ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਕਮਜੋਰ ਕੜੀ ! ( ਨਿੱਕੀ ਕਹਾਣੀ )
ਕਮਜੋਰ ਕੜੀ ! ( ਨਿੱਕੀ ਕਹਾਣੀ )
Page Visitors: 2573

ਕਮਜੋਰ  ਕੜੀ  !  ( ਨਿੱਕੀ  ਕਹਾਣੀ )
ਚਲ ਬਈ ਲੈ ਆ ਕੋਕਾ-ਕੋਲਾ ! ਸਾਰੇ ਰੱਲ-ਮਿਲ ਪੀਆਂਗੇ ! (ਹਰਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਭੁਖ-ਹੜਤਾਲ
ਵਿਚਕਾਰ ਬਾਹਰੋਂ ਆਇਆ ਕੁਲਜੀਤ ਸਿੰਘ ਉਥੇ ਮੌਜੂਦ ਲੋਕਾਂ ਨੂੰ ਕਹਿਣ ਲੱਗਾ ! )
ਹਰਜਸ ਸਿੰਘ : ਵੀਰ, ਤੁਸੀਂ ਕੀ ਕਰ ਰਹੇ ਹੋ ? ਇੱਕ ਤਰਫ਼ ਤੇ ਅਸੀਂ ਸਾਰੇ ਆਪਣੀ ਗੱਲ ਮਨਵਾਉਣ ਲਈ ਹਰਜੀਤ ਸਿੰਘ ਵੀਰ ਜੀ ਨਾਲ ਭੁਖ-ਹੜਤਾਲ ਤੇ ਬੈਠੇ ਹਾਂ ਤੇ ਦੂਜੀ ਤਰਫ਼ ਤੁਸੀਂ ਨਾਲ ਬਹਿਣ ਦੀ ਬਜਾਏ ਇੱਥੇ ਪਾਰਟੀ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ?ਕੁਲਜੀਤ ਸਿੰਘ (ਸ਼ੈਤਾਨੀ ਹਸੀ ਹਸਦਾ ਹੋਇਆ) : ਫਿਰ ਕੀ ਹੋਇਆ ? ਜਿਹੜੇ ਨਾਲ ਬੈਠੇ ਨੇ, ਉਨ੍ਹਾਂ ਦਾ ਤਾਂ ਹੱਕ ਬਣਦਾ ਹੈ ਆਪਣੀ ਸੇਹਤ ਦਾ ਖਿਆਲ ਰਖਣ ਦਾ ! ਇੱਕ ਇੱਕ ਗਲਾਸ ਪੈਪਸੀ-ਕੋਲਾ ਪੀ ਲਵਾਂਗੇ ਤੇ ਕੀ ਵਿਗੜ ਜਾਣਾ ਹੈ ! ਚਲ ਭਾਈ ਚਲ, ਖੋਲ ਬੋਤਲ ! (ਕਹਿੰਦੇ ਹੋਏ ਕੁਲਜੀਤ ਨੇ ਇੱਕ ਬੋਤਲ ਨੂੰ ਖੋਲਣ ਲਈ ਚੁੱਕ ਲਿਆ)
ਹਰਜਸ ਸਿੰਘ : ਕਿਸੀ ਵੀ ਮੁਹੀਮ ਨੂੰ ਕਮਜੋਰ ਜਾਂ ਖਤਮ ਕਰਨ ਲਈ ਅਕਸਰ ਕਮਜੋਰ ਕੜੀ ਉਸੀ ਜੰਜੀਰ ਵਿਚੋਂ ਹੀ ਲਭੀ ਜਾਂਦੀ ਹੈ, ਜੋ ਅਖੀਰ ਉਸ ਪੂਰੀ ਜੰਜੀਰ ਦੀ ਮਜਬੂਤੀ ਤੇ ਸਵਾਲਿਆ ਨਿਸ਼ਾਨ ਲਗਾ ਦਿੰਦੀ ਹੈ ! ਕਿਰਪਾ ਕਰ ਕੇ ਇਹ ਪੇਪ੍ਸੀ-ਕੋਲਾ ਚੁੱਕੋ ਤੇ ਭਾਵੇਂ ਭੁਖ-ਹੜਤਾਲ ਖਤਮ ਹੋਣ ਤੋਂ ਹਾਦ ਜਿਤਨਾ ਮਰਜ਼ੀ ਪਿਲਾ ਦੇਣਾ !
 ਕੁਲਜੀਤ ਸਿੰਘ : ਤੁਸੀਂ ਵੀ ਨਾ ! ਕਿਹੋ ਜਹੀਆਂ ਗੱਲਾਂ ਕਰਦੇ ਹੋ ਵੀਰ ? ਅਸੀਂ ਕੀ ਦੁਸ਼ਮਣ ਹੈਗੇ ਹਾਂ ਹਰਜੀਤ ਸਿੰਘ ਜੀ ਦੇ ?)
ਹਰਜਸ ਸਿੰਘ (ਥੋੜੇ ਜਿਹੇ ਸਖਤ ਸ਼ਬਦਾਂ ਵਿਚ) : ਅਸੀਂ ਪੂਰੀ ਇਮਾਨਦਾਰੀ ਨਾਲ ਇਸ ਭੁਖ-ਹੜਤਾਲ ਨੂੰ ਪੂਰਾ ਕਰਾਂਗੇ ਅੱਤੇ ਆਪਣੇ ਉਦੇਸ਼ ਨੂੰ ਪੂਰਾ ਕਰ ਕੇ ਹੀ ਦੰਮ ਲਵਾਂਗੇ ! ਤੁਸੀਂ ਇਹ ਆਪਣਾ ਟੀਨ-ਟੱਪਰ ਚੁੱਕੋ ਤੇ ਸਾਨੂੰ ਸਾਡਾ ਕੰਮ ਕਰਨ ਦਿਓ ! ਸਾਨੂੰ ਕਿਸੀ ਵੀ ਤਰੀਕੇ ਦੀ ਕਮਜੋਰ ਕੜੀ ਨਹੀ ਚਾਹੀਦੀ !
ਹੁੰਹ ! .... ਕੁਲਜੀਤ ਸਿੰਘ ਬੁਰਾ ਜਿਹਾ ਮੁੰਹ ਬਣਾ ਕੇ ਚਲਾ ਜਾਂਦਾ ਹੈ !
ਹਰਜਸ ਸਿੰਘ ਤੇ ਉਸਦੇ ਸਾਥੀ ਆਪਣੇ ਟੀਚੇ ਪ੍ਰਤੀ ਪੂਰੀ ਇਮਾਨਦਾਰੀ ਨਾਲ ਆਪਣੀ ਭੁੱਖ ਹੜਤਾਲ ਜਾਰੀ ਰਖਦੇ ਹਨ !
 ਬਲਵਿੰਦਰ ਸਿੰਘ ਬਾਈਸਨ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.