ਬਲਵਿੰਦਰ ਸਿੰਘ ਬਾਈਸਨ
ਦੇਖਾ ਦੇਖੀ ਸਭ ਕਰੇ ... ! (ਨਿੱਕੀ ਕਹਾਣੀ)
Page Visitors: 2703
ਦੇਖਾ ਦੇਖੀ ਸਭ ਕਰੇ ... ! (ਨਿੱਕੀ ਕਹਾਣੀ) ਅੱਜ ਤੇ ਕਮਾਲ ਹੋ ਗਿਆ ! ਇਹ ਫੋਟੋ ਵੇਖੋ; ਇੱਕ ਵੱਡਾ ਨੇਤਾ ਅੱਜ ਗੁਰੂਦੁਆਰਾ ਸਾਹਿਬ ਵਿੱਖੇ "ਨਿਸ਼ਾਨ
ਸਾਹਿਬ" ਨੂੰ ਮੱਥਾ ਟੇਕ ਕੇ ਸ਼ੁਕਰਾਨਾ ਕਰ ਰਿਹਾ ਹੈ ! ਬੋਲੋ ਜੀ ਵਾਹਿਗੁਰੂ ਜੀ ! (ਜਸਪਾਲ ਸਿੰਘ ਫੋਟੋ
ਦਿਖਾ ਰਿਹਾ ਸੀ ਜੋ ਓਹ ਅੱਜ ਹੀ ਖਿਚ ਕੇ ਲਿਆਇਆ ਸੀ)
ਹਰਪਾਲ ਸਿੰਘ (ਫੋਟੋ ਵੇਖਦਾ ਹੋਇਆ) : ਇਹ ਨਾਲ ਕੌਣ ਖੜੇ ਨੇ ?
ਜਸਪਾਲ ਸਿੰਘ : ਇਹ ਸਭ ਗੁਰੂਦੁਆਰਾ ਕਮੇਟੀ ਦੇ ਅਹੁਦੇਦਾਰ ਹਨ ਜੋ ਇਨ੍ਹਾਂ ਨੇਤਾ ਜੀ ਨੂੰ ਗੁਰੂਦੁਆਰਾ
ਘੁਮਾਉਣ ਲਿਆਏ ਹਨ !
ਹਰਪਾਲ ਸਿੰਘ (ਹਸਦਾ ਹੋਇਆ) : ਤੂੰ ਗੱਲਾਂ ਗੱਲਾਂ ਵਿੱਚ ਹੀ ਸਹੀ ਗੱਲ ਆਖ ਦਿੱਤੀ ! ਵਾਕਈ ਹੀ ਇਨ੍ਹਾਂ
ਨੇਤਾ ਜੀ ਨੂੰ ਇਹ ਅਹੁਦੇਦਾਰ "ਘੁਮਾਉਣ" ਹੀ ਲਿਆਏ ਨੇ ਨਾ ਕੀ "ਗੁਰੂ ਕੇ ਦਰਸ਼ਨ" ਕਰਵਾਉਣ !
ਜਸਪਾਲ ਸਿੰਘ (ਹੈਰਾਨੀ ਨਾਲ) : ਓਹ ਕਿਵੇਂ ਭਲਾ ?
ਹਰਪਾਲ ਸਿੰਘ : ਦੂਸਰੇ ਧਰਮਾਂ ਅੱਤੇ ਵਿਸ਼ਵਾਸਾਂ ਨੂੰ ਮੰਨਣ ਵਾਲੇ ਲੋਗ ਜਦੋਂ ਗੁਰੂ ਘਰ ਵਿੱਚ ਆਪਣਾ
ਸਤਿਕਾਰ ਪ੍ਰਗਟਾਉਣ ਅੱਤੇ ਸਿੱਖ ਧਰਮ ਬਾਰੇ ਸਮਝਣ ਲਈ ਆਉਂਦੇ ਨੇ ਤਾਂ ਸਾਡਾ (ਸੰਗਤ ਦਾ, ਗ੍ਰੰਥੀ ਸਿੰਘ
ਜੀ ਦਾ, ਸੇਵਾਦਾਰ ਵੀਰਾਂ ਦਾ ਅੱਤੇ ਵੱਡੇ ਸੇਵਾਦਾਰਾਂ ਦਾ {ਕਮੇਟੀ ਦੇ ਮੈਂਬਰਾਂ ਅੱਤੇ ਅਹੁਦੇਦਾਰਾਂ ਦਾ}
ਫਰਜ਼ ਹੈ ਕੀ ਉਨ੍ਹਾਂ ਨੂੰ ਗੁਰੂ ਘਰ ਦੀਆਂ ਮਰਿਆਦਾਵਾਂ ਬਾਰੇ ਸੁਚੇਤ ਕਰੀਏ ਅੱਤੇ ਗੁਰਮਤ ਰਾਹ ਸਮ੍ਝਾਈਏ
"ਨਾ ਕੀ ਆਪਣੇ ਗੁਰੂ ਦੇ ਸਿਦ੍ਧਾੰਤ ਨੂੰ ਦਾਗ ਲਾਈਏ" ? ਓਹ ਬਿਚਾਰਾ ਤੇ ਸਾਡੀ ਦੇਖਾ ਦੇਖੀ ਹੀ ਨਿਸ਼ਾਨ
(ਸਾਹਿਬ) ਨੂੰ ਮੱਥਾ ਟੇਕ ਗਿਆ, ਇਹ ਅਸਲ ਵਿੱਚ ਸਾਡੇ ਮੁੰਹ ਤੇ ਹੀ ਚਪੇੜ ਹੈ ਕੀ ਅਸੀਂ ਉਸਨੂੰ ਗੁਰਮਤ
ਸਿਦ੍ਧਾੰਤ ਦੀ ਰੋਸ਼ਿਨੀ ਦਿਖਾ ਹੀ ਨਹੀ ਪਾਏ ਤੇ ਉਲਟਾ ਖੁਦ ਹੀ ਆਪਣੇ ਆਪ ਨੂੰ "ਮੂਰਤੀ ਪੂਜਕ" ਪ੍ਰਗਟਾ
ਦਿੱਤਾ !
ਨਿਸ਼ਾਨ (ਸਾਹਿਬ) ਗੁਰੂ ਘਰ ਦੀ ਹੋਂਦ ਦਾ ਪ੍ਰਗਟਾਵਾ ਹੈ ! ਓਹ ਗੁਰੂ ਘਰ ਦੀ ਨੇਮ-ਪਲੇਟ ਹੈ (ਨਿਸ਼ਾਨ ਹੈ)
! ਸਿੱਖ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਹੀ ਮੱਥਾ ਟੇਕਦਾ ਹੈ ! ਕਿਓਂਕਿ ਸਿੱਖ ਇੱਕ
"ਅਕਾਲ ਪੁਰਖ" ਨੂੰ ਮੰਨਦਾ ਹੈ ਤੇ ਉਸ ਅਕਾਲ ਪੁਰਖ ਦੇ ਗੁਣਾ ਦੀ ਝਲਕ ਉਸਨੂੰ ਆਪਨੇ ਗੁਰੂ ਦੀ ਸਿਖਿਆ ਤੋਂ
ਮਿਲਦੀ ਹੈ ! ਬਾਕੀ ਜੋ ਵੀ ਚੀਜ਼ਾਂ ਗੁਰੂ ਘਰ ਨਾਲ ਸੰਬੰਧਿਤ ਹਨ ਓਹ ਮੁਬਾਰਕ ਤਾਂ ਹਨ ਪਰ ਪੂਜਣ ਯੋਗ ਨਹੀ
! ਨਿਸ਼ਾਨ (ਸਾਹਿਬ) ਦੀ ਪਰਿਕਰਮਾ ਕਰਨਾ, ਉਸਨੂੰ ਚੁੰਮਣਾ ਆਦਿ ਮਨਮਤ ਕਰਮ ਹਨ !
ਜਸਪਾਲ ਸਿੰਘ (ਵਿਚਾਰਦਾ ਹੋਇਆ) : ਗੱਲ ਤੇ ਸਹੀ ਹੈ ਵੀਰ ! ਮੈ ਵਾਕਈ ਹੀ ਇਸ ਬਾਰੇ ਖਿਆਲ ਨਹੀ ਕੀਤਾ ਸੀ
! ਸਾਨੂੰ ਸਭ ਨੂੰ ਆਪਣਾ ਫਰਜ਼ ਪਛਾਣਦੇ ਹੋਏ "ਗੁਰਮਤ" ਤੇ ਪਹਿਰਾ ਦੇਣਾ ਚਾਹੀਦਾ ਹੈ !
- ਬਲਵਿੰਦਰ ਸਿੰਘ ਬਾਈਸਨ
http://nikkikahani.com/