ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
'ਪਥ ਭ੍ਰਿਸ਼ਟ ਸੱਜਣ'
'ਪਥ ਭ੍ਰਿਸ਼ਟ ਸੱਜਣ'
Page Visitors: 2922

'ਪਥ ਭ੍ਰਿਸ਼ਟ ਸੱਜਣ'
ਲਗਭਗ ਸਾਰੇ ਪ੍ਰਚਾਰਕ ਵਿਦਵਾਨ ਅਤੇ ਸੰਸਥਾਵਾਂ, ਚਿਰ ਤੋਂ, ਇਸ ਗਲ ਤੇ ਸਹਿਮਤ ਹਨ, ਕਿ ਬਾਣੀ ਕੇਵਲ ਪੜਨ ਲਈ ਨਹੀਂ ਬਲਕਿ ਸਮਝਣ ਲਈ ਵੀ ਹੈਪੜਨ-ਸਮਝਣ ਦੀ ਕ੍ਰਿਆ ਤੋਂ ਅੱਗੇ, ਉਹ ਇਸ ਗਲ ਤੇ ਵੀ ਸਹਿਮਤ ਹਨ ਕਿ ਬਾਣੀ ਕੇਵਲ ਪੜਨ-ਸਮਝਣ ਲਈ ਹੀ ਨਹੀਂ ਬਲਕਿ ਜੀਵਨ ਕ੍ਰਿਆ ਕਲਾਪਾਂ ਵਿਚ ਵਰਤਨ ਲਈ ਹੈਇਹ ਗਲ ਸਹੀ ਵੀ ਹੈ

      ਸੇਵਕ ਸਿਖ ਪੂਜਣ ਸਭਿ ਆਵਹਿ
    …
ਸਭਿ ਗਾਵਹਿ ਹਰਿ ਹਰਿ ਊਤਮ ਬਾਨੀ

  
   ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ….
    …
ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ
1॥ (669)
 ਲੇਕਿਨ ਜ਼ਰਾ ਕੁ ਧਿਆਨ ਦੇਈਏ ਤਾਂ ਇਹ ਤੱਥ ਵਿਚਾਰ ਗੋਚਰ ਹੁੰਦਾ ਹੈ ਕਿ ਬਾਣੀ ਪੜਨਾ, ਸਮਝਣਾ ਅਤੇ ਵਰਤਨਾ ਇਕ ਸ਼੍ਰੰਖਲਾ ਬੱਧ ਨਿਯਮ ਹੈ, ਤਾਂ ਕਿ ਅੰਮ੍ਰਿਤ ਰੂਪੀ ਭੋਜਨ ਨੂੰ ਗ੍ਰਹਿਣ ਕੀਤਾ ਜਾ ਸਕੇਪਰ ਅੱਜਕਲ ਕੁੱਝ ਪੱਖੋਂ ਨਾਸਮਝ ਚਿੰਤਕ, ਗੁਰੂ ਸਥਾਪਤ ਇਸ ਸ਼੍ਰੰਖਲਾ ਨੂੰ ਭੰਗ ਕਰਨ ਵਿਚ, ਆਪਣੇ ਚਿੰਤਨ ਦੀ ਵਡੀਆਈ ਭਾਲਦੇ ਹਨਉਹ ਤਰਕ ਦਿੰਦੇ ਹਨ ਕਿ; ਭਾਈ ਜੇ ਕਰ ਗੁਰੂ ਉਪਦੇਸ਼ ਆਖਰਕਾਰ ਬਾਣੀ ਨੂੰ ਜੀਵਨ ਵਿਚ ਵਰਤਨ ਦਾ ਹੈ ਤਾਂ ਬਾਰ-ਬਾਰ ਬਾਣੀ ਪੜਨ ਦਾ ਕੀ ਮਹੱਤਵ ?
 ਇਹ ਸਵਾਲ, ਜ਼ਾਹਰਾ ਤੌਰ ਤੇ, ਜਿਤਨਾ ਉਚਿੱਤ ਅਤੇ ਪ੍ਰਭਾਵਸ਼ਾਲੀ ਪ੍ਰਤੀਤ ਹੁੰਦਾ ਹੈ ਦਰਅਸਲ ਉਨਾਂ ਹੈ ਨਹੀਂ!
ਇਕ ਵਿਦਵਾਨ ਸੱਜਣ ਜੀ ਨੇ ਮੈਂਨੂੰ ਕੁੱਝ ਇਸੇ ਤਰਜ਼ ਤੇ ਸਵਾਲ ਪੁੱਛਿਆ ਕਿ; ਹਰਦੇਵ ਸਿੰਘ ਜੀ, ਜੇ ਕਰ ਮੈਂ ਪੜ ਲਿਖ ਕੇ ਅੱਜ ਇਕ ਵਪਾਰ ਚਲਾ ਰਿਹਾ ਹਾਂ, ਅਤੇ ਤੁਸੀ ਇਕ ਨੌਕਰੀ ਕਰ ਰਹੇ ਹੋ, ਤਾਂ ਕੀ ਤੁੱਕ ਹੈ ਕਿ ਅਸੀਂ ਅੱਜ ਵੀ ਛੋਟੀ ਉਮਰੇ ਸਕੂਲਾਂ ਵਿਚ ਪੜੇ ਪਹਾੜੇ ਰੱਟਦੇ ਰਹੀਏ? ਇਸ ਲਈ ਬਾਰ-ਬਾਰ ਬਾਣੀ ਰਟਨ ਦਾ ਕੀ ਫਾਈਦਾ ?  
ਮੈਂ ਸਵਾਲ ਤੇ ਜਵਾਬ ਦਿੰਦੇ ਬੇਨਤੀ ਕੀਤੀ ਕਿ;ਭਾਈ ਸਾਹਿਬ ਜਿਨਾਂ ਸਕੂਲਾਂ ਵਿਚ ਅਸੀਂ ਛੋਟੇ ਹੁੰਦੇ ਕਦੇ ਪਹਾੜੇ ਰੱਟਦੇ ਸੀ, ਨਾ ਤਾਂ ਉਹ ਸਕੂਲ ਬੰਦ ਹੋ ਗਏ ਹਨ, ਅਤੇ ਨਾ ਹੀ ਉਨਾਂ ਸਕੂਲਾਂ ਦੀਆਂ ਕਲਾਸਾਂ ਵਿਚ, ਛੋਟੇ ਬੱਚੇ ਦਾਖ਼ਲ ਹੋਂਣੇ ਬੰਦ ਹੋ ਗਏ ਹਨਆਪ ਜੀ ਦਾ ਵੱਡੇ ਹੋ ਕੇ, ਵਪਾਰ ਵਿਚ ਪੈ ਜਾਣ, ਅਤੇ ਮੇਰੇ ਨੌਕਰੀ ਲੱਗ ਜਾਣ ਦਾ ਅਰਥ ਇਹ ਨਹੀਂ, ਕਿ ਹੁਣ ਬੱਚੇ ਜੰਮਣੇ ਅਤੇ ਬੱਚਿਆਂ ਦੇ ਸਕੂਲ ਬੰਦ ਹੋ ਗਏ ਹਨ ! ਜਦ ਤਕ ਕੌਮ ਦੇ ਅੰਦਰ ਮਨੁੱਖ ਜਨਮ ਲੇਂਦੇ ਰਹਿਣਗੇ, ਛੋਟੀਆਂ ਕਲਾਸਾਂ ਤਾਂ ਲੱਗਦੀਆਂ ਹੀ ਰਹਿਣਗੀਆਂਬਾਣੀ ਤਾਂ ਪੜੀ ਹੀ ਜਾਂਦੀ ਰਹੇਗੀ ਜਿਸ ਨੂੰ ਕੁੱਝ "ਸਿਆਣੇ" ਹੁਣ ਕੇਵਲ ਤੋਤਾ ਰੱਟਣੀ ਕਹਿਣ ਲਗ ਪਏ ਹਨਭਲਾ ਕਿਸੇ ਨੇ ਬੀ ਸੀ ਪੜੇ ਬਿਨਾ ਵਕਾਲਤ, ਡਾਕਟਰੀ ਇੰਜਿਨਿਅਰਿੰਗ ਆਦਿ ਕੀਤੀ ਹੈ ? ਜਿਸ ਨੇ ਕਰ ਲਈ ਹੁਣ ਉਹ ਇਹ ਕਿਵੇਂ ਕਹਿ ਸਕਦਾ ਹੈ ਕਿ;ਚੁੰਕਿ ਮੈਂ ਕਰ ਲਈ ਹੈ ਇਹ ਲਈ ਹੁਣ ਸੰਸਾਰ ਵਿਚ ਬੀ ਸੀ ਆਦਿ ਚੇਤੇ ਕਰਨ ਦਾ ਕੀ ਮਤਲਭ ?
ਮੈਂਨੂੰ ਹੈਰਾਨਗੀ ਹੋਈ ਕਿ ਉਹ ਸੱਜਣ ਇਤਨਾ ਸਮਝਣ ਵਿਚ ਅਸਮਰਥ ਸਨ, ਕਿ ਗੁਰੂ ਦੇ ਸਨਮੁਖ ਸਿੱਖ ਹਮੇਸ਼ਾ ਬੱਚਾ ਰਹਿੰਦਾ ਹੈ ਕੋਈ ਵਿਰਲਾ ਅਪਵਾਦ ਛੱਡ ਕੇ, ਉਮਰੋਂ ਵੱਡਾ ਬੰਦਾ ਵੀ ਅਧਿਆਤਮਕ ਸਿੱਖਿਆ ਪੱਖੋਂ, ਬੱਚਿਆਂ ਵਾਂਗ ਅਣਜਾਣ ਹੀ ਰਹਿੰਦਾ ਹੈ
ਇਕ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.