ਕੈਟੇਗਰੀ

ਤੁਹਾਡੀ ਰਾਇ



ਪਰਮ ਜੀਤ ਸਿੰਘ
ਆਰ ਐਸ ਐਸ ਦੇ ਏਜੰਟ ਰਾਜਨੀਤਕ ਲੋਕਾਂ ਰਾਹੀਂ ਸਿੱਖ ਧਰਮ ਤੇ ਹੁਣ ਆਪਣਾ ਜਾਲ ਪਾਉਣ ਲਗੇ
ਆਰ ਐਸ ਐਸ ਦੇ ਏਜੰਟ ਰਾਜਨੀਤਕ ਲੋਕਾਂ ਰਾਹੀਂ ਸਿੱਖ ਧਰਮ ਤੇ ਹੁਣ ਆਪਣਾ ਜਾਲ ਪਾਉਣ ਲਗੇ
Page Visitors: 3003

ਆਰ ਐਸ ਐਸ ਦੇ ਏਜੰਟ  ਰਾਜਨੀਤਕ ਲੋਕਾਂ ਰਾਹੀਂ  ਸਿੱਖ ਧਰਮ ਤੇ  ਹੁਣ ਆਪਣਾ ਜਾਲ ਪਾਉਣ ਲਗੇ 
ਪੰਜਾਬ ਦੇ ਅੱਜ ਸਾਡੇ ਬਹੁਤੇ ਸਿੱਖ ਇਹੋ ਜਿਹੇ ਹਨ ਜਿਹੜੇ ਦੇਹਧਾਰੀਆਂ ਦੇ ਪੈਰਾਂ ਵਿੱਚ ਸਿਰ ਰਗੜਦੇ ਫਿਰਦੇ ਹਨ .ਕੋਈ ਕਬਰਾਂ ਅੱਗੇ ਸਿਰ ਝੁਕਾਉਂਦਾ ਫਿਰਦਾ ਹੈ .ਕੋਈ ਮੰਦਰਾਂ ਵਿੱਚ ਸਿਰ ਰਗੜਦਾ ਫਿਰਦਾ ਹੈ .ਕੋਈ ਪੁਛਿਆ ਦੇਣ ਵਾਲਿਆਂ ਅੱਗੇ ਧੱਕੇ ਖਾਂਦਾ ਫਿਰਦਾ ਹੈ , ਕੋਈ ਔਖੌਤੀ ਸੰਤਾਂ ਦੇ ਡੇਰਿਆਂ ਤੇ , ਕੋਈ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਜਿਹਨਾਂ ਦਾ ਪਿਛੋਕੜ ਕਾਂਸ਼ੀ ਬਨਾਰਸ ਨਾਲ ਜੁੜਿਆ ਹੋਇਆ ਹੈ ਕੋਲ ਧੱਕੇ ਖਾਂਦੇ ਫਿਰਦੇ ਹਨ
ਇਥੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਓਹੀ ਦੇਣ ਦਾ ਸਹੀ ਹੱਕਦਾਰ ਵੀ ਉਹ ਸਿੱਖ ਹੀ ਹੈ ਜਿਹੜਾ ਗੁਰੂ ਦੇ ਕਹੇ ਬਚਨਾ ਨੂੰ ਪੁਗਾਉਂਦਾ ਹੈ
ਅੱਜ ਤੋ ਭਾਈ ਸਿੱਖੋ ਪ੍ਰਣ ਕਰੋ ਜੇਕਰ ਤੁਸੀਂ ਸੱਚੇ ਦਿਲੋ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਤਾਂ ਅੱਜ ਤੋ ਬਾਆਦ ਤੁਹਾਡਾ ਸਿਰ ਕਿਸੇ ..ਪਾਖੰਡੀ ਸੰਤ ,ਸਾਧ ,ਕਿਸੇ ਮੜੀ ,ਕਿਸੇ ਕਬਰ ,ਕਿਸੇ ਮਟੀ ,ਅੱਗੇ ਨਹੀ ਝੁੱਕਨਾ ਚਾਹੀਦਾ  
ਭਾਰਤ ਵਿੱਚ ਸਿੱਖਾਂ ਦੀ ਕੁਲ ਗਿਣਤੀ ਕੋਈ ( 3,00,00,000 ) ਤਿੰਨ ਕਰੋੜ ਦੇ ਲੱਗ ਪੱਗ ਹੇ ਜਿਸ ਵਿੱਚੋਂ ਕੇਵਲ ਕੋਈ 70 - 90 ਲੱਖ ਹੀ ਪੱਗੜੀ ਧਾਰੀ ਹੋਣੇ ਆ
ਭਾਰਤ ਦੇ ਕਾਨੂੰਨ 25 B ਮੁਤਾਬਿਕ ਸਿੱਖ ਵੀ ਪੱਗੜੀ ਧਾਰੀ ਹਿੰਦੂ ਹਨ ਸਿੱਖ ਕੋਈ ਵੱਖਰੀ ਕੌਮ ਨਹੀ ਹਨ
ਪਰ ਉਸੇ ਭਾਰਤੀ ਕਾਨੂੰਨ ਮੁਤਾਬਿਕ਼ ਸਿੱਖ ਧਰਮ ਕੁਲ ਪੰਜ ਪਰਕਾਰ ਦਾ ਹੈ { 1. ਰਾਧਾ ਸੁਆਮੀ / ਬਿਆਸੀਏ / ਕਿਰਪਾਲ ਮਿਸਨ / ਇਸਾਂ / ਡੇਰੇ ਸੱਚੇ ਸੌਦੀਏ ,2. ਕੂਕੇ / ਨਾਮਧਾਰੀ,3. ਨਰਕਧਾਰੀ / ਨਿਰੰਕਾਰੀ , 4. ਨੇਹਕਲੰਕੀ , 5. ਨੂਰ ਮਹਿਲੀਏ ਤੇ ਭਨਿਆਰੀਏ ਜੋ ਕਿ ਸਾਰੇ ਅਕਾਲ ਤਖਤ ਮੁਤਾਬਿਕ ਸਿੱਖਾ ਦੇ ਸਭ ਤੋਂ ਵੱਡੇ ਦੁਸਮਨ ਹਨ
1.
ਨਾਮਧਾਰੀ ਆਪਣੀ ਅਰਦਾਸ ਚ ਕੋਈ 16-17 ਗੁਰੁਆਂ ਦੇ ਨਾਮ ਗਿਣਦੇ ਹਨ ਤੇ ਹਰ ਰੋਜ ਗੁਰਬਾਣੀ ਦਿ ਬੇਅਦਬੀ ਕਰਦੇ ਹਨ । ( ਓਹਨਾ ਦਾ ਇਕ ਨਿਤਨੇਮ ਗੁਟਕਾ ਮੇਰੇ ਕੋਲ ਪਰੁਫ ਦੇ ਤੋਰ ਤੇ ਪਿਆ ਹੈ )
2.
ਨਰਕਧਾਰੀ :- ਬਾਣੀ ਦੇ ਗਲਤ ਅਰਥ ਕਰਨੇ , ਗੁਰੂ ਸਾਹਿਬੁ ਨੁੰ ਇਕ ਆਮ ਕਿਤਾਬ ਬੋਲਣਾ, ਤੇ ਖੁਦ ਨੂੰ ਆਦਮੀ ਨਹੀ ਪਰਮਾਤਮਾ ਦੱਸਣਾ
3.
ਨੁਰ ਮਹਿਲੀਆ ਬਲਾਤਕਾਰ ਕਰਨੇ :-- ਡੇਰੇ ਚ ਕੁੜੀਆ ਨੁੰ ਬੁਲਾ ਕੇ ਉਹਨਾਂ ਕੁੜੀਆ ਦਾ ਲਾਲਚ ਦੇ ਕੇ ਮੁੰਡੇ ਫਸਾੳਣੇ ਤਕਰੀਬਨ 20,00,000 ਸਿੱਖ ਇਹਨਾ ਦੇ ਜਾਲ ਚ ਫਸੇ ਹੋਏ ਹਨ
4.
ਡੇਰਾ ਝੂਠਾ ਸੌਦਾ ਤੇ ( ਇਸਾਂ / ਸਿਰਸਾ ਸਾਧ ) ਬਲਾਤਕਾਰ ਕਰਨੇ , ਜਮੀਨਾ ਦਾ ਗਬਨ ਤੇ ਕਈ ਕਤਲਾਂ ਦਾ ਚਾਰਜ ਲੱਗਾ ਹੈ ਤੇ ਗੁਰਬਾਣੀ ਦੇ ਗਲਤ ਅਰਥ ਤੇ ਖੁਦ ਨੂੰ ਗੁਰੂ ਗੋਬਿੰਦ ਸਿੰਘ ਦਾ ਅਗਲਾ ਅਵਤਾਰ ਦਸਦੇ ਹਨ
5.
ਨੇਹ ਕਲੰਕ ਦਾ ਮਰ ਚੁਕਿਆ ਮੁੱਖੀ ਸ਼ੇਰ ਦਾਸ ਘੋੜੇ ਤੇ ਚੜਕੇ ਉਪਰ ਛਤਰ ਤਾਣਕੇ ਗੁਰੂ ਗੋਬਿੰਦ ਸਿੰਘ ਤੇ ਵਿਸ਼ਨੂੰ ਭਗਵਾਨ ਦਾ ਅਵਤਾਰ ਕਹਿੰਦਾ ਸੀ ਤੇ ਭਨਿਆਰਾ ਵਾਲਾ ਵੀ ਮਿੱਟੀ ਖਵਾ ਖਵਾ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ ਤੇ ਜੰਗਲਾਤ ਮਹਿਕਮੇਂ ਦੀ ਬਹੁਤ ਸਾਰੀ ਜਮੀਨ ਤੇ ਕਬਜਾ ਕਰੀ ਬੈਠਾ ਹੈ
ਇਸ ਤੋ ਬਾਅਦ ਜੋ ਬਚਦੇ ਹਨ ਉਹ ਸਿੱਖ ਗੁਰੂ ਗੋਬਿੰਦ ਸਿੰਘ ਦੇ ਹਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਅੱਜ ਇਹਨਾਂ ਆਰ ਐਸ ਐਸ ਦੇ ਏਜੰਟ ਰਾਜਨੇਤਾਂਵਾਂ ਦੇ ਪ੍ਰਬੰਧ ਹੇਠ ਹੈ
ਆਰ ਐਸ ਐਸ ਦੇ ਏਜੰਟ ਰਾਜਨੀਤਕ ਲੋਕਾਂ ਰਾਹੀਂ ਸਿੱਖ ਧਰਮ ਤੇ ਹੁਣ ਆਪਣਾ ਜਾਲ ਪਾਉਣ ਲਈ ਪੰਜਾਬ ਦੇ ਕਰੀਬ 15,000 ਪਿੰਡਾਂ ਦੇ ਅਤੇ ਤਕਰੀਬਨ ਪੂਰੇ ਭਾਰਤ ਚ 30,000 ਗੁਰਦਵਾਰਿਆਂ ਚ ਕੁਲ 12000 ਦੇ ਕਰੀਬ ਸਿੱਖ ਭੇਸ ਵਿੱਚ ਸੰਤ ਬਣਾਏ ਹਨ ਤੇ 25,00,000 ਲੇਲੇ (ਪੱਚੀ ਲੱਖ ਚੇਲੇ ) ਬਣਾਏ ਹਨ , ਜੋ ਹਰ ਰੋਜ ਕਿਤੇ ਬੇਕਸੂਰ ਢੋਲਕੀਆ ਵਾਜਿਆ ਦੀ ਮਾਂ ਭੈਣ ਇਕ ਕਰਦੇ ਹਨ ਤੇ ਨਾਲ ਹੀ ਸਿੱਖੀ ਦੀ ਵੀ ਐਹੀ ਤੈਹੀ ਫੇਰਦੇ ਹਨ ਪੰਜਾਬ ਚ ਕੁਲ 250 ਤੋਂ ਜਿਆਦਾ ਡੇਰੇ ਐਸੇ ਹਨ ਅਤੇ ਇਹਨਾ ਦੀਆਂ ਬਰਾਚਾਂ ਵੱਖ ਹਨ ਜਿਹਨਾਂ ਦੀ ਇਕ ਦਿਨ ਦੀ ਕਮਾਈ ਹਰਮਿੰਦਰ ਸਾਹਿਬ ਤੋ ਵੀ ਜਿਆਦਾ ਹੈ ਅਤੇ ਇਕੱਲੇ ਰਾਧਾ ਸੁਵਾਮੀ ਡੇਰੇ ਦੀ ਉਹਨਾਂ ਤੋਂ ਵੀ ਜਿਆਦਾ ਹੈ ਰਾਧਾ ਸੁਵਾਮੀਆਂ ਦੀ ਕਾਨੂੰਨ ਚ ਕੋਈ ਖਾਸ ਪਹਿਚਾਣ ਨਹੀ ਹੈ ਅੱਜ ਕੱਲ ਨਾਨਕਸਰ , ਦਮਦਮੀ ਟਕਸਾਲ ਤੇ ਰਾੜਾ ਸੰਪਰਦਾਵਾਂ ਦੀਆਂ ਫਰੈਂਚੀਜ਼ ਵੀ ਬਹੁਤ ਖੁੱਲ ਗਈਆਂ ਹਨ
ਇਸ ਤੋਂ ਬਾਅਦ ਵੀ ਜੋ ਸਿੱਖੀ ਬਚ ਜਾਂਦੇ ਹਨ , ਉਹ ਮਿਸਨਰੀ ,ਅਖੰਡ ਕੀਰਤਨੀ, ਬਚਿਤਰ ਨਾਟਕ ਹਮਾਇਤੀ,ਤੇ ਬਚਿਤਰ ਨਾਟਕ ਵਿਰੋਧੀ ਜੱਥੇ ਚ ਵੰਡੇ ਗਏ ਹਨ ਇਸ ਗੱਲ ਵਿੱਚ ਕੋਈ ਸ਼ੱਕ ਨਹੀ ਕਿ ਅਖੰਡ ਕੀਰਤਨੀ ਜੱਥਾ ਤੇ ਮਿਸਨਰੀ ਪੂਰਾ ਜੋਰ ਲਗਾ ਰਹੇ ਹਨ , ਸਿੱਖੀ ਨੁੰ ਬਚਾਉਣ ਲਈ ਪਰ ਕੁਝ ਗੱਲਾ ਤੇ ਆਪਸੀ ਮਤਭੇਦ ਹੋਣ ਕਾਰਣ ਇਕ ਦੁਜੇ ਨੁੰ ਆਰ ਐਸ ਐਸ ਦੇ ਏਜੰਟ ਸਮਝਦੇ ਹਨ ਜਿਸਦਾ ਫਾਇਦਾ ਹਿੰਦੂ ਪੂਰੀ ਤਰਾਂ ਚੁੱਕ ਰਿਹਾ ਹੇ ਇਸ ਲਈ ਸਾਰੇ ਸਿੱਖ ਵੀਰਾ ਭੈਣਾ ਨੂੰ ਬੇਨਤੀ ਹੈ ਕਿ ਅਖੰਡ ਕੀਰਤਨੀ ਜਾਂ ਮਿਸ਼ਨਰੀ ਛੱਡ ਕੇ ਬੱਸ ਸਿੰਘ ਦਸਮੇਸ਼ ਦੇ ਕਹਾਈਏ ਜਾਗੋ ਸਿੰਘੋ ਜਾਗੋ ਕਿਤੇ ਸਿੱਖ ਵੀ ਦੁਨਿਆ ਦੀਆ ਕਿਤਾਬਾ ਦੀਆ ਕਹਾਣੀਆਂ ਬਣ ਕੇ ਨਾ ਰਹਿ ਜਾਣ ਸਾਰੇ ਪਰਚਾਰਕ ਸਿੰਘ ਇਹ ਤੱਥ ਕੌਮ ਦੇ ਸਾਹਮਣੇ ਜਰੂਰ ਰੱਖਣ
ਪਰਮ ਜੀਤ ਸਿੰਘ 


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.