* - ਗੁਲਾਮ - *
ਗੁਲਾਮਾ ਦੀ ਮੰਡੀ ਲੱਗਦੀ ਹੁੰਦੀ ਸੀ। ਕਰੀਬਨ ਸਭ ਦੁਨੀਆਂ ਵਿਚ ਗੁਲਾਮ ਨੂੰ ਕਿਸੇ ਨਾ ਕਿਸੇ ਰੂਪ ਵਿਚ ਵੇਚਿਆ ਅਤੇ ਖਰੀਦਿਆ ਜਾਂਦਾ ਸੀ। ਹੁਣ ਵੀ ਬੰਦੇ ਨੂੰ ਵੇਚਿਆ ਅਤੇ ਖਰੀਦਿਆ ਜਾਂਦਾ ਹੈ ਪਰ ਤਰੀਕੇ ਬਦਲ ਗਏ ਨੇ। ਗੁਲਾਮ ਦੀ ਕੀਮਤ 'ਡਿਮਾਂਡ' ਤੇ ਨਿਰਭਰ ਕਰਦੀ ਹੈ। ਕਾਬਲ ਵਿਚ ਜਦ ਹਿੰਦੋਸਤਾਨੀ ਔਰਤਾਂ ਅਤੇ ਬੰਦਿਆਂ ਦੀ ਬੋਲੀ ਲੱਗਦੀ ਸੀ ਤਾਂ ਤੁਸੀਂ ਹੈਰਾਨ ਹੋਵੋਂਗੇ ਕਿ ਕੀਮਤ ਕੁਝ ਟੱਕੇ ? ਕਿਉਂਕਿ 'ਸਪਲਾਈ' ਇਨੀ ਹੁੰਦੀ ਸੀ ਕਿ 'ਡਿਮਾਂਡ' ਘਟ ਗਈ ਸੀ। ਕੋਈ ਵੀ ਚੀਜ 'ਮਾਰਕਿਟ' ਵਿਚ ਲੋੜੋਂ ਜਿਆਦਾ ਆ ਜਾਏ ਤਾਂ ਉਸ ਦੀ ਕੀਮਤ ਨਹੀ ਰਹਿੰਦੀ। ਕਿ ਰਹਿੰਦੀ ?
ਕੋਈ ਸਮਾ ਸੀ ਕਿ ਸਿੱਖ ਦੀ ਕੀਮਤ ਹੁੰਦੀ ਸੀ। ਸਿੱਖ ਦੀ ਤਾਂ ਕੀ ਉਸ ਦੀ ਕਹੀ ਗੱਲ ਦੀ ਹੀ ਕੀਮਤ ਹੁੰਦੀ ਸੀ! ਸ਼ਹੀਦ ਹੋਏ ਸਿਰਾਂ ਦੇ ਮੁੱਲ ਪੈਂਦੇ ਸਨ ਕਿਉਂਕਿ ਜਿਉਂਦਾ ਸਿੱਖ ਤਾਂ ਵਿੱਕਦਾ ਹੀ ਨਹੀ ਸੀ! ਸਿਰ ਲੁਹਾ ਲੈਂਦਾ ਸੀ ਪਰ ਵੇਚਦਾ ਨਹੀ ਸੀ। ਵੇਚਦਾ ਸੀ ?
ਤੇ ਹੁਣ ? ਹੁਣ ਤੁਸੀਂ ਖੜੀ ਫਸਲ ਦੀ ਬੋਲੀ ਲਾਓ! ਹਰੀ ਫਸਲ ਹੀ ਵਿੱਕ ਜਾਂਦੀ ਹੈ ? ਵਿੱਕਣ ਲਈ ਤਿਆਰ ਖੜੀ ਹੈ। ਤੇ ਕੀਮਤ ? ਕੀਮਤ ਵੀ ਕੱਖ ਨਹੀ ਐਵੇਂ ਕੁਝ ਹਜਾਰਾਂ ਤੱਕ ਵੀ ਵਿੱਕੀ ਜਾਂਦੇ ਹਨ ! ਹਜਾਰਾਂ ? ਸ਼ਰਾਬ ਦੀ ਬੋਤਲ ਤੇ ਹੀ !! ਬਾਦਲਕੇ ਖਰੀਦਦੇ ਤਾਂ ਹਨ । ਸ਼੍ਰੋਮਣੀ ਕਮੇਟੀ ਦੀਆਂ ਚੋਣਾ ਹੋਣ ਚਾਹੇ ਵਿਧਾਨ ਸਭਾ ਦੀਆਂ ਚਾਹੇ ਸਿਟੀ ਕੌਂਸਲ ਚਾਹੇ ਪੰਚਾਇਤੀ ਚੋਣਾ ਹੋਣ ਤੇ ਚਾਹੇ ਫੈਡਰਲ ਦੀਆਂ। ਬੰਦੇ ਤਿਆਰ ਖੜੇ ਹੁੰਦੇ ਵਿੱਕਣ ਲਈ। ਖਰੀਦਾਰਾਂ ਨੂੰ ਵੀ ਪਤੈ ਕੀਮਤ ਦਾ। ਤੁਸੀਂ ਕਹਿੰਨੇ ਪੰਜਾਬ ਦੀ ਸੁਣਦਾ ਕੋਈ ਨਹੀ ਕਿਵੇਂ ਸੁਣੇ? ਕਿਉਂ ਸੁਣੇ। ਸਸਤੇ ਤੇ ਗੁਲਾਮ ਦੀ ਕੋਈ ਕਿਉਂ ਸੁਣੇ। ਮਹਿੰਗੇ ਤੇ ਭਾਰੇ ਬੰਦੇ ਦੀ ਗੱਲ ਦੀ ਕੀਮਤ ਹੁੰਦੀ ਸ਼ਰਾਬ ਦੀ ਬੋਤਲ ਤੇ ਵਿੱਕਣ ਵਾਲੇ ਦੀ ਕਾਹਦੀ ਕੀਮਤ ?
ਉਨ੍ਹਾਂ ਗਰੀਬਾਂ ਦੀ ਛੱਡੋ , ਤੁਹਾਡੇ ਸਭ ਤੋਂ ਮਹਾਨ ਤਖਤਾਂ ਦੇ ਜਥੇਦਾਰ ਵਿੱਕੀ ਜਾਂਦੇ ਹਨ!! ਪੰਜ-ਸੱਤ ਹਜਾਰ ਦੀ ਤਨਖਾਹ ਤੇ ਵਿੱਕੇ ਹੋਏ ! ਇਨੇ ਸਸਤੇ ਕਿ ਕੋਈ ਬਾਹਰਲਾ ਸੁਣੇ ਤਾਂ ਸ਼ਰਮ ਆਵੇ ਸਭ ਨੂੰ ਕਿ ਸਭ ਤੋਂ ਅਹਿਮ ਅਹੁਦਿਆਂ ਵਾਲੇ ਬੰਦੇ ਇਨੇ ਸਸਤੇ ? ਤੁਸੀਂ ਅਕਾਲੀ ਫੂਲਾ ਸਿੰਘ ਨਾਲ ਕਿੰਨਾ ਕੁ ਚਿਰ ਦਿਲ ਪ੍ਰਚਾਓਂਗੇ ? ਕਿੰਨਾ ਕੁ ਚਿਰ ਮਨ ਨੂੰ ਅਕਾਲੀ ਫੂਲਾ ਸਿੰਘ ਦੇ ਨਾਂ ਦੀਆਂ ਤਸੱਲੀਆਂ ਦਓਂਗੇ। ਅਕਾਲੀ ਫੂਲਾ ਸਿੰਘ ਤਾਂ ਬੜੀ ਦੂਰ ਅਸੀਂ ਕਹਿੰਨੇ ਕਾਸ਼ ਸਾਡੇ ਇਨ੍ਹਾਂ ਭਾਈਆਂ ਕੋਲੇ ਤੁਹਾਡੇ ਝੋਨਾ ਲਾਉਂਣ ਵਾਲੇ ਭਈਏ ਜਿੰਨੀ ਹੀ ਜੁਅਰਤ ਹੋਵੇ । ਮਾੜਾ ਬੋਲੇ ਤੇ ਉਹ ਵੀ ਹਾਲੇ 'ਜੱਟ' ਨੂੰ ਅਗੋਂ ਅੱਖਾਂ ਕੱਢ ਬਹਿੰਦਾ ਪਰ…?
ਅਗਲਾ ਪਹਿਲੂ ਦੇਖੋ ਕਿੰਨਾ ਦੁਖਦਾਈ ਹੈ। ਪੰਜਾਬ ਤਾਂ ਚਲੋ ਅਨਪੜਤਾ ਕਰਕੇ ਜਾਂ ਗਰੀਬੀ ਕਰਕੇ ਕਹਿ ਲਓ ਪਰ ਬਾਹਰ ? ਅਜਾਦ ਮੁਲਖਾਂ ਵਿਚ ਰਹਿ ਕੇ ਵੀ ਬੰਦਿਆਂ ਨੂੰ ਅਜਾਦੀ ਦੇ ਮਾਹਣੇ ਪਤਾ ਨਹੀ ਲੱਗੇ। ਉਹ ਤਾਂ ਚਲੋ ਕੁਝ ਲੈ ਕੇ ਵਿੱਕਦੇ ਚਾਹੇ ਸ਼ਰਾਬ ਦੀ ਬੋਤਲ ਜਾਂ ਭੁੱਕੀ ਦੀ ਮੁੱਠ ਹੀ ਸਹੀਂ ਪਰ ਇਧਰ ? ਇਹ ਇੰਨੇ ਬਦ-ਦਮਾਗੇ, ਹੋਛੇ ਅਤੇ ਘਟੀਆ ਨਸਲ ਹੈ ਕਿ ਪੱਲਿਓਂ ਪੈਸੇ ਖਰਚ ਕੇ ਵਿੱਕਦੇ??? ਪੰਜਾਬੋਂ ਆਏ ਕੁਰੱਪਟ, ਵਾਯਾਤ ਅਤੇ ਲੰਡਰ ਜਿਹੇ ਲੀਡਰਾਂ ਨੂੰ ਹਾਰ ਪਾਉਂਦੇ, ਉਨ੍ਹਾਂ ਦੀਆਂ ਜੇਬ੍ਹਾਂ ਭਰਦੇ, ਮਹਿੰਗੀਆਂ ਸ਼ਰਾਬਾਂ ਪਿਲਾਉਂਦੇ ਤੇ ਨਾਲੇ ਉਨ੍ਹਾਂ ਦੇ ਗੁਣ ਗਾਇਨ ਕਰਦੇ ਯਾਨੀ ਸਿੱਧੀ ਪੰਜਾਬੀ ਵਿਚ ਉਨ੍ਹਾਂ ਦੀਆਂ ਜੁੱਤੀਆਂ ਝਾੜਦੇ!! ਨਹੀ ਝਾੜਦੇ?
ਇੱਕ ਰੇਡੀਓ ਉਪਰ ਮੈਂ ਟਰੰਟੋ ਦੇ ਕਾਲੀ-ਦਲ ਦੇ ਇੱਕ ਆਪੂੰ ਬਣੇ ਲੀਡਰ ਨੂੰ ਸੁਣ ਰਿਹਾ ਸੀ। ਉਹ ਕਹਿੰਦਾ ਜਿਹੜੇ ਲੋਕ 'ਅਕਾਲੀ ਦਲ' ਦੀ ਬਦਖੋਈ ਕਰਦੇ ਉਹ ਏਜੰਸੀਆਂ ਦੇ ਬੰਦੇ ਨੇ? ਬਿੱਜਲੀ ਦੇਖ ਲਓ ਸਾਡੇ ਮਾਨਜੋਗ ਬਾਦਲਾਂ 'ਸਰ-ਪਲੱਸ' ਕਰ ਛੱਡੀ ਪੰਜਾਬ ਵਿਚ?? ਤੇ ਦਿੱਲੀ ਵਿਚ ਜਿੱਤੇ ਬੰਦੇ ਦੀਆਂ ਵਧਾਈਆਂ ਦੇਣ ਲੱਗੇ ਖੁਸਰਿਆਂ ਨੂੰ ਵੀ ਮਾਤ ਪਾ ਰਹੇ ਸਨ।ਇਨੀ ਹਾਸੋ-ਹੀਣੀ ਗੱਲ ਸੁਣਕੇ ਮੁਗਲਾਂ ਵੇਲੇ ਦੇ ਗੁਲਾਮ ਹਿੰਦੂਆਂ ਦਾ 'ਸੀਨ' ਯਾਦ ਆ ਜਾਂਦਾ ਕਿ ਮੁਗਲ ਥੁੱਕਦਾ ਸੀ ਤੇ ਗੁਲਾਮ ਹਿੰਦੂ ਮੂੰਹ ਅੱਗੇ ਕਰਦਾ ਸੀ। ਉਨਾਂ ਦੀ ਤਾਂ ਚਲੋ ਮਜਬੂਰੀ ਸੀ ਪਰ ਇਨਾ ਬਾਰੇ ਮੈਨੂੰ ਪੱਕਾ ਯਕੀਨ ਕਿ ਬਾਦਲ ਜੇ ਕਹਿਣ ਤਾਂ ਇਹ ਲੋਕ ਬਿਨਾ ਕਿਸੇ ਮਜਬੂਰੀ ਅਪਣਾ ਮੂੰਹ ਅੱਗੇ ਕਰ ਦੇਣ।
ਤੁਹਾਨੂੰ ਹੁਣ ਜਾਪਦਾ ਨਹੀ ਕਿ ਹਿੰਦੂ ਦੇ ਟੱਕੇ ਟੱਕੇ ਵਿੱਕਣ ਵਾਲੀ ਗੱਲ ਹੁਣ ਸਾਨੂੰ ਬੰਦ ਕਰ ਦੇਣੀ ਚਾਹੀਦੀ ਕਿਉਂਕਿ 'ਸਾਡੇ' ਹੁਣ ਬਿਨਾ ਟੱਕਿਆ ਹੀ ਵਿੱਕੀ ਜਾਂਦੇ! ਦੁਨੀਆਂ ਤੇ ਦੱਸੋ ਕੋਈ ਇੰਝ ਦਾ ਵਿਕਾਊ ਵੀ ਹੋਊ ਕਿ ਕੋਲੋਂ ਪੈਸੇ ਖਰਚ ਕੇ ਮੰਡੀ ਵਿਚ ਬੈਠਾ ਹੋਵੇ ਕਿ ਮੈਂ ਬਾਦਲਾਂ ਦਾ ਜਰਖਰੀਦ ਹਾਂ?
ਪਰ ਜਿੰਨਾ ਲਈ ਇਹ ਵਿੱਕ ਰਹੇ ਨੇ ਓਨ੍ਹਾਂ ਦੀ ਵੀ ਸੁਣ ਲਓ। ਉਹ ਇਨ੍ਹਾਂ ਤੋਂ ਵੀ ਲੰਘੇ ਹੋਏ ਨੇ। ਹਿੰਦੋਸਤਾਨ ਵਿਚ ਰਾਜਨੀਤਕ ਲੋਕ ਬਿਨਾ ਸ਼ਰਤ ਕਿਸੇ ਦੀ ਮਕਾਣ ਵੀ ਨਹੀ ਜਾਂਦੇ ਪਰ ਇਹ ਬਾਦਲਕੇ ਪਿਓ ਪੁੱਤ ਹੀ ਵਿੱਕਣ ਵਾਲੀ ਅਜਿਹੀ ਘਟੀਆ ਨਸਲ ਹੈ ਜਿਹੜੀ ਬਿਨਾ ਸ਼ਰਤ ਵਿੱਕਦੀ ਹੈ ਯਾਨੀ ਬਿਨਾ ਸ਼ਰਤ ਬੀ.ਜੇ.ਪੀ ਨੂੰ ਸਪੋਟ ਦਿੰਦੀ ਯਾਨੀ ਕੱਟੜ ਹਿੰਦੂ ਦੀਆਂ ਜੁੱਤੀਆਂ ਚੱਟਦੀ! ਤਾਂ ਤੁਸੀਂ ਹੀ ਦਸੋ , ਅਜਿਹੀ ਨਸਲ ਦੇ ਅਗੋਂ ਕਿਹੜੀ ਨਸਲ ਦੇ ਚਾਪਲੂਸ ਹੋਣੇ ਚਾਹੀਦੇ ?
ਫਿਰ ਗੁਲਾਮ ਤੇ ਆ ਜੋ। ਤੁਸੀਂ ਅੰਨਾ ਹਜਾਰੇ ਅਤੇ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਨੂੰ ਤੋਲ ਕੇ ਦੁੱਖੀ ਹੋ ਰਹੇ ਹੋਂ। ਅੰਨਾ ਹਜਾਰੇ ਨੂੰ ਛਿੱਕ ਵੀ ਆਵੇ ਤਾਂ ਹਿੰਦੂ ਮੀਡੀਆ ਕਾਂ ਕਾਂ ਕਰਨ ਲੱਗ ਜਾਂਦਾ ਹੈ ਪਰ ਉਧਰ ਅਪਣਾ ਸਿੰਘ ਕੁਝ ਦਿਨਾ ਦਾ ਪਰਾਹੁਣਾ ਹੈ ਪਰ ਕਿਸੇ ਦੇ ਕੰਨ ਜੂੰਅ ਨਹੀ ਸਰਕੀ? ਪਰ ਤੁਸੀਂ ਹਿੰਦੂ ਦਾ ਮੁਕਾਬਲਾ ਕਰਨ ਲੱਗੇ ਭੁੱਲ ਕਿਉਂ ਜਾਂਦੇ ਹੋ ਕਿ ਅਜਾਦ ਤੇ ਗੁਲਾਮ ਦਾ ਫਰਕ ਕੀ ਹੈ? ਬੜੀ ਪਿਆਰੀ ਭਗਤ ਧਰੂ ਦੀ ਕਹਾਣੀ ਹੈ ਕਿ ਉਸ ਦੀ ਮਤਰੇਈ ਮਾਂ ਰੋਣਹਾਕੇ ਧਰੂ ਨੂੰ ਕਹਿੰਦੀ ਕਿ ਜੇ ਆਦਰ ਲੈਣਾ ਸੀ ਤਾਂ ਮੇਰੀ ਕੁੱਖੋਂ ਜੰਮਦੋਂ। ਅੱਜ ਬਾਦਲਾਂ ਦੀ ਬੇਇੱਜਤ ਕਰਨ ਵਰਗੀ ਚੁੱਪ ਰਾਹੀਂ ਹਿੰਦੂ ਨੇ ਸਾਨੂੰ ਤੁਹਾਨੂੰ ਅਤੇ ਖਾਸ ਕਰਨ ਭਾਈ ਗੁਰਬਖਸ਼ ਸਿੰਘ ਨੂੰ ਅਹਿਸਾਸ ਕਰਵਾਇਆ ਕਿ ਜੇ ਪੁੱਛ ਕਰਵਾਉਂਣੀ ਸੀ ਤਾਂ ਭਾਈ ਗੁਰਬਖਸ਼ ਸਿੰਘਾ ਹਿੰਦੂ ਦੇ ਘਰ ਜੰਮਦੋਂ!!!!
-ਗੁਰਦੇਵ ਸਿੰਘ ਸੱਧੇਵਾਲੀਆ