ਕਦੋਂ ਤਕ ਮੂੰਹ ਲੁਕੋ ਕੇ ਦੂਸਰਿਆਂ ਤੇ ਚਿੱਕੜ ਸੁਟਦੇ ਰਹੋਗੇ !
ਅੱਜ ਕਿਸੇ ਸੋਨੂ ਸਿੰਘ ਖਾਲਸਾ ਵਲੋਂ , ਫੇਸ ਬੁਕ ਤੇ ਪਾਈ ਹੋਈ ਇਕ ਖਬਰ , ਖਾਲਸਾ ਨਿਊਜ਼ ਤੇ ਪੜ੍ਹੀ ਕਿ , ਪ੍ਰੋ, ਦਰਸ਼ਨ ਸਿੰਘ ਜੀ ਵਲੋਂ ਗੁਰੂ ਗ੍ਰੰਥ ਦਾ ਖਾਲਸਾ ਪੰਥ ਦੀ ਇਕ ਮੀਟਿੰਗ ਪ੍ਰਿ, ਪਰਵਿੰਦਰ ਸਿੰਘ ਜੀ ਦੇ ਘਰ ਹੋਈ , ਜਿਸ ਵਿਚ ਲੁਧਿਆਣਾ , ਕਬੱਡੀ ਮੈਚ ਵਾਲੇ ਭਾਈ ਗੁਰਪ੍ਰੀਤ ਸਿੰਘ ਗੁਰੀ ਨੂੰ ਬਾਬਾ ਬੋਤਾ ਸਿੰਘ ਦਾ ਖਿਤਾਬ ਦਿੱਤਾ ਗਿਆ ਅਤੇ ਦੱਸ ਲੱਖ ਰੁਪਏ ਦਾ ਚੈਕ ਦੇਣ ਬਾਰੇ ਘੋਸ਼ਣਾ ਵੀ ਕੀਤੀ ਗਈ । ਅਜਿਹੀ ਗਲਤ ਖਬਰ ਦੇ ਕੇ ਸੋਨੂ ਸਿੰਘ ਜਾਂ ਉਸ ਦੇ ਨਾਂ ਥੱਲੇ ਕਿਸੇ ਸ਼੍ਰਾਰਤੀ ਨੇ ਕਿਹੜਾ ਤੀਰ ਮਾਰਨ ਦੀ ਕੋਸ਼ਿਸ਼ ਕੀਤੀ ਹੈ ? ਉਹ ਜੋ ਕੋਈ ਵੀ ਹੈ , ਉਸ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਪੰਥ ਦੀਆਂ ਮਹਾਨ ਸ਼ਖਸੀਅਤਾਂ ਨਾਲ ਕੀਤਾ ਕੋਝਾ ਮਜ਼ਾਕ , ਉਸ ਨੂੰ ਕਿੰਨਾ ਮਹਿੰਗਾ ਪੈ ਸਕਦਾ ਹੈ ?
ਵੈਸੇ ਤਾਂ ਫੇਸ-ਬੁੱਕ ਹੈ ਹੀ ਉਨ੍ਹਾਂ ਲਈ ਜਿਨ੍ਹਾਂ ਨੇ ਆਪਣੇ ਚਿਹਰਿਆਂ ਤੇ ਨਕਾਬ ਪਾ ਕੇ , ਸਾਰੇ ਕੰਮ ਕਰਨੇ ਹਨ । ਪਰ ਅਜਿਹੇ ਲੋਕਾਂ ਨੂੰ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ , ਜਿਸ ਦਿਨ ਉਨ੍ਹਾਂ ਦਾ ਨਕਾਬ ਲੱਥ ਗਿਆ , ਜਿਸ ਦਿਨ ਉਹ ਖਾਲਸੇ ਦੇ ਕਾਬੂ ਆ ਗਏ , ਉਸ ਦਿਨ ਸੁਨਾਰ ਵਾਲੀ ਸੌ ਦੀ ਗਿਣਤੀ ਪੂਰੀ ਹੋ ਜਾਵੇਗੀ , ਉਸ ਦਿਨ ਚੱਲਣੀ ਹੈ ਬੱਸ ਲੂਹਾਰ ਵਾਲੀ ਇਕੋ , ਉਸ ਦਿਨ ਕਿਸੇ ਦਾ ਲਿਹਾਜ਼ ਨਹੀਂ ਹੋਣਾ ।
ਉਸ ਦਿਨ ਤੋਂ ਬਚੋ ।
ਅਮਰ ਜੀਤ ਸਿੰਘ ਚੰਦੀ
30-12-13