ਸੁਰਜਨ ਸਿੰਘ
ਤਿਨ੍ਹਾਂ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ
Page Visitors: 2692
ਤਿਨ੍ਹਾਂ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ
ਸਲੋਕ ਮਹਲਾ 5॥
ਤਿਨ੍ਹਾਂ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ॥1॥ਪੰਨਾ 323॥
ਜਿਨ੍ਹਾਂ ਮਨੁਖਾਂ ਦੇ ਸਿਰ ਤੇ ਵਾਹਿਗੁਰੂ ਦਾ ਹਥ ਹੈ ਉਨ੍ਹਾਂ ਨੂੰ ਮਾਇਆ ਦੀ ਭੁਖ ਨਹੀਂ ਰਹਿੰਦੀ।ਹੇ ਨਾਨਕ! ਵਾਹਿਗੁਰੂ ਦੇ ਚਰਨ ਹਿਰਦੇ
’ਚ ਟਿਕਾਉਣ ਨਾਲ ਮਨੁਖ ਦੀ ਮਾਇਆ ਦੀ ਭੁਖ ਮਿਟ ਜਾਂਦੀ ਹੈ।
ਮ: 5॥
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥2॥ ਪੰਨਾ 323॥
ਜੋ ਮਨੁਖ ਮੰਗਤਾ ਬਣ ਕੇ ਵਾਹਿਗੁਰੂ ਤੋਂ ਸਦਾ ਨਾਮ ਮੰਗਦਾ ਹੈ, ਵਾਹਿਗੁਰੂ ਉਸ ਦੀ ਮੰਗ ਪੂਰੀ ਕਰਦਾ ਹੈ। ਹੇ ਨਾਨਕ! ਜਿਸ ਮਨੁਖ
ਦਾ ਜਜਮਾਨ ਵਾਹਿਗੁਰੂ ਆਪ ਬਣ ਗਿਆ ਉਸ ਨੂੰ ਕੋਈ ਭੁਖ ਨਹੀਂ ਰਹਿ ਜਾਂਦੀ।
ਪਉੜੀ॥
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
ਪ੍ਰੀਤ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ॥21॥1॥ ਪੰਨਾ 323॥
ਜਿਸ ਦਾ ਮਨ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਨਾਲ ਰੰਗਿਆ ਗਿਆ, ਵਾਹਿਗੁਰੂ ਦੇ ਪਿਆਰ ਦੀ ਰੰਗਤ ਉਸ ਲਈ ਭੋਜਨ ਅਤੇ
ਜੋੜੇ (ਪੋਸ਼ਾਕ) ਹੈ। ਜਿਸ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਪੈ ਗਈ ਹੈ, ਉਹ ਮਨੁਖ ਸਦਾ ਹੀ ਨਾਮ ਜਪਦਾ ਹੈ, ਉਸ ਲਈ ਇਹ
ਨਾਮ ਹਾਥੀ ਘੋੜੇ ਹਨ। ( ਭੋਜਨ, ਪੋਸ਼ਾਕ ਅਤੇ ਹਾਥੀ ਘੋੜੇ ਦਾ ਖੁਲਾਸਾ ਵਿਆਖਿਆ ਵਿਚ ਥਲੇ ਦਿਤਾ ਹੈ)।
ਜਿਸ ਦਾ ਪਿਆਰ ਵਾਹਿਗੁਰੂ ਨਾਲ ਪੈ ਗਿਆ, ਨਾਮ ਜਪ ਕੇ ਉਸ ਨੂੰ ਖ਼ੁਸ਼ੀ ਮਿਲਦੀ ਹੈ, ਮਾਨੋ ਉਸ ਨੂੰ ਰਾਜ ਅਤੇ ਜ਼ਮੀਨਾਂ ਮਿਲ
ਗਈਆਂ ਹਨ। ਐਸਾ ਮਨੁਖ ਨਾਮ ਜਪਦਾ ਅਕਦਾ ਨਹੀਂ। ਢਾਢੀ (ਵਾਹਿਗੁਰੂ ਦੀ ਸਿਫ਼ਤ ਸਾਲਾਹ ਕਰਨ ਵਾਲਾ) ਵਾਹਿਗੁਰੂ ਦੇ ਦਰ ਤੋਂ
ਹੀ ਮੰਗਦਾ ਹੈ, ਉਸ ਦਾ ਦਰ ਛਡ ਕੇ ਹੋਰ ਕਿਤੇ ਨਹੀਂ ਜਾਂਦਾ। ਹੇ ਨਾਨਕ! ਨਾਮ ਸਿਮਰਨ ਵਾਲੇ ਦੇ ਮਨ ਵਿਚ ਤੇ ਤਨ ਵਿਚ
ਵਾਹਿਗੁਰੂ ਦੀ ਤਾਂਘ ਦਾ ਚਾਅ ਬਣਿਆ ਰਹਿੰਦਾ ਹੈ। ਵਿਆਖਿਆ :-ਮਾਇਆ ਕੀ ਹੈ? ਤ੍ਰਿਸ਼ਣਾ, ਹਵਸ, ਸੰਕਲਪ ਵਿਕਲਪ, ਭਰਮ
ਭੁਲੇਖੇ ਆਦਿ, ਇਹ ਸਭ ਮਾਇਆ ਹੈ। ਮਾਇਆ ਦੀ ਭੁਖ ਤੋਂ ਖਲਾਸੀ ਕਿਸ ਤਰ੍ਹਾਂ ਮਿਲੇ ?
ਮਾਇਆ ਦੀ ਭੁਖ ਤੋਂ ਨਜਾਤ ਮਿਲਦੀ ਹੈ ਵਾਹਗੁਰੂ ਦੇ ਚਰਨ ਹਿਰਦੇ ’ਚ ਟਿਕਾਉਣ ਨਾਲ। ਵਾਹਿਗੁਰੂ ਦੇ ਚਰਨ ਕੀ ਹਨ? ਸਤਿਗੁਰੂ
ਦੀ ਬਾਣੀ ਹੀ ਵਾਹਿਗੁਰੂ ਦੇ ਚਰਨ ਹਨ ।
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਉ ਪਾਲ ॥ ਪੰਨਾ 680॥
ਹੇ ਨਾਨਕ! ਜਿਸ ਮਨੁ¤ਖ ਨੇ ਸਤਿਗੁਰੂ ਦੀ ਬਾਣੀ ਪ¤ਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਵਾਹਿਗੁਰੂ ਦੇ ਚਰਨ ਵਸੇ ਰਹਿੰਦੇ ਹਨ ।
ਨਾਮ ਕੀ ਹੈ ?
ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥ਪੰਨਾ 585॥
ਜਿਸ ਤਰ੍ਹਾਂ ਗੁਰਬਾਣੀ ਨੇ ਨਿਰੰਜਨ ਨੂੰ ਅਗਮ ਅਗੋਚਰ ਆਖਿਆ ਹੈ ਉਸੇ ਤਰ੍ਹਾਂ ਨਾਮ ਨੁੰ ਵੀ ਅਗਮ ਅਗੋਚਰ ਆਖਿਆ ਹੈ। ਇਸ ਤੋਂ
ਸਿਧ ਹੁੰਦਾ ਹੈ ਕਿ ਨਾਮ ਵਾਹਿਗੁਰੂ ਜੀ ਨਾਲ ਉਸ ਦੀ ਕੋਈ ਆਪਣੀ ਕਲਾ ਵਿਆਪਕ ਵਸਤੂ ਹੈ।
ਵਿਣੁ ਨਾਵੈ ਨਾਹੀ ਕੋ ਥਾਉ ॥ ਪੰਨਾ 4॥ ਅਤੇ,
ਨਾਮ ਕੇ ਧਾਰੇ ਸਗਲੇ ਜੰਤ॥ ਪੰਨਾ 284॥
ਇਸ ਤੋਂ ਪਤਾ ਚਲਦਾ ਹੈ ਕਿ ਨਾਮ ਕਰਤਾਰ ਅਤੇ ਉਸ ਦੇ ਹੁਕਮ ਦਾ ਬੋਧਕ ਵੀ ਹੈ। ਸੋ ਜਿਸ ਨੇ ਨਾਮ ਮੰਗ ਲਿਆ ਮਾਨੋ ਉਸ ਨੇ
ਵਾਹਿਗੁਰੂ ਮੰਗ ਲਿਆ, ਵਾਹਿਗੁਰੂ ਦੇ ਹੁਕਮ ਵਿਚ ਚਲਣ ਦੀ ਸਮਰਥਾ ਮੰਗ ਲਈ। ਉਸ ਦੀਆਂ ਸਭ ਭੁਖਾਂ ਮਿਟ ਗਈਆਂ। ਗੁਰਬਾਣੀ
ਪੜ੍ਹਨਾ ਸੁਨਣਾ, ਪੜ੍ਹ ਸੁਣ ਕੇ ਅਮਲ ਕਰਨਾ, ਹਿਰਦੇ ਵਿਚ ਟਿਕਾਉਂਣਾ, ਵਾਹਿਗੁਰੂ ਦੀ ਸਿਫ਼ਤ ਸਾਲਾਹ ਕਰਨਾ ਆਤਮਾ ਦਾ ਭੋਜਨ
ਹੈ। ਜਿਹੜਾ ਵਾਹਿਗੁਰੂ ਦਾ ਹੋ ਗਿਆ, ਉਸ ਦੀ ਇਜ਼ਤ ਵਾਹਿਗੁਰੂ ਆਪ ਰਖਦਾ ਹੈ।
ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥ ਪੰਨਾ 520॥
ਇਹ ਹੈ ਪੋਸ਼ਾਕ ਜਿਹੜੀ ਨਾਮ ਸਿਮਰਨ ਵਾਲੇ ਨੂੰ ਮਿਲਦੀ ਹੈ। ਵਾਹਿਗੁਰੂ ਨਾਲ ਜੁੜਿਆ ਮਨੁਖ ਆਪਣੇ ਮਨ ਹਾਥੀ ਤੇ, ਮਨ ਘੋੜੇ ਤੇ
ਸਵਾਰ ਹੋ ਕੇ ਵਿਕਾਰਾਂ ਨਾਲ ਝੂਝਦਾ ਹੈ ਅਤੇ ਵਿਕਾਰਾਂ ਤੇ ਜਿਤ ਪ੍ਰਾਪਤ ਕਰਦਾ ਹੈ। ਗੁਰਬਾਣੀ ਦੇ ਕਥਾਵਾਚਿਕ ਸਿਮਰਨ ਕਰਨ ਤੇ
ਜ਼ੋਰ ਦੇਂਦੇ ਹਨ । ਸਿਮਰਨ ਤੇ ਕਿਤਾਬਾਂ ਵੀ ਲਿਖੀਆਂ ਗਈਆਂ ਹਨ। ਇਸ ਸਭ ਦੇ ਬਾਵਜੂਦ ਸਿਮਰਨ ਨਾਲ ਜੁੜੇ ਬਹੁਤ ਘਟ ਬੰਦੇ
ਵੇਖਣ ਵਿਚ ਆਉਂਦੇ ਹਨ। ਜ਼ਿਆਦਾ, ਸਿਮਰਨ ਕਰਨ ਦਾ ਵਿਖਾਵਾ ਹੀ ਕਰਦੇ ਹੈ। ਇਸ ਦਾ ਕਾਰਣ? ਸਾਇੰਸ ਦਾ ਜੁਗ ਹੈ। ਗੁਰਬਾਣੀ
ਦਾ ਉਪਦੇਸ਼ ਸਾਇੰਸ ਦੀ ਕਸੌਟੀ ਲਾ ਕੇ ਪਰਖਣ ਦਾ ਰਵਾਜ ਸਾਡੇ ਅੰਦਰ ਘਰ ਕਰਦਾ ਜਾ ਰਿਹਾ ਹੈ। ਗੁਰਬਾਣੀ ‘ਅਗਮ’,
‘ਅਗੋਚਰ’ ਦੀ ਵਿਆਖਿਆ ਕਰਦੀ ਹੈ। ‘ਅਗਮ’, ‘ਅਗੋਚਰ’ ਸਾਇੰਸ ਦੀ ਪਹੁੰਚ ਤੋਂ ਬਾਹਰ ਹੈ॥ ਇਸ ਲਈ ਸਾਇੰਸ ਦੀ ਕਸੌਟੀ
ਮਾਕੂਲ ਨਹੀਂ ਹੈ ਗੁਰਬਾਣੀ ਸਮਝਣ ਲਈ। ਗੁਰਬਾਣੀ ਆਪ ਹੀ ਕਸੌਟੀ ਹੈ ਗੁਰਬਾਣੀ ਨੂੰ ਸਮਝਣ ਵਾਸਤੇ, ਹੋਰ ਕਿਸੇ ਕਸੌਟੀ ਦੀ ਲੋੜ
ਨਹੀਂ। ਸਿਖਾਂ ਦੇ ਘਰ ਪੈਦਾ ਹੋ ਕੇ ਸ਼ਿਖੀ ਸਰੂਪ ਛਡਣ ਵਾਲੇ ਵੇਖਣ ਵਿਚ ਆਮ ਆ ਰਹੇ ਹਨ। ਸਿਖੀ ਸਰੂਪ ਛਡਣ ਵਾਲੇ ਆਖਦੇ ਹਨ
ਕਿ ਉਹ ਗੁਰਬਾਣੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦਾ ਦਿਲ ਸਾਫ਼ ਹੈ। ਬਾਹਰਲੇ ਪਹਿਰਾਵੇ ਦੀ ਕੀ ਲੋੜ ਹੈ? ਇਹ ਵੀ ਅਖਦੇ ਹਨ ਕਿ
ਸਿਰਫ਼ ਲੰਬੇ ਕੇਸਾਂ ਵਾਲਾ, ਪੰਜ ਕਕਾਰਾਂ ਵਾਲਾ ਹੀ ਸਿਖ ਨਹੀਂ ਹੁੰਦਾ। ਇਨ੍ਹਾਂ ਮੁਤਾਬਕ ਕੇਸ ਨਾਂ ਰਖਣ ਵਾਲਾ, ਕਕਾਰ ਨਾਂ ਧਾਰਣ
ਕਰਨ ਵਾਲਾ ਵੀ ਸਿਖ ਹੈ। ਇਨ੍ਹਾਂ ਦਾ ਕਹਿਣਾ ਕਦਾਚਿਤ ਠੀਕ ਨਹੀਂ ਹੈ। ਸਚਾਈ ਇਹ ਹੈ, ਸਿਜ ਦੇ ਅੰਦਰ ਗੁਰਬਾਣੀ ਵਸਦੀ ਹੈ,
ਉਸ ਉਤੇ ਗੁਰੂ ਦਾ ਬਖ਼ਸਿਆ ਸਰੂਪ ਬਾਹਰ ਪਰਗਟ ਹੁੰਦਾ ਹੈ। ਹੋ ਸਕਦਾ ਹੈ ਕਿ ਕੇਸ ਰਖ ਕੇ, ਪੰਜ ਕਕਾਰ ਧਾਰਣ ਕਰਕੇ ਵੀ
ਕਿਸੇ ਵਿਚ ਸਿਖੀ ਦੇ ਗੁਣ ਨਾਂ ਆਏ ਹੋਣ, ਪਰ ਇਹ ਵੀ ਸਦੀਵੀ ਸ¤ਚ ਹੈ ਕਿ ਸਿਖ ਲਈ ਲੰਬੇ ਕੇਸ ਰਖਣਾ ਅਤੇ ਕਕਾਰ ਧਾਰਣ
ਕਰਨੇ ਜ਼ਰੂਰੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿਖਾਂ ਨੂੰ ਹਦਾਇਤ ਕੀਤੀ ਹੈ:-
ਨਿਸ਼ਾਨਿ ਸਿਖੀ ਈਂ ਪੰਜ ਹਰਫ਼ ਕਾਫ਼॥ਹਰਗਿਜ਼ ਨ ਬਾਸ਼ਦ ਪੰਜ ਮੁਆਫ਼॥
ਕੜਾ ਕਾਰਦੋ ਕਛ ਕੰਘਾ ਬਿਦਾਂ। ਬਿਲਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ॥
ਅਰਥ:-ਪੰਜ ਕਕਾਰ ਸਿਖੀ ਦੀ ਨਿਸ਼ਾਨੀ ਹਨ। ਇਹ ਪੰਜ ਹਰਗਿਜ਼ ਨਹੀਂ ਮੁਆਫ਼ ਹੋ ਸਕਦੇ। ਕੜਾ, ਕ੍ਰਿਪਾਨ, ਕਛਿਹਰਾ, ਕੰਘਾ ਰਖਣੇ
ਹਨ। ਪਰ ਕੇਸਾਂ ਤੋਂ ਬਿਨਾਂ ਇਹਨਾਂ ਚਾਰ ਕਕਾਰਾਂ ਦੀ ਕੋਈ ਵੁਕਤ ਨਹੀਂ ਹੈ। ਸਪਸ਼ਟ ਹੈ ਕਿ ਜੇ ਕਿਸੇ ਨੇ ਕੇਸ ਨਹੀਂ ਰਖੇ ਪਰ ਦੂਸਰੇ
ਕਕਾਰ ਰਖੇ ਵੀ ਹਨ, ਉਹ ਸਿਖ ਨਹੀਂ ਆਖਿਆ ਜਾ ਸਕਦਾ।ਸਿਖ ਲਈ ਕੇਸ ਰਖਣੇ ਜ਼ਰੂਰੀ ਹਨ।
ਸੁਰਜਨ ਸਿੰਘ---+9041409041