ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਸ਼ਹਾਦਤ , ਕੁਰਬਾਨੀ ਅਤੇ ਬਲੀਦਾਨ !
ਸ਼ਹਾਦਤ , ਕੁਰਬਾਨੀ ਅਤੇ ਬਲੀਦਾਨ !
Page Visitors: 3285
 ਸ਼ਹਾਦਤ , ਕੁਰਬਾਨੀ ਅਤੇ ਬਲੀਦਾਨ !
    ਬਹੁਤ ਸਾਰੇ ਭੈਣਾਂ ਵੀਰਾਂ ਦੇ ਲੇਖ ਪੜ੍ਹੀਦੇ ਹਨ , ਜਿਨ੍ਹਾਂ ਵਿਚੋਂ ਪੰਜਾਬੀ ਵਾਲਿਆਂ ਵਿਚ ਸ਼ਹਾਦਤ ਅਤੇ ਕੁਰਬਾਨੀ ,
 ਹਿੰਦੀ ਵਾਲਿਆਂ ਵਿਚ ਸ਼ਹਾਦਤ ਅਤੇ ਬਲੀਦਾਨ ਨੂੰ , ਆਮ ਹੀ ਰਲ-ਗਡ ਕੀਤਾ ਹੁੰਦਾ ਹੈ , ਜੋ ਕਿ ਠੀਕ ਨਹੀਂ ਹੈ।
 ਇਨ੍ਹਾਂ ਤਿੰਨਾਂ ਲਫਜ਼ਾਂ ਦੇ ਅਰਥ ਵਿਚਾਰਦੇ ਹਾਂ , ਆਪਣੇ-ਆਪ ਸਾਰਾ ਕੁਝ ਸਾਫ ਹੋ ਜਾਵੇਗਾ।
ਸ਼ਹਾਦਤ : ਸ਼ਹਾਦਤ ਮੂਲ ਰੂਪ ਵਿਚ ਅਰਬੀ ਦਾ ਲਫਜ਼ ਹੈ , ਉਸ ਵਿਚੋਂ ਹੀ ਇਹ ਪੰਜਾਬੀ ਵਿਚ ਆਇਆ ਹੈ । ਇਸ
 ਦਾ ਅਰਥ ਹੈ ਸੱਚੀ ਗਵਾਹੀ । ਮੰਨਿਆ ਜਾਂਦਾ ਹੈ ਕਿ ਜਦ ਕਿਸੇ ਵਲੋਂ ਕੀਤਾ ਜਾਂਦਾ ਜ਼ੁਲਮ , ਸਭ ਹੱਦਾਂ ਪਾਰ ਕਰ 
ਜਾਵੇ ਅਤੇ ਉਸ ਦਾ ਮੁਕਾਬਲਾ ਕਰਨ ਦੀ ਸ਼ਕਤੀ ਨਾ ਹੋਵੇ , ਤਾਂ ਉਸ ਦੀ ਸ਼ਿਕਾਇਤ ਉਸ ਸਰਬ-ਸ਼ਕਤੀਮਾਨ ਕੋਲ ਕਰਨ
 ਲਈ , ਜੋ ਬੰਦਾ ਜ਼ਾਲਮ ਨਾਲ ਜੂਝਦਿਆਂ ਆਪਣਾ ਸਰੀਰ ਨਿਛਾਵਰ ਕਰ ਦੇਵੇ , ਉਸ ਬੰਦੇ ਨੂੰ ਸ਼ਹੀਦ ਕਿਹਾ ਜਾਂਦਾ ਹੈ
 । ਇਹ ਮੰਨਿਆ ਜਾਂਦਾ ਹੈ ਕਿ ਉਸ ਬੰਦੇ ਨੇ ਆਪਣਾ ਸਰੀਰ ਲਾ ਕੇ ,ਜ਼ੁਲਮ ਕਰਨ ਵਾਲੇ ਦੇ ਵਿਰੁੱਧ ਪਰਮਾਤਮਾ ਕੋਲ 
ਗਵਾਹੀ (ਸ਼ਹਾਦਤ) ਦਿੱਤੀ ਹੈ । 
  ਇਹ ਸ਼ਹਾਦਤ ਨਿ-ਸਵਾਰਥ ਹੁੰਦੀ ਹੈ , ਇਸ ਪਿੱਛੇ ਸ਼ਹਾਦਤ ਦੇਣ ਵਾਲੇ ਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ , ਇਹ
 ਲੋਕਾਂ ਦੀ ਆਵਾਜ਼ ਹੁੰਦੀ ਹੈ । ਇਹ ਸਿਧਾਂਤ ਹਿੰਦੂਆਂ ਵਿਚ ਨਹੀਂ ਹੈ , ਇਸ ਲਈ ਹੀ ਇਸ ਦਾ ਸਮਾਨ-ਅਰਥੀ ਕੋਈ 
 ਵੀ ਲਫਜ਼ , ਹਿੰਦੀ ਜਾਂ ਸੰਸਕ੍ਰਿਤ ਵਿਚ ਨਹੀਂ ਹੈ । ਜਦ ਕਿ ਇਹ ਲਫਜ਼ ਵੀ ਅਤੇ ਸਿਧਾਂਤ ਵੀ , ਸਿੱਖਾਂ ਵਿਚ ਅਤੇ 
ਪੰਜਾਬੀ ਵਿਚ ਹੈ ।
   ਭਾਰਤ ਦੀ ਸਰਕਾਰ ਵੀ ਅੱਜ-ਕਲ , ਦੋ ਦੇਸ਼ਾਂ ਵਿਚ ਹੋਈ ਜੰਗ ਦੌਰਾਨ ਮਰਨ ਵਾਲਿਆਂ ਨੂੰ ਸ਼ਹੀਦ ਕਹਿਣ ਲਗ 
ਪਈ ਹੈ , ਤਾਂ ਜੋ ਇਸ ਭੁਲੇਖੇ ਵਿਚ , ਕਿ ਮੈਂ ਦੇਸ਼ ਲਈ ਸ਼ਹੀਦ ਹੋ ਰਿਹਾ ਹਾਂ , ਸਿਪਾਹੀ ਮਰਨੋਂ ਗੁਰੇਜ਼ ਨਾ ਕਰੇ ।
 (ਜਦ ਕਿ ਅੱਜ ਤਕ ਕਿਸੇ ਨੇਤੇ ਨੂੰ ਅਜਿਹਾ ਕੋਈ ਭੁਲੇਖਾ ਨਹੀਂ ਪਿਆ , ਏਸੇ ਲਈ ਕੋਈ ਨੇਤਾ ਸ਼ਹੀਦ ਨਹੀਂ ਹੋਇਆ)
 ਬਸ ਉਹ ਆਮ ਜੰਤਾ ਨੂੰ ਹੀ ਸ਼ਹੀਦ ਕਰਵਾਉਣ ਵਿਚ ਵਿਸ਼ਵਾਸ ਰਖਦੇ ਹਨ । ਇਹ ਗੱਲ ਵੱਖਰੀ ਹੈ ਕਿ ਇਸ ਲਫਜ਼
 ਦੀ ਗਰਿਮਾ ਹੰਢਾਉਣ ਲਈ , ਕਈ ਮਰ ਗਏ ਨੇਤਿਆਂ ਨੂੰ ਵੀ ਸ਼ਹੀਦ ਕਿਹਾ ਜਾਣ ਲਗ ਪਿਆ ਹੈ । ਹਿੰਦੂਆਂ ਨੇ ਆਪਣੇ
 ਸੁਭਾਅ ਮੁਤਾਬਕ , ਵਰਨ-ਵੰਡ ਦੀ ਤਰਜ਼ ਤੇ ਸ਼ਹੀਦਾਂ ਵਿਚ ਦਰਜੇ ਬਣਾ ਦਿੱਤੇ ਹਨ , ਜੋ ਫੌਜੀਆਂ ਦੇ ਮਰਨ ਮਗਰੋਂ
 ਉਨ੍ਹਾਂ ਨੂੰ ਦਿੱਤੇ ਸਨਮਾਨਾਂ ਵਿਚ ਆਮ ਵੇਖੇ ਜਾ ਸਕਦੇ ਹਨ । ਇਹ ਸਾਰਾ ਕੁਝ ਨਿ-ਸਵਾਰਥ ਨਾ ਹੋ ਕੇ ਦੇਸ਼ ਦੇ ਸਵਾਰਥ
 ਜਾਂ ਆਪਣੇ ਸਵਾਰਥ ਲਈ ਹੁੰਦਾ ਹੈ , ਇਸ ਲਈ ਇਸ ਨੂੰ ਸ਼ਹਾਦਤ ਜਾਂ ਸ਼ਹੀਦ ਕਹਿਣਾ , ਇਸ ਫਲਸਫੇ ਦੀ ਤੌਹੀਨ
ਹੈ ।
 ਕੁਰਬਾਨੀ : ਕੁਰਬਾਨੀ ਫਾਰਸੀ ਦਾ ਲਫਜ਼ ਹੈ , ਜਿਸ ਦਾ ਮੂਲ ਕੁਰਬ ਹੈ , ਇਸ ਤੋਂ ਕੁਰਬਤ ਵੀ ਬਣਦਾ ਹੈ ,
 ਅਰਥ ਹੈ ਨੇੜਤਾ । ਪਰਮਾਤਮਾ ਨੂੰ ਖੁਸ਼ ਕਰ ਕੇ ਉਸ ਦੀ ਨੇੜਤਾ ਹਾਸਲ ਕਰਨ ਲਈ , ਮੁਸਲਮਾਨਾਂ ਵਿਚ ਜਾਨਵਰਾਂ 
ਦੀ ਕੁਰਬਾਨੀ ਦੇਣ ਦਾ ਸਿਧਾਂਤ ਹੈ । 
ਪਰ ਸਿੱਖੀ ਵਿਚ ਅਜਿਹਾ ਕੋਈ ਸਿਧਾਂਤ ਨਹੀਂ ਹੈ । ਸਿੱਖੀ ਸਿਧਾਂਤ ਅਨੁਸਾਰ ਪਰਮਾਤਮਾ ਦੀ ਨੇੜਤਾ ਹਾਸਲ ਕਰਨ ਲਈ 
, ਪ੍ਰਭੂ ਤੋਂ ਸਦਕੇ ਹੋਇਆ ਜਾਂਦਾ ਹੈ , ਜਿਸ ਦਾ ਅਰਥ ਹੈ ਆਪਣੇ ਮਨ ਦੀ ਮੱਤ ਛੱਡ ਕੇ , ਗੁਰੂ ਦੀ ਮੱਤ ਲੈ ਕੇ ਉਸ
 ਅਨੁਸਾਰ ਪ੍ਰਭੂ ਦੀ ਰਜ਼ਾ ਵਿਚ ਚੱਲਣਾ , ਆਪਣੀਆਂ ਇਛਿਆਵਾਂ ਦਾ ਤਿਆਗ ਕਰਨਾ । 
ਬਲੀਦਾਨ : ਕੁਰਬਾਨੀ ਦਾ ਹੀ ਸੰਸਕ੍ਰਿਤ ਜਾਂ ਹਿੰਦੀ ਵਿਚ ਬਦਲਵਾਂ ਰੂਪ ਹੈ  ਬਲੀਦਾਨ ,ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ
 ਕਿ ਇਹ ਲਫਜ਼ ਬਲੀ ਨਾਲ ਸਬੰਧਿਤ ਹੈ । ਹਿੰਦੂ ਲੋਕ ਆਪਣੇ ਦੇਵਤਿਆਂ ਨੂੰ ਪਰਸੰਨ ਕਰਨ ਲਈ  , ਯੱਗਾਂ ਆਦਿ ਦੇ
 ਵੇਲੇ ਜਾਨਵਰਾਂ ਦੀ ਬਲੀ ਦਿੰਦੇ ਸਨ ਅਤੇ ਹਨ । ਇਸ ਬਲੀ ਵਿਚ , ਬਲੀਦਾਨ ਵਿਚ ਕਿਸੇ ਵੇਲੇ ਬੰਦਿਆਂ ਦੀ ਵੀ ਬਲੀ
 ਦਿੱਤੀ ਜਾਂਦੀ ਸੀ , ਪਰ ਖਾਸੀਅਤ ਇਹ ਸੀ ਕਿ ਉਹ ਵੀ ਦੂਸਰਿਆਂ ਦੀ ਹੀ ਦਿੱਤੀ ਜਾਂਦੀ ਸੀ , ਆਪਣੀ ਨਹੀਂ ।  
  ਇਹ ਕੋਈ ਅਜਿਹੀ ਕਿਰਿਆ ਨਹੀਂ ਜਿਸ ਨੂੰ ਸਿੱਖੀ ਵਿਚ ਸਨਮਾਨ ਦੀ ਨਿਗਾਹ ਨਾਲ ਵੇਖਿਆ ਜਾ ਸਕੇ । 
ਸੋ ਸਿੱਖ ਲੇਖਕਾਂ ਨੂੰ ਬੇਨਤੀ ਹੈ ਕਿ ਇਸ ਗੱਲ ਦਾ ਭਲ਼ੀ-ਭਾਂਤ ਧਿਆਨ ਰੱਖਣ ਕਿ ਗੁਰੂ ਸਾਹਿਬਾਂ ਨਾਲ , ਜਾਂ ਸਿੱਖਾਂ ਨਾਲ
 ਕੁਰਬਾਨੀ (ਜੋ ਅਕਸਰ ਹੀ ਪੰਜਾਬੀ ਦੇ ਲੇਖਕ , ਬੇ-ਧਿਆਨੇ ਵਰਤ ਜਾਂਦੇ ਹਨ) ਅਤੇ ਬਲੀਦਾਨ (ਜੋ ਅਕਸਰ ਹੀ 
ਹਿੰਦੀ ਦੇ ਲੇਖਾਂ ਵਿਚ ਵਰਤਿਆ ਜਾਂਦਾ ਹੈ) ਲਫਜ਼ਾਂ ਦੀ ਵਰਤੋਂ ਤੋਂ ਗੁਰੇਜ਼ ਕਰਨ , ਇਨ੍ਹਾਂ ਲਫਜ਼ਾਂ ਦੀ ਵਰਤੋਂ ਕਰਨਾ ਸ਼ੋਭਾ
 ਨਹੀਂ ਦਿੰਦਾ , ਕਿਉਂਕਿ ਇਸ ਨਾਲ  ਵਡਿਆਈ ਦੀ ਥਾਂ ਨਿਰਾਦਰੀ ਦਾ ਬੋਧ ਹੁੰਦਾ ਹੈ , ਅਸਲੀ ਲਫਜ਼ ਸ਼ਹੀਦੀ  ਜਾਂ 
ਸ਼ਹਾਦਤ ਦੀ ਵਰਤੋਂ ਕੀਤੀ ਜਾਵੇ ।
                                           ਅਮਰ ਜੀਤ ਸਿੰਘ ਚੰਦੀ            



©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.