ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਬੜੇ ਬੇ-ਆਬਰੂ ਹੋ ਕਰ ਤੇਰੇ ……….. ਹਮ ਨਿਕਲੇ
ਬੜੇ ਬੇ-ਆਬਰੂ ਹੋ ਕਰ ਤੇਰੇ ……….. ਹਮ ਨਿਕਲੇ
Page Visitors: 2681

  ਬੜੇ ਬੇ-ਆਬਰੂ ਹੋ ਕਰ ਤੇਰੇ ……….. ਹਮ ਨਿਕਲੇ 
   ਸ਼ਾਇਰ ਨੇ ਪਤਾ ਨਹੀਂ ਕਿਸ ਦੀ ਹਾਲਤ ਬਿਆਨ ਕਰਦਿਆਂ ਇਹ ਸ਼ਿਅਰ ਲਿਖਿਆ ਹੋਵੇਗਾ ? ਪਰ ਅੱਜ ਇਹ ਗਿਆਨੀ ਇਕਬਾਲ ਸਿੰਘ (ਪਟਨੇ ਵਾਲੇ) ਤੇ ਬਿਲਕੁਲ ਸਹੀ ਢੁਕਦਾ ਹੈ । ਇਸ ਤੋਂ ਪਹਿਲਾਂ ਗਿਆਨੀ ਵੇਦਾਂਤੀ ਤੇ ਵੀ (ਜਿਸ ਨੇ ਗੁਰਦਵਾਰਿਆਂ ਵਿਚੋਂ ਹੀ , ਗੁਰ ਨਿੰਦਕ ਕਿਤਾਬ “ ਗੁਰ-ਬਿਲਾਸ ਪਾਤਸ਼ਾਹੀ 6 ” ਦਾ ਪਰਚਾਰ ਕਰਨ ਦਾ ਸੁਪਨਾ ਲਿਆ ਸੀ) ਇਹ ਇਵੇਂ ਹੀ ਸਹੀ ਢੁਕਿਆ ਸੀ । ਪਤਾ ਨਹੀਂ ਰੱਬ ਨੇ ਇਨ੍ਹਾਂ ਨੂੰ ਕਿਸ ਮਿੱਟੀ ਦਾ ਬਣਾਇਆ ਹੈ ? ਪਹਿਲਾਂ ਇਹ ਬਿਨਾ ਕਿਸੇ ਜਥੇ ਦੇ ਹੀ ਜਥੈਦਾਰ ਅਖਵਾਉਂਦੇ ਸਨ , ਪਰ ਜੂਨ 1984  ਵੇਲੇ ਭਾਰਤੀ ਫੌਜਾਂ ਵਲੋਂ ਦਰਬਾਰ ਸਾਹਿਬ ਤੇ ਹੋਏ ਹਮਲੇ ਵੇਲੇ , ਸਿੱਖਾਂ ਸਾਹਵੇਂ ਝੂਠ ਬੋਲਣ (ਕੋਠਾ ਸਾਹਿਬ ਬਿਲਕੁਲ ਠੀਕ-ਠਾਕ ਹੈ , ਉਸ ਦਾ ਕੋਈ ਨੁਕਸਾਨ ਨਹੀਂ ਹੋਇਆ) ਦੇ ਮਾਣ ਵਿਚ ਆਪੇ ਹੀ    
” ਸਿੰਘ-ਸਾਹਿਬ ” ਦਾ ਖਿਤਾਬ ਲੈ ਕੇ , ਆਪਣੇ ਆਪ ਨੂੰ ਸਿੰਘਾਂ ਦਾ ਸਾਹਿਬ , ਸਿੰਘਾਂ ਦਾ ਮਾਲਕ ਅਖਵਾਉਣਾ ਸ਼ੁਰੂ ਕਰ ਦਿੱਤਾ ।
   ਸ਼ਾਇਦ ਇਸ ਤੋਂ ਹੀ ਪ੍ਰਭਾਵਤ ਹੋ ਕੇ , ਬਾਦਲ ਨੇ ਵੀ ਆਪਣੇ ਲਈ “ ਫਖਰੇ ਕੌਮ ” ਦਾ ਖਿਤਾਬ ਚੁਣਿਆ ਅਤੇ ਬੜੇ ਮਾਣ ਨਾਲ ਆਪਣੇ ਲਫਾਫੇ ਵਿਚੋਂ ਨਿਕਲਿਆਂ ਕੋਲੋਂ ਲੈ ਲਿਆ । ਸਿੱਖ ਵੀ ਬੜੇ ਭੋਲੇ ਹਨ , ਜਿਹੜਾ ਮਰਜ਼ੀ ਜੋ ਵੀ ਮੰਗ ਲਵੇ ਮਨ੍ਹਾਂ ਨਹੀਂ ਕਰਦੇ , ਪੁਰਾਣੇ ਵੇਲਿਆਂ ਵਿਚ , ਜਰਵਾਣਿਆਂ ਕੋਲੋਂ ਧੀਆਂ-ਭੈਣਾਂ ਛੁਡਾ ਕੇ , ਉਨ੍ਹਾਂ ਦੇ ਘਰੀਂ ਅਪੜਾਉਂਦੇ ਸਨ , ਫਿਰ ਆਏ ਗਏ ਰਾਹੀ ਲਈ ਪਰਸ਼ਾਦਾ-ਪਾਣੀ ਅਤੇ ਰਾਤ ਰਹਿਣ ਦਾ ਇੰਤਜ਼ਾਮ ਕਰਦੇ ਸਨ , ਹੋਣ ਜ਼ਮਾਨੇ ਦੇ ਨਾਲ ਇਹ ਵੀ ਬਦਲ ਗਏ ਹਨ , ਜ਼ਮਾਨਾ ਖਿਤਾਬਾਂ ਦਾ ਹੈ , ਇਸ ਲਈ ਜੋ ਕੁਝ ਵੀ ਕੋਈ ਮੰਗਦਾ ਹੈ , ਬਿਨਾ ਵਿਚਾਰੇ ਹੀ ਦੇ ਛੱਡਦੇ ਹਨ । ਪਤਾ ਤਦ ਲਗਦਾ ਹੈ ਜਦ ਅਜਿਹੇ ਖਿਤਾਬਾਂ ਵਾਲਿਆਂ ਵਲੋਂ ਹੁਕਮ ਸਾਦਰ ਹੋਣ ਲੱਗ ਜਾਂਦੇ ਹਨ ਕਿ , “ ਸਾਡਾ ਹੁਕਮ ਮੋੜਨ ਦਾ ਅਧਿਕਾਰ ਕਿਸੇ ਸਿੱਖ ਕੋਲ ਨਹੀਂ ਹੈ ”         (ਬਾਦਲ ਨੂੰ ਛੱਡ ਕੇ)
  ਅਸਲ ਵਿਚ ਇਸ ਓਹਦੇ ਦਾ ਲਕਬ ਕੀ ਹੋਣਾ ਚਾਹੀਦਾ ਹੈ ? ਇਸ ਬਾਰੇ ਸੋਚਣ ਦੀ ਜ਼ਹਮਤ , ਸਿੱਖ ਬੁੱਧੀ-ਜੀਵੀਆਂ ਨੇ ਕਦੇ ਵੀ ਨਹੀਂ ਉਠਾਈ , ਉਨ੍ਹਾਂ ਮੁਤਾਬਕ ਜਿਵੇਂ ਕੋਈ ਵੀ ਲੇਖਕ ਆਪਣਾ ਜੋ ਵੀ ਲਕਬ ਰੱਖ ਲਵੇ ਠੀਕ ਹੈ , ਇਵੇਂ ਹੀ ਇਹ ਵੀ ਆਪਣਾ ਜੋ ਮਰਜ਼ੀ ਲਕਬ ਰੱਖ ਲੈਣ , ਠੀਕ ਹੈ । ਪਹਿਲਾਂ ਇਨ੍ਹਾਂ ਨੇ (ਬਿਨਾ ਜਥੇ ਦੇ ਹੀ) ਆਪਣਾ ਲਕਬ ਜਥੇਦਾਰ ਰੱਖ ਲਿਆ , ਠੀਕ ਹੈ । ਫਿਰ ਸਿੰਘ ਸਾਹਿਬ ਬਣ ਬੈਠੇ , ਠੀਕ ਹੈ । ਵੈਸੇ ਥੋੜਾ ਇਤਿਹਾਸ ਫਰੋਲਿਆਂ ਇਨ੍ਹਾਂ ਨੂੰ  “ ਪੁਜਰੀਅਨ ਸੋਂ ਬੜੇ ਪੁਜਾਰੀ ” ਲਿਖਿਆ ਗਿਆ ਹੈ , ਪਰ ਅਜਿਹਾ ਕੋਈ ਓਹਦਾ ਸਿੱਖੀ ਵਿਚ ਮਨਜ਼ੂਰ ਨਹੀਂ ਹੈ , ਨਾ ਹੀ ਇਨ੍ਹਾਂ ਨੂੰ ਮਨਜ਼ੂਰ ਹੈ । ਇਸ ਲਈ ਪ੍ਰਚਲਤ ਨਹੀਂ ਹੋਇਆ । ਸਿੱਖਾਂ ਨੂੰ ਇਸ ਬੰਨੇ ਵਿਚਾਰ ਕਰਨ ਦੀ ਬੜੀ ਜ਼ਰੂਰੀ ਲੜਿ ਹੈ ।
   ਅਕਾਲ ਤਖਤ ਦੀ ਇਸ ਸੇਵਾ ਵਿਚ ਆਏ ਬੰਦਿਆਂ ਵਿਚੋਂ  ਦੋ-ਤਿੰਨ ਨੂੰ ਛੱਡ ਕੇ , ਬਹੁਤਿਆ ਨੂੰ ਏਸੇ ਗਲਤ ਢੰਗ ਨਾਲ ਹੀ ਕੱਢਿਆ ਗਿਆ ਹੈ । ਇਹ ਲੋਕ ਜਦੋਂ ਅਕਾਲ ਤਖਤ ਤੇ ਬੈਠਦੇ ਹਨ ਤਾਂ ਇਹ ਸਿੰਘਾਂ ਦੇ ਸਾਹਿਬ ਅਤੇ ਸਰਕਾਰੀ ਕੁਰਸੀ ਤੇ ਬੈਠਾ ਬੰਦਾ ਇਨ੍ਹਾਂ ਦਾ ਸਾਹਿਬ । ਫਿਰ ਜਦ ਸਰਕਾਰੀ ਕੁਰਸੀ ਵਾਲਾ ਇਨ੍ਹਾਂ ਦੇ ਲੱਤ ਮਾਰਦਾ ਹੈ ਤਾਂ ਇਹ ਵਿਚਾਰੇ , ਨੱ ਘਰ ਦੇ ਰਹਿ ਜਾਂਦੇ ਹਨ , ਨਾ ਘਾਟ ਦੇ ।
   ਪਤਾ ਨਹੀਂ ਰੱਬ ਨੇ ਅਜਿਹੇ ਬੰਦੇ ਕਿਸ ਮਿੱਟੀ ਨਾਲ ਬਣਾਏ ਹੁੰਦੇ ਹਨ ? ਇਹ ਆਪਣੇ ਤੋਂ ਪਹਿਲੇ ਵਾਲੇ ਦੇ ਹੋਏ ਹਸ਼ਰ ਤੋਂ ਕੋਈ ਸਬਕ ਨਹੀਂ ਲੈਂਦੇ , ਸ਼ਾਇਦ ਇਹੀ ਭੁਲੇਖਾ ਰਹਿੰਦਾ ਹੈ ਕਿ ਮੇਰੇ ਨਾਲ ਅਜਿਹਾ ਕਿਵੇਂ ਹੋ ਸਕਦਾ ਹੈ ? ਮੈਂ ਤਾਂ ਬਹੁਤ ਸਿਆਣਾ ਹਾਂ । ਚਲੋ ਇਹ ਨਾ ਸਹੀ , ਬੰਦਾ ਗਲਤੀ ਕਰ ਹੀ ਜਾਂਦਾ ਹੈ , ਪਰ ਇਨ੍ਹਾਂ ਦਾ ਇਹ ਓਹਦਾ ਗੁਰਬਾਣੀ ਦੇ ਗਿਆਤਾ ਹੋਣ ਤੇ ਆਧਾਰਿਤ ਹੁੰਦਾ ਹੈ , ਇਸ ਤੋਂ ਇਲਾਵਾ ਇਨ੍ਹਾਂ ਦੀ ਕੋਈ ਲਿਆਕਤ ਨ੍ਹੀਂ ਮਿੱਥੀ ਜਾਂਦੀ , ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹ ਗੁਰਬਾਣੀ ਨੂੰ ਵੀ ਕੁਝ ਨਹੀਂ ਸਮਝਦੇ , ਜੇ ਸਮਝਦੇ ਹੁੰਦੇ ਤਾਂ ਅਜਿਹੀ ਗਲਤੀ ਕਦੇ ਵੀ ਨਾ ਕਰਦੇ । ਗੁਰਬਾਣੀ ਤਾਂ ਕਹਿੰਦੀ ਹੈ ,

         ਵਾਰੀ ਆਪੋ ਆਪਣੀ ਕੋਇ ਨ ਬੰਧੈ ਧਰਿ ॥     (936)
  ਬੁਰਾ ਕੰਮ ਕਰਨ ਵਾਲਿਆਂ ਦਾ ਇਹੀ ਹਸ਼ਰ ਹੁੰਦਾ ਹੈ , ਅੰਤ ਨੂੰ ਇਵੇਂ ਹੀ ਖੁਆਰ ਹੁੰਦਾ ਹੈ , ਬੱਸ ਵਾਰੀ ਆਉਣ ਦੀ ਦੇਰ ਹੈ । ਉਸ ਵੇਲੇ ਸਭ ਯਾਰ-ਬੇਲੀ ਹਸੀ ਉੜਾਉਂਦੇ ਹਨ , ਟਿੱਚਰਾਂ ਕਰਦੇ ਹਨ , ਕੋਈ ਵੀ ਧਰਵਾਸਾ ਦਣ ਵਾਲਾ , ਦਲਾਸਾ ਦੇਣ ਵਾਲਾ ਨਹੀਂ ਹੁੰਦਾ। ਕਿਉਂ ਜੋ ਜਿਨ੍ਹਾਂ ਲਈ ਕੰਮ ਕਰਦੇ ਹਨ , ਉਨ੍ਹਾਂ ਤੋਂ ਮਜ਼ਦੂਰੀ , ਨਾਲ ਦੀ ਨਾਲ ਲਈ ਜਾਂਦੇ ਹਨ , ਅਤੇ ਬਾਕੀ ਸਾਰਿਆਂ ਦਾ ਇਨ੍ਹਾਂ ਨੇ ਬੁਰਾ ਹੀ ਕੀਤਾ ਹੁੰਦਾ ਹੈ , ਕਿਸੇ ਦਾ ਵੀ ਭਲਾ ਨਹੀਂ ਕੀਤਾ ਹੁੰਦਾ । ਏਥੋਂ ਤਕ ਕਿ , ਜਿਸ ਗੁਰੂ ਦੇ ਲੜ ਲੱਗ ਕੇ , ਮਨੁੱਖਾ ਜਨਮ ਸਫਲਾ ਹੋਣਾ ਹੁੰਦਾ ਹੈ , ਇਹ ਤਾਂ ਉਸ ਦਾ ਵੀ ਬੁਰਾ ਹੀ ਕਰਦੇ ਹਨ , ਅਜਿਹੀ ਹਾਲਤ ਵਿਚ ਸਜ਼ਾ ਮਿਲਣ ਤੋਂ ਕਿਵੇਂ ਬਚ ਸਕਦੇ ਹਨ ?
   ਇਹ ਲਾਈਨ ਤਾਂ ਬੜੀ ਲੰਮੀ ਹੈ , ਫਿਲਹਾਲ ਇਸ ਲਾਈਨ ਦੇ ਮੋਹਰੀਆਂ ਵਿਚ , ਸ. ਅਵਤਾਰ ਸਿੰਘ ਮਤਕੜ , ਗਿਆਨੀ ਗੁਰਬਚਨ ਸਿੰਘ , ਸ.ਪ੍ਰਕਾਸ਼ ਸਿੰਘ ਬਾਦਲ , ਸ. ਸੁਖਬੀਰ ਸਿੰਘ ਬਾਦਲ , ਅਤੇ ਧੁੰਮਾ ਆਦਿ ਹਨ , ਵੇਖਦੇ ਚਲੋ ਸਭ ਦੀ ਵਾਰੀ ਆਈ ਹੀ ਖੜੀ ਹੈ ।  
                                             ਅਮਰ ਜੀਤ ਸਿੰਘ ਚੰਦੀ   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.