ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਗੁਰਬਾਣੀ ਕੀਰਤਨ ਪ੍ਰੋਗਰਾਮਾਂ ਲਈ , ਅਕਾਲੀ ਜਥਾ ਕਾਨਪੁਰ ਦੀ ਜੋਸ਼ ਭਰੀ ਮੀਟਿੰਗ ।
ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਗੁਰਬਾਣੀ ਕੀਰਤਨ ਪ੍ਰੋਗਰਾਮਾਂ ਲਈ , ਅਕਾਲੀ ਜਥਾ ਕਾਨਪੁਰ ਦੀ ਜੋਸ਼ ਭਰੀ ਮੀਟਿੰਗ ।
Page Visitors: 2582

ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਜੀ ਦੇ ਗੁਰਬਾਣੀ ਕੀਰਤਨ ਪ੍ਰੋਗਰਾਮਾਂ ਲਈ , ਅਕਾਲੀ ਜਥਾ ਕਾਨਪੁਰ ਦੀ ਜੋਸ਼ ਭਰੀ ਮੀਟਿੰਗ ।  
9
ਫਰਵਰੀ,  ਕਾਨਪੁਰ ਦੀ ਜਾਗਰੂਕ ਸਿੱਖ ਜੱਥੇਬੰਦੀ,  ਅਕਾਲੀ ਜੱਥਾ,ਕਾਨਪੁਰ (ਰਜਿ.)ਦੀ  ਮੀਟਿੰਗ, ਹਵੇਲੀ ਬੇੰਕੁਏਟ ਹਾਲ,ਕਾਨਪੁਰ  ਵਿਖੇ ਬੜੇ ਜੋਸ਼ ਖਰੋਸ਼ ਨਾਲ ਸੰਪੂਰਨ ਹੋਈਪਿਛਲੇ ਵਰ੍ਹਿਆਂ ਵਾਂਗ ਇਸ ਵਰ੍ਹੇ ਵੀ ਅਕਾਲ ਤਖਤ ਦੇ ਸਾਬਕਾ ਸੇਵਾਦਾਰ , ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ  ਦੇ  ਕਾਨਪੁਰ ਵਿੱਚ,  ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਮਾਂ ਦੀ ਸਫਲਤਾ ਬਾਰੇ,   ਸਾਰੇ ਵੀਰਾਂ ਨੇ ਅਪਣੇ ਅਪਣੇ ਵੀਚਾਰ ਸਾਂਝੇ ਕੀਤੇਯਾਦ ਰਹੇ ਕਿ  ਕਾਨਪੁਰ ਦੀ ਸਿੱਖ  ਸੰਗਤ ਵਿੱਚਕਈਂ ਦਹਾਕਿਆਂ ਤੋਂ,  ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ  ਇਕ ਵਿਸ਼ੇਸ਼ ਸਤਕਾਰ ਅਤੇ ਅਸਥਾਨ ਰਿਹਾ ਹੈਪਿਛਲੇ 5-6 ਵਰ੍ਹਿਆਂ ਤੋ ਅਕਾਲੀ ਜੱਥਾ ਕਾਨਪੁਰ, ਪ੍ਰੋਫੇਸਰ ਸਾਹਿਬ ਦਵਾਰਾ ਗੁਰਬਾਣੀ ਕੀਰਤਨ ਦੇ ਸਮਾਗਮ ਕਰਵਾਉਣ ਦੀ ਲਗਾਤਾਰ ਸੇਵਾ ਨਿਭਾ ਰਿਹਾ ਹੈ
ਇਸ ਮੀਟਿੰਗ ਵਿੱਚ 22 ਅਤੇ 23 ਫਰਵਰੀ 2014 ਨੂੰ ਕਾਨਪੁਰ ਵਿਖੇ  ਗੁਰਮਤਿ ਸਮਾਗਮ ਕਰਵਾਉਣ ਦਾ ਮਤਾ ਪਾਸ ਕੀਤਾ ਗਇਆ ਹਰ ਵਰ੍ਹੇ ਵਾਂਗ,  ਪੰਥ ਦੀ ਮਹਾਨ ਸ਼ਖਸ਼ਿਅਤ, ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ,  ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ  ਕਰਨਗੇ ਕੌਮ ਦੇ ਹੋਨਹਾਰ ਅਤੇ ਨਿਡਰ ਕਥਾਕਾਰ ਬਲਜੀਤ ਸਿੰਘ ਜੀ ਖਾਲਸਾ, ਦਿੱਲੀ ਵਾਲੇ ਵੀ ਇਸ ਸਮਾਗਮ ਵਿਚ  ਸੰਗਤਾਂ ਨਾਲਗੁਰਮਤਿ ਵਿਚਾਰਾਂ,  ਸਾਂਝੀਆਂ ਕਰਨਗੇ
ਅਕਾਲੀ ਜੱਥਾ ਦੀ ਇਸ ਮੀਟਿੰਗ ਵਿਚ ਅਕਾਲੀ ਜੱਥਾ, ਕਾਨਪੁਰ ਦੇ ਵੀਰ ਹੁਮਹੁਮਾਂ ਕੇ ਪੁਜੇ ਅਤੇ ਇਸ ਪ੍ਰੋਗ੍ਰਾਮ ਲਈ ਹਮੇਸ਼ਾਂ ਵਾਂਗ ਵੱਧ ਚੱੜ੍ਹ ਕੇ ਹਿੱਸਾ ਲੈਣ ਦੇ ਬਚਨ ਦੋਹਰਾਏਜੱਥੇ ਦੇ ਪ੍ਰਧਾਨ ਸ. ਹਰਚਰਨ ਸਿੰਘ, ਸ. ਹਰਪਾਲ ਸਿੰਘ ਗਾਂਧੀ ,ਇੰਦਰਜੀਤ ਸਿੰਘ, ਕਾਨਪੁਰ,   ਸ.ਮਨਮੀਤ ਸਿੰਘ ਸਵਾਲੱਖ,ਸ. ਰਮਿੰਦਰ ਸਿੰਘ ਸੋਨੂੰ ਰੇਖੀ,ਸ. ਕੰਵਲਪਾਲ ਸਿੰਘ,  ਸ. ਬਲਬੀਰ ਸਿੰਘ ਮੱਟੂ. ਸ ਦਲੀਪ ਸਿੰਘ ਅਤੇ ਹੋਰ ਵੀਰਾਂ ਨੇ ਅਪਣੇ ਅਪਣੇ ਸੁਝਾਅ ਇਸ ਪ੍ਰੋਗ੍ਰਾਮ ਨੂੰ ਕਾਮਯਾਬ ਬਨਾਉਣ ਲਈ ਦਿਤੇ, ਜਿਸਨੂੰ  ਸਾਰੇ ਹਾਜਿਰ ਵੀਰਾਂ ਨੇ ਸਰਵ ਸਹਮਤੀ ਨਾਲ ਪਰਵਾਨ ਕੀਤਾ।  ਗੁਰਮਤਿ ਸਮਾਗਮ  ਦਾ ਪੂਰਾ ਵੇਰਵਾ ਅਤੇ ਇਸ਼ਤਿਹਾਰ ਅਕਾਲੀ ਜੱਥੇ ਵਲੋਂ ਛੇਤੀ ਹੀ ਪਬਲਿਸ਼ ਕੀਤੇ ਜਾਂਣਗੇ
ਅਕਾਲੀ ਜੱਥਾ, ਕਾਨਪੁਰ (ਰਜਿ.)

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.