ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿੁ
ਸਿਰੀ ਰਾਗੁ ਮਹਲਾ 1 ਘਰ ਦੂਜਾ 2॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ॥ ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ॥1॥
ਪਰਮਾਤਮਾ ਆਪ ਹੀ ਰਸ ਰੂਪ ਹੈ, ਆਪ ਹੀ ਰਸ ਦਾ ਗਿਆਤਾ ਹੈ, ਆਪ ਹੀ ਰਸ ਨੂੰ ਮਾਣਨ ਵਾਲਾ ਹੈ।ਆਪ ਹੀ ਚੋਲੜਾ= ਇਸਤ੍ਰੀ ਰੂਪ ਬਣ ਜਾਂਦਾ ਹੈ,
ਆਪ ਹੀ ਪਤੀ ਰੂਪ ਹੈ ਅਤੇ ਆਪ ਹੀ ਸੇਜ ਹੋ ਜਾਂਦਾ ਹੈ॥1॥
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ॥1॥ਰਹਾਉ॥
ਮੇਰਾ ਮਾਲਕ ਆਪਣੇ ਕਿਸੇ ਖੇਲ ਵਿਚ ਲ¤ਗਾ ਇਕ ਚੋਜੀ ਹੈ, ਸਭਨਾਂ ਵਿਚ ਅਤੇ ਸਭ ਰੰਗਾਂ ਵਿਚ ਰਵਿ ਰਹਿਆ= ਖੇਲ ਕਰ ਰਹਿਆ ਹੈ॥1॥ਰਹਾਉ॥
ਆਪੇ ਮਾਛੀ ਮਛਲੀ ਆਪੇ ਪਾਣੀ ਜਾਲੁ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ॥2॥
ਮੇਰਾ ਮਾਲਕ ਆਪ ਹੀ ਮ¤ਛੀ ਹੈ, ਆਪ ਹੀ ਮਾਛੀ= ਮ¤ਛੀਆਂ ਫੜਣ ਵਾਲਾ ਹੈ, ਆਪ ਹੀ ਮ¤ਛੀਆਂ ਫੜਣ ਵਾਲਾ ਜਾਲ ਹੈ, ਆਪ ਹੀ ਜਾਲ ਦੇ
ਉਦਾਲੇ ਪਰੋਤੇ ਹੋਏ ਲੋਹੇ ਦੇ ਮਣਕੇ ਹੈ ਅਤੇ ਆਪ ਹੀ ਉਨ੍ਹਾਂ ਮਣਕਿਆਂ ਵਿਚ ਪਰੋਤੀ ਹੋਈ ਰ¤ਸੀ ਹੈ ਜਿਸ ਦੇ ਖਿ¤ਚਣ ਨਾਲ ਜਾਲ ਇਕ¤ਠਾ ਹੋ ਕੇ
ਮ¤ਛੀਆਂ ਨੂੰ ਅੰਦਰ ਬੰਦ ਕਰ ਲੈਂਦਾ ਹੈ॥2॥
ਆਪੇ ਬਹੁਬਿਧਿ ਰੰਗੁਲਾ ਸਖੀਏ ਮੇਰਾ ਲਾਲੁ॥ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ॥3॥
ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਆਪਣੇ ਬੇਅੰਤ ਤਰੀਕਿਆਂ ਨਾਲ ਬੇਅੰਤ ਚੋਜ ਕਰਨ ਵਾਲਾ ਹੈ, ਉਹ ਸੁਹਾਗਣਾਂ=ਗੁਰਮੁ¤ਖਾਂ ਨੂੰ ਸਦਾ
ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਮੰਦਾ ਹਾਲ ਵੇਖ, ਸਾਨੂੰ ਕਦੀ ਦੀਦਾਰ ਨਹੀਂ ਦੇਂਦਾ। (ਕਿਉਂ? ਅਸੀਂ ਗੁਰਮੁ¤ਖ ਜੁ ਨਹੀਂ ਹੋਈਆਂ)।
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ॥ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ॥4॥25॥
ਹੇ ਪ੍ਰਭੂ! ਨਾਨਕ ਨਿੰਮ੍ਰਤਾ ਨਾਲ ਬੇਨਤੀ ਕਰਦਾ ਹੈ ਕਿ ਹੇ ਮੇਰੇ ਮਾਲਕ ਤੂੰ ਸਭ ਜਗ੍ਹਾ ਵਿਆਪਕ ਹਂੈ, ਕਿਰਪਾ ਕਰ, ਮੈਨੂੰ ਦੀਦਾਰ ਦੇ।ਤੂੰ ਹੀ
ਸਰੋਵਰ ਹੈਂ,ਤੂੰ ਹੀ ਹੰਸ ਹੈਂ, ਕੌਲ ਵੀ ਤੂੰ ਹੈਂ, ਕਵੀਆਂ= ਛੋਟੀ ਕਿਸਮ ਦੇ ਕੌਲ ਫੁਲ (ਕੰਮੀਆਂ) ਵੀ ਤੂੰ ਹੈਂ, ਇਨ੍ਹਾਂ ਨੂੰ ਖਿੜਾਉਣ ਵਾਲਾ ਸੂਰਜ ਚੰਦ ਵੀ
ਤੂੰ ਆਪ ਹੈਂ ਅਤੇ ਇਨ੍ਹਾਂ ਨੂੰ ਖਿੜਿਆ ਵੇਖਣ ਵਾਲਾ ਸਦਾ ਖਿੜਿਆ ਵੀ ਤੂੰ ਆਪ ਹੀ ਹੈਂ। ਆਪਣੇ ਜਲਾਲ ਨੂੰ, ਆਪਣੇ ਜਮਾਲ ਨੂੰ ਵੇਖ ਕੇ ਖ਼ੁਸ਼ ਹੋਣ
ਵਾਲਾ ਵੀ ਤੂੰ ਆਪ ਹੀ ਹੈਂ॥4॥25॥
ਵਿਆਖਿਆ:- ਸਵਾਲ ਪੈਦਾ ਹੁੰਦਾ ਹੈ, ਪਰਮਾਤਮਾ ਦਿਆਲੂ ਹੈ ਤਾਂ ਫਿਰ ਦ¤ੁਖ ਕਿਊਂ? ਕੋਈ ਰਸੀਆ ਹੋਕੇ ਰਸ ਮਾਣ ਰਿਹਾ ਹੈ ਅਤੇ ਕੋਈ
ਜਾਲ ਵਿਚ ਫਸੀ ਮ¤ਛੀ ਦੀ ਤਰ੍ਹਾਂ ਪੀੜਾ ਸਹਿ ਰਿਹਾ ਹੈ। ਇਹ ਅਸਮਤਾ ਕਿਉਂ? ਇਸ ਦਾ ਜਵਾਬ ਰਹਾਉ ਦੀ ਤੁਕ ਵਿਚ ਹੈ:-
“ਰੰਗੁ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ”।
ਮੇਰਾ ਮਾਲਕ ਸੰਸਾਰ ਰਚਨਾ ਦੀ ਖੇਲ ਆਪਣੇ ਕਿਸੇ ਰੰਗ ਵਿਚ ਖੇਡ ਰਿਹਾ ਹੈ।ਮਾਲਕ ਆਪ ਖੇਲ ਤੋਂ ਜੁਦਾ ਨਹੀਂ, ਵਿਚ ਭਰਪੂਰ ਹੈ ਤੇ ਫਿਰ ਖੇਲ
ਹੋ ਰਿਹਾ ਹੈ।ਖੇਲ ਖੇਡਣ ਲਈ ਦੋ ਸਿਰੇ ਹੋਣੇ ਜ਼ਰੂਰੀ ਹਨ। ਦ¤ੁਖ ਅਤੇ ਸ¤ੁਖ ਦੋ ਸਿਰੇ ਹਨ। ਦ¤ੁਖ ਦੇਣ ਲਈ ਪਰਮਾਤਮਾ ਨੇ ਜੀਵ ਕਿਤੋਂ
ਸ੍ਰਿਸ਼ਟੀ ਤੋਂ ਬਾਹਰੋਂ ਨਹੀਂ ਫੜ ਕੇ ਲਿਆਂਦੇ, ਇਹ ਤਾਂ ਸਭ ਉਸਦੇ ਆਪਣੇ ਰਚੇ ਹੋਏ ਹਨ ਅਤੇ ਉਹ ਆਪ ਸਭ ਵਿਚ ਭਰਪੂਰ ਹੈ। ਸੋ ਦੁ¤ਖ ਕਿਸ ਨੂੰ
ਦੇ ਰਿਹਾ ਹੈ? ਆਪ ਨੂੰ। ਪਰ ਕੀ ਆਪ ਦੁ¤ਖੀ ਹੈ? ਨਹੀਂ, ਜਿਸ ਤਰ੍ਹਾਂ ਸਿਆਲ ਉਨਾਲ, ਬਸੰਤ ਪ¤ਤਝੜ, ਬਾਰਸ਼ ਹਨੇਰੀ ਝ¤ਖੜ ਸਭ ਸੂਰਜ
ਦੇ ਖੇਲ ਹਨ, ਭਾਵੇਂ ਸੂਰਜ ਆਪਣੇ ਪ੍ਰਕਾਸ਼ ਨਾਲ ਸਭ ਦ੍ਰਿਸ਼ਾਂ ਵਿਚ ਭਰਪੂਰ ਹੈ ਪਰ ਫਿਰ ਸੂਰਜ ਅਲੋਪ ਹੈ। ਪ੍ਰਸ਼ਨ ਹੁੰਦਾ ਹੈ ਕਿ ਭਾਵੇਂ ਕਿਵੇਂ ਹੈ ਦੁ¤ਖ
ਹੈ ਤੇ ਦੁ¤ਖ। ਇਸ ਦਾ ਦਾਰੂ ਚਾਹੀਏ। ਦੁ¤ਖ ਦਾ ਮੂਲ ਕਾਰਣ ਹੈ ‘ਖੇਲ ਵਿਚ ਖਚਿਤ ਦ੍ਰਿਸ਼ਟੀ’, ਹੁਣ ਜੇ ‘ਸੁਹਾਗਣ ਦ੍ਰਿਸ਼ਟੀ’ ਕਰ ਲਈ ਜਾਏ ਤਾਂ
ਦੁ¤ਖ ਦੁ¤ਖ ਨਹੀਂ ਰਹਿੰਦਾ। ‘ਸੁਹਾਗਣ ਦ੍ਰਿਸ਼ਟੀ’ ਕੀ ਹੈ? ਦ੍ਰਿਸ਼ਟੀ ਦ੍ਰਿਸ਼ਟਮਾਨ ਤੋਂ ਉਠ ਕੇ ਦ੍ਰਿਸ਼ਟਾ ਤੇ ਜਾ ਟਿਕੇ ਤੇ ਸਿਰਜਨਹਾਰ ਨੂੰ ਮਾਲਕ ਅਤੇ
ਵਿਆਪਕ ਤ¤ਕ ਲਵੇ ਤਾਂ ਉਸ ਨਾਲ ਜੀਵਾਂ ਦਾ ਪ੍ਰੇਮ ਤੇ ਉਸ ਦੀ ਜੀਵਾਂ ਉ¤ਤੇ ਅਨੁਗ੍ਰਹਿ ਦੁ¤ਖ ਦੀ ‘ਪੀੜ-ਅਨੁਭਵਤਾ’ ਅਤੇ ਸੁ¤ਖ ਵਿਚ ‘ਰਸ
ਖਚਿਤਤਾ’ ਦੋਹਾਂ ਤੋਂ ਉ¤ਚਾ ਲੈ ਜਾਂਦੀ ਹੈ। ਫਿਰ ਦਿ¤ਸਦਾ ਹੈ:-
“ਰੰਗੁ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ”।
ਇਹ ਹੈ ‘ਸੁਹਾਗਣ ਦ੍ਰਿਸ਼ਟੀ’, ‘ਬ੍ਰਹਮ ਗਿਆਨੀ ਦੀ ਦ੍ਰਿਸ਼ਟੀ’।
ਸੁਹਾਗਣ ਬਣਿਆ ਕਿਸ ਤਰ੍ਹਾਂ ਜਾਏ? ਸਤਿਸੰਗ=ਸਰੋਵਰ ਹੈ ਜਿਸ ਵਿਚ ਹੰਸ=ਬ੍ਰਹਮ ਵਿਆਪਕ ਹੈ।ਇਸ ਸਤਿਸੰਗ=ਸਰੋਵਰ ਵਿਚ ਕੌਲ ਵੀ ਹਨ
ਅਤੇ ਕੰਮੀਆ ਵੀ। ਕੌਲ ਉਹ ਜਗਿਆਸੂ ਹਨ ਜੋ ਸਿਮਰਨ ਕਰਨ ਵਾਲੇ, ਕੰਮ ਧੰਦਾ ਕਰਦਿਆਂ ਧਿਆਨ ਪਰਮਾਤਮਾ ਵਿਚ ਰਖਣ ਵਾਲੇ, ਮੇਹਰ
ਹੋਏ ਤਾਂ ਖਿੜਨ ਵਾਲੇ ਗੁਰੂ ਸਰੀਖੇ ਸਿ¤ਖ ਹਨ। ਕੌਲ ਦੇ ਅੰਦਰ ਸੂਰਜ ਦੇ ਧਿਆਨ ਦੀ ਖਿ¤ਚ ਹੁੰਦੀ ਹੈ (ਸੂਰਜ ਦੇ ਚਾਨਣ ਨਾਲ ਕੌਲ ਖਿੜਦਾ ਹੈ)।
ਕੰਮੀਆ ਉਹ ਜਗਿਆਸੂ ਹਨ ਜੋ ਸ਼ੁਭ ਕਰਨੀ , ਕੀਰਤਨ, ਬਾਣੀ ਦੇ ਆਸਰੇ ਮਨ ਨੂੰ ਪਰਮਾਤਮਾ ਦੇ ਖਿਆਲ ਵਿਚ ਲਾਉਂਦੇ ਹਨ। ਕੰਮੀਆਂ ਚੰਦ੍ਰਮਾ
ਦੀ ਰੋਸ਼ਨੀ ਵਿਚ ਖਿ¤ੜਦੀਆਂ ਹਨ। ਚੰਦ੍ਰਮਾ ਦਾ ਚਾਨਣਾਂ ਵੀ ਸੂਰਜ ਦਾ (ਬ੍ਰਹਮ ਦਾ) ਚਾਨਣਾ ਹੀ ਹੈ। ਪਰ ਕੰਮੀਆਂ ਰੂਪੀ ਜਗਿਆਸੂ ਅਜੇ ਚੰਦ੍ਰਮਾ=
ਜਮਾਲ ਵਾਲੀ ਅਵਸਥਾ ਵਿਚ ਹਨ, ਉਹ ਅਜੇ ਕੌਲ ਰੂਪੀ ਜਗਿਆਸੂ ਦੀ ਸੂਰਜ=ਜਲਾਲ ਅਤੇ ਜਮਾਲ ਵਾਲੀ ਅਵਸਥਾ ਵਿਚ ਨਹੀਂ ਪੁਜੇ।। ਸਤਿਸੰਗ
ਵਿਚ ਜਾਕੇ ਸਾਧਾਰਨ ਮਨੂ¤ਖ ਸ਼ੁਭ ਕਰਨੀ ਵਲ ਪਰੇਰਿਆ ਜਾਂਦਾ ਹੈ, ਕੀਰਤਨ ਬਾਣੀ ਰਾਹੀਂ ਮਨ ਪਰਮਾਤਮਾ ਵਿਚ ਲਾਉਂਦਾ-ਲਾਉਂਦਾ ਅ¤ਗੇ
ਵਧਦਾ-ਵਧਦਾ ਸਿਮਰਨ ਕਰਦਾ-ਕਰਦਾ ਗੁਰੂ ਸਰੀਖਾ ਸਿ¤ਖ ਬਣ ਜਾਂਦਾ ਹੈ, ‘ਸੁਹਾਗਣ=ਗੁਰਮੁ¤ਖ’ ਬਣ ਜਾਂਦਾ ਹੈ।
ਪਰ ਸਤਿਸੰਗ ਕੈਸਾ ਹੋਣਾ ਚਾਹੀਏ? ਇਹ ਗੁਰੂ ਜੀ ਨੇ ਪੰਨਾ ਨੰ: 72 ਤੇ ਸਮਝਾ ਦਿ¤ਤਾ ਹੈ:-
“ਸਤਸੰਗਤਿ ਕੈਸੀ ਜਾਣੀਐ॥ਜਿਥੈ ਏਕੋ ਨਾਮੁ ਵਖਾਣੀਐ॥”
ਗੁਰਮਤਿ ਸਿਖਾਉਂਦੀ ਹੈ ਕਿ ਸਿਖ ਨੂੰ ਸੁਖ ਪਾਕੇ ਆਪੇ ਤੋਂ ਬਾਹਰ ਨਹੀਂ ਹੋ ਜਾਣਾ ਚਾਹੀਦਾ ਅਤੇ ਦੁਖ ਤਕਲੀਫ ਵੇਲੇ ਢਹਿੰਦੀ ਕਲਾ ਵਿਚ ਨਹੀਂ ਚਲੇ
ਜਾਣਾ ਚਾਹੀਦਾ।
“ਖ਼ਾਲਸਾ ਸੋ ਜੋ ਚੜ੍ਹੇ ਤੁਰੰਗ ॥ ਖ਼ਾਲਸਾ ਸੋ ਜੋ ਕਰੇ ਨਿਤ ਜੰਗ॥”
ਸਿਖ ਨੂੰ ਸਹਜ ਵਿਚ ਟਿਕ ਕੇ, ਮਨ ਨੂੰ ਦ੍ਰਿੜ੍ਹਤਾ ਵਿਚ ਲਿਆ ਕੇ, ਗੁਰੂ ਦਾ ਆਸਰਾ ਲੈ ਕੇ, ਮਨ ਰੂਪੀ ਘੋੜੇ ਤੇ ਸਵਾਰ ਹੋ ਕੇ ਦੁਖਾਂ ਨਾਲ, ਵਿਕਾਰਾਂ
ਨਾਲ, ਬੁਰਾਈਆਂ ਨਾਲ ਨਿਤ ਜੂਝਦਿਆਂ ਗੁਰੂ ਸਰੀਖੇ ਸਿਖ ਵਾਲੀ ਮੰਜ਼ਿਲ ਵਲ ਵਧਣਾ ਚਾਹੀਦਾ ਹੈ।
ਸੁਰਜਨ ਸਿੰਘ---+919041409041