ਬਲਵਿੰਦਰ ਸਿੰਘ ਬਾਈਸਨ
ਥਾਂ ਥਾਂ ਪੰਜਾਬੀ ! (ਨਿੱਕੀ ਕਹਾਣੀ)
Page Visitors: 2594
ਥਾਂ ਥਾਂ ਪੰਜਾਬੀ ! (ਨਿੱਕੀ ਕਹਾਣੀ) ਉਰਦੂ ਦੇ ਨਾਲ ਨਾਲ ਪੰਜਾਬੀ ਨੂੰ ਦਿੱਲੀ ਦੀ ਦੂਜੀ ਸਰਕਾਰੀ ਭਾਸ਼ਾ ਹੋਣ ਦਾ ਮਾਣ ਪ੍ਰਾਪਤ ਹੈ ! ਦੋਵੇਂ ਹੀ ਸਰਕਾਰੀ ਭਾਸ਼ਾ ਹਨ ! (ਪ੍ਰੋਫੇਸਰ ਰਣਜੀਤ ਸਿੰਘ ਵਿਦਿਆਰਥੀਆਂ ਨੂੰ ਦਸ ਰਹੇ ਸਨ) ਸਰ ! ਕਦੀ ਵੇਖਿਆ ਸੁਣਿਆ ਨਹੀ ਇਸ ਬਾਰੇ ! (ਪ੍ਰਿਤਪਾਲ ਸਿੰਘ ਨੇ ਕਿਹਾ) ਰਣਜੀਤ ਸਿੰਘ : ਤੁਸੀਂ ਵੇਖੋ ਕੀ ਜਿਤਨੀਆਂ ਵੀ ਸੜਕਾਂ ਦੇ ਨਾਮ ਹਨ ਉਨ੍ਹਾਂ ਦੇ ਬੋਰਡਾਂ ਤੇ ਹਿੰਦੀ, ਇੰਗਲਿਸ਼ ਅੱਤੇ ਉਰਦੂ ਦੇ ਨਾਲ ਨਾਲ ਪੰਜਾਬੀ ਜਰੂਰ ਲਿਖੀ ਹੁੰਦੀ ਹੈ ! ਪ੍ਰਿਤਪਾਲ ਸਿੰਘ : ਵਾਕਈ ਹੀ ਮੈਂ ਕਦੀ ਇਸ ਬਾਰੇ ਧਿਆਨ ਨਹੀ ਦਿੱਤਾ ! ਹੱਛਾ ਇੱਕ ਗੱਲ ਦੱਸੋ ਕੀ ਅਸੀਂ ਕਿਵੇਂ ਆਪਣੀ ਮਾਂ-ਬੋਲੀ ਨੂੰ ਹੋਰ ਵਧਾਵਾ ਦੇ ਸਕਦੇ ਹਾਂ ? ਰਣਜੀਤ ਸਿੰਘ : ਮੇਰੇ ਹਿਸਾਬ ਨਾਲ ਦਿੱਲੀ ਦੇ ਘੱਟੋ ਘੱਟ 80% ਤੋਂ ਜਿਆਦਾ ਲੋਗ ਪੰਜਾਬੀ ਸੁਣ ਕੇ ਸਮਝ ਲੈਂਦੇ ਹਨ, ਭਾਵੇਂ ਓਹ ਪੰਜਾਬੀ ਪੜ ਨਹੀ ਸਕਦੇ ! ਪ੍ਰਿਤਪਾਲ ਸਿੰਘ (ਕੁਝ ਸੋਚ ਕੇ ਉਤਸ਼ਾਹਿਤ ਹੁੰਦਾ ਹੋਇਆ) : ਜੇਕਰ ਸੜਕਾਂ ਦੀ ਨਾਵਾਂ ਵਾਂਗ ਅਸੀਂ ਹਰ ਦੁਕਾਨ ਦੇ ਸਾਈਨ ਬੋਰਡ ਤੇ ਹਿੰਦੀ ਅੱਤੇ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਦੁਕਾਨ ਦਾ ਨਾਮ ਲਿਖਵਾ ਲਈਏ ਤਾਂ ਸਾਡੇ ਬਚਿਆਂ ਅੱਤੇ ਹੋਰਨਾ ਲੋਕਾਂ ਨੂੰ ਵੀ ਪੰਜਾਬੀ ਸਮਝਣੀ ਅਤੇ ਪੜਨੀ ਅਸਾਨ ਹੋ ਜਾਵੇਗੀ ! ਪੰਜਾਬੀ ਸਿਖਣ ਦੇ ਇੱਛੁਕ ਲੋਗ ਬਿਨਾ ਕਿਸੀ ਮੇਹਨਤ ਜਾਂ ਕੈਦੇ ਦੇ ਦੁਕਾਨ ਦਾ ਨਾਮ ਇੰਗਲਿਸ਼ ਵੇਖ ਕੇ ਸਮਝ ਲੈਣਗੇ, ਇਸ ਨਾਲ ਆਪਨੇ ਆਪ ਸੁੱਤੇ-ਸਿਧ ਪੰਜਾਬੀ ਦਾ ਪ੍ਰਚਾਰ-ਪ੍ਰਸਾਰ ਹੋਵੇਗਾ ! ਰਣਜੀਤ ਸਿੰਘ (ਪ੍ਰਿਤਪਾਲ ਸਿੰਘ ਦੀ ਪਿਠ ਠੋਕਦਾ ਹੋਇਆ) : ਗੱਲ ਤੇ ਤੂੰ ਨਿੱਕੀ ਜਿਹੀ ਕੀਤੀ ਹੈ ਪਰ ਇਸਦਾ ਅਸਰ ਬਹੁਤ ਵੱਡਾ ਹੋ ਸਕਦਾ ਹੈ ! ਭਾਸ਼ਾ ਹਰ ਇੱਕ ਚੰਗੀ ਹੈ ਪਰ ਨਵੀਂ ਪਨੀਰੀ ਆਪਣੀ ਮਾਂ-ਬੋਲੀ ਤੋਂ ਦਿਨੋਂ ਦਿਨ ਦੂਰ ਜਾ ਰਹੀ ਹੈ; ਜੋ ਕੀ ਠੀਕ ਨਹੀ ਹੈ ! ਯੂਨਿਵਰਸਿਟੀ ਵਿੱਚੋਂ ਵੀ ਪੰਜਾਬੀ ਨੂੰ ਹਟਾਉਣ ਦੀ ਗੱਲ ਹੋਈ ਹੈ ਜੋ ਕੀ ਇੱਕ ਵੱਡਾ ਧੱਕਾ ਹੈ ! ਕੌਮੀ ਸਰਮਾਏਦਾਰਾਂ ਨੂੰ ਇਸ ਬਾਬਤ ਵੀ ਸੋਚਣ ਦੀ ਜਰੂਰਤ ਹੈ ! ਹੋਰਨਾਂ ਭਾਸ਼ਾਵਾਂ ਦੇ ਨਾਲ ਨਾਲ ਆਪਣੀ ਮਾਂ-ਬੋਲੀ ਪੰਜਾਬੀ ਜਰੂਰ ਆਉਣੀ ਚਾਹੀਦੀ ਹੈ ! - ਬਲਵਿੰਦਰ ਸਿੰਘ ਬਾਈਸਨ http://nikkikahani.com/