸਿੰਘਾਂ ਦਾ ਕਾਤਲ ਸੀ) ਨੂੰ ਪਹਿਲੇ ਦਿਨ ਹੀ ਦੋਸ਼ ਮੁਕਤ ਕਰਕੇ ਪੰਜਾਬ ਪੁਲਿਸ ਦਾ ਮੁਖੀ ਬਣਾ ਦਿੱਤਾਇਜਹਾਰ ਆਲਮ ਜੋ ਬੇਦੋਸ਼ੇ ਸਿੰਘਾਂ ਦਾ ਕਾਤਲ ਸੀ ਉਸਦੀ ਪਤਨੀ ਨੂੰ ਆਪਣੀ ਪਾਰਟੀ ਦੀ ਟਿਕਟ ਦੇ ਕੇ ਨਿਵਾਜਿਆ ਤੇ ਉਸਨੂੰ ਵਿਧਾਨ ਸਭਾ ਦੀ ਮੈਂਬਰੀ ਦਿਵਾਈਆਰ.ਐਸ.ਐਸ. ਦਾ ਵਿੰਗ ਸੰਤ ਸਮਾਜ ਅਤੇ ਬਾਦਲ ਦਾ ਮੁਲਾਜਮ ਹੁਣ ਕਹਿ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਮਸਲੇ ਦਾ ਹੱਲ ਕੱਢ ਲਿਆ ਜਾਵੇਗਾਜਦਕਿ ਹੁਣ 5 ਦਸੰਬਰ ਨੂੰ ਜਿਸ ਦਿਨ ਇਹ ਸੰਤ ਸਮਾਜੀਏ ਮੀਟਿੰਗ ਕਰ ਰਹੇ ਸਨ, ਉਸ ਦਿਨ ਭਾਈ ਗੁਰਬਖਸ਼ ਸਿੰਘ ਨੂੰ ਭੁੱਖ ਹੜਤਾਲ ਤੇ ਬੈਠਿਆਂ 22ਵਾਂ ਦਿਨ ਚੱਲ ਰਿਹਾ ਹੈ22 ਦਿਨ ਇਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੇਜਿਸ ਦਿਨ ਇਹ ਸਿੰਘ ਭੁੱਖ ਹੜਤਾਲ ਤੇ ਬੈਠਿਆ ਸੀ, ਉਸੇ ਦਿਨ ਇਹ ਮੀਟਿੰਗ ਕਿਉਂ ਨਾ ਹੋਈ? ਜਥੇਦਾਰਾਂ ਨੇ ਉਸੇ ਦਿਨ ਕਿਉਂ ਨਾ ਮੀਟਿੰਗ ਸੱਦੀ? ਸੱਚ ਤਾਂ ਇਹ ਹੈ ਕਿ ਇਹ ਸੰਤ ਸਮਾਜ ਵਾਲੇ ਅਤੇ ਅਖੌਤੀ ਜਥੇਦਾਰ ਸਿੱਖਾਂ ਨੂੰ ਅਤੇ ਸਿੱਖੀ ਨੂੰ ਖਤਮ ਕਰਨ ਤੇ ਲੱਗੇ ਹੋਏ ਹਨਅਕਾਲ ਤਖਤ ਦਾ ਜਥੇਦਾਰ ਤਾਂ ਇਹ ਵੀ ਕਹਿ ਰਿਹਾ ਹੈ ਕਿ ਭੁੱਖ ਹੜਤਾਲ ਕਰਨੀ ਸਿੱਖੀ ਦੀ ਰਵਾਇਤ ਨਹੀਂ ਹੈ, ਫਿਰ ਜਥੇਦਾਰ ਹੀ ਦੱਸੇ ਕਿ ਸਿੱਖੀ ਰਵਾਇਤ ਕੀ ਹੈ? ਕੀ ਜਥੇਦਾਰ ਸਿੱਖੀ ਰਵਾਇਤ ਅਨੁਸਾਰ ਕੀਤੇ ਸੰਘਰਸ਼ ਦੀ ਹਮਾਇਤ ਕਰੇਗਾ ? ਕਿਉਂਕਿ ਸਿੱਖੀ ਰਵਾਇਤ ਅਨੁਸਾਰ ਤਾਂ ਵੀਰ ਜਗਤਾਰ ਸਿੰਘ ਹਵਾਰੇ ਹੋਰ ਸੰਘਰਸ਼ ਕਰ ਰਹੇ ਹਨਇਸ ਲਈ ਇਹਨਾਂ ਤਨਖਾਹਦਾਰ ਪੁਜਾਰੀਆਂ ਨੂੰ ਮੰਗ ਪੱਤਰ ਦੇਣ ਦਾ ਕੋਈ ਲਾਭ ਨਹੀਂ ਹੈਇਹਨਾਂ ਦੇ ਪੱਲੇ ਵੀ ਕੁੱਝ ਨਹੀਂ ਹੈਇਹਨਾਂ ਦੀ ਥਾਂ ਚੰਗੇ ਕਾਨੂੰਨੀ ਮਾਹਿਰਾਂ ਅਤੇ ਸ਼੍ਰੀ ਸ਼ਸ਼ੀਕਾਂਤ ਜੀ (ਸਾਬਕਾ ਡੀ.ਜੀ.ਪੀ. ਜੇਲ੍ਹਾਂ) ਵਰਗੇ ਅਧਿਕਾਰੀਆਂ ਦੀਆਂ ਸੇਵਾਵਾਂ ਲੈ ਕੇ ਹੱਕਾਂ ਲਈ ਲੜਣਾ ਚਾਹੀਦਾ ਹੈਇਸ ਲੜਾਈ ਵਿੱਚ ਸਾਨੂੰ ਇਸ ਦੇਸ਼ ਦੀਆਂ ਬੇਇੰਨਸਾਫੀਆਂ ਤੋਂ ਪੀੜਤ ਘੱਟ ਗਿਣਤੀ ਮੁਸਲਮਾਨਾਂ ਨੂੰ ਵੀ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਕਿਉਂਕਿ ਮੁਸਲਮਾਨਾਂ ਨਾਲ ਵੀ ਸਾਡੇ ਵਾਂਗ ਧੱਕਾ ਹੋ ਰਿਹਾ ਹੈਅਜਿਹਾ ਕਰਨ ਨਾਲ ਪੀੜਤ ਸਿੱਖਾਂ ਅਤੇ ਮੁਸਲਮਾਨਾਂ ਦੀ ਅਵਾਜ ਹੋਰ ਉੱਚੀ ਹੋ ਜਾਵੇਗੀ ਅਤੇ ਸਾਡੀ ਤਾਕਤ ਵੀ ਵੱਧ ਜਾਵੇਗੀਸਿੱਖੋ, ਜੇ ਸੱਚ ਦੇ ਰਾਹ ਤੇ ਤੁਰਨਾ ਹੈ ਤਾਂ ਫਿਰ ਅਕਾਲ ਤਖਤ ਦੇ ਜਥੇਦਾਰਾਂ ਅਤੇ ਉਹਨਾਂ ਦੇ ਹੁਕਮਨਾਮਿਆਂ ਦੀ ਪ੍ਰਥਾ ਦਾ ਭੋਗ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਮੰਨੋਸਿੱਖ ਪੰਥ ਨੂੰ ਛੱਡ ਕੇ ਸਿੱਖੀ ਦੇ ਨਾਮ ਤੇ ਬਣੀ ਕਿਸੇ ਵੀ ਜਥੇਬੰਦੀ/ਸੰਪਰਦਾਇ ਦੇ ਸਿੱਖ ਨਾ ਬਣੋਕਿਉਂਕਿ ਇਹ ਜਥੇਬੰਦੀਆਂ/ਸੰਪਰਦਾਵਾਂ ਸਿੱਖਾਂ ਦੇ ਭਲੇ ਦੀ ਥਾਂ ਆਪਣੀ ਹੋਂਦ ਬਚਾਉਣ ਲਈ ਅਤੇ ਉਸਦੇ ਪ੍ਰਸਾਰ ਲਈ ਹੀ ਚੰਗੇ ਮਾੜੇ ਕੰਮ ਕਰਦੀਆਂ, ਸੱਚ-ਝੂਠ ਬੋਲਦੀਆਂ ਹਨਜੇ ਅਕਾਲ ਤਖਤ ਦੇ ਹੁਕਮਨਾਮਿਆਂ ਨੂੰ ਹੀ ਮੰਨਣਾ ਹੈ ਤਾਂ ਫਿਰ ਹਰ ਇੱਕ ਤਰ੍ਹਾਂ ਦਾ ਸੰਘਰਸ਼ ਬੰਦ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸੇਵਾ ਵਿੱਚ ਜੁਟ ਜਾਓਕਿਉਂਕਿ ਤੁਹਾਡੇ ਅਕਾਲ ਤਖਤ ਅਤੇ ਦੂਜੇ ਤਖਤਾਂ ਦੇ ਸਿੰਘ ਸਾਹਿਬਾਨਾਂ ਨੇ ਬਾਦਲ ਨੂੰ ਤੁਹਾਡੀ ਕੌਮ ਦਾ ਪੰਥ ਰਤਨ ਅਤੇ ਫਖਰ-ਏ-ਕੌਮ ਦਾ ਖਿਤਾਬ ਦਿੱਤਾ ਹੋਇਆ ਹੈਬਾਦਲ ਦੇ ਵਿਰੋਧੀਆਂ ਪਰਮਜੀਤ ਸਿੰਘ ਸਰਨੇ, ਸਿਮਰਨਜੀਤ ਸਿੰਘ ਮਾਨ ਅਤੇ ਹੋਰ ਖਾੜਕੂ ਜਥੇਬੰਦੀਆਂ ਜੋ ਬਾਦਲ ਵਿਰੋਧੀ ਹਨ, ਜਾਂ ਤਾਂ ਉਹ ਅਕਾਲ ਤਖਤ ਦੇ ਅਖੌਤੀ ਜਥੇਦਾਰਾਂ ਦੇ ਹੁਕਮਨਾਮਿਆਂ ਨੂੰ ਮੰਨਣਾ ਬੰਦ ਕਰ ਦੇਣ, ਜਾਂ ਬਾਦਲ ਅੱਗੇ ਸ਼ੀਸ਼ ਝੁਕਾ ਦੇਣਧੁੰਮੇ ਵਾਲੀ ਦਮਦਮੀ ਟਕਸਾਲ, ਸਮੁੱਚਾ ਸੰਤ ਸਮਾਜ ਅਤੇ ਬਾਦਲ ਆਰ.ਐਸ.ਐਸ. ਦੀਆਂ ਏ.ਬੀ.ਸੀ. ਟੀਮਾਂ ਹਨਇਹਨਾਂ ਸਾਰਿਆਂ ਨੂੰ ਇੱਕ ਅੱਖ ਨਾਲ ਵੇਖੋਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਕੌਮ ਨਾਲ ਕੀਤੀਆਂ ਗੱਦਾਰੀਆਂ ਦੀ ਸਜ਼ਾ ਦੇਣ ਲਈ ਹਰ ਇੱਕ ਸਿੱਖ ਨੂੰ ਆਪਣੇ ਵਿੱਤ ਅਨੁਸਾਰ ਉਪਰਾਲਾ ਕਰਨਾ ਚਾਹੀਦਾ ਹੈਉਹ ਚਾਹੇ ਵੋਟ ਹੋਵੇ, ਚਾਹੇ ਕਿਸੇ ਵਿਰੋਧੀ ਦੀ ਹਮਾਇਤ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਪ੍ਰਚਾਰ ਹੋਵੇਇਸ ਕੰਮ ਲਈ ਇੱਕਲੇ-ਇੱਕਲੇ ਸਿੱਖ ਨੂੰ ਅੱਗੇ ਆਉਣਾ ਪਵੇਗਾਜੇ ਕੋਈ ਜਾਗਦੀ ਜਮੀਰ ਵਾਲਾ ਸਿੰਘ ਪ੍ਰਕਾਸ਼ ਸਿੰਘ ਬਾਦਲ ਜਾਂ ਉਸਦੇ ਹੱਥ ਠੋਕੇ ਜਥੇਦਾਰਾਂ ਨੂੰ ਕੌਮ ਨਾਲ ਕੀਤੀਆਂ ਗੱਦਾਰੀਆਂ ਦੀ ਸਜਾ ਦੇ ਦੇਵੇ ਤਾਂ ਉਹ ਵੀ ਅਕਾਲ ਤਖਤ ਦਾ ਦੋਸ਼ੀ ਹੋਵੇਗਾ ਕਿਉਂਕਿ ਸਾਡੇ ਮਨਾਂ ਅੰਦਰ ਇਹ ਗੱਲ ਬਿਠਾ ਦਿੱਤੀ ਗਈ ਹੈ ਕਿ ਅਕਾਲ ਤਖਤ ਦਾ ਜਥੇਦਾਰ ਮਹਾਨ ਹੈ, ਜਿਸਨੂੰ ਅਕਾਲ ਤਖਤ ਤੋਂ ਸਨਮਾਨਿਆ ਜਾਵੇ ਉਹ ਵੀ ਮਹਾਨ ਹੈਅਸਲ ਵਿੱਚ ਇਹ ਸਾਰੀ ਖੇਡ ਸਿਆਸੀ ਆਗੂਆਂ ਦੀ ਹੀ ਪੈਦਾ ਕੀਤੀ ਹੋਈ ਹੈਜੇ ਸਿੱਖ ਕੌਮ ਨੇ ਆਪਣੀ ਮੰਜਲ ਵੱਲ ਵਧਣਾ ਹੈ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰੂਪੀ ਰੋੜੇ ਨੂੰ ਰਸਤੇ ਵਿੱਚੋਂ ਹਟਾਉਣਾ ਪਵੇਗਾਇਸ ਲਈ ਅਕਾਲ ਤਖਤ ਦੇ ਨਾਮ ਤੇ ਬਿਆਨਬਾਜੀ ਕਰਕੇ ਸਿੱਖ ਕੌਮ ਦੀ ਜੱਗ ਹਸਾਈ ਨਾ ਕਰੋਆਓ ਬਾਦਲਾਂ, ਬਾਦਲਾਂ ਦੇ ਥਾਪੇ ਜਥੇਦਾਰਾਂ ਅਤੇ ਸੰਤ ਸਮਾਜ ਤੋਂ ਸਿੱਖ ਕੌਮ ਨੂੰ ਮੁਕਤ ਕਰਵਾਉਣ ਲਈ ਅਤੇ ਬੇਇਨਸਾਫੀਆਂ ਦੇ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਦੀ ਮੱਦਦ ਲਈ ਰਲ ਕੇ ਸੰਘਰਸ਼ ਕਰੀਏਸਿੱਖੋ, ਜੇ ਅਜੇ ਵੀ ਅੱਖਾਂ ਨਾ ਖੋਲੀਆਂ ਤਾਂ ਤੁਸੀਂ ਤਾਂ ਖਤਮ ਹੋਵੋਗੇ ਹੀ, ਨਾਲ ਸਿੱਖੀ ਦੇ ਸ਼ਾਨਾਂ ਮੱਤੇ ਇਤਿਹਾਸ ਨੂੰ ਗੰਦਲਾ ਕਰਕੇ ਜਾਓਗੇ
ਨੋਟ :- ਇਹਨਾਂ ਅਖੌਤੀ ਜਥੇਦਾਰਾਂ ਵਿੱਚੋਂ ਬਲਵੰਤ ਸਿੰਘ ਜੀ ਨੰਦਗੜ੍ਹ ਚੰਗੇ ਸਿੱਖ ਹਨ ਜੋ ਬਹੁਤ ਵਾਰ ਸਿੱਖੀ ਸਿਧਾਂਤਾਂ ਦੀ ਗੱਲ ਵੀ ਕਰਦੇ ਹਨ ਅਤੇ ਉਸ ਉੱਤੇ ਪਹਿਰਾ ਵੀ ਦਿੰਦੇ ਹਨ
ਹਰਲਾਜ ਸਿੰਘ ਬਹਾਦਰਪੁਰ

ਮੋ : 0 94170-23911

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.