ਗੁਰ ਅਤੇ ਗੁਰੂ ਸ਼ਬਦ ਦੀ ਗੁਰਮਤਿ ਅਨੁਸਾਰ ਵਿਚਾਰ।
ਸ਼ਾਸਤ੍ਰੀ ਭਾਸ਼ਾ ਤੇ ਅਧਾਰਿਤ ਰਚਿਤ ਮਹਾਨਕੋਸ਼ ਅਨੁਸਾਰ ਗੁਰ ਅਤੇ ਗੁਰੂ ਸ਼ਬਦ ਦੇ ਅਰਥ ਇਸ ਪ੍ਰਕਾਰ ਹਨ॥
ਭਾਈ ਕਾਹਨ ਸਿੰਘ ਦੁਆਰਾ ਰਚਿਤ ਮਹਾਨਕੋਸ਼ ਅਨੁਸਾਰ :- ਗੁਰ ੧) ਸੰ. ... ਗੁਰੂ. ਸੰਗਯਾ- ਇਹ ਸ਼ਬਦ ਗ੍ਰੀ ( ... ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ-
"ਗੁਰੁ ਅਪਨੇ ਬਲਿਹਾਰੀ."(ਸੋਰ ਮ;੫)
"ਸੁਖਸਾਗਰੁ ਗੁਰੁ ਪਾਇਆ" (ਸੋਰ ਮ; ੫)
"ਅਪਨਾ ਗੁਰੂ ਧਿਆਏ"(ਸੋਰ ਮ; ੫)
੨) ਧਾਰਮਿਕ ਸਿਖÎਾ ਦੇਣ ਵਾਲਾ ਆਚਾਰਯ। ੩) ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ ੪) ਪਤਿ. ਭਰਤਾ "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮ; ੩) ੫) ਅੰਤਹਕਰਣ, ਮਨ "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." ੬) ਪੂਜਯ ੭) ਵਡਾ, ਪ੍ਰਧਾਨ.
ਭਾਈ ਕਾਹਨ ਸਿੰਘ ਦੁਆਰਾ ਰਚਿਤ ਮਹਾਨਕੋਸ਼ ਅਨੁਸਾਰ :- ਗੁਰੂ ਦੇਖੋ, ਗੁਰ ਅਤੇ ਗੁਰੁ। ੨. ਪੂਜÎ.
ਭਾਈ ਕਾਹਨ ਸਿੰਘ ਦੁਆਰਾ ਰਚਿਤ ਮਹਾਨਕੋਸ਼ ਅਨੁਸਾਰ :- ਸਤਗੁਰ ਸੰ. ... ਸੰਗਯਾ- ਸ੍ਰੀ ਗੁਰੂ ਨਾਨਕ ਦੇਵ। ੨. ਉੱਤਮ ਉਪਦੇਸ਼ ਦੇਂ ਵਾਲਾ ਆਚਾਰਯ.
ਭਾਈ ਕਾਹਨ ਸਿੰਘ ਦੁਆਰਾ ਰਚਿਤ ਮਹਾਨਕੋਸ਼ ਅਨੁਸਾਰ :- ਸਤਿਗੁਰੁ ਦੇਖੋ, ਸਤਗੁਰ. "ਜਿਸੁ ਮਿਲਿਐ ਮਨਿ ਹੋਇ ਅਨੰਦ ਸੋ ਸਤਿਗੁਰੁ ਕਹੀਐ." (ਗਉ ਮ; ੪)
ਭਾਈ ਕਾਹਨ ਸਿੰਘ ਦੁਆਰਾ ਰਚਿਤ ਮਹਾਨਕੋਸ਼ ਅਨੁਸਾਰ :- ਸਤਿਗੁਰੁ ਪੁਰਖੁ ਸ਼੍ਰੀ ਗੁਰੂ ਨਾਨਕ ਦੇਵ. "ਸਤਿਗੁਰੁ ਪੁਰਖੁ ਪਾਇਆ ਵਡਭਾਗੁ." (ਆਸਾ ਮ; ੪)
ਆਪ ਜੀ ਦੇ ਮਹਾਨਕੋਸ਼ ਅਨੁਸਾਰ ਗੁਰ, ਸਤਗੁਰ, ਗੁਰੁ, ਅਤੇ ਸਤਿਗੁਰੁ ਸ਼ਬਦਾਂ ਦੇ ਅਰਥ ਗੁਰੂ ਵਾਲੇ ਹੀ ਹਨ।
ਜੋ ਗੁਰਮਤਿ ਅਨੁਸਾਰ ਠੀਕ ਨਹੀਂ ਜਾਪਦੇ। ਗੁਰਬਾਣੀ ਦੀ ਇਹ ਵਿਲੱਖਣਤਾ ਹੈ ਕਿ ਗੁਰਬਾਣੀ ਹੀ ਗੁਰਬਾਣੀ ਦੇ ਅਰਥ ਸਪਸ਼ਟ ਕਰ ਦੇਂਦੀ ਹੈ। ਗੁਰਮਤਿ ਨੂੰ ਹੋਰ ਕਿਸੇ ਮਤ ਦੇ ਕੋਸ਼ ਦੀ ਲੋੜ ਨਹੀਂ। ਆਪ ਜੀ ਨੇ ਗੁਰ ਸ਼ਬਦ ਦੇ ਅਰਥ ਗੁਰਬਾਣੀ ਵਿਚੋਂ ਖੋਜਣ ਦੀ ਕੋਸ਼ਿਸ ਤਾਂ ਕੀਤੀ ਹੈ ।ਪਰ ਇਸ ਵਿਚ ਬਹੁਤ ਉਣਤਾਈਆਂ ਹਨ।
ਆਓ ਇਨਾਂ ਸਬਦਾਂ (ਗੁਰ ਅਤੇ ਗੁਰੁ) ਦੇ ਅਰਥ ਗੁਰਬਾਣੀ ਵਿਚੋਂ ਖ਼ੋਜਣ ਦਾ ਯਤਨ ਕਰੀਏ।
ਪਹਿਲਾਂ ਨਾਨਕ ਪਦ ਅਤੇ ਗੁਰੂ ਪਦ:
ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥(ਗਉੜੀ ਮ; ੪ ਪੰਨਾ ੧੭੨)
ਆਪ ਜੀ ਅਨੁਸਾਰ ਨਾਨਕ ਜੀ: ਸ਼੍ਰੀ ਗੁਰੂ ਨਾਨਕ ਦੇਵ ਜੀ ਯਾਨੀ ਕਿ ਰਾਮਦਾਸ ਜੀ ਗੁਰੂ ਹਨ ?
ਪਰ ਉਪਰੋਕਤ ਪੰਕਤੀ ਵਿਚ ਨਾਨਕ ਜੀ (ਗੁਰ ਰਾਮਦਾਸ ਜੀ) ਤਾਂ ਆਪ ਹੀ ਗੁਰੂ ਨੂੰ ਸਮਰਪਿਤ ਹੋ ਰਹੇ ਹਨ।
ਆਤਮ ਸਮਰਪਣ ਆਪ ਤੋਂ ਵੱਡੀ ਸ਼ਕਤੀ ਨੂੰ ਕੀਤਾ ਜਾਂਦਾ ਹੈ ।ਅਤੇ ਆਪ ਜੀ ਦੀ ਖੋਜ਼ ਅਨੁਸਾਰ ਜੇ ਓਹ ਆਪ ਹੀ ਗੁਰੂ ਹਨ। ਫਿਰ ਸਵਾਲ ਇਹ ਹੈ ਕੀ ਓਹ ਆਪਣਾ ਸਿਰ ਕਿਸ ਸਤਿਗੁਰ ਅੱਗੇ ਵੇਚ ਰਹੇ ਹਨ।
ਇਸ ਪੰਕਤੀ ਦੀ ਵਿਚਾਰ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਆਪ ਜੀ ਨੂੰ, ਗੁਰ, ਸਤਿਗੁਰ ਅਤੇ ਗੁਰੁ ਸ਼ਬਦ ਬਾਰੇ ਸਪਸ਼ਟਾ ਨਹੀਂ। ਪਰ ਆਪ ਜੀ ਦੀ ਇਸ ਅਧੂਰੀ ਖੋਜ਼ ਤੋਂ ਇਹ ਅਰਥ ਸਾਰੇ ਸਿੱਖ ਜਗਤ ਵਿਚ ਪਰਚਲਤ ਹੋ ਗਏ ਹਨ, ਕਿ ਗੁਰ ਸ਼ਬਦ ਦੇ ਅਰਥ ਗੁਰੂ ਹੀ ਹਨ। ਇਸ ਦਾ ਗੁਰਮਤਿ ਵਿਚਾਰਧਾਰਾ ਨੂੰ ਬਹੁਤ ਨੁਕਸਾਨ ਹੋਇਆ ਹੋ ਅਤੇ ਹੁਣ ਵੀ ਹੋ ਰਹਿਆ ਹੈ ।
ਨਾਨਕ ਜੀ ਦਾ ਖਸਮ, ਠਾਕੁਰ, ਪਾਤਿਸ਼ਾਹ:
ਗੁਰਬਾਣੀ ਦੀਆਂ ਬਹੁਤ ਸਾਰੀਆਂ ਪਾਵਨ ਪੰਕਤੀਆਂ ਵਿਚ ਇਹ ਇਸ਼ਾਰਾ ਮਿਲਦਾ ਹੈ ਕਿ ਨਾਨਕ ਜੀ ਆਪ ਤੋਂ ਵੱਡੀ ਕਿਸੇ ਹੋਰ ਸ਼ਕਤੀ ਨੂੰ ਸਮਰਪਿਤ ਹੋ ਰਹੇ ਹਨ। ਪਰਮਾਣ ਵੱਜੋਂ:
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥ ਪੰਨਾ ੧੧੩੭ , ਮ:੫
ਤੁਮਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥੧॥ ਪੰਨਾ ੮੧੮ , ਮ:੫
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥ ਪੰਨਾ ੧੩੩ , ਮ:੫
ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥ ਪੰਨਾ ੫੩੨ , ਮ:੫
ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥ ਪੰਨਾ ੩੧੬ , ਮ:੫
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥ ਪੰਨਾ ੩੯੭ , ਮ:੫
ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥ ਪੰਨਾ ੩੯੮ , ਮ:੫
ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥ ਪੰਨਾ ੪੯੯ , ਮ:੫
ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥ ਪੰਨਾ ੬੮੧ , ਮ:੫
ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥੧॥ ਪੰਨਾ ੭੭੯ , ਮ:੫
ਸਭ ਤੇ ਊਚ ਠਾਕੁਰੁ ਨਾਨਕ ਕਾ ਬਾਰ ਬਾਰ ਨਮਸਕਾਰੈ ॥ ਪੰਨਾ ੧੨੧੮ , ਮ:੫
ਇਨਾਂ ਪਾਵਨ ਪੰਕਤੀਆਂ ਤੋਂ ਇਸ ਨੇਮ ਵਲ ਖਾਸ ਇਸ਼ਾਰਾ ਹੈ ਕਿ ਨਾਨਕ ਜੀ (ਮ : ੫) ਦੇ ਰੂਪ ਵਿਚ ਆਪ ਤੋਂ ਕਿਸੇ ਵੱਡੀ ਹਸਤੀ ਤੇ ਕੁਰਬਾਨ ਹੋ ਰਹੇ ਹਨ। ਜਿਨਾਂ ਨੂੰ ਓਹ ਪਰਮੇਸਰਿ, ਪਾਰਬ੍ਰਹਮ, ਖਸਮੁ, ਪਾਤਿਸਾਹੁ, ਠਾਕੁਰ ਆਦਿ ਕਹਿ ਕਰ ਕਿ ਸਮਬੋਧਿਤ ਕਰ ਰਹੇ ਹਨ। ਜੇ ਮਹੱਲਾ ਪੰਜਵਾਂ ਜੀ ਗੁਰੂ ਹਨ ਫਿਰ ਉਨਾਂ ਤੋਂ ਵੱਡੀ ਹਸਤੀ ਕੇਹੜੀ ਹੋਈ । ਅਤੇ ਅਸੀ ਗੁਰਬਾਣੀ ਦੀ ਭਾਸ਼ਾ ਅਨੁਸਾਰ ਉਸ ਸ਼ਕਤੀ ਨੂੰ ਕੀ ਸੰਗਿਆ ਦਿੱਤੀ ਹੋਈ ਹੈ?
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਗੁਰ ਨਾਨਕ ਜੀ ਦੁਆਰਾ ਪੰਨਾ ੯੩੮ ਤੇ ਦਰਜ਼ ਹੋਈ "ਰਾਮਕਲੀ ਮਹਲਾ ੧ ਸਿਧ ਗੋਸਟਿ" ਨਾਮਕ ਗੁਰਬਾਣੀ ਦੀ ੪੩ਵੀ ਪੌੜੀ ਦੇ ਇਕ ਸਵਾਲ "ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥" ਦੇ ਜਵਾਬ ਵਿਚ ੪੪ਵੀ ਪੌੜੀ ਵਿਚ ਇਹ ਪਾਵਨ ਪੰਕਤੀ ਦਰਜ਼ ਹੈ
"ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥" ਜਿਸ ਦੇ ਅਰਥ ਬੜੇ ਹੀ ਸਪਸ਼ਟ ਹਨ ਕਿ ਨਾਨਕ ਜੀ "ਸ਼ਬਦ" ਯਾਨੀ ਕਿ "ਹੁਕਮ" ਪਰਮੇਸ਼ਰ ਨੂੰ ਅਪਨਾ ਗੁਰੂ ਦੱਸ ਰਹੇ ਹਨ।ਉਹ ਆਪ ਗੁਰੂ ਨਹੀ ਹਨ।
ਜਦੋਂ ਗੁਰਮਤਿ ਨਾਨਕ ਜੀ ਨੂੰ ਗੁਰੂ ਹੋਣ ਦਾ ਮਾਣ ਨਹੀਂ ਬਖਸ਼ ਰਹੀ। ਤਾਂ ਭਾਈ ਕਾਹਨ ਸਿੰਘ ਜੀ ਨਾਭਾ ਜਾਂ ਆਮ ਸਿੱਖ ਨਾਨਕ ਜੀ ਨੂੰ ਕੇਵਲ ਸ਼ਾਸਤ੍ਰੀ ਭਾਸ਼ਾ ਦੇ ਅਧਾਰ ਤੇ ਨਾਨਕ ਜੀ ਗੁਰੂ ਦੀ ਪਦਵੀ ਬਖਸ਼ ਰਹੇ ਹਨ। ਜੋ ਕਿ ਗੁਰਮਤਿ ਅਨੁਸਾਰ ਗਲੱਤ ਹੈ।
ਗੁਰਸਿੱਖਾਂ ਅਨੁਸਾਰ ਨਾਨਕ ਜੀ ਗੁਰ ਕੇ ਗੁਰੂ:
ਗੁਰਬਾਣੀ ਅੰਦਰ ਕੁਝ ਰਚਨਾਵਾਂ ਗੁਰਸਿੱਖਾਂ ਦੁਆਰਾ ਦਰਜ਼ ਹੋਈਆਂ ਮਿਲਦੀਆਂ ਹਨ। ਜਿਵੇਂ ਕਿ ਪੰਨਾ ੯੬੬ ਤੇ ਦਰਜ਼ "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ",
ਆਓ ਹੁਣ ਇਸ ਪਾਵਨ ਰਚਨਾ ਵਿੱਚੋਂ ਗੁਰ ਅਤੇ ਗੁਰੂ ਸ਼ਬਦ ਦੇ ਅਰਥਾਂ ਨੂੰ ਸਪਸਟ ਕਰਣ ਦਾ ਯਤਨ ਕਰੀਏ।
......ਝੁਲੈ ਸੁ ਛਤੁ ਨਿਰੰਜਨੀ ਮਲਿ ਤਖਤੁ ਬੈਠਾ ਗੁਰ ਹਟੀਐ ॥.....
......ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥......
......ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥......
......ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥......
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥.......
......ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥ 7 !! (968)
ਇਸ ਅੱਠ ਪੌੜੀਆਂ ਅਤੇ ਸ਼ਲੋਕਾਂ ਤੋਂ ਰਹਤ ਵਾਰ ਵਿਚ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਨੇ ਅਨੇਕਾ ਧਾਵਾਂ ਤੇ ਗੁਰ ਅਤੇ ਗੁਰੂ ਸ਼ਬਦਾਂ ਦੀ ਵਰਤੋਂ ਕੀਤੀ ਹੈ। ਅਤੇ ਤਿੰਨ ਪਾਵਨ ਮਹੱਲੇਆਂ (੨,੩,੪) ਦੇ ਨਾਮ ਨਾਲ ਕੇਵਲ ਗੁਰ ਸ਼ਬਦ ਅਤੇ ਮਹੱਲਾ ੫ ਨਾਲ ਸਤਿਗੁਰ ਸ਼ਬਦ ਦੀ ਵਰਤੋਂ ਕੀਤੀ ਹੈ।
ਜਿਵੇਂ ਕਿ ਗੁਰ ਅੰਗਦ, ਗੁਰੁ ਅਮਰੁ, ਰਾਮਦਾਸ ਗੁਰੁ. ਪਰ ਗੁਰੂ ਸ਼ਬਦ ਨਹੀਂ ਵਰਤਿਆ। ਦੋ ਵਾਰੀ ਗੁਰੂ ਸ਼ਬਦ ਦੀ ਵਰਤੋਂ ਵੀ ਹੋਈ ਹੈ।
.......ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥......
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥
ਦੋਵਾਂ ਥਾਵਾਂ ਤੇ ਗੁਰੂ ਸ਼ਬਦ "ਸ਼ਬਦ ਗੁਰੂ" ਜਾਂ "ਹੁਕਮ"ਵਲ ਇਸ਼ਾਰਾ ਕਰਦਾ ਹੈ।
ਪਰਮਾਣ ਵਜੋਂ ਸ਼ਬਦ ਅਰਜਨ ਦਾ ਮੁਕਤਾ ਹੋਣਾ, ਗੁਰਬਾਣੀ ਵਿਆਕਰਣ ਅਨੁਸਾਰ ਤਖ਼ਤ ਉਤੇ ਅਰਜਨ ਦੇਵ ਜੀ ਦੇ ਗੁਰੂ ਦੇ ਅਰਥ ਦੇਂਦਾ ਹੈ ਯਾਨੀ ਸ਼ਬਦ ਗੁਰੂ (ਹੁਕਮ) ਵਲ ਇਸ਼ਾਰਾ ਕਰਦਾ ਹੈ। ਓਹ ਹੁਕਮ ਰੂਪ ਵਿਚ ਬੈਠ ਕਿ ਰਾਜ ਚਲਾ ਰਹਿਆ ਹੈ। ਅਰਜਨ ਦੇਵ ਜੀ ਤਾਂ ਸਤਿਗੁਰ ਹਨ, ਜਿਨਾਂ ਦਾ ਗਿਆਨ ਸਰੂਪੀ ਚੰਦੋਆ ਸ਼ਬਦ ਗੁਰੂ ਦੀ ਬਦੌਲਤ ਓਨਾਂ ਦੇ ਹਿਰਦੇ ਅੰਦਰ ਚਮਕ ਪੈਦਾ ਕਰ ਰਹਿਆ ਹੈ।
ਇਨਾਂ ਪਾਵਨ ਪੰਕਤੀਆਂ ਤੋਂ ਇਸ ਨੇਮ ਵਲ ਇਸ਼ਾਰਾ ਹੈ ਕਿ ਗੁਰਮਤਿ ਅਨੁਸਾਰ ਗੁਰ ਅਤੇ ਗੁਰੂ ਸ਼ਬਦਾਂ ਵਿਚ ਭੇਦ ਹੈ।ਅਤੇ ਇਹ ਭੇਦ ਬੁਝਣ ਦਾ ਵਿਸ਼ਾ ਸੀ । ਪਰ ਸ਼ਾਸਤ੍ਰੀ ਵਿਚਾਰਧਾਰਾ ਦੇ ਅਧੀਨ ਅਸੀ ਇਸ ਭੇਦ ਨੂੰ ਸਮਝ ਜਾਂ ਬੁੱਝ ਨਹੀਂ ਸਕੇ। ਗੁਰ ਸ਼ਬਦ ਦੇ ਅਰਥ ਗੁਰੂ ਕਰ ਕੇ ਗੁਰਮਤਿ ਦੀ ਵਿਲੱਖਣਤਾ ਨੂੰ ਬਰਕਰਾਰ ਨਹੀਂ ਰੱਖ ਸਕੇ।
ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ ਪੰਨਾ ੭੬੩ , ਮ:੫
ਪੰਚਮ ਪਾਤਸਹ ਜੀ ਸੂਹੀ ਰਾਗ ਦੀ ਇਸ ਪਾਵਨ ਪੰਕਤੀ ਵਿਚ ਇਹ ਇਸ਼ਾਰਾ ਕਰ ਰਹੇ ਹਨ ਕਿ ਇਹ ਗੁਰਬਾਣੀ ਜੋ ਉਨਾਂ ਨੇ ਕਲਿਯੁਗੀ ਜੀਵਾਂ ਦੇ ਉਦਾਰ ਵਾਸਤੇ ਦਰਜ਼ ਕੀਤੀ ਹੈ, ਉਨਾਂ ਦੀ ਅਪਣੀ ਨਹੀ । ਉਨਾਂ ਨੂੰ ਤਾਂ ਇਹ ਹੁਕਮ (ਸ਼ਬਦ ਗੁਰੂ) ਤੋ ਆਈ ਹੈ। ਜੋ ਕਿ ਉਨਾਂ ਤੋਂ ਵੱਡੀ ਸ਼ਕਤੀ ਹੈ।
ਇਸ ਹੀ ਹੁਕਮ ਰੂਪੀ ਬਾਣੀ "ਸ਼ਬਦ ਗੁਰੂ" ਵਾਸਤੇ ਗੁਰਬਾਣੀ ਵਿਚ ਇਹ ਮੁੱਖਵਾਕ ਦਰਜ਼ ਹਨ।
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਪੰਨਾ ੬੨੭
ਜਿਹੜੀ ਬਾਣੀ (ਧੁਰ ਕੀ ਬਾਣੀ) ਸ਼ਬਦ ਗੁਰੂ ਤੋਂ ਆਈ ਹੈ, ਇਸ ਨੇ ਜੀਵ ਦੀਆਂ ਸਾਰੀਆਂ ਚਿੰਤਾਵਾਂ ਮਿਟਾ ਦਿਤਿਆਂ ਹਨ। ਇਹ ਬਾਣੀ ਮੇਰੀ ਆਪਣੀ ਨਹੀ ਬਲਿਕੀ ਬਾਣੀ ਗੁਰੂ ਹੈ।
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥ ਪੰਨਾ ੯੮੨
ਇਸ ਮੁਖ ਵਾਕ ਤੋਂ ਤਾਂ ਇਹ ਪੂਰੀ ਦ੍ਰੜਿਤਾ ਨਾਲ ਸਾਬਿਤ ਹੋ ਗਇਆ ਕੇ ਬਾਣੀ ਭੇਜਨ ਵਾਲਾ ਗੁਰੂ (ਸ਼ਬਦ ਗੁਰੂ, ਹੁਕਮ) ਹੈ।ਅਤੇ ਜੀਵਾਂ ਨੂੰ ਇਹ ਗੁਰਬਾਣੀ ਅਖਰਾਂ ਦੇ ਰੂਪ ਵਿਚ ਦੱਸਣ ਵਾਲਾ ਗੁਰ ਹੁੰਦਾ ਹੈ।
ਇਸ ਨੇਮ ਨੂੰ ਭੱਟਾਂ ਦੇ ਸਵਈਏਆਂ ਵਿਚ ਵੀ ਵਾਰ ਵਾਰ ਦ੍ਰੜਿ ਕਰਵਾਇਆ ਹੈ। ਪਰਮਾਣ ਵਜੋਂ:
ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥ ਪੰਨਾ ੧੪੦੬
ਨਾਨਕ, ਅੰਗਦ, ਅਮਰਦਾਸ ਅਤੇ ਰਾਮਦਾਸ ਜੀ ਨਾਲ ਗੁਰ ਪਦ ਵਰਤਿਆ ਹੈ। ਨਾਂ ਕਿ ਗੁਰੂ ?
ਮਿਲਿ ਨਾਨਕ ਅੰਗਦ ਅਮਰ ਗੁਰ ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ॥ ਪੰਨਾ ੧੪੦੯
ਨਾਨਕ, ਅੰਗਦ, ਅਮਰਦਾਸ ਅਤੇ ਰਾਮਦਾਸ ਜੀ ਨਾਲ ਗੁਰ ਪਦ ਵਰਤਿਆ ਹੈ। ਨਾਂ ਕਿ ਗੁਰੂ ?
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥੪॥ ਪੰਨਾ ੧੪੦੯
ਰਾਮਦਾਸਿ ਸ਼ਬਦ ਤੇ ਲੱਗੀ ਸਿਹਾਰੀ ਗੁਰਬਾਣੀ ਵਿਆਕਰਣ ਅਨੁਸਾਰ "ਰਾਮਦਾਸ ਦੈ" ਅਰਥ ਦਸਦੀ ਹੈ।
ਸੋ ਸਹੀ ਅਰਥ ਇਹ ਬਣੇ ਕਿ ਰਾਮਦਾਸ ਜੀ ਦੇ ਗੁਰੂ ਸ਼ਬਦ ਗੁਰੂ ਨੇ ਕਲਿਜੁਗੀ ਜੀਵਾਂ ਨੂੰ ਤਾਰਨ ਲਈ ਗੁਰ ਜੋਤਿ "ਗਿਆਨ ਸਰੂਪੀ ਜੋਤਿ" ਹੁਣ ਪੰਚਮ ਪਾਤਸ਼ਾਹ ਗੁਰ ਅਰਜੁਨ ਜੀ ਵਿਚ ਧਰ ਦਿੱਤੀ ਹੈ। ਅਰਜੁਨ ਜੀ ਗੁਰ ਹਨ ਨਾਂ ਕਿ ਗੁਰੂ?
ਸੋ ਇਹ ਨੇਮ ਗੁਰਬਾਣੀ ਵਿਚੋਂ ਸਪਸ਼ਟ ਹੋ ਗਇਆ ਕਿ ਗੁਰਬਾਣੀ ਅੰਦਰ ਗੁਰੂ ਸ਼ਬਦ "ਸ਼ਬਦ ਗੁਰੂ" (ਹੁਕਮ) ਅਜੂਨੀ ਸ਼ਕਤੀ ਵਾਸਤੇ ਵਰਤਿਆ ਗਇਆ ਹੈ। ਅਤੇ ਗੁਰ ਸ਼ਬਦ ਮਹੱਲਾ (੧,੨,੩,੪,੫,੯) ਵਾਸਤੇ ਵਰਤਿਆ ਗਇਆ ਹੈ। ਜੋ ਕਿ ਕਲਿਜੁਗ ਵਿਚ ਦੇਹ ਧਾਰ ਕੇ ਜੀਵਾਂ ਦੇ ਉਦਾਰ ਲਈ ਜੂਨੀ ਵਿਚ ਆਏ ਸਨ।
ਭਾਈ ਕਾਹਨ ਸਿੰਘ ਜੀ ਨਾਭਾ ਦਾ ਮਹਾਨਕੋਸ਼ ਵਿਚ ਇਹ ਕਹਿਣਾ ਕਿ "ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ" ਵਾਕਈ ਸੁਧਾਈ ਮੰਗਦਾ ਹੈ।
ਦਾਸ ਦੀ ਸਰਬ ਸ਼ੰਗਤ ਨੂੰ ਇਹ ਬੇਨਤੀ ਹੈ ਕਿ ਪਹਿਲਾਂ ਗੁਰ ਅਤੇ ਗੁਰੁ ਸ਼ਬਦ ਦੇ ਇਸ ਨੇਮ ਨੂੰ ਆਪ ਦ੍ਰੜਿ ਕਰ ਕਿ ਫਿਰ ਸੰਗਤਾਂ ਨੂੰ ਵੀ ਇਸ ਦਾ ਪਰਚਾਰ ਕਰ ਕੇ ਉਨਾਂ ਦੇ ਗਿਆਨ ਵਿਚ ਵਾਦਾ ਕਰਨ।
ਜੇ ਭਾਈ ਕਾਹਨ ਸਿੰਘ ਜੀ ਦੀ ਦਲੀਲ ਸਹੀ ਮੰਨ ਲਈ ਜਾਵੈ ਤਾਂ ਖ਼ਾਲਸੇ ਦੀ ਫ਼ਤਿਹ।
ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥ ਦੀ ਵਜਾਏ
ਵਾਹਿਗੁਰੁ ਜੀ ਕਾ ਖ਼ਾਲਸਾ॥ ਵਾਹਿਗੁਰੁ ਜੀ ਕੀ ਫ਼ਤਿਹ॥ ਵੀ ਸਹੀ ਮੰਨੀ ਜਾਣੀ ਚਾਹੀਦੀ ਹੈ।
ਕਿਉਂਕਿ ਉਨਾਂ ਅਨੁਸਾਰ"ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ"
ਵਿਚਾਰਵਾਨ ਗੁਰਸਿੱਖ ਇਸ ਨੇਮ ਤੋਂ ਜਾਣੂ ਹਨ ਕਿ ਦਸਮ ਪਾਤਸ਼ਾਹ "ਗੁਰ ਗੋਬਿੰਦ ਸਿੰਘ ਜੀ" ਇਸ ਫ਼ਤਿਹ ਵਿਚ
"ਸ਼ਬਦ ਗੁਰੂ" ਪਰਮੇਸ਼ਰ ਨੂੰ ਸੰਬੋਧਿਤ ਹੋ ਰਹੇ ਹਨ।
ਗੁਰਜੀਤ ਸਿੰਘ
( ਵੀਰ ਜੀਉ ਚੰਗਾ ਉਪਰਾਲਾ ਹੈ , ਪਰ ਕਿਸੇ ਵੀ ਗੱਲ ਨੂੰ ਨਿਰਣੇ ਵਜੋਂ ਨਾ ਦਿਉ , ਤੁਸੀਂ ,
ਸੋ ਇਹ ਨੇਮ ਗੁਰਬਾਣੀ ਵਿਚੋਂ ਸਪਸ਼ਟ ਹੋ ਗਇਆ ਕਿ ਗੁਰਬਾਣੀ ਅੰਦਰ ਗੁਰੂ ਸ਼ਬਦ "ਸ਼ਬਦ ਗੁਰੂ" (ਹੁਕਮ) ਅਜੂਨੀ ਸ਼ਕਤੀ ਵਾਸਤੇ ਵਰਤਿਆ ਗਇਆ ਹੈ। ਅਤੇ ਗੁਰ ਸ਼ਬਦ ਮਹੱਲਾ (੧,੨,੩,੪,੫,੯) ਵਾਸਤੇ ਵਰਤਿਆ ਗਇਆ ਹੈ। ਜੋ ਕਿ ਕਲਿਜੁਗ ਵਿਚ ਦੇਹ ਧਾਰ ਕੇ ਜੀਵਾਂ ਦੇ ਉਦਾਰ ਲਈ ਜੂਨੀ ਵਿਚ ਆਏ ਸਨ। ਇਸ ਵਿਚ ਗੁਰੂ ਅਤੇ ਗੁਰ ਬਾਰੇ ਤਾਂ ਆਪਣੇ ਵਿਚਾਰ ਦਿੱਤੇ ਹਨ , ਪਰ ਗੁਰੁ ਬਾਰੇ ਕੋਈ ਗੱਲ ਨਹੀਂ ਕੀਤੀ ? ਜਦ ਕਿ ਅੰਗ ੧੪੦੬ ਤੇ ਗੁਰ ਅਮਰਦਾਸ , ਗੁਰੁ ਰਾਮਦਾਸੁ ਅਤੇ ਅੰਗ ੧੪੦੯ ਤੇ ਅਮਰ ਗੁਰ ਗੁਰੁ ਰਾਮਦਾਸੁ ਵਰਤੇ ਹਨ ! ਅਮਰ ਜੀਤ ਸਿੰਘ ਚੰਦੀ)