ਨਵੀਂ ਦਿੱਲੀ, 30 ਜਨਵਰੀ (ਪੰਜਾਬ ਮੇਲ)- ’84 ਸਿੱਖ ਦੰਗਿਆਂ ’ਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਹੁਣ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਤਤਕਾਲੀ ਪ੍ਰੈਸ ਸਕੱਤਰ ਨੇ ਦਾਅਵਾ ਕੀਤਾ ਕਿ 1984 ਦੰਗਿਆਂ ਦੇ ਸਮੇਂ ਜ਼ੈਲ ਸਿੰਘ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਹਾਲਾਤਾਂ ’ਤੇ ਗੱਲ ਕਰਨਾ ਚਾਹੁੰਦੇ ਸਨ ਪਰ ਰਾਜੀਵ ਨੇ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਿਆ ਸੀ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਇਕ ਚੈਨਲ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਦਿੱਲੀ ’ਚ ਸਿੱਖਾਂ ਦੇ ਖਿਲਾਫ ਭੜਕੇ ਦੰਗਿਆਂ ਨੂੰ ਰੋਕਣ ’ਚ ਕਾਂਗਰਸ ਸਰਕਾਰ ਨੇ ਜੋ ਵੀ ਸੰਭਵ ਸੀ ਉਹ ਕੀਤਾ ਸੀ। ਜ਼ੈਲ ਸਿੰਘ ਦੇ ਪ੍ਰੈਸ ਸਕੱਤਰ ਰਹੇ ਤਿਰਲੋਚਣ ਸਿੰਘ ਨੇ ਸਿੱਖ ਦੰਗਿਆਂ ਅਤੇ ਸਾਲ 2002 ਦੇ ਗੁਜਰਾਤ ਦੰਗਿਆਂ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਗੁਜਰਾਤ ਦੰਗੇ ਤੁਰੰਤ ਭੜਕ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਗੁਜਰਾਤ ਦੰਗਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਪੁਲਿਸ ਦੀ ਗੋਲੀਬਾਰੀ ’ਚ 137 ਲੋਕਾਂ ਮੌਤ ਹੋ ਗਈ ਸੀ ਜਦਕਿ ਦਿੱਲੀ ’ਚ ਇਸ ਕਾਰਵਾਈ ’ਚ ਸਿਰਫ ਇਕ ਵਿਅਕਤੀ ਦੀ ਜਾਨ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਇੰਦਰਾ ਗਾਂਧੀ ਨੂੰ ਸਵੇਰੇ ਗੋਲੀ ਮਾਰੀ ਗਈ ਸੀ ਪਰ ਪਹਿਲੇ ਦੰਗੇ ਸ਼ਾਮ ਨੂੰ ਹੋਏ ਸਨ। ਗਿਆਨੀ ਜ਼ੈਲ ਸਿੰਘ ਨੇ ਖੁੱਦ ਇਹ ਜਾਣਕਾਰੀ ਇਕੱਠੀ ਕੀਤੀ ਸੀ ਕਿ ਰਾਜੀਵ ਦੇ ਕੋਲਕਾਤਾ ਤੋਂ ਵਾਪਸ ਆਉਣ ਤੋਂ ਪਹਿਲਾ ਹੀ ਕਾਂਗਰਸੀ ਆਗੂਆਂ ਦੀ ਇਕ ਬੈਠਕ ਹੋਈ ਜਿਸ ਵਿਚ ਖੂਨ ਦਾ ਬਦਲਾ ਖੂਨ ਦਾ ਨਾਅਰਾ ਦੇਣ ਦੀ ਗੱਲ ਤੈਅ ਹੋਈ। ਤਿਰਲੋਚਣ ਸਿੰਘ ਨੇ ਕਿਹਾ ਕਿ ਜੇ ਇਹ ਦੰਗੇ ਤੁਰੰਤ ਭੜਕੇ ਹੁੰਦੇ ਤਾਂ ਸਵੇਰੇ ਹੀ ਭੜਕ ਜਾਣੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਦੰਗਿਆਂ ਨੂੰ ਰੋਕਣ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਜਿਸ ਨਾਲ ਦੰਗੇ ਹੁੰਦੇ ਰਹੇ।
ਸਿੱਖ ਮਸਲੇ
’84 ਦੰਗਿਆਂ ਦੌਰਾਨ ਰਾਜੀਵ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਦਾ ਫੋਨ ਨਹੀਂ ਸੀ ਚੁੱਕਿਆ -ਤਤਕਾਲੀ ਪ੍ਰੈਸ ਸਕੱਤਰ
Page Visitors: 2465