ਬਲਵਿੰਦਰ ਸਿੰਘ ਬਾਈਸਨ
ਅੰਨੀ ਪੀਂਹਦੀ ਤੇ ਕੁੱਤੇ ਚੱਟਦੇ ! (ਨਿੱਕੀ ਕਹਾਣੀ) ਵਡੀ ਗਲ
Page Visitors: 2677
ਅੰਨੀ ਪੀਂਹਦੀ ਤੇ ਕੁੱਤੇ ਚੱਟਦੇ ! (ਨਿੱਕੀ ਕਹਾਣੀ) ਸੁਣਿਆ ਹੈ ਕੀ ਪਿਛਲੀਆਂ ਗੁਰੂਦੁਆਰਾ ਚੋਣਾ ਵਿੱਚ 250 ਕਰੋੜ ਰੁਪਏ ਤੋਂ ਵੱਧ ਖਰਚ ਹੋਏ ਸਨ ? (ਹੈਰਾਨੀ ਨਾਲ ਬਲਜੀਤ ਸਿੰਘ ਨੇ ਪੁਛਿਆ) ਮਨਪ੍ਰੀਤ ਸਿੰਘ : ਹਾਂਜੀ ! ਮੈਂ ਵੀ ਇਹੀ ਸੁਣਿਆ ਹੈ ! ਬਲਜੀਤ ਸਿੰਘ : ਇਤਨਾ ਪੈਸਾ ਲਗਾ ਕੇ ਨਿਸ਼ਕਾਮ ਗੁਰਦੁਵਾਰਾ ਪ੍ਰਬੰਧ ਕਿਵੇਂ ਹੋ ਸਕਦਾ ਹੈ ? ਪੈਸਾ ਵੰਡ ਕੇ, ਸ਼ਰਾਬਾਂ ਰੋੜ ਕੇ ਅੱਤੇ ਤਰਾਂ ਤਰਾਂ ਦੇ ਗਿਫਟ ਵੰਡ ਕੇ ਕਿਹੜੀ ਸੇਵਾ ਖਰੀਦੀ ਜਾ ਰਹੀ ਹੈ ਸਾਡੇ ਗੁਰੁਦੁਵਾਰਾ ਇਲੇਕ੍ਸ਼ਨ ਵਿੱਚ ? ਮਨਪ੍ਰੀਤ ਸਿੰਘ : ਕਿਧਰੇ ਇਤਨੇ ਪੈਸੇ ਕੌਮ ਦੇ ਸਕੂਲਾਂ ਉੱਤੇ ਲਾ ਦਿੱਤੇ ਜਾਂਦੇ ਤਾਂ ਸ਼ਾਇਦ ਅੱਜ ਸਾਰੇ ਖਾਲਸਾ ਸਕੂਲਾਂ ਦੇ ਬੱਚੇ ਮੁਫ਼ਤ ਪੜ ਰਹੇ ਹੁੰਦੇ ! ਬਲਜੀਤ ਸਿੰਘ (ਹੈਰਾਨੀ ਨਾਲ) : ਕਿਵੇਂ ? ਮਨਪ੍ਰੀਤ ਸਿੰਘ : 250 ਕਰੋੜ ਰੁਪਏ ਦਾ ਬੈੰਕ ਬਿਆਜ਼ ਹੀ ਤਕਰੀਬਨ 20 ਕਰੋੜ ਰੁਪਿਆ ਸਾਲਾਨਾ ਹੈ (ਇਹ ਘੱਟੋ ਘੱਟ ਹੈ, ਜੇਕਰ ਕਿਸੀ ਵੱਡੀ ਕੰਪਨੀ ਵਿੱਚ ਇਹ ਪੈਸਾ ਸੂਦ ਤੇ ਲਾਇਆ ਜਾਵੇ ਤਾਂ ਇਹ ਤਕਰੀਬਨ 32 ਕਰੋੜ ਹੁੰਦਾ ਹੈ) , ਜੇਕਰ ਮੂਲ ਧਨ ਨੂੰ ਖਰਾਬ ਕਿੱਤੇ ਬਿਨਾ ਸਿਰਫ ਸੂਦ ਹੀ ਸਿੱਖ ਸਕੂਲਾਂ ਉੱਤੇ ਖਰਚ ਕੀਤਾ ਜਾਵੇ ਤਾਂ ਵੀ ਸ਼ਾਇਦ ਅੱਜ ਸਾਰੇ ਖਾਲਸਾ ਸਕੂਲਾਂ ਦੇ ਬੱਚੇ ਮੁਫ਼ਤ ਪੜ ਸਕਦੇ ਹਨ ! ਬਲਜੀਤ ਸਿੰਘ : ਇੱਕ ਕਾਨੂਨ ਬਣਾ ਦੇਣਾ ਚਾਹੀਦਾ ਹੈ ਕੀ ਜੋ ਵੀ ਬੰਦਾ "ਧਾਰਮਿਕ ਚੋਣਾ" ਲੜੇ ਓਹ "ਕਾਰਪੋਰੇਸ਼ਨ, ਵਿਧਾਨਸਭਾ, ਲੋਕਸਭਾ ਆਦਿ ਦੀ ਚੋਣਾ ਲੜਨ ਤੋਂ ਖਾਰਿਜ਼ ਕਰ ਦਿੱਤਾ ਜਾਵੇ ਤਾਂਕਿ ਕੋਈ ਵੀ ਗੁਰੂ ਦੇ ਨਾਮ ਤੇ ਜਾਂ ਧਰਮ ਦੇ ਨਾਮ ਤੇ ਆਪਣੀ ਸਿਆਸਤ ਲਈ ਕੱਚਾ ਮਾਲ (ਵੋਟਰ) ਤਿਆਰ ਨਾ ਕਰ ਸਕੇ ! ਕਿਸੀ ਵੀ ਸਿਆਸੀ ਪਾਰਟੀ ਨੂੰ ਧਾਰਮਿਕ ਕੰਮਾਂ ਵਿੱਚ ਦਖਲ ਦੇਣ ਦਾ ਹੱਕ ਨਹੀ ਹੋਣਾ ਚਾਹੀਦਾ ਫਿਰ ਸ਼ਾਇਦ ਸਿੱਖੀ ਦੀ ਅੱਤੇ ਸਿੱਖਾਂ ਦੀ ਚੜ੍ਹਦੀ ਕਲਾ ਹੋ ਜਾਵੇ ! ਮਨਪ੍ਰੀਤ ਸਿੰਘ (ਹਾਂ ਵਿੱਚ ਹਾਂ ਮਿਲਾਂਦਾ ਹੋਇਆ) : ਕਿਸੀ ਵੀ ਕੌਮ ਦਾ ਭਵਿਸ਼ ਬਦਲਣ ਲਈ "ਨੌਜਵਾਨ" ਹੀ ਲੋੜੀਂਦੇ ਹਨ ਪਰ ਜੇਕਰ ਨੌਜਵਾਨ ਨੂੰ ਹੀ ਅਸੀਂ ਅਨਪੜ ਰਖਾਂਗੇ ਜਾਂ ਚੰਗੀ ਪੜ੍ਹਾਈ ਤੋਂ ਵਾਂਝਾ ਰਖਾਂਗੇ ਤਾਂ ਸਾਡਾ ਅੱਤੇ ਕੌਮ ਦਾ ਭਵਿਸ਼ ਕੇਵਲ ਤੇ ਕੇਵਲ ਅੰਨੇ-ਖੂੰਹ ਵਿੱਚ ਹੀ ਡਿੱਗੇਗਾ ! ਬਲਜੀਤ ਸਿੰਘ (ਜ਼ਜਬਾਤੀ ਹੋ ਕੇ) : ਜਿਸ ਦਿਨ ਸਾਡੀ ਵੋਟ ਦੀ ਔਕਾਤ ਇੱਕ ਦਾਰੂ ਦੀ ਬੋਤਲ ਜਾਂ 100-200 ਰੁਪਏ ਤੋਂ ਤੋਂ ਉਪਰ ਉਠ ਜਾਵੇਗੀ ਉਸ ਦਿਨ ਸਮਝ ਲੈਣਾ ਕੀ ਸੁਧਾਰ ਚੌਥੇ ਗਿਯਰ ਵਿੱਚ ਆ ਗਿਆ ਹੈ ! ਵਰਨਾ ...... ਅੰਨੀ ਪੀਂਹਦੀ ਹੈ (ਕੌਮ ਗੁਰੂਘਰ ਦੇ ਨਾਮ ਤੇ ਗੋਲਕ ਵਿੱਚ ਪੈਸਾ ਦਿੰਦੀ ਹੈ) ਤੇ ਕੁੱਤੇ ਚੱਟਦੇ ਹਨ (ਲੀਡਰ ਉਸ ਪੈਸੇ ਦੀ ਦੁਵਰਤੋਂ ਕਰਦੇ ਹਨ) ! - ਬਲਵਿੰਦਰ ਸਿੰਘ ਬਾਈਸਨ http://nikkikahani.com/ (ਸੰਪਾਦਕੀ ਨੋਟ ; ਸ਼ਾਇਦ ਲੋਕਾਂ ਨੂੰ ਨਹੀਂ ਪਤਾ , ਕਾਨੂਨ ਇਹੀ ਹੈ ਕਿ ਕੋਈ ਵੀ ਸਿਆਸੀ ਪਾਰਟੀ , ਧਾਰਿਮਕ ਚੋਣਾਂ ਨਹੀਂ ਲੜ ਸਕਦੀ । ਬਾਦਲ ਦਲ ਦੀ ਸਿਆਸੀ ਪਾਰਟੀ ਹੈ “ ਪੰਜਾਬੀ ਪਾਰਟੀ ” ਅਤੇ ਧਾਰਮਿਕ ਪਾਰਟੀ ਹੈ “ ਅਕਾਲੀ ਦਲ ” ਇਸ ਦੇ ਬਰਖਿਲਾਫ , ਅਦਾਲਤ ਵਿਚ ਕੇਸ ਪੈਂਡਿੰਗ ਪਿਆ ਹੈ , ਪਰ ਸਰਕਾਰ ਦੀ ਸ਼ਹਿ ਤੇ , ਇਸ ਬਾਰੇ ਸੁਣਵਾਈ ਰੁਕੀ ਹੋਈ ਹੈ । ਸ਼ਾਇਦ ਸਰਕਾਰ ਨੇ ਬਾਦਲ ਰੂਪੀ ਦੁਮੀਂਹੀਂ ਦੇ ਦੋਵੇਂ ਮੂੰਹ, ਸਿੱਖਾਂ ਨੂੰ ਨਿਗਲਣ ਲਈ ਖੁਲ੍ਹੇ ਰੱਖੇ ਹੋਏ ਹਨ ? )