ਕੈਟੇਗਰੀ

ਤੁਹਾਡੀ ਰਾਇ



ਜਤਿੰਦਰ ਸਿੰਘ (ਰੁਦਰ ਪੁਰ , ਉਤਰਾਖੰਡ)
ਸਾਡੇ ਗੁਰਦਵਾਰੇ ?
ਸਾਡੇ ਗੁਰਦਵਾਰੇ ?
Page Visitors: 2844

  ਸਾਡੇ ਗੁਰਦਵਾਰੇ  ?
ਹਰ ਧਰਮ ਨੇ ਆਪਣੇ ਧਰਮ ਦਾ ਗਿਯਾਨ ਦੇਣ ਲਈ ਅਦਾਰੇ ਬਣਾਏ ਹਨ , ਏਸੇ ਤਰਹ ਸਿਖ ਪੰਥ ਵਿਚ ਗੁਰੂਦਵਾਰੇ ਹਨ ਜਿਥੋ ਓਹ ਧਰਮ ਦੀ ਵਿਦਯਾ ਲੇਂਦੇ ਹਨ , ਸਿਖ ਦਾ ਅਰਥ ਹੈ ਸਿਖਣਾ ਤੇ ਸਿਖ ਨੇ ਹਮੇਸ਼ਾ ਆਪਣੇ ਗੁਰੂ ਕੋਲੋ ਸਿਖਦੇ ਰੇਹਨਾ ਹੈ , ਸਿਖ ਦਾ ਗੁਰੂ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ , ਜੋ ਗੁਰੁਬਾਣੀ ਰੂਪ ਹੈ ! ਗੁਰੁਬਾਣੀ ਦਾ ਪ੍ਰਕਾਸ਼ ਜਿਸ  ਸਥਾਨ ਤੇ ਹੁੰਦਾ ਹੈ ਓਸ ਸਥਾਨ ਨੂ ਗੁਰੂਦਵਾਰੇ ਦੇ ਰੂਪ ਚ ਜਾਨੇਯਾ ਜਾਂਦਾ ਹੈ, ਗੁਰੂਦਵਾਰੇ ਦੇ ਅਰਥ ਹਨ ਗੁਰੂ ਦੁਵਾਰ ਜਿਸ ਦਾ ਮਤਲਬ ਹੈ ਗੁਰੂ ਤਕ ਪਹੁਚਣ ਦਾ ਮਾਰਗ , ਗੁਰੂ ਤਕ ਪਹੁਚਣ ਲਈ ਗੁਰੁਬਾਣੀ ਦੀ ਵਿਚਾਰ ਦੀ ਲੋੜ ਹੈ ਗੁਰੁਬਾਣੀ ਨੂ ਵਿਚਾਰ ਕੇ ਸਮਝ  ਕੇ ਆਪਣੇ ਜੀਵਨ ਚ ਅਪਨਾ ਕੇ ਗੁਰੂ ਤਕ ਪਹੁਚੇਯਾ ਜਾ ਸਕਦਾ ਹੈ , ਗੁਰੂਦਵਾਰੇ ਭਲਾਈ ਕੇਂਦਰ ਦੇ ਰੂਪ ਚ ਵੀ ਜਾਣੇ ਜਾਂਦੇ ਹਨ , ਮਨੁਖਤਾ ਦੀ ਭਲਾਈ ਕਰਨੀ ਹੀ ਸਿਖ ਦਾ ਮੁਢਲਾ ਕਰਮ ਹੈ ! ਏਹ ਸਿਖੇਯਾ ਸਿਖ ਨੂ ਗੁਰੂਦਵਾਰੇ ਤੋ ਹੀ ਮਿਲਦੀ ਹੈ , ਏਸ ਲਈ ਗੁਰੂਦਵਾਰੇ ਚ ਲੰਗਰ, ਪਾਣੀ , ਰੇਹਨ ਦਾ ਪ੍ਰਬੰਧ ਆਦਿ ਕੀਤਾ ਜਾਂਦਾ ਹੈ ,  ਜੇ ਅਸੀਂ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਹੋਰ ਵੀ ਬਹੁਤ ਕਮ ਨੇ ਜੋ ਗੁਰੂ ਸਾਹਿਬਾਨ ਦੇ ਸਮੇ ਕੀਤੇ ਜਾਂਦੇ ਸਨ ,
ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਸਮੇ ਵਿਚ ਧਰਮਸ਼ਾਲਾ ਬਣਵਾਈਆਂ ਜਿਥੇ ਸਿਖਾ ਨੂ ਗੁਰੁਬਾਣੀ ਦਾ ਗਯਾਨ ਦਿਤਾ ਜਾਂਦਾ ਨਾਲ ਹੀ ਮੁਸਾਫਿਰਾ ਦੇ ਰੇਹਨ ਦਾ ਪਰਬੰਦ ਕੀਤਾ ਜਾਂਦਾ ਸੀ , ਦੂਜੇ ਪਾਤਸ਼ਾਹ ਮਨੁਖਤਾ ਦੀ ਅਗ੍ਯਾਨਤਾ ਨੂ ਵੇਖਦੇ ਹੋਏ ਓਨਾ ਲਈ ਗੁਰੁਮੁਖੀ ਲਿਪੀ ਤਯਾਰ ਕਰਦੇ ਹਨ , ਜੇਡੇ ਸ਼ੁਦਰ ਕਿਸੇ ਵੀ ਧਾਰਮਕ ਸਥਾਨ ਤੇ ਸਿਖੇਯਾ ਪ੍ਰਾਪਤ ਨਈ ਕਰ ਸਕਦੇ ਸਨ ਓਹ ਹੁਣ ਏਸ ਲਿਪੀ ਰਾਹੀ ਅਸਾਨੀ ਨਾਲ ਸਿਖੇਯਾ ਲੈ ਸਕਦੇ ਸਨ,  ਏਹ ਗੁਰੂ ਸਾਹਿਬ ਦਾ ਬਹੁਤ ਕ੍ਰਾਂਤੀਕਾਰੀ ਕਦਮ ਸੀ , ਗੁਰੂ ਅਮਰਦਾਸ ਜੀ ਨੇ ਮਾਨੁਖ ਦੀ ਲੋੜ ਨੂ ਸਮਝਦੇ ਹੋਏ ਖੂਹ ਖੁਦਵਾਏ , ਜਿਥੇ ਬਿਨਾ ਜਾਤ ਪਾਤ ਦੇ ਹਰ ਵਰਨ ਤੇ ਧਰਮ ਦਾ ਮਾਨੁਖ ਪਾਣੀ ਵਰਤ ਸਕਦਾ ਸੀ ! ਏਸ ਤਰਹ ਗੁਰੂ ਸਾਹਿਬ ਜੀ ਨੇ ਮਨੁਖਤਾ ਚ ਜਾਤ ਪਾਤ ਨੂ ਖਤਮ ਕੀਤਾ , ਚੋਥੇ ਪਾਤਸ਼ਾਹ , ਧਨ ਗੁਰੂ ਰਾਮਦਾਸ ਪਿਤਾ ਨੇ ਪਾਣੀ ਦੀ ਲੋੜ ਨੂ ਵੇਖਦੇ ਹੋਏ ਸਰੋਵਰ ਬਨਵਾਏ , ਪਚਮ ਪਾਤਸ਼ਾਹ ਨੇ ਲਾਹੋਰ ਚ ਮਹਾਂਮਾਰੀ ਫੇਲਣ ਤੇ ਤਰਨ ਤਾਰਨ ਵੈਦ ਖਾਨਾ ਖੁਲਵਾਯਾ ਜਿਥੇ ਹੁਣ ੨੫ ਕਿਲਿਆਂ  ਚ ਸਰੋਵਰ ਹੈ  ਓਥੇ ਮਰੀਜਾ ਦਾ ਇਲਾਜ ਹੁੰਦਾ ਸੀ ,  ਓਸ ਵਕਤ ਗੁਰੂ ਸਾਹਿਬ ਨੇ ਅੰਮ੍ਰਿਤਸਰ ਆਓਨ ਵਾਲੀ ਸਾਰੀ ਮਾਯਾ ਤਰਨ ਤਾਰਨ ਭੇਜ ਦਿਤੀ , ਛੇਵੇ ਪਾਤਸ਼ਾਹ ਮਨੁਖਤਾ ਦੀ ਭਲਾਈ ਵਾਸਤੇ ਤਲਵਾਰ ਚੁਕਦੇ ਹਨ , ਨੋਵੇ ਪਾਤਸ਼ਾਹ ਮਨੁਖਤਾ ਲਈ ਦਿੱਲੀ ਚ ਸੀਸ ਕਟਵਾ ਲੇਂਦੇ ਨੇ  , ਦਸਮ ਪਾਤਸ਼ਾਹ ਮਨੁਖੀ ਹਕਾ ਵਾਸਤੇ ਸਰਬੰਸ ਵਾਰ ਦੇਂਦੇ ਹਨ !
ਜੇ ਅਜ ਅਸੀਂ ਗੁਰੂਦਵਾਰੇ ਦਾ ਪਰ੍ਬੰਦ੍ਕੀ  ਢਾਚਾ ਵੇਖੀਏ ਤਾਂ ਓਹ ਓਸ ਸਮੇ ਦੇ ਪਰਬੰਧ  ਤੋਂ ਕੋਹਾ ਦੂਰ ਹੈ , ਓਨਾ ਦਿਨਾ ਚ ਗੁਰੁਦ੍ਵਾਰਇਆ ਚ ਗੁਰੁਮਤ ਦਾ ਪਾਲਨ ਹੋਂਦਾ ਸੀ, ਅਜ ਅਸੀਂ ਗੁਰੂਦਵਾਰੇ ਤਾਂ ਪਕੇ ਕਰ ਤੇ ਪਰ ਸਾਡੇ ਸਿਖ ਕਚੇ ਰਹ ਗਏ ,  ਓਨਾ ਦਿਨਾ ਚ ਗੁਰੂਦਵਾਰੇ ਕਚੇ ਸਨ ਪਰ ਸਿਖ ਪਕੇ ਸਨ , ਕੀ ਸਾਨੂ ਗੁਰੁਦ੍ਵਾਰਇਆ ਚੋ ਗੁਰੁਮਤ ਦਾ ਗਿਯਾਨ ਮਿਲ ਰਿਹਾ ਏ ? ਅਜ ਸਾਡੇ ਕਈ ਪ੍ਰਚਾਰਕ ਸ਼ਰੇਆਮ ਮਨਮਤ ਦਾ ਪ੍ਰਚਾਰ ਕਰ ਰਹੇ ਹਨ ਪਰ ਸਾਡੇ ਪ੍ਰਬੰਧਕ ਵੀਰ ਚੁਪ ਹਨ ਯਾ ਤਾਂ ਓਨਾ ਦੀ ਜਮੀਰ ਸੁਤੀ ਹੋਈ ਏ ਯਾ ਫਿਰ ਓ ਅਗ੍ਯਾਨੀ ਹਨ ਜੋ ਵੀ ਕਾਰਨ ਹੋਵੇ ਪਰ ਘਾਣ ਸਿਖੀ ਦਾ ਹੋ ਰਿਹਾ ਹੈ  ! ਅਜ ਕਈ ਗੁਰੁਦ੍ਵਾਰਇਆ ਚ ਗੁਰੁਮਤ ਵੇਖਣ ਨੂ ਨਹੀੰ  ਮਿਲਦੀ ਅਜ ਅਸੀਂ ਗੁਰੁਦ੍ਵਾਰਇਆ ਚ ਬਿਪਰਵਾਦ ਵਾਗੂੰ ਕਰਮ ਕਾਂਡ ਕਰ ਰਹੇ ਹਾਂ , ਗੁਰੁਦ੍ਵਾਰਇਆ ਚ ਮਸਿਯਾ ਸੰਗਰਾਦ ਪੰਚਮੀ ਪੂਰਨਮਾਸ਼ੀ ਤੇ ਸ਼੍ਰਾਧ  ਮਨਾਏ ਜਾ ਰਹੇ ਹਨ ਜਿਸ ਦੀ ਜਗਾਹ ਗੁਰੁਮਤ ਚ ਨਈ ਹੈ , ਹਦ ਤਾਂ ਓਦੋ ਹੋ ਜਾਂਦੀ ਏ ਜਦੋ ਕੁਛ ਕੁ ਗੁਰੁਦ੍ਵਾਰੇਯਾ ਚ ਗੁਰੂ ਨਾਨਕ ਪਾਤਸ਼ਾਹ ਦੇ ਸ਼੍ਰਾਦ ਮਨਾਏ ਜਾਂਦੇ ਹਨ ,  ਕਦੀ ਤਾਂ ਇੰਜ ਲਗਦਾ ਏ ਜਿਵੇ ਗੁਰੂ ਸਾਹਿਬ ਨੂ ਸੀਦਾ ਚੈਲੇੰਜ ਕੀਤਾ ਜਾ ਰਿਹਾ ਹੋਵੇ ਕਿ ਗੁਰੂ ਨਾਨਕ ਪਾਤਸ਼ਾਹ ਤੂ ਤਾਂ ਦੁਨਿਯਾ ਨੂ ਏਹ ਕਹੰਦਾ ਰਿਹਾ ,
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀਦੇਇ
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ
1॥ (472)
ਪਰ ਅਸੀਂ ਤੇਰੀ ਹਿਕ ਤੇ ਬੇਹ ਕੇ ਤੇਰਾ ਸ਼੍ਰਾਦ ਮਾਨਾਵਾਗੇ ਜੇ ਰੋਕ ਸਕਦਾ ਹੈ ਤਾਂ ਰੋਕ ਲਾ ?   
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁਨਾਈ
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ
1
ਗੁਰੁਬਾਣੀ ਨੇ ਬੁਤ ਪੂਜਾ ਦਾ ਵਿਰੋਧ  ਕੀਤਾ ਏ ਪਰ ਅਜ ਗੁਰੁਦ੍ਵਾਰੇਯਾ ਚ ਹੀ ਗੁਰੂ ਸਾਹਿਬਾ ਦੀਆਂ  ਮਨੋ ਕਲਪਿਤ ਤਸਵੀਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਰ੍ਖਿਯਾਂ ਹੋਯਿਆ ਨੇ , ਹੋਰ ਤਾਂ ਹੋਰ ਕੁਛ ਅਖੋਤੀ ਸਾਧਾ  ਨੇ ਡੇਰੇਯਾ ਚ ਆਪਣੇ ਹੀ ਬੁਤ ਬਣਾ ਕੇ ਗੁਰੂ ਸਾਹਿਬ ਦੇ ਬਰਾਬਰ ਰਖ ਦਿਤੇ ਹਨ ! ਜਦੋ ਇਕ ਸਿਖ ਗੁਰੂ ਗ੍ਰੰਥ ਸਾਹਿਬ ਜੀ ਨੂ ਮਥਾ ਟੇਕਦਾ ਏ ਤਾਂ ਪਤਾ ਨਾਈ ਲਗਦਾ ਕਿ ਓ ਮਥਾ ਸ਼ਬਦ ਗੁਰੂ ਨੂ ਟੇਕ ਰਿਹਾ ਹੈ ਯਾ ਬੁਤ ਨੂ ? ਜਿਸ ਜਗਹ ਤੋਂ ਸਿਖ ਨੂ ਗੁਰੁਮਤ ਦਾ ਗਯਾਨ ਮਿਲਣਾ ਸੀ ਆਜ ਓਥੇ ਮਨਮਤ ਹੋ ਰਾਹੀ ਏ !
ਗੁਰੂ ਅੰਗਦ ਪਾਤਸ਼ਾਹ ਜੀ ਨੇ ਗੁਰੁਮੁਖੀ ਲਿਪੀ ਤਯਾਰ ਕੀਤੀ ਤੇ ਸਿਖ ਨੂ ਪੜਨੀ ਤੇ ਲਿਖਣੀ ਸਿਖਾਈ , ਸ਼ੁਦਰ ਵਿਦਯਾ ਪ੍ਰਾਪਤ ਨਈ ਸੀ ਕਰ ਸਕਦਾ , ਓ ਹੁਣ ਪੜ੍ ਤੇ ਲਿਖ ਸਕਦਾ ਸੀ , ਸਿਖ ਹੁਣ ਆਪ ਗੁਰੁਬਾਣੀ ਪੜਦਾ ਤੇ ਵਿਚਾਰਨ ਲਗਾ , ਜਿਸ ਨਾਲ ਸਿਖ ਗਯਾਨਵਾਨ ਹੋਯਾ ਓਸ ਨੂ ਗੁਰੁਮਤ ਤੇ ਮਨਮਤ ਦਾ ਗਯਾਨ ਮਿਲੇਯਾ , ਪਰ ਆਜ ਗੁਰੂਦਵਾਰੇ ਆਉਣ ਵਾਲੀ ਕਾਫੀ ਸੰਗਤ ਗੁਰੁਮੁਖੀ ਗਯਾਨ ਤੋਂ ਵਾਂਜੀ ਏ , ਜਿਸ ਕਾਰਨ ਓਨਾ ਨੂ ਗੁਰੁਮਤ ਤੇ ਮਨਮਤ ਦਾ ਪਤਾ ਨਈ  ਏ , ਪੰਜਾਬ ਤੋਂ ਬਾਹਰ ਸਟੇਟਾ ਜਿਥੇ ਸਕੂਲਾ ਚ ਪੰਜਾਬੀ ਨਈ ਪੜਾਈ ਜਾਂਦੀ ਜਿਵੇ ਹਰਿਆਣਾ , ਯੂ . ਪੀ. , ਉਤ੍ਤਰਾਖੰਡ , ਹਿਮਾਚਲ , ਬਿਹਾਰ, ਜਾ ਹੋਰ ਵੀ ਜਿਥੇ ਜਿਥੇ ਸਿਖ ਵਸਦੇ ਨੇ , ਓ ਗੁਰੁਮੁਖੀ ਲਿਪੀ ਤੋਂ ਜਾਣੁ ਨਈ ਹਨ ਓਨਾ ਜਗਾਹ ਦੇ ਗੁਰੂਦਵਾਰੇ ਦੇ  ਪ੍ਰਬੰਦਕਾ ਨੂ ਏਸ ਬਾਰੇ ਖਾਸ ਧਿਯਾਨ ਦੇਣਾ ਚਾਹੀਦਾ ਏ , ਪਿੰਡ ਪਿੰਡ ਜਾ ਕੇ ਗੁਰੁਮੁਖੀ ਲਿਪੀ ਸਿਖਾਨ ਦਾ ਪਰਬੰਧ  ਕਰਨਾ ਚਾਹਿਦਾ ਏ , ਜੇ ਉੜਾ  ਨਾ ਰਿਹਾ ਤਾਂ ਜੁੜਾ ਵੀ ਨਈ ਰੇਹਨਾ , ਏਸ ਵਾਸਤੇ ਗੁਰੂਦਵਾਰੇ ਚ ਆਉਣ ਵਾਲੀ ਮਾਯਾ ਵਰਤੀ ਜਾ ਸਕਦੀ ਏ , ਕਈ ਗੁਰੁਦ੍ਵਾਰੇਯਾ ਚ ਬਹੁਤ ਮਾਯਾ ਆਉਂਦੀ ਏ ਓ ਸਾਰੀ ਦੀ ਸਾਰੀ ਮਾਯਾ ਲੰਗਰਾ ਤੇ ਯਾ ਗੁਰੁਦ੍ਵਾਰੇਯਾ ਤੇ ਸੋਨਾ ਚੜਾਨ ਤੇ ਲਾ ਦਿਤੀ ਜਾਂਦੀ ਏ , ਜੇ ਅਸੀ ਏਸ ਮਾਯਾ ਦਾ ਕੁਛ ਹਿਸਾ ਗੁਰੁਮੁਖੀ ਸਿਖਾਨ ਤੇ ਲਾ ਦਯਿਏ ਤਾਂ ਓਸ ਇਲਾਕੇ ਦੀ ਸੰਗਤ ਗੁਰਮਤ ਦਾ ਗਯਾਨ ਖੁਦ ਬਾਣੀ ਪੜ੍ ਕੇ ਲੈ ਸਕਦੀ ਏ , ਕਮਾਲ ਦੀ ਗਲ ਤਾਂ ਏਹ ਹੈ ਕਿ ਸਿਖ ਦਾ ਗੁਰੂ ਸ਼ਬਦ ਹੈ ਤੇ ਸਿਖ ਨੂ ਅਜ ਸ਼ਬਦ ਪੜਨਾ ਨਈ ਆਉਂਦਾ ਤੇ ਹਦ ਤਾਂ ਓਦੋ ਮੁਕ ਜਾਂਦੀ ਏ ਜਦੋ ਪ੍ਰਬੰਦਕ ਕਮੇਟੀਆਂ ਵੀ ਏਸ ਤਰਫ਼ ਧਯਾਨ ਨਈ ਦੇਂਦੀਆਂ , ਪਰ ਸਟੇਜਾ ਤੋਂ ਉਚੀ ਉਚੀ ਬੋਲ ਰਹੇ ਹੁੰਦੇ ਨੇ ਕਿ ਬਾਣੀ ਪੜੋ ਇਤਿਹਾਸ ਪੜੋ , ਪਰ ਓਨਾ ਨੂ ਕੋਣ ਸਮ੍ਜਾਵੇ ਜਿਸ ਗੁਰੁਮੁਖੀ ਲਿਪੀ ਰਾਹੀ ਓਨਾ ਨੇ ਪੜਨਾ ਹੈ ਓ ਤਾਂ ਆਓਂਦੀ ਨਈ , ਹਰ ਗੁਰੂਦਵਾਰੇ ਚ ਇਕ ਲੈਬ੍ਰਾਰੀ ਹੋਣੀ ਚਾਹੀਦੀ ਏ ਜਿਸ ਤੋ ਸੰਗਤ ਸਿਖ ਇਤ੍ਹਿਹਾਸ ਤੋਂ ਜਾਣੁ ਹੋ ਸਕੇ , ਓਥੋ ਦੇ ਨੋਜਵਾਨ ਵੀ ਆਪਣੇ ਇਤਿਹਾਸ ਤੋ ਜਾਣੁ ਹੋ ਸਕਦੇ ਹਨ ਜਿਸ ਨਾਲ ਓਨਾ ਵਿਚ ਸਿਖੀ ਦਾ ਜਜ੍ਬਾ ਆਏਗਾ , ਤੇ ਓ ਪਤਿਤਪੁਣੇ ਵਲ ਨਈ ਜਾਣਗੇ , ਏ ਸਬ ਤਾਂ ਹੋਏਗਾ ਜੇ ਓ ਗੁਰੁਮੁਖੀ ਪੜਨਾ ਜਾਣਦੇ ਹੋਣ , ਕੁਛ ਕੁ ਗੁਰੁਦ੍ਵਾਰੇਯਾ ਚ ਲੈਬ੍ਰਾਰੀ ਹੈ ਪਰ ਜੋ ਕਿਤਾਬਾ ਨੇ ਓ ਜਾਦਾਤਰ ਮਨਮਤ ਤੇ ਆਧਰਿਤ ਨੇ , ਏਸ ਤਰਫ਼ ਵੀ ਕਮੇਟੀਆਂ ਨੂ ਖਾਸ ਧਯਾਨ ਦੇਣ ਦੀ ਲੋੜ ਹੈ ,ਕੁਛ ਕੁ ਗੁਰੁਦ੍ਵਾਰੇਯਾ ਚ ਤਾਂ ਕਿਤਾਬਾ ਵੀ ਹੈ ਨੇ ਪਰ ਸੰਗਤ ਨੂ ਨਈ ਦਿਤਿਯਾ ਜਾਂਦੀਆਂ ਪਤਾ ਨਈ ਕਯੋ ? ਜਿਥੇ ਦਿਤਿਯਾ ਜਾਂਦੀਆਂ ਨੇ ਓਥੇ ਸੰਗਤ ਵਾਪਿਸ ਨਈ ਕਰਦੀ ਮੁਕਦੀ ਗਲ ਏਹ ਹੈ ਕਿ ਏਸ ਕਮ ਚ ਸਬ ਨੂ ਮਿਲ ਕੇ ਯੋਗਦਾਨ ਕਰਨਾ ਪਵੇ ਗਾ ਸਬ ਨੂ ਇਮਾਨਦਾਰ ਹੋਣਾ ਪਏਗਾ , ਤਾਂਹੀ ਕੋਮ ਦਾ ਭਲਾ ਹੋ ਸਕਦਾ ਹੈ !
ਸਨਾਤਨ ਮਤ ਨੇ ਧਰਮ ਮੰਦਰਾ ਚ ਸ਼ੁਦਰ ਨੂ ਜਾਣ ਦੀ ਆਗਿਯਾ ਨਈ ਦਿਤੀ , ਇਕ ਪੰਗਤ ਚ ਬੇਹ ਕੇ ਲੰਗਰ ਛਕਣਾ ਤਾਂ ਦੂਰ ਬ੍ਰਾਹਮਣ ਸ਼ੁਦਰ ਦਾ ਪਰ੍ਸ਼ਾਵਾ ਵੀ ਨਈ ਪੇਣ ਦੇਂਦਾ ਸੀ , ਪਰ ਤੀਜੇ ਪਾਤਸ਼ਾਹ ਜੀ ਨੇ ਰਹਮਤ ਕੀਤੀ ਜਾਤ ਪਾਤ ਨੂ ਖਤਮ ਕਰਨ ਲਈ ਲੰਗਰ ਪੰਗਤ ਚ ਛਕਣ ਦਾ ਨਿਯਮ ਬਨਾਯਾ , ਨਾਲ ਹੀ ਖੁਹ ਖੁਦਵਾਏ ਜਿਥੋ ਹਰ ਵਰਨ ਦਾ ਮਾਨੁਖ ਪਾਣੀ ਵਰਤ ਸਕਦਾ ਸੀ , ਪਰ ਆਜ ਸਾਡੇ ਗੁਰੂਦਵਾਰੇ ਹੀ ਜਾਤ ਪਾਤ ਦੇ ਅਧਾਰ ਤੇ ਬਣੇ ਹੋਏ ਹਨ , ਇਕ ਇਕ ਪਿੰਡ ਚ ਪੰਜ ਪੰਜ ਗੁਰੂਦਵਾਰੇ ਏਸੇ ਗਲ ਦਾ ਪ੍ਰਤੀਕ ਨੇ ਗੁਰੂ ਸਾਹਿਬ ਨੇ ਜਿਨਾ ਅਲਾਹ੍ਮ੍ਤਾ ਚੋ ਸਿਖ ਨੂ ਕਢੇਆ ਅਜ ਸਿਖ ਫੇਰ ਓਥੇ ਫਸ ਚੁਕੇਯਾ ਏ , ਅਜ ਪਿੰਡ ਚ ਕੋਈ ਗੁਰੂਦਵਾਰਾ ਜੱਟਾ ਦਾ, ਕੋਈ ਰਾਮਦਾਸਿਯਾ ਦਾ, ਕੋਈ ਬਾਲ੍ਮਿਕੇਯਾ ਦਾ, ਕੋਈ ਕਿਸੇ ਸਾਧ ਦਾ, ਕੋਈ ਕਰ ਸੇਵਾ ਵਾਲੇਯਾ ਦਾ ,ਕੋਈ ਰਾਮਗਡਿਆ ਦਾ, ਤੇ ਹੋਰ ਵੀ ਕਈ ਭਾਗਾ ਚ ਵੰਡੇ ਜਾ ਚੁਕੇ ਹਾਂ ਅਸੀ, ਇਥੋ ਤਕ ਕੀ ਕੋਈ  ਅਖੰਡ ਕੀਰਤਨੀਆ ਦਾ, ਨਾਨਕਸਰੀਆਂ ਦਾ ,ਰਾੜੇ ਵਾਲੇਆ ਦਾ, ਤੇ ਹੋਰ ਵੀ ਕਈ ਸਾਧ ਜੇ ਮੈ ਇਥੇ ਏਨਾ ਦੇ ਨਾਮ ਲਿਖਣ ਲਗਾ ਤਾਂ ਮੇਥੋ ਲਿਖੇ ਵੀ ਨਈ ਜਾਣੇ , ਅਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂਦਵਾਰਾ ਲਬਣਾ ਔਖਾ ਆ ਆਖਰ ਕਿਦਰ ਜਾ ਰਹੇ ਆ ਅਸੀ ? ਜੇ ਗੁਰੁਮਤ ਅਨੁਸਾਰ ਇਕ ਪਿੰਡ ਚ ਇਕ ਗੁਰੂਦਵਾਰਾ ਬਨਾਯਿਏ ਤਾਂ ਸਿਖ ਕੋਮ ਦਾ ਭਲਾ ਹੋ ਜਾਏ , ਅਜ  ਦੇ ਵਕਤ ਜੇ ਮੈਂ ਗਲਤ ਨਈ ਤਾਂ ਇਕ ਗੁਰੂਦਵਾਰੇ ਦੀ ਕਟ ਤੋ ਕਟ ਲਾਗਤ ੧.੫ ਕਰੋੜ ਹੈ , ਤੇ ਪੰਜਾਬ ਦੇ ਪਿੰਡਾ ਚ ਗੁਰੁਦ੍ਵਾਰੇਯਾ ਦੀ ਏਵਰਜ ਕਟ ਤੋਂ ਕਟ ੩ ਤਾਂ ਹੈ , ਜੇ ਗੁਰੁਮਤ ਅਨੁਸਾਰ ਜਾਤ ਪਾਤ ਨੂ ਛਡ ਕੇ ਇਕ ਪਿੰਡ ਚ ਇਕ ਗੁਰੂਦਵਾਰਾ ਹੋਵੇ ਤਾਂ ਕਟ ਤੋਂ ਕਟ ੨ ਕਰੋੜ ਬਚਾਯਾ ਜਾ ਸਕਦਾ ਹੈ , ਜਿਸ ਦੀ ਵਰਤੋ ਪਿੰਡ ਚ ਇਕ ਚੰਗੀ ਡਿਸ੍ਪੇੰਸਰੀ , ਜਿਥੇ ਗਰੀਬਾ ਦਾ ਫ੍ਰੀ ਇਲਾਜ ਤੇ ਆਮ ਸੰਗਤ ਦਾ ਉਚਿਤ ਰੇਟ ਤੇ ਇਲਾਜ ਹੋ ਸਕਦਾ ਹੋਵੇ ! ਸ਼ਹਰ ਜਾ ਕੇ ਨੋਜਵਾਨ ਜਿਮ ਚ ਨਸ਼ੇਯਾ ਦਾ ਇਸਤੇਮਾਲ ਕਰਦੇ ਹਨ ਜਿਦੇ ਨਾਲ ਓਨਾ ਨੂ ਨਸ਼ੇਯਾ ਦੀ ਲਤ ਲਗਦੀ ਏ , ਗੁਰੂ ਅੰਗਦ ਪਾਤਸ਼ਹ ਜੀ ਨੇ ਮਲ ਅਖਾੜੇ ਬਨਵਾਏ ! 
ਇਕ ਲੈਬ੍ਰਾਰੀ ਜਿਥੇ ਗੁਰੁਬਾਣੀ, ਇਤਿਹਾਸ ਤੇ ਸਿਖੀ ਸੋਚ ਨਾਲ ਸੰਬਧਿਤ ਕਿਤਾਬਾ ਰਾਖਿਯਾ ਜਾਣ , ਜਿਥੋ ਪਿੰਡ ਵਾਲੇ ਚੰਗੀ ਜੀਵਨ ਜਾਚ ਸਿਖ ਸਕਨ ,  ਇਕ ਕੰਪਿਊਟਰ ਲੈਬ ਖੋਲੀ ਜਾ ਸਕਦੀ ਹੈ ਜਿਸਦਾ ਫਾਏਦਾ ਪਿੰਡ ਦੇ ਲੋਕ ਉਠਾ ਸਕਦੇ ਹਨ , ਕੁਛ ਮਾਯਾ ਕਮੇਟੀ ਗੁਰੂਦਵਾਰੇ ਦੇ ਨਾਮ ਤੇ ਜਮਾ ਕਰ ਸਕਦੀ ਹੈ ਜਿਸ ਦੀ ਵਰਤੋ ਗਰੀਬ ਲੜਕੀਆ ਦੇ ਵਿਯਾ ਤੇ ਕੀਤੀ ਜਾ ਸਕਦੀ ਹੈ , ਯਾ ਫੇਰ ਜੇ ਪਿੰਡ ਦੇ ਕਿਸੇ ਇਨਸਾਨ ਨੂ ਕੋਈ ਏਸੀ ਬਿਮਾਰੀ ਲਗ ਜਾਏ ਜਿਸ ਦਾ ਇਲਾਜ ਕਾਰਵਾਨ ਚ ਓਹ ਅਸਮਰਥ ਹੋਵੇ ਓਸ ਦੀ , ਏਸ ਮਾਯਾ ਨਾਲ ਮਦਦ ਕੀਤੀ ਜਾ ਸਕਦੀ ਏ , ਅਸਲ ਚ ਮਨੁਖਤਾ ਦੀ ਸੇਵਾ ਕਰਨਾ ਸਿਖ ਦਾ ਫਰਜ ਹੈ , ਗੁਰੂਦਵਾਰੇਆ ਦੇ ਪ੍ਰਬੰਦਕ ਮਾਯਾ ਦੀ ਸਹੀ ਵਰਤੋ ਕਰ ਕੇ ਸੇਵਾ ਦੇ ਸਹੀ ਸਾਧਨ ਬਣਾ ਸਕਦੇ ਹਨ , ਪਰ ਆਜ ਸਿਖ ਜਾਤ ਪਾਤ ਦੇ ਚਕਰ ਚ ਪੈ ਕੇ ਸਿਖੀ ਤੋਂ ਬਹੁਤ ਦੂਰ ਜਾ ਰਿਹਾ ਹੈ !
 ਪਿੰਡ ਚ ਬਚੇ ਬਚੀਆ ਨੂ ਸ਼ਸਤ੍ਰ ਵਿਦਆ ਦਿਤੀ ਜਾ ਸਕਦੀ ਹੈ ਜਿਸ ਨਾਲ ਓਹ ਅਪਣੀ ਤੇ ਪਿੰਡ ਵਾਲੇਯਾ ਦੀ ਰਖੇਯਾ ਕਰ ਸਕਦੇ ਹਨ , ਜੇ ੮੪ ਤੋਂ ਪਹਲਾ ਦਿਲੀ ਗੁਰੁਦ੍ਵਾਰੇਯਾ ਚ ਸ਼ਸਤ੍ਰ ਵਿਦਆ ਦਿਤੀ ਜਾਂਦੀ ਤਾਂ ਓਸ ਵਕਤ ਸਿਖਾ ਦਾ ਏਨਾ ਨੁਕਸਾਨ ਨਾ ਹੁੰਦਾ , ਜੇੜੀ ਸਿਖ ਕੋਮ ਮਨੁਖਤਾ ਦੀ ਰਖਿਯਾ ਲਈ  ਮੁਗਲਾ ਨਾਲ ਲੋਹਾ ਲੇਂਦੀ ਸੀ ਓ ਅਪਣੀ ਰਖਿਯਾ ਆਪ ਨਈ ਕਰ ਸਕੀ ਏਸ ਦਾ ਕਾਰਨ ਓਹ ਪ੍ਰਬੰਦਕ ਕਮੇਟੀਆਂ ਨੇ ਜੋ ਏਸ ਪਾਸੇ ਧਯਾਨ ਨਈ ਦੇੰਦਿਯਾ , ਕਮਾਲ ਦੀ ਗਲ ਏਹ ਹੈ ਕੇ ਸੰਗਤ ਏਨੀ ਮਾਯਾ ਗੁਰੁਦ੍ਵਾਰੇਯਾ ਤੇ ਖਰਚ ਕਰਦੀ ਏ ਪਰ ਓਨਾ ਨੂ ਕੋਈ ਏਦਾ ਲਾਭ ਨਈ ਹੁੰਦਾ ਨਾ ਗਯਾਨ ਮਿਲਦਾ ਏ ਨਾ ਕੋਈ ਸਹੁਲਤ ਨਾ ਸੁਰਕਸ਼ਾ !
        ਜੇ ਗਲ ਕਰੀਏ ਸ਼ਹਿਰ ਦੇ ਗੁਰੁਦ੍ਵਾਰੇਯਾ ਦੀ ਯਾ ਫੇਰ ਇਤਿਹਾਸਿਕ ਗੁਰੁਦ੍ਵਾਰੇਯਾ ਦੀ ਓਥੇ ਆਉਣ ਵਾਲੀ ਸੰਗਤ ਬਹੁਤ ਹੁੰਦੀ ਏ ਤੇ ਮਾਯਾ ਵੀ ਬਹੁਤ ਆਉਂਦੀ ਏ , ਪਰ ਆਜ ਵਡੇ ਗੁਰੁਦ੍ਵਾਰੇਯਾ ਚ ਸਾਰਾ ਜੋਰ ਸੋਨਾ ਚੜਾਂਨ ਤੇ ਲਗਾ ਏ ਕਈ ਵਾਰ ਤਾਂ ਲਗਦਾ ਏ ਜਿਵੇ ਸੋਨਾ ਚੜਾਂਨਾ ਹੀ ਸਿਖੀ ਏ , ਸੋਨਾ ਚੜਾਨ ਦੀ ਬਜਾਏ ਏਹ ਮਾਯਾ ਵਡੇ ਅਸਪਤਾਲ ਬਨਾਨ ਤੇ ਲਾਈ ਜਾ ਸਕਦੀ ਏ , ਪੰਚਮ ਪਾਤਸ਼ਹ ਜੀ ਨੇ ਲਾਹੋਰ ਚ ਬਿਮਾਰੀ ਫੇਲਣ ਤੇ ਤਰਨ ਤਾਰਨ ਵੈਦ ਖਾਨਾ ਖੁਲਵਾਯਾ ਜਿਥੇ ਬਿਮਾਰਾ ਦਾ ਫ੍ਰੀ ਇਲਾਜ ਹੁੰਦਾ ਸੀ , ਜਿਥੇ ਆਜ ੨੫ ਕਿਲੇਯਾ ਚ ਸਰੋਵਰ ਏ ਓਹ ਬੀਮਾਰ ਲੋਕਾ ਦਾ ਵੈਦ ਖਾਨਾ ਸੀ ਪਰ ਆਜ ਓਥੇ ਸਰੋਵਰ ਏ , ਜਿਥੇ ਕੀ ਪੰਜਾਬ ਤਾਂ ਕੀ ਪੂਰੇ ਭਾਰਤ ਦਾ ਵਡਾ ਅਸਪਤਾਲ ਹੋਣਾ ਚਾਹਿਦਾ ਸੀ ਜਿਥੇ ਗਰੀਬਾਂ ਦਾ ਫ੍ਰੀ ਇਲਾਜ ਹੋ ਸਕਦਾ , ਆਜ ਵੀ ਤਾਰਨ ਤਾਰਨ ਸਾਹਿਬ ਸੋਨਾ ਚੜਾਂਨ ਦੀ ਬਜਾਏ ਇਕ ਵਡਾ ਅਸਪਤਾਲ ਬਨਾਯਾ ਜਾ ਸਕਦਾ ਏ , ਪਰ ਸਾਡੀ ਪ੍ਰਬੰਦਕ ਕਮੇਟੀ ਦਾ ਏਸ ਪਾਸੇ ਕੋਈ ਧਯਾਨ
ਨਈ ਏ !
ਵਿਦੇਸ਼ਾ ਚ ਤਾਂ ਹੋਰ ਵੀ ਬੁਰਾ ਹਾਲ ਏ , ਇਕ ਸ਼ੇਹਰ ੧੦ ੧੦ ਗੁਰੂਦਵਾਰੇ ਮੈਨੂ ਹੋਰ ਦੇਸ਼ਾ ਦਾ ਨਾਈ ਪਤਾ ਪਰ ਮੈਂ ਨੁਜਿਲੈੰਡ  ਦੇ ਸ਼ੇਹਰ ਔਕਲੈਂਡ ਵੇਖੇਯਾ ਏ ੨੫ ਕਿਲੋਮੀਟਰ ਦਾ ਏਰਿਯਾ ਤੇ ੭ ਗੁਰੂਦਵਾਰੇ ਤੇ ਸੱਤੇ ਹੀ ਜਾਤ ਅਧਾਰਤ ਯਾ ਸਾਧਾ  ਤੇ ਅਧਰਤ ਹਨ ੨ ਰਵਿਦਾਸਿਯਾ ਦੇ , ਇਕ ਟਕਸਾਲੀਆਂ ਦਾ, ਇਕ ਨਾਨ੍ਕ੍ਸ੍ਰੀਯਾ ਦਾ, ਇਕ ਅਖੰਡਕੀਰਤਨੀਆ ਦਾ,ਤੇ ਇਕ ਸਿੰਘ ਸਭਾ ਵਾਲੇਯਾ ਦਾ, ਇਕ ਦਾ ਮੈਨੂ ਪਤਾ ਨਈ ਕਿਨਾ ਦਾ ਏ ? ਤੇ ਹਜੇ ਹੋਰ ਵੀ ੨ ਯਾ ੩ ਗੁਰੂਦਵਾਰੇ ਹਨ ਏਸ ਸ਼ਹਿਰ ਚ , ਜੇ ਵਿਦੇਸ਼ਾ ਚ ਗਲ ਕਰੀਏ ਲਾਗਤ ਦੀ ਤਾਂ ਲਾਗਤ ਬਹੁਤ ਨੇ ਮੇਰੇ ਖਯਾਲ ਚ ਜੀਨੇ ਚ ਇਕ ਗੁਰੂਦਵਾਰਾ ਤਯਾਰ ਹੁੰਦਾ ਏ ਓਨੇ ਚ ਇਥੇ ੩ ਗੁਰੂਦਵਾਰੇ ਤਾਂ ਤਯਾਰ ਹੋ ਹੀ ਜਾਂਦੇ ਹਨ  , ਜੇ ਜਾਤ ਪਾਤ ਛਡ ਗੁਰੁਮਤ ਅਨੁਸਾਰ ਚਲਣ ਤਾਂ, ਸੋਚੋ ਕਿਨਾ ਫਾਯਦਾ ਹੋ ਸਕਦਾ ਸਿਖ ਕੋਮ ਨੂ ? ਜੇ ਅਸੀ ਓਥੋ ਦੇ ਬਚੇਯਾ ਨੂ ਆਪਸ ਚ ਗਲ ਕਰਦੇ ਵੇਖੀਏ ਤਾਂ ਓ ਆਪਸ ਚ ਪੰਜਾਬੀ ਬੋਲਦੇ ਨਈ ਮਿਲਣਗੇ , ਗੁਰੂਦਵਾਰੇ ਦੀ ਸੰਗਤ ਚ ਓਥੋ ਦੇ ਜਮ ਪਲ ਬਚੇ ਬਚੀਆ ਬਹੁਤ ਘਟ ਮਿਲਣਗੇ !
ਏਸੇ ਤਰਹ ਪੰਜਾਬ ਤੋਂ ਬਾਹਰ ਵੀ ਗੁਰੁਦ੍ਵਾਰੇਯਾ ਦਿਯਾ ਕਮੇਟੀਆਂ ਨੂ ਏਸ ਪਾਸੇ ਧਯਾਨ ਦੇਣਾ ਚਾਹਿਦਾ ਏ , ਅਸਲ ਚ ਗੁਰੁਦ੍ਵਾਰੇਯਾ ਚ ਕਮ ਇਲਾਕੇ ਦੀ ਲੋੜ ਨੂ ਵੇੰਦੇਯਾ ਹੋਏ ਹੋਣੇ ਚਾਹੀਦੇ ਹਨ , ਹਰ ਇਲਾਕੇ ਦੀ ਲੋੜ ਵਖਰੀ ਏ , ਜਿਨਾ ਇਲਾਕੇਯਾ ਚ ਪਾਣੀ ਦੀ ਥੋੜ ਏ ਜਿਵੇ ਰਾਜਸਥਾਨ ਓਥੇ ਪਾਣੀ ਦੀ ਸਹੁਲਤ ਵਲ ਖਾਸ ਧਯਾਨ ਦੇਣਾ ਚਾਹਿਦਾ ਏ , ਜਿਥੇ ਗੁਰੁਮੁਖੀ ਨਈ ਪੜਾਈ ਜਾਂਦੀ ਓਥੇ ਗੁਰੁਮੁਖੀ ਪੜਾਣ ਵਲ , ਏ ਕਮ ਕਮੇਟੀਆਂ ਦਾ ਤੇ ਪਰ੍ਬੰਦ੍ਕਾ ਦਾ ਏ ਜੇ ਓਹ ਧਯਾਨ ਨਈ ਦੇਂਦੇ ਤਾਂ ਸੰਗਤ ਨੂ ਮੰਗ ਕਰਨੀ ਚਾਹੀਦੀ ਏ ,  ਗੁਰੂਦਵਾਰੇ ਕਿਸੇ ਵੀ ਪ੍ਰਬੰਦਕ ਯਾ ਕਮੇਟੀ ਦੀ ਅਪਣੀ ਜਗੀਰ ਨਈ ਹਨ ਏਹ ਸੰਗਤ ਦੇ ਹਨ, ਸੰਗਤ ਪਰ੍ਬੰਦ੍ਕਾ ਤੋ ਸਵਾਲ ਵੀ ਕਰ ਸਕਦੀ ਏ , ਜੇ ਅਜ ਸਿਖ ਨਈ ਜਾਗੇਯਾ ਤਾਂ ਗੁਰੂਦਵਾਰੇ ਲੂਟੇ ਜਾਣਗੇ , ਸਾਡੀਆ ਆਉਣ ਵਾਲਿਯਾ ਪੀੜਿਆ ਸਿਖੀ ਤੋਂ ਕੋਹਾ ਦੂਰ ਹੋਣ ਗਿਆ ਜਿਸ ਦੇ ਜਿਮੇਵਾਰ ਅਸੀ ਹੋਵਾਂਗੇ !
ਜਤਿੰਦਰ ਸਿੰਘ ਰੁਦਰਪੁਰ (ਉਤਰਾਖੰਡ)                                                                                                               
    7351731711

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.