ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ॥
ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ॥
Page Visitors: 2684

 ਸਭ  ਸਿਖਨ  ਕਉ  ਹੁਕਮ  ਹੈ  ਗੁਰੂ  ਮਾਨਿਓਂ  ਗ੍ਰੰਥ ॥
ਬਾਰਲੇ ਮੁਲੰਮੇ ਗੁਰੂ ਦੀ ਬਾਣੀ ਦੀ ਸਿਖਿਆ ਰੂਪ ਚਮਕ ਨੂੰ ਛੁਪਾ ਨਹੀਂ ਸਕਦੇ। ਬਾਬੇ ਨਾਨਕ ਨੇ ਮਨੁੱਖਤਾ ਨੂੰ ਵਹਿਮਾਂ ਭਰਮਾਂ ਚੋਂ
ਕੱਢ ਕੇ, ਇੱਕ ਰੱਬ ਨਾਲ ਜੁੜਨ ਦਾ ਉਪਦੇਸ਼ ਦਿੱਤਾ ਜੋ ਰੱਬੀ ਭਗਤਾਂ ਅਤੇ ਗੁਰੂਆਂ ਦੀ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਸੁਭਾਇਮਾਨ ਹੈ। ਸਭ ਸਿੱਖਾਂ ਨੂੰ ਗੁਰ ਦਾ ਹੁਕਮ ਵੀ ਹੈ-ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ ਆਓ ਪਿਛਲੇ ਸਾਰੇ ਝਗੜੇ ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਤੇ ਚਲੀਏ ਸਾਨੂੰ ਹੋਰ ਬਾਹਰ ਭਟਕਣ ਦੀ ਲੋੜ ਨਹੀਂ-ਬਾਹਰ ਢੰਡਣ ਤੇ ਛੂਟ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ॥ (ਗੁਰੂ ਗ੍ਰੰਥ) ਜੇ ਘਰ ਹੋਂਦੇ ਮੰਗਣ ਜਾਈਏ ਫਿਰਿ ਉਲਾਮਾ ਮਿਲੇ ਤਹੀਂ॥ (ਗੁਰੂ ਗ੍ਰੰਥ) ਰੱਬ ਦੀ ਕੁਦਰਤੀ ਹੋਂਦ ਤੋਂ ਕੋਈ ਵੀ ਮਨੁਕਰ ਨਹੀਂ ਹੋ ਸਕਦਾ ਪਰ ਆਪੋ ਆਪਣੇ ਹਿਸਾਬ ਨਾਲ ਬਣਾਏ ਰੱਬ ਹੀ ਬਖੇੜੇ ਦਾ ਕਾਰਨ ਬਣ ਰਹੇ
ਹਨ। ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਸਿਖਿਆ ਨੂੰ ਧਾਰਨ ਕਰਕੇ, ਸਾਰੀ ਲੁਕਾਈ ਹੀ ਸਿੱਖ ਬਣਨ ਵਿੱਚ ਮਾਨ ਮਹਿਸੂਸ ਕਰ ਸਕਦੀ
ਹੈ ਪਰ ਬਾਹਰੀ ਕਰਮਕਾਂਡ ਆਪਣਿਆਂ ਨੂੰ ਵੀ ਸਿੱਖੀ ਤੋਂ ਦੂਰ ਲਿਜਾ ਰਹੇ ਹਨ। ਆਓ ਸਾਰੇ ਰਲ ਮਿਲ ਕੇ ਗੁਰਬਾਣੀ ਦੀ ਸਿਖਿਆ
ਆਪ ਧਾਰਨ ਕਰੀਏ ਅਤੇ ਵਿਲਕ ਰਹੀ ਲੁਕਾਈ ਨੂੰ ਇਸ ਤੋਂ ਜਾਣੂੰ ਕਰਵਾਈਏ। ਗੁਰਬਾਣੀ ਵਿਚਾਰਨ ਤੇ ਧਾਰਨ ਵਾਲੇ ਦੇ ਰੱਬ ਜਾਂ
ਧਰਮ ਪ੍ਰਤੀ ਸ਼ੰਕੇ ਸਹਿਜੇ ਸਹਿਜੇ ਆਪੇ ਦੂਰ ਹੁੰਦੇ ਜਾਂਦੇ ਹਨ। ਭਾਈ ਅਮਰੀਕ ਸਿੰਘ ਜੀ ਨੇ ਸ਼ਰਧਾ, ਪਿਆਰ ਅਤੇ ਗਿਆਨ ਨਾਲ ਸਮਿਲਤ ਬਚਨ ਕੀਤੇ ਹਨ। ਭਾਈ ਪੰਥ ਪ੍ਰੀਤ ਸਿੰਘ ਜੀ ਵੀ ਕਹਿੰਦੇ ਹਨ ਸਿੱਖ ਤਰਕ ਦੇ ਨਾਲ ਬਿਬੇਕਸ਼ੀਲ ਵੀ ਹੈ। ਗੁਰੂ ਵੀ ਬਿਬੇਕ ਬੁੱਧੀ ਦੀ ਦਾਤ ਮੰਗਦੇ ਹਨ-ਦੀਜੈ ਬੁਧਿ ਬਿਬੇਕਾ॥ (ਗੁਰੂ ਗ੍ਰੰਥ) ਲੋੜ ਗੁਰੂ ਦੀ ਬਾਣੀ ਘਰ ਘਰ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੁਨੀਆਂ ਭਰ ਦੀਆਂ ਲਾਇਬ੍ਰੇਰੀਆਂ ਅਤੇ ਸਹਿਤਕ ਅਦਾਰਿਆਂ ਤੱਕ ਵੱਧ ਤੋਂ ਵੱਧ ਬੋਲੀਆਂ ਵਿੱਚ ਪਹੁਚਾਉਣ, ਰੱਖਣ, ਵੰਡਣ ਅਤੇ
ਸਮਝੌਣ ਦੀ ਹੈ ਪਰ ਸਾਡੇ ਕਟੜਵਾਦੀ ਵੀਰ ਤਾਂ ਗੁਰਬਾਣੀ ਦੀਆਂ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਵੀ ਸ਼ਰਧਾਲੂਆਂ ਦੇ ਘਰਾਂ ਚੋਂ ਧੱਕੇ ਨਾਲ ਚੱਕੀ ਜਾ ਰਹੇ ਹਨ ਅਤੇ ਜਥੇਦਾਰ ਵੀ ਕੁਝ ਅਹਿਜੇ ਅਦੇਸ਼ ਹੀ ਜਾਰੀ ਕਰ ਰਹੇ ਹਨ। ਦੇਖੋ !ਪਵਿਤਰ ਬਾਈਬਲ ਈਸਾਈਆਂ ਦਾ ਧਰਮ ਗ੍ਰੰਥ ਤੁਹਾਨੂੰ ਹਰੇਕ ਬੋਲੀ ਅਤੇ ਦੁਨੀਆਂ ਭਰ ਦੀਆਂ ਬਹੁਤੀਆਂ ਲਾਇਬ੍ਰੇਰੀਆਂ ਵਿੱਚ ਪਿਆ ਮਿਲ ਸਕਦਾ ਹੈ ਪਰ ਦੁਨੀਆਂ ਭਰ ਲਈ ਸਰਬਸਾਂਝਾ ਰੱਬੀ ਗਿਆਨ ਦਾ ਗ੍ਰੰਥ “ਗੁਰੂ ਗ੍ਰੰਥ” ਕਿਉਂ ਨਹੀਂ? ਜਰਾ ਇਸ ਬਾਰੇ ਵੀ ਲੋਕਾਈ ਨੂੰ ਚਾਨਣਾਂ ਪਾਓ! ਬਹੁਤ ਬਹੁਤ ਧੰਨਵਾਦ ਹੋਵੇਗਾ ਆਪ ਜੀ ਸਭ ਪ੍ਰਬੰਧਕਾਂ,ਪ੍ਰਚਾਰਕਾਂ ਅਤੇ ਮੀਡੀਏ ਦਾ।
 ਅਵਤਾਰ ਸਿੰਘ ਮਿਸ਼ਨਰੀ


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.