"ਅਜੋਕਾ ਗੁਰਮਤਿ ਪ੍ਰਚਾਰ?" ਭਾਗ 22
"ਨਾਮਾ ਸੁਲਤਾਨੇ ਬਾਧਿਲਾ॥" ਲੇਖ ਬਾਰੇ
ਪ੍ਰੋ: ਸਾਹਿਬ ਸਿੰਘ ਜੀ ਨੇ ਗੁਰਬਾਣੀ ਵਿਆਕਰਣ ਅਤੇ ਗੁਰਬਾਣੀ ਅਰਥਾਂ ਦਾ ਟੀਕਾ ਲਿਖਕੇ ਪੰਥ ਦੀ ਮਹਾਨ ਸੇਵਾ ਕੀਤੀ ਹੈ।ਪਰ ਅਜੋਕੀ ਪਦਾਰਥਵਾਦੀ (ਨਾਸਤਿਕ) ਸੋਚ ਵਾਲੇ ਕੁਝ ਗੁਰਮਤਿ ਪ੍ਰਚਾਰਕਾਂ ਲਈ ਪ੍ਰੋ: ਸਾਹਿਬ ਦੀਆਂ ਵਿਆਖਿਆਵਾਂ, ਅੜਿੱਕਾ ਖੜਾ ਕਰ ਰਹੀਆਂ ਹਨ।ਕਾਰਣ ਇਹ ਹੈ ਕਿ ਇਹ ਲੋਕ ਉੱਪਰੋਂ ਉੱਪਰੋਂ ਰੱਬ ਦੀ ਹੋਂਦ ਦੀ ਗੱਲ ਕਰਦੇ ਹਨ ਪਰ ਅਸਲ ਵਿਚ ਰੱਬ ਦੀ ਹੋਂਦ ਤੋਂ ਇਨਕਾਰੀ ਹਨ।ਆਪਣੀਆਂ ਗੁਰਬਾਣੀ ਵਿਆਖਿਆਵਾਂ ਦੇ ਜਰੀਏ ਹੌਲੀ ਹੌਲੀ ਇਹ ਲੋਕ ਬਰੇਨ ਵਾਸ਼ ਕਰਕੇ ਆਮ ਸਿੱਖਾਂ ਦੇ ਜ਼ਹਨ ਵਿੱਚ ਵੀ ਆਪਣੀ ਨਾਸਤਿਕਤਾ ਵਾਲੀ ਸੋਚ ਵਾੜਨ ਦੀ ਕੋਸ਼ਿਸ਼ ਵਿੱਚ ਹਨ ਕਿ ਰੱਬ ਕੋਈ ਨਹੀਂ ਹੈ।ਸੰਸਾਰ ਤੇ ਜੋ ਕੁਝ ਵੀ ਹੋ ਰਿਹਾ ਹੈ ਸਭ ਕੁਦਰਤੀ ਨਿਯਮਾਂ ਅਧੀਨ ਹੋ ਰਿਹਾ ਹੈ।ਆਮ ਲੋਕਾਂ ਨੂੰ ਧੋਖੇ ਵਿੱਚ ਰੱਖਣ ਲਈ, ਕੁਦਰਤੀ ਨਿਯਮਾਂ ਨੂੰ ਹੀ ਇਨ੍ਹਾਂਨੇ 'ਰੱਬ' ਨਾਮ ਦੇ ਰੱਖਿਆ ਹੈ।ਕੁਦਰਤ ਨੂੰ ਹੀ ਇਹ ਲੋਕ ਸਭ ਕੁਝ ਮੰਨਦੇ ਹਨ।ਕੁਦਰਤ ਨੂੰ ਹੀ ਸਭ ਕੁਝ ਮੰਨਦੇ ਹਨ, ਕੁਦਰਤ ਬਨਾਣ ਵਾਲੀ ਹਸਤੀ ਪਰਮਾਤਮਾ ਨੂੰ ਇਹ ਲੋਕ ਨਹੀਂ ਮੰਨਦੇ।
"ਆਪਹਿ ਸੂਖਮ ਆਪਹਿ ਅਸਥੂਲਾ॥" (250)
ਵਰਗੇ ਗੁਰਬਾਣੀ ਸੰਕਲਪਾਂ ਵਿੱਚ ਪ੍ਰਭੂ ਦੀ ਸੂਖਮ ਰੂਪ ਹੋਂਦ ਨੂੰ ਨਹੀਂ ਮੰਨਦੇ।
"ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥"(723) ਅਤੇ
"ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥" (89)
ਵਰਗੇ ਗੁਰਬਾਣੀ ਸੰਕਲਪਾਂ ਨੂੰ ਨਹੀਂ ਮੰਨਦੇ।ਪਰ ਗੁਰਬਾਣੀ ਦੇ ਇਨ੍ਹਾਂ ਸੰਕਲਪਾਂ ਤੋਂ ਸਾਫ ਲਫਜ਼ਾਂ ਵਿੱਚ ਇਨਕਾਰੀ ਵੀ ਨਹੀਂ ਹੋ ਸਕਦੇ।ਗੁਰਬਾਣੀ ਦੇ ਜਿਹੜੇ ਸੰਕਲਪ ਇਨ੍ਹਾਂਨੂੰ ਸੈੱਟ ਨਹੀਂ ਬੈਠਦੇ ਉਨ੍ਹਾਂ ਦੇ ਅਰਥ ਆਪਣੇ ਮੁਤਾਬਕ ਘੜ ਕੇ ਪ੍ਰਚਾਰ ਰਹੇ ਹਨ।
ਪਰ ਪ੍ਰੋ: ਸਾਹਿਬ ਦੀ ਗੁਰਬਾਣੀ-ਵਿਆਕਰਣ ਖੋਜ ਇਨ੍ਹਾਂ ਲੋਕਾਂ ਨੂੰ ਆਪਣੀ ਮਨ ਮਰਜੀ ਦੇ ਅਰਥ ਘੜਨ ਵਿੱਚ ਕਾਫੀ ਰੁਕਾਵਟ ਪੈਦਾ ਕਰ ਰਹੀ ਹੈ।ਇਸ ਲਈ ਇਨ੍ਹਾਂ ਲੋਕਾਂ ਨੇ ਪ੍ਰੋ: ਸਾਹਿਬ ਦੇ ਅਰਥਾਂ ਨੂੰ ਗ਼ਲਤ ਸਾਬਤ ਕਰਨ ਦਾ ਟੀਚਾ ਮਿਥ ਰੱਖਿਆ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਨਾਮਦੇਵ ਜੀ ਦਾ ਇੱਕ ਸ਼ਬਦ ਹੈ-
"ਸੁਲਤਾਨ ਪੂਛੈ ਸੁਨੁ ਬੇ ਨਾਮਾ॥...." (ਪ- 1165)
ਅਜੋਕੇ ਗੁਰਮਤਿ ਪ੍ਰਚਾਰਕਾਂ ਵਿੱਚੋਂ ਇਕ ਵਿਦਵਾਨ ਜੀ ਦੇ ਇਸ ਸ਼ਬਦ ਦੇ ਕੀਤੇ ਅਰਥ ਅਤੇ ਉਸ ਤੋਂ ਉਤਪੰਨ ਅਨੇਕਾਂ ਸਵਾਲ ਇੱਥੇ ਪਹਿਲਾਂ ਪੇਸ਼ ਕੀਤੇ ਗਏ ਸਨ।ਇਨ੍ਹਾਂ ਵਿਦਵਾਨਾਂ ਵਿੱਚੋਂ ਹੀ ਇਕ ਹੋਰ ਵਿਦਵਾਨ ਜੀ ਦੀ ਵਿਆਖਿਆ ਅਤੇ ਉਸ ਤੋਂ ਉਤਪੰਨ ਸਵਾਲ ਪੇਸ਼ ਹਨ:-
ਨਾਮਾ ਸੁਲਤਾਨੇ ਬਾਧਿਲਾ॥ਦੇਖਉ ਤੇਰਾ ਹਰਿ ਬੀਠੁਲਾ॥ਰਹਾਉ॥
ਵਿਦਵਾਨ ਜੀ- ਸੁਲਤਾਨ ਨੇ ਨਾਮਦੇਵ ਨੂੰ ਗ੍ਰਿਫਤਾਰ ਕਰ ਲਿਆ ਅਤੇ ਕਹਿਣ ਲੱਗਾ ਕਿ ਹੁਣ ਦੇਖਦੇ ਹਾਂ ਤੇਰੇ ਬੀਠਲ'ਚ ਕਿੰਨੀਂ ਕੁ ਤਾਕਤ ਹੈ।
ਸੁਲਤਾਨ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹਾਰੇ ਕਾਮਾ॥1॥
ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ॥2॥
ਵਿਦਵਾਨ ਜੀ- ਸੁਲਤਾਨ ਨੇ ਨਾਮਦੇਵ ਨੂੰ ਕਿਹਾ ਕਿ ਮੈਂ ਤੇਰੇ ਰਾਮ ਦੀ ਤਾਕਤ ਦੇਖਣਾ ਚਾਹੁੰਦਾ ਹਾਂ।ਤੂੰ ਬੀਠਲ ਬੀਠਲ ਗਾਉਂਦਾ ਫਿਰਦਾ ਏਂ ਤੇ ਲੋਕ ਵੀ ਤੈਨੂੰ ਪਹੁੰਚਿਆ ਹੋਇਆ ਭਗਤ ਸਮਝਦੇ ਹਨ ਅਗਰ ਤੇਰੇ ਵਿੱਚ ਕੋਈ ਤਾਕਤ ਹੈ ਤਾਂ ਬਿਸਮਿਲ ਗਊ ਨੂੰ ਜੀਉਂਦੀ ਕਰ ਕੇ ਕਰਾਮਾਤ ਦਿਖਾ।ਅਗਰ ਤੂੰ ਨਹੀਂ ਕਰ ਸਕਿਆ ਤਾਂ ਮੈਂ ਤੇਰੀ ਧੌਣ ਧੜ ਤੋਂ ਅਲੱਗ ਕਰ ਦੇਣੀ ਹੈ।
ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ॥3॥
ਮੇਰਾ ਕੀਆ ਕਛੂ ਨ ਹੋਇ॥ਕਰਿ ਹੈ ਰਾਮੁ ਹੋਇ ਹੈ ਸੋਇ॥4॥
ਵਿਦਵਾਨ ਜੀ- ਨਾਮਦੇਵ ਸੁਲਤਾਨ ਨੂੰ ਕਹਿੰਦੇ ਹਨ ਕਿ ਅਜਿਹਾ ਹੋਣਾ ਨਾ ਮੁਮਕਿਨ ਹੈ ਜੋ ਮਰ ਜਾਵੇ ਉਹ ਫਿਰ ਨਹੀਂ ਜੀਉਂਦਾ ਹੋ ਸਕਦਾ।ਵੈਸੇ ਵੀ ਮੈਂ ਕੌਣ ਹੁੰਦਾ ਹਾਂ ਕੁਝ ਕਰਨ ਵਾਲਾ ਇਹ ਤਾਂ **ਜੋ ਅਕਾਲ ਪੁਰਖ ਕਰਦਾ ਹੈ ਉਹ ਹੀ ਹੁੰਦਾ ਹੈ**।
ਵਿਚਾਰ- ਵਿਦਵਾਨ ਜੀ ਇਹ ਗੱਲ ਲਿਖ ਤਾਂ ਰਹੇ ਹਨ ਕਿ ਜੋ ਅਕਾਲ ਪੁਰਖ ਕਰਦਾ ਹੈ ਉਹ ਹੁੰਦਾ ਹੈ।ਅਰਥਾਤ ਜੇ ਪਰਮਾਤਮਾ ਚਾਹੇ ਤਾਂ ਉਹ ਮਰੀ ਗਊ ਜਿੰਦੀ ਕਰ ਸਕਦਾ ਹੈ।ਪਰ ਮੰਨਣ ਲਈ ਤਿਆਰ ਨਹੀਂ।ਹੁਣ ਇੱਥੇ ਸੋਚਣ ਵਾਲੀ ਗੱਲ ਹੈ ਕਿ ਜੇ ਨਾਮਦੇਵ ਜੀ ਇਹ ਕਹਿ ਦਿੰਦੇ ਕਿ ਕੁਦਰਤ ਦੇ ਨਿਯਮਾਂ ਨੂੰ ਤੋੜ ਕੇ ਅਕਾਲ ਪੁਰਖ ਵੀ ਇਹ ਕੰਮ ਨਹੀਂ ਕਰ ਸਕਦਾ, ਤਾਂ ਗੱਲ ਹੋਰ ਅੱਗੇ ਵਧਣੀ ਹੀ ਨਹੀਂ।ਸੁਲਤਾਨ ਵੱਲੋਂ ਇਹ ਕਹਿਣ ਦਾ ਕੋਈ ਮਤਲਬ ਹੀ ਨਹੀਂ ਸੀ ਬਣਨਾ ਕਿ ਆਪਣੇ ਰਾਮ ਨੂੰ ਕਹਿ, ਉਹ ਮਰੀ ਗਊ ਜਿੰਦੀ ਕਰ ਦੇਵੇ।ਅਤੇ ਮਰੀ ਗਊ ਨੂੰ ਜਿੰਦੀ ਕਰਨ ਲਈ ਸੱਤ ਘੜੀਆਂ (ਜਿਸ ਦਾ ਕਿ ਅੱਗੇ ਸ਼ਬਦ ਵਿੱਚ ਜ਼ਿਕਰ ਹੈ) ਦਾ ਸਮਾਂ ਦੇਣ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ।ਫੇਰ ਤਾਂ ਸੁਲਤਾਨ ਦਾ ਜੋ ਫੈਸਲਾ ਹੁੰਦਾ ਉਹ ਉਸੇ ਵਕਤ ਹੀ ਹੋ ਜਾਣਾ ਸੀ।ਪਰ ਜਦੋਂ ਨਾਮਦੇਵ ਕਹਿ ਰਿਹਾ ਹੈ ਕਿ ਅਕਾਲ ਪੁਰਖ ਚਾਹੇ ਤਾਂ ਉਹ ਇਹ ਵੀ ਕਰ ਸਕਦਾ ਹੈ, ਤਾਂ ਹੀ ਗੱਲ ਅਗੇ ਵਧੀ ਕਿ ਠੀਕ ਹੈ ਆਪਣੇ ਰਾਮ ਨੂੰ ਕਹਿ ਕਿ ਉਹ ਮਰੀ ਗਊ ਜਿੰਦੀ ਕਰ ਦੇਵੇ।ਪਰ ਇਹ ਅਜੋਕੇ ਵਿਦਵਾਨ ਇਹ ਗੱਲ ਮੰਨਣ ਤੋਂ ਆਕੀ ਹਨ ਕਿ ਪਰਮਾਤਮਾ ਚਾਹੇ ਤਾਂ ਮਰੀ ਗਊ ਜਿੰਦੀ ਕਰ ਸਕਦਾ ਹੈ।ਇਨ੍ਹਾਂ ਦਾ ਤਰਕ ਇਹ ਹੈ ਕਿ ਕੁਦਰਤ ਦੇ ਬੱਝੇ ਨਿਯਮਾਂ ਦੇ ਖਿਲਾਫ ਪਰਮਾਤਮਾ ਵੀ ਕੁਝ ਨਹੀਂ ਕਰ ਸਕਦਾ।ਪਰ ਸੋਚਣ ਵਾਲੀ ਗੱਲ ਹੈ ਕਿ ਜੇ ਪਰਮਾਤਮਾ ਵੀ ਇਹ ਨਹੀਂ ਕਰ ਸਕਦਾ ਤਾਂ ਫੇਰ ਪਰਮਾਤਮਾ ਕਰ ਕੀ ਸਕਦਾ ਹੈ? ਫੇਰ ਤਾਂ ਇਸ ਗੱਲ ਦਾ ਵੀ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਜੋ ਅਕਾਲ ਪੁਰਖ ਕਰਦਾ ਹੈ ਉਹ ਹੀ ਹੁੰਦਾ ਹੈ?ਫੇਰ ਤਾਂ ਇਹ ਸਾਫ ਸਾਫ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ ਵਾਲੀ ਗੱਲ ਹੈ।ਅਤੇ ਇਸ ਗੱਲ ਤੋਂ ਇਨਕਾਰੀ ਹੋਣ ਵਾਲੀ ਗੱਲ ਹੈ ਕਿ
"ਕਰਿ ਹੈ ਰਾਮੁ ਹੋਇ ਹੈ ਸੋਇ॥"
ਬਾਦਿਸਾਹ ਚੜ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ॥5॥
ਵਿਦਵਾਨ ਜੀ- ਸੁਲਤਾਨ ਗੁੱਸੇ'ਚ ਲਾਲ ਪੀਲਾ ਹੋ ਗਿਆ । ਹੰਕਾਰ ਨਾਲ ਆਫਰੇ ਹੋਏ ਹਾਥੀ ਦੀ ਤਰ੍ਹਾਂ **ਚੰਗਾੜਨ ਲੱਗ ਪਿਆ**।ਜਿਸ ਤਰ੍ਹਾਂ ਭੜਕਿਆ ਹੋਇਆ ਮਸਤ ਹਾਥੀ ਸੁੰਡ ਚੁੱਕੀ ਫਿਰਦਾ ਹੈ ਉਸੇ ਤਰ੍ਹਾਂ ਸੁਲਤਾਨ ਹੰਕਾਰ ਦੇ ਨਸ਼ੇ'ਚ ਧੁਤ ਨਾਮਦੇਵ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ।
ਰੁਦਨ ਕਰੈ ਨਾਮੇ ਕੀ ਮਾਈ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ॥6॥
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ । ਪਿੰਡੁ ਪੜੈ ਤਉ ਹਰਿ ਗੁਨ ਗਾਇ॥7॥
ਵਿਦਵਾਨ ਜੀ- ਹੁਣ ਤੱਕ ਨਾਮਦੇਵ ਦੀ ਗ੍ਰਿਫਤਾਰੀ ਦੀ ਖਬਰ ਜੰਗਲ ਦੀ ਅੱਗ ਵਾਂਙਰ ਫੈਲ ਗਈ ਸੀ।ਅਤੇ ਲੋਕ ਇਕੱਠੇ ਹੋਣ ਲੱਗ ਪਏ ਸਨ।ਨਾਮਦੇਵ ਦੀ ਮਾਂ ਨੇ ਉਸ ਨੂੰ ਮੁਸਲਮਾਨ ਬਣਨ ਦੀ ਸਲਾਹ ਦਿੱਤੀ । ਨਾਮਦੇਵ ਨੇ ਮਾਂ ਨੂੰ ਕਿਹਾ ਕਿ ਤੇਰੀ ਇਸ ਗੱਲ ਤੋਂ ਤਾਂ ਲੱਗਦਾ ਹੈ, ਤੂੰ ਮੇਰੀ ਮਾਂ ਹੀ ਨਹੀਂ ਏਂ । ਮੇਰੇ ਉੱਤੇ ਜਿੰਨਾ ਵੀ ਜ਼ੁਲਮ ਹੁੰਦਾ ਰਹੇ ਫਿਰ ਵੀ ਮੈਂ ਸੱਚ ਤੋਂ ਨਹੀਂ ਥਿੜਕਾਂਗਾ ਅਤੇ ਰੱਬ ਦੇ ਗੁਣ ਗਾਉਂਦਾ ਰਹਾਂਗਾ...ਇੱਕ ਗੱਲ ਧਿਆਨ ਮੰਗਦੀ ਹੈ ਕਿ ਨਾਮਦੇਵ ਦੇ ਮਾਤਾ ਜੀ ਇਸ ਵਕਤ ਕਾਫੀ ਬਿਰਧ ਅਵਸਥਾ ਵਿੱਚ ਹੋਣਗੇ।ਅਗਰ ਉਹ ਵੀ ਆ ਪਹੁੰਚੇ ਸਨ ਤਾਂ ਬਾਕੀ ਲੋਕ ਤਾਂ ਬਹੁਤ ਜਿਆਦਾ ਗਿਣਤੀ ਵਿੱਚ ਪਹੁੰਚ ਚੁੱਕੇ ਹੋਣਗੇ।
ਵਿਚਾਰ- ਆਪਣੀ ਬਣੀ ਸੋਚ ਮੁਤਾਬਕ ਅਰਥ ਘੜਨ ਲਈ ਵਿਦਵਾਨ ਜੀ ਨੂੰ ਕਹਾਣੀ ਵਿੱਚ ਅੱਗੇ ਚੱਲਕੇ ਤਾਕਤ ਦਾ ਰੋਹਬ ਦਿਖਾਕੇ ਸੁਲਤਾਨ ਨੂੰ ਝੁਕਾਉਣ ਲਈ ਨਾਮਦੇਵ ਦੇ ਸਮਰਥਕਾਂ ਦੀ ਭੀੜ ਦੀ ਜਰੂਰਤ ਪੈਣੀ ਹੈ ਇਸ ਲਈ ਇੱਥੇ ਆਪਣੇ ਆਪ ਹੀ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲਾਕੇ ਲੋਕਾਂ ਦੀ ਭੀੜ ਇੱਕਠੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।ਜਦਕਿ ਸ਼ਬਦ ਵਿੱਚ ਐਸਾ ਕੁਝ ਵੀ ਦਰਜ ਨਹੀਂ ਹੈ।
ਵਿਦਵਾਨ ਜੀ ਨੇ ਕਿਵੇਂ ਅੰਦਾਜਾ ਲਗਾ ਲਿਆ ਕਿ ਨਾਮਦੇਵ ਦੇ ਮਾਤਾ ਜੀ ਏਨੇ ਬਿਰਧ ਹੋ ਗਏ ਹੋਣਗੇ ਕਿ ਬੜੀ ਮੁਸ਼ਕਿਲ ਨਾਲ ਮੌਕੇ ਤੇ ਪਹੁੰਚੇ ਹੋਣਗੇ? ਜੇ ਮੁਸ਼ਕਿਲ ਹੋਵੇ ਵੀ ਤਾਂ ਉਨ੍ਹਾਂ ਨੇ ਕਿਹੜੇ ਪੈਂਡੇ ਝਾਗ ਕੇ ਉੱਥੇ ਪਹੁੰਚਣਾ ਸੀ, ਉਸੇ ਇਲਾਕੇ ਵਿੱਚ ਆਸ ਪਾਸ ਤੋਂ ਹੀ ਤਾਂ ਆਉਣਾ ਹੋਵੇਗਾ । ਅਤੇ ਤੀਸਰੀ ਗੱਲ, ਹੋਰ ਲੋਕਾਂ ਨੂੰ ਨਾਮਦੇਵ ਦੀ ਮਾਤਾ ਦੇ ਬਰਾਬਰ ਕਿਵੇਂ ਤੁੱਲਣਾ ਕੀਤੀ ਜਾ ਸਕਦੀ ਹੈ?
ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥8॥
ਕਾਜੀ ਮੁਲਾਂ ਕਰਹਿ ਸਲਾਮੁ॥ਇਨਿ ਹਿੰਦੂ ਮੇਰਾ ਮਲਿਆ ਮਾਨੁ॥9॥
ਵਿਦਵਾਨ ਜੀ- ਨਾਮਦੇਵ ਦਾ ਆਪਣੀ ਮਾਤਾ ਨੂੰ ਦਿੱਤਾ ਜਵਾਬ ਸੁਣਕੇ ਸੁਲਤਾਨ ਦਾ ਪਾਰਾ ਹੋਰ ਚੜ੍ਹ ਗਿਆ । ਉਹ ਹੰਕਾਰ ਵਿੱਚ ਇੰਨਾ ਮਦਹੋਸ਼ ਹੋ ਗਿਆ ਕਿ ਉਹ ਹਾਥੀਆਂ ਦੇ ਸੁਲਤਾਨ ਦੀ ਤਰ੍ਹਾਂ ਗਰਜਣ ਲੱਗ ਪਿਆ।
ਵਿਚਾਰ- ਕਿੱਥੇ ਲਿਖਿਆ ਹੈ ਕਿ ਬਾਦਸ਼ਾਹ ਆਪ ਗਜਿੰਦ ਦੀ ਤਰ੍ਹਾਂ ਗਰਜਣ ਲੱਗ ਪਿਆ? ਤੁਕ ਵਿੱਚ ਤਾਂ ਗਜਿੰਦ ਦੁਆਰਾ *ਸੁੰਡ ਦੀ ਚੋਟ ਕਰਨ* ਦਾ ਜ਼ਿਕਰ ਹੈ, ਇਹ ਨਹੀਂ ਲਿਖਿਆ ਕਿ ਬਾਦਸ਼ਾਹ ਆਪ ਗਜਿੰਦ ਦੀ ਤਰ੍ਹਾਂ ਗਰਜਣ ਲੱਗ ਪਿਆ । ਸੁਲਤਾਨ ਨੇ ਗਜਿੰਦ ਦੀ ਤਰ੍ਹਾਂ ਗਰਜ ਕੇ ਕੁਝ ਲਫਜ਼ ਤਾਂ ਉਚਾਰੇ ਹੋਣਗੇ, ਉਹ ਲਫਜ, ਸ਼ਬਦ ਵਿੱਚ ਕਿਧਰੇ ਨਜ਼ਰ ਕਿਉਂ ਨਹੀਂ ਆ ਰਹੇ?
ਵਿਦਵਾਨ ਜੀ- ਪਰ ਇਸ ਸਭ ਦਾ ਨਾਮਦੇਵ ਤੇ ਕੋਈ ਅਸਰ ਨਾ ਹੋਇਆ । ਅਤੇ ਉਹ ਨਿਡਰ ਨਿਰਭੈ ਸੱਚ ਤੇ ਖੜ੍ਹਾ ਰਿਹਾ । ਕਿਉਂਕਿ ਉਸਨੇ ਓਟ ਵੀ ਤਾਂ ਉਸ ਸੱਚੇ ਦੀ ਲੈ ਰੱਖੀ ਸੀ । ਨਾਮਦੇਵ ਦੀ ਨਿਡਰਤਾ ਦੇਖ ਸੁਲਤਾਨ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ । ਕਾਜੀ ਮੁੱਲਾਂ ਉਸ ਦੀ ਇਕ ਘੁਰਕੀ ਤੋਂ ਡਰਦੇ ਉਸਨੂੰ ਸਲਾਮਾਂ ਕਰਦੇ ਫਿਰਦੇ ਸਨ ਪਰ ਨਾਮਦੇਵ ਉਸ ਅਗੇ ਬੋਲਣ ਦੀ ਜੁਰੱਤ ਦਿਖਾ ਰਿਹਾ ਸੀ।
ਸਵਾਲ- ਉਸ ਸੱਚੇ ਦੀ ਓਟ ਲੈਣ ਤੋਂ ਕੀ ਭਾਵ ਲਿਆ ਜਾਵੇ? ਜੇ ਉਹ ਸੱਚਾ ਕੁਦਰਤ ਦੇ ਨਿਯਮਾਂ ਦੇ ਖਿਲਾਫ ਕੁਝ ਨਹੀਂ ਕਰ ਸਕਦਾ ਤਾਂ, ਇੱਥੇ ਉਸਨੇ ਨਾਮਦੇਵ ਦੀ ਕੀ ਮਦਦ ਕਰਨੀ ਸੀ? ਕੁਦਰਤੀ ਨਿਯਮਾਂ ਅਨੁਸਾਰ ਜੋ ਹੋਣਾ ਹੈ ਉਹ ਤਾਂ ਉਸੇ ਤਰ੍ਹਾਂ ਹੀ ਹੋਣਾ ਹੈ, ਫੇਰ ਓਟ ਲੈਣ ਜਾਂ ਨਾ ਲੈਣ ਨਾਲ ਕੀ ਫਰਕ ਪੈਂਦਾ ਹੈ?
ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰਭਰਿ ਸੋਨਾ ਲੇਹੁ ॥10॥
ਮਾਲੁ ਲੇਹੁ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ॥11॥
ਜਦੋਂ ਗੱਲ ਵਧਦੀ ਦਿਸੀ ਤਾਂ ਨਾਮਦੇਵ ਦੇ ਸ਼ਰਧਾਲੂਆਂ ਨੇ ਸੁਲਤਾਨ ਨੂੰ ਬੇਨਤੀ ਕੀਤੀ ਕਿ ਉਹ ਨਾਮਦੇਵ ਨੂੰ ਛੱਡਣ ਬਦਲੇ ਉਹਨਾਂ ਤੋਂ ਉਹਦੇ ਭਾਰ ਬਰਾਬਰ ਸੋਨਾ ਲੈ ਲਵੇ।ਪਰ ਸੁਲਤਾਨ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ।ਕਿਉਂਕਿ ਇਹ ਗੱਲ ਉਸਦੇ ਧਰਮ ਅਨੁਸਾਰ ਗ਼ਲਤ ਹੈ।ਇਸ ਤਰ੍ਹਾਂ ਕਰਨ ਨਾਲ ਤਾਂ ਉਹ ਨਰਕ ਵਿੱਚ ਜਾਵੇਗਾ।ਉਹ ਆਪਣਾ ਦੀਨ ਤਿਆਗਕੇ ਦੌਲਤ ਨਹੀਂ ਇਕੱਠੀ ਕਰ ਸਕਦਾ।
ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥12॥
ਗੰਗ ਜਮੁਨ ਜਉ ਉਲਟੀ ਬਹੈ॥ ਤਉ ਨਾਮਾ ਹਰਿ ਕਰਤਾ ਰਹੈ॥13॥
ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ॥14॥
ਵਿਦਵਾਨ ਜੀ- ਸੁਲਤਾਨ ਵੱਲੋਂ ਜਾਂ ਉਸਦੇ ਕਿਸੇ ਅਹਿਲਕਾਰ ਵੱਲੋਂ ਨਾਮਦੇਵ ਨੂੰ ਮਿਹਣਾ ਮਾਰਿਆ ਗਿਆ ਕਿ ਸੱਤ ਘੜੀਆਂ ਬੀਤ ਚੁੱਕੀਆਂ ਹਨ ਪਰ ਹਾਲੇ ਤੱਕ ਤੇਰਾ "ਤ੍ਰਿਭਵਣ ਧਣੀ" ਨਹੀਂ ਬਹੁੜਿਆ।
ਵਿਚਾਰ- ਮਿਹਣਾ ਮਾਰਨ ਦਾ ਮਤਲਬ ਤਾਂ ਇਹ ਬਣਦਾ ਹੈ ਕਿ ਨਾਮਦੇਵ ਦਾ ਮਜਾਕ ਉਡਾਇਆ ਜਾ ਰਿਹਾ ਹੈ ਕਿ ਕਿੱਥੇ ਹੈ ਤੇਰਾ ਤ੍ਰਿਭਵਣ ਧਨੀ । ਤੈਨੂੰ ਬਚਾਣ ਲਈ ਹਾਲੇ ਤੱਕ ਬਹੁੜਿਆ ਕਿਉਂ ਨਹੀਂ? ਜਦਕਿ ਸੁਲਤਾਨ ਨੂੰ ਏਨਾ ਗੁੱਸਾ ਚੜ੍ਹਿਆ ਹੋਇਆ ਹੈ ਕਿ ਉਹ ਹਾਥੀਆਂ ਦੇ ਸੁਲਤਾਨ ਦੀ ਤਰ੍ਹਾਂ ਗਰਜ ਰਿਹਾ ਹੈ।ਐਸੇ ਵਿੱਚ ਸੁਲਤਾਨ ਜਾਂ ਉਸਦੇ ਅਹਿਲਕਾਰ ਨਾਮਦੇਵ ਨੂੰ ਮਿਹਣਾ ਨਹੀਂ ਮਾਰ ਸਕਦੇ, ਬਲਕਿ ਨਾਮਦੇਵ ਦਾ ਸਿਰ ਧੜ ਤੋਂ ਵੱਖ ਕੀਤਾ ਜਾ ਸਕਦਾ ਹੈ।
ਵਿਦਵਾਨ ਜੀ- ਇੱਥੇ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਕਿ ਨਾਮਦੇਵ ਦੀ ਮਦਦ ਲਈ ਕੋਈ ਵਿਸ਼ਨੂੰ ਭਗਵਾਨ ਨਹੀਂ ਬਲਕਿ ਤ੍ਰਿਭਵਨ ਧਣੀ ਦੇ ਆਉਣ ਦੀ ਗੱਲ ਹੋ ਰਹੀ ਹੈ।
ਵਿਚਾਰ- ਕੀ ਗੁਰਮਤਿ ਅਨੁਸਾਰ ਵਿਸ਼ਨੂੰ ਅਤੇ ਤ੍ਰਿਭਵਣ ਧਣੀ ਵੱਖਰੇ ਹਨ? ਪਾਠਕ ਧਿਆਨ ਦੇਣ ਗੁਰਮਤਿ ਅਨੁਸਾਰ ਵਿਸ਼ਨੂੰ/ ਬਿਸਨ ਕੌਣ ਹੈ-
"ਵਵਾ ਬਾਰ ਬਾਰ 'ਬਿਸਨ' ਸਮ੍ਹਾਰਿ॥" ਪ-342) ਕਬੀਰ
"ਮਨੁ ਤਨੁ ਅਰਪੈ 'ਬਿਸਨ' ਪਰੀਤਿ॥" (ਪ-274) ਸੁਖਮਨੀ
"ਬਿਸਨ' ਸੰਮ੍ਹਾਰਿ ਨ ਆਵੈ ਹਾਰਿ॥" (ਪ-342) ਕਬੀਰ
"ਮੇਰੀ ਜਿਹਬਾ 'ਬਿਸਨੁ' ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ॥" (482) ਕਬੀਰ
ਜੇ ਗੁਰਬਾਣੀ ਅੰਦਰ ਤ੍ਰਿਭਵਣ ਧਣੀ ਅਕਾਲ ਪੁਰਖ ਨੂੰ ਕਿਹਾ ਗਿਆ ਹੈ ਤਾਂ ਅਕਾਲ ਪੁਰਖ ਲਈ ਬਿਸਨ (ਵਿਸ਼ਨੂੰ) ਲਫਜ ਵੀ ਵਰਤਿਆ ਗਿਆ ਹੈ।
ਪਾਖੰਤਣ ਬਾਜ ਬਜਾਇਲਾ॥ਗਰੁੜ ਚੜ੍ਹੇ ਗੋਬਿੰਦ ਆਇਲਾ॥15॥
ਵਿਦਵਾਨ ਜੀ- ਅਸੀਂ ਦੇਖ ਆਏ ਹਾਂ ਕਿ ਇਸ ਤੁਕ ਤੋਂ ਪਹਿਲੀ ਤੁਕ ਵਿੱਚ ਨਾਮਦੇਵ ਦੇ ਰੱਬ ਨੂੰ ਤ੍ਰਿਭਵਣ ਧਣੀ ਕਿਹਾ ਗਿਆ ਏ ਅਤੇ ਨਾਮਦੇਵ ਆਪਣੀ ਬਾਣੀ ਵਿੱਚ ਵਿਸ਼ਨੂੰ ਸਮੇਤ ਸਾਰੇ ਦੇਵਤਿਆਂ ਨੂੰ ਆਪਣੇ ਰੱਬ (ਤ੍ਰਿਭਵਣ ਧਣੀ) ਦੇ ਦਰ ਤੇ ਢਾਡੀ ਕਹਿੰਦਾ ਹੈ । ਸੋ ਇੱਥੇ ਸਵਾਲ ਤ੍ਰਿਭਵਣ ਧਣੀ ਦੇ ਆਉਣ ਦਾ ਹੈ ਨਾ ਕਿ ਵਿਸ਼ਨੂੰ ਦੇ ਪ੍ਰਗਟ ਹੋਣ ਦਾ।
ਨਾਮਦੇਵ ਨੇ ਇੱਥੇ ਲਫਜ਼ ਗੋਪਾਲ ਜਾਂ ਗੋਬਿੰਦ ਵਰਤਿਆ ਹੈ । ਇਹ ਲਫਜ਼ ਅਕਸਰ ਕ੍ਰਿਸ਼ਨ ਲਈ ਵਰਤੇ ਜਾਂਦੇ ਹਨ ਨਾ ਕਿ ਵਿਸ਼ਨੂੰ ਲਈ।
ਵਿਚਾਰ- ਜਾਣੀ ਕਿ ਵਿਦਵਾਨ ਜੀ ਅਕਾਲ ਪੁਰਖ ਨੂੰ 'ਕ੍ਰਿਸ਼ਨ' ਦੇ ਰੂਪ ਵਿੱਚ ਸਵਿਕਾਰਦੇ ਹਨ । ਜਦਕਿ ਗੁਰਮਤਿ ਅਨੁਸਾਰ ਵਿਸ਼ਨੂੰ, ਗੋਪਾਲ, ਗੋਬਿੰਦ, ਕ੍ਰਿਸ਼ਨ ਜਾਂ ਤ੍ਰਿਭਵਣ ਧਣੀ ਵਿੱਚ ਕੋਈ ਫਰਕ ਨਹੀਂ । ਹਿੰਦੂ ਫਲੌਸਫੀ ਵਿੱਚ ਦੇਵਤਿਆਂ ਲਈ ਵਰਤੇ ਗਏ "ਸਾਰੇ ਦੇ ਸਾਰੇ ਨਾਵਾਂ ਨੂੰ" ਗੁਰਮਤਿ ਵਿੱਚ ਸਵਿਕਾਰ ਕੀਤਾ ਗਿਆ ਹੈ ਪਰ ਦੇਵਤਿਆਂ ਦੇ ਰੂਪ ਵਿੱਚ ਨਹੀਂ; ਨਿਰੰਕਾਰ, ਅਕਾਲ ਪੁਰਖ, ਕਰਤਾਰ ਦੇ ਰੂਪ ਵਿੱਚ।ਅਤੇ ਗੁਰਮਤਿ ਅਨੁਸਾਰ ਅਕਾਲ ਪੁਰਖ ਲਈ ਵਰਤਿਆ ਗਿਆ ਕੋਈ ਵੀ ਨਾਮ ਚਾਹੇ ਉਹ ਵਿਸ਼ਨੂੰ ਹੋਵੇ ਜਾਂ ਕ੍ਰਿਸ਼ਨ ਜਾਂ ਤ੍ਰਿਭਵਣ ਧਣੀ, ਕੋਈ ਵੀ ਕਿਸੇ ਦੂਸਰੇ ਨਾਮ ਨਾਲੋਂ ਘੱਟ ਜਾਂ ਵੱਧ ਅਹਿਮੀਅਤ ਨਹੀਂ ਰੱਖਦਾ, ਸਭ ਦੀ ਅਹਿਮੀਅਤ ਬਰਾਬਰ ਹੈ ।
ਵਿਦਵਾਨ ਜੀ- "ਪ੍ਰੋ: ਸਾਹਿਬ ਸਿੰਘ ਅਨੁਸਾਰ "ਆਇਲਾ" ਸ਼ਬਦ ਮਰਾਠੀ ਭਾਸ਼ਾ ਦੀ ਵਿਆਕਰਣ ਅਨੁਸਾਰ ਸ਼ਬਦ "ਆ" ਦਾ ਭੂਤਕਾਲ ਹੈ । ਇਸ ਦਾ ਮਤਲਬ ਇਹ ਹੋਇਆ ਕੇ ਜਦੋਂ ਨਾਮਦੇਵ ਜੀ ਕਹਿੰਦੇ ਹਨ ਕਿ "ਗਰੁੜ ਚੜ੍ਹੇ ਗੋਬਿੰਦ ਆਇਲਾ" ਤਾਂ ਉਹ ਇਹ ਨਹੀਂ ਕਹਿ ਰਹੇ ਹਨ ਕਿ ਅਕਾਲ ਪੁਰਖ ਉਸ ਵੇਲੇ ਬਹੁੜਿਆ ਪਰ ਇਹ ਕਹਿ ਰਹੇ ਹਨ ਕਿ ਉਹ ਤਾਂ ਪਹਿਲਾਂ ਹੀ *ਆ ਚੁੱਕਾ ਹੈ* । ਅਗਰ ਅਕਾਲ ਪੁਰਖ ਜਾਂ ਤ੍ਰਿਭਵਣ ਧਣੀ ਪਹਿਲਾਂ ਤੋਂ ਹੀ ਮੌਜੂਦ ਸਨ/ਹਨ ਤਾਂ ਵਿਸ਼ਨੂੰ ਦੇ ਗਰੁੜ ਦੀ ਸਵਾਰੀ ਕਰਦਿਆਂ ਆਉਣ ਦੀ ਜ
ਜਸਬੀਰ ਸਿੰਘ ਵਿਰਦੀ
"ਅਜੋਕਾ ਗੁਰਮਤਿ ਪ੍ਰਚਾਰ?" ਭਾਗ 22
Page Visitors: 2934