“ਅਜੋਕਾ ਗੁਰਮਤਿ ਪ੍ਰਚਾਰ?” ਭਾਗ 23
ੴ ਦੇ ਉਚਾਰਣ ਸੰਬੰਧੀ:-
ਗੁਰੂ ਗ੍ਰੰਥ ਸਾਹਿਬ ਵਿੱਚ ਦਰਜ "ੴ " ਦੇ ਉਚਾਰਣ ਸੰਬੰਧੀ ਇਕ ਵੈਬ ਸਾਇਟ ਤੇ ਪਹਿਲਾਂ ਵੀ ਕਈ ਵਾਰੀਂ ਵਿਚਾਰ ਵਟਾਂਦਰਾ ਹੋ ਚੁੱਕਾ ਹੈ।ਹੁਣ ਫੇਰ ਉਸੇ ਸਾਇਟ ਤੇ ਇਹ ਵਿਸ਼ਾ ਛਿੜਿਆ ਹੋਇਆ ਹੈ।ਵਿਸ਼ੇ ਨੂੰ ਉਲਝਾਉਣ ਵਾਲੇ ਖਾਸ ਕਰਕੇ ਉਹ ਲੋਕ ਹਨ ਜਿਨ੍ਹਾਂ ਦੀ ਵਿਸ਼ੇ ਸੰਬੰਧੀ ਪਹਿਲਾਂ ਬਹੁਤ ਵਾਰੀਂ ਭਰਪੂਰ ਤਸੱਲੀ ਕਰਵਾ ਦਿਤੀ ਜਾਂਦੀ ਰਹੀ ਹੈ।ਪਰ 'ਮੈਂ ਨਾ ਮਾਨੂੰ' ਵਾਲੀ ਜਿਦ ਨਾਲ ਉਹੀ ਨੁਕਤੇ, ਉਹੀ ਦਲੀਲਾਂ ਲੈ ਕੇ ਮੁੜ ਮੁੜ ਹਾਜ਼ਰ ਹੋ ਜਾਂਦੇ ਹਨ।
ਵਿਸ਼ੇ ਸੰਬੰਧੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਕੁ ਗੱਲਾਂ ਗੁਰਬਾਣੀ ਦੇ ਚਾਨਣ ਵਿੱਚ ਸਮਝ ਲੈਣੀਆਂ ਜਰੂਰੀ ਹਨ ਕਿ "ਓਅੰਕਾਰ" ਸ਼ਬਦ ਹਿੰਦੂ ਫਲੌਸਫੀ ਵਿੱਚ ਪਰਮਾਤਮਾ/ ਬ੍ਰਹਮ ਲਈ ਵਰਤਿਆ ਗਿਆ ਹੈ ਅਤੇ "ਓਅੰਕਾਰ" ਸਮੇਤ ਪਰਮਾਤਮਾ ਲਈ ਵਰਤੇ ਗਏ ਤਕਰੀਬਨ ਸਾਰੇ ਨਾਮ ਗੁਰਬਾਣੀ ਵਿੱਚ ਵਰਤੇ ਗਏ ਹਨ। ੴ ਨੂੰ ਡੁੰਘਾਈ ਨਾਲ ਸਮਝਣ ਲਈ ਗੁਰੂ ਗ੍ਰੰਥ ਸਾਹਿਬ ਦੇ ਪੰਨਾ-929 ਤੇ ਦਰਜ ਬਾਣੀ "ਰਾਮਕਲੀ ਮਹਲਾ 1 ਦਖਣੀ ਓਅੰਕਾਰੁ" ਪੜ੍ਹਨ ਨਾਲ ਵਿਸ਼ੇ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ।ਇਸ ਲੰਬੀ ਬਾਣੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਪਾਂਡੇ ਆਪਣੇ ਚੇਲੇ ਚਾਟੜਿਆਂ ਨੂੰ ਓਅੰਕਾਰ/ ਬ੍ਰਹਮ ਨੂੰ ਨਮਸਕਾਰ ਕਰਨੀ ਦੱਸ ਰਿਹਾ ਹੈ ਪਰ ਪਹਿਲਾਂ ਖੁਦ ਤਾਂ ਇਹ ਸਮਝ ਲੈ ਕਿ ਉਹ "ਓਅੰਕਾਰ" ਹੈ ਕੀ ਅਤੇ ਕੌਣ।ਮੰਦਿਰ ਵਿੱਚ ਸਥਾਪਿਤ ਕੀਤੀ ਸ਼ਿਵਜੀ ਦੀ ਮੂਰਤੀ, ਜਿਸ ਨੂੰ ਮੁਖਾਤਿਬ ਹੋ ਕੇ ਆਪਣੇ ਚੇਲਿਆਂ ਨੂੰ ਨਮਸਕਾਰ ਕਰਨੀ ਦੱਸ ਰਿਹਾ ਹੈ, ਸ਼ਿਵਜੀ ਦੀ ਇਹ ਪੱਥਰ ਦੀ ਮੂਰਤੀ “ਓਅੰਕਾਰ ਨਹੀਂ।ਅਸਲ ਵਿੱਚ "ਓਅੰਕਾਰ" ਉਹ ਹੈ ਜਿਸ ਤੋਂ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ।ਸੰਸਾਰ ਦੀ ਹਰ ਛੈਅ ਜਿਸ ਤੋਂ ਹੋਂਦ ਵਿੱਚ ਆਈ ਹੈ।ਇਸ ਓਅੰਕਾਰ ਬਾਣੀ ਦੀ ਵੰਜਵੀਂ ਪੌੜੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ-
"ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ॥"
ਇਕ ਸਰਬ ਵਿਆਪਕ ਏਕੰਕਾਰ (ਪਰਮਾਤਮਾ) ਹੀ ਹਰ ਥਾਂ ਸਮਾਇਆ ਹੋਇਆ ਹੈ।ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ।
ਇਸੇ 'ਓਅੰਕਾਰ' ਬਾਣੀ ਦੀ ਅੱਠਵੀਂ ਪੌੜੀ ਵਿੱਚ ਗੁਰੂ ਸਾਹਿਬ ਸਮਝਾ ਰਹੇ ਹਨ ਕਿ "ਇਸੁ ਏਕੇ ਕਾ ਜਾਣੈ ਭੇਉ.." ਉਸ ਇੱਕ ਪ੍ਰਭੂ 'ਏਕੇ; 'ਇਕ-ਓਅੰਕਾਰ' 'ਏਕੰਕਾਰ' ਦੀ ਜਿਸ ਨੂੰ ਸਮਝ ਆ ਜਾਂਦੀ ਹੈ ਉਹ ਜਾਣ ਲੈਂਦਾ ਹੈ ਕਿ ਉਹੀ 'ਇਕ' ਸਭ ਨੂੰ ਪੈਦਾ ਕਰਨ ਵਾਲਾ ਹੈ ਅਤੇ ਆਪ ਹੀ ਸਭ ਨੂੰ ਸੋਝੀ ਦੇਣ ਵਾਲਾ ਹੈ।ਸੋ ਪਹਿਲੀ ਗੱਲ ਸਮਝਣ ਵਾਲੀ ਇਹ ਹੈ ਕਿ ਇਹ ਉਪਦੇਸ਼ ਜਿੰਨਾ ਪਾਂਡੇ ਲਈ ਹੈ ਓਨਾ ਹੀ ਸਾਡੇ ਸਾਰਿਆਂ ਲਈ ਵੀ ਹੈ।ਇਸ ਨੂੰ ਬ੍ਰਹਮਣੀ ਸ਼ਬਦ ਕਹਿਕੇ ਨਫਰਤ ਕਰਨ ਦੀ ਨਹੀਂ, ਬਲਕਿ ਸਾਨੂੰ ਸਾਰਿਆਂ ਨੂੰ ਵੀ ਉਸ 'ਓਅੰਕਾਰ' ਨੂੰ ਸਮਝਣ ਦੀ ਜਰੂਰਤ ਹੈ, ਗੁਰੂ ਸਾਹਿਬ ਨੇ ਕਿਸੇ ਨਾਲ ਵੀ ਨਫਰਤ ਵਾਲਾ ਰਵਈਆ ਨਹੀਂ ਅਪਨਾਇਆ।ਇਹ ਨਹੀਂ ਕੀਤਾ ਕਿ ਜਿਹੜੀ ਗੱਲ ਵੇਦਾਂ ਸ਼ਾਸਤ੍ਰਾਂ ਜਾਂ ਹਿੰਦੂ ਧਰਮ ਗ੍ਰੰਥਾਂ ਵਿੱਚ ਆ ਗਈ ਉਸ ਨੂੰ (ਸਮਝਣ ਤੋਂ ਬਿਨਾ ਹੀ) ਛੂਤ ਦੀ ਬਿਮਾਰੀ ਸਮਝਕੇ ਨੇੜੇ ਨਹੀਂ ਲੱਗਣ ਦੇਣਾ।ਗੁਰਮਤਿ ਦੇ ਬ੍ਰਹਮ/ ਓਅੰਕਾਰ/ ਏਕੰਕਾਰ/ ਰਾਮ/ ਹਰੀ/ ਕ੍ਰਿਸ਼ਨ/ ਅੱਲਾ/ ਖੁਦਾ ... ਨੂੰ ਜਿਸ ਮਰਜੀ ਨਾਮ ਨਾਲ ਯਾਦ ਕਰੋ ਉਸ ਨੂੰ ਕੋਈ ਦੂਸ਼ਣਾ ਨਹੀਂ ਲੱਗਦੀ ਅਤੇ ਨਾ ਹੀ ਉਹ ਭਿੱਟਿਆ ਜਾਂਦਾ ਹੈ, ਬ-ਸ਼ਰਤੇ ਕਿ ਉਹ ਨਾਮ ਇੱਕ ਨਿਰਾਕਾਰ,ਸਰਬਵਿਆਪੀ ਅਕਾਲਪੁਰਖ ਦੇ ਭਾਵ ਵਿੱਚ ਵਰਤਿਆ ਗਿਆ ਹੋਵੇ।ਸੋ ਸਾਨੂੰ ਵੀ ਗੁਰਮਤਿ ਨੂੰ ਇਸ ਦੇ ਸਹੀ ਅਰਥਾਂ ਵਿੱਚ ਸਮਝਣ ਲਈ ਨਫਰਤ ਤਿਆਗਕੇ ਬਿਬੇਕ ਤੋਂ ਕੰਮ ਲੈਣ ਦੀ ਜਰੂਰਤ ਹੈ।ਨਫਰਤ ਹੀ ਬਿਬੇਕ ਬੁੱਧੀ ਤੋਂ ਕੰਮ ਲੈਣ ਦੇ ਰਸਤੇ ਵਿੱਚ ਸਭ ਤੋਂ ਵਡੀ ਰੁਕਾਵਟ ਹੈ।*ਏਕੰਕਾਰੁ ਜਾਂ ਓਅੰਕਾਰੁ ਸ਼ਬਦ ਪਰਮਾਤਮਾ ਦੇ ਅਰਥਾਂ ਵਿੱਚ ਬਹੁਤ ਵਾਰੀਂ ਗੁਰਬਾਣੀ ਵਿੱਚ ਵਰਤਿਆ ਗਿਆ ਹੈ* ਜੇ ਗੁਰੂ ਸਾਹਿਬਾਂ ਦੀ ਸੋਚ ਅਜੋਕੇ ਵਿਦਵਾਨਾਂ ਵਾਲੀ ਹੁੰਦੀ ਤਾਂ ਉਨ੍ਹਾਂਨੇ ਹਿੰਦੂ ਧਰਮ ਗ੍ਰੰਥਾਂ ਦੇ ਇਨ੍ਹਾਂ ਅੱਖਰਾਂ ਦਾ ਪਰਸ਼ਾਵਾਂ ਵੀ ਗੁਰਬਾਣੀ ਤੇ ਪੈਣ ਨਹੀਂ ਸੀ ਦੇਣਾ।ਸੋ ਓਅੰਕਾਰ ਨੂੰ ਬ੍ਰਹਮਣੀ ਗ੍ਰੰਥਾਂ ਦਾ ਸ਼ਬਦ ਕਹਿਕੇ ੴ ਦਾ ਉਚਾਰਣ ਬਦਲਣਾ ਕੋਈ ਸਿਅਣਪ ਨਹੀਂ।
"ਓਅੰਕਾਰ ਬਾਣੀ ਦੀ ਪਹਿਲੀ ਪੌੜੀ ਇਸ ਪ੍ਰਕਾਰ ਹੈ-
"ਓਅੰਕਾਰਿ ਬ੍ਰਹਮਾ ਉਤਪਤਿ॥ਓਅੰਕਾਰੁ ਕੀਆ ਜਿਨਿ ਚੀਤਿ॥
ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥
ਓਅੰਕਾਰਿ ਸਬਦਿ ਉਧਰੇ॥ਓਅੰਕਾਰਿ ਗੁਰਮੁਖਿ ਤਰੇ॥
ਓਨਮ ਅਖਰ ਸੁਣਹੁ ਬੀਚਾਰੁ॥ਓਨਮ ਅਖਰੁ ਤ੍ਰਿਭਵਣ ਸਾਰੁ॥
ਅਤੇ ਇਸ ਬਾਣੀ ਦੀ ਅੱਠਵੀਂ ਪੌੜੀ ਇਸ ਪ੍ਰਕਾਰ ਹੈ-
"ਊਰਮ ਧੂਰਮ ਜੋਤਿ ਉਜਾਲਾ॥ਤੀਨਿ ਭਵਣ ਮਹਿ ਗੁਰ ਗੋਪਾਲਾ॥
ਊਗਵਿਆ ਅਸਰੂਪੁ ਦਿਖਾਵੈ॥ਕਰਿ ਕਿਰਪਾ ਅਪੁਨੈ ਘਰਿ ਆਵੈ॥
ਊਨਵਿ ਬਰਸੈ ਨੀਝਰ ਧਾਰਾ॥ਊਤਮ ਸਬਦਿ ਸਰਾਵਣਹਾਰਾ॥
ਇਸੁ "ਏਕੇ ਕਾ ਜਾਣੈ ਭੇਉ॥ਆਪੇ ਕਰਤਾ ਆਪੇ ਦੇਉ॥8॥(ਪੰਨਾ 929-930)
ਅਰਥਾਂ ਲਈ ਪ੍ਰੋ: ਸਾਹਿਬ ਸਿੰਘ ਜੀ ਦੇ ਦਰਪਣ ਤੋਂ ਸਹਾਇਤਾ ਲਈ ਜਾ ਸਕਦੀ ਹੈ।
ੴ ਦੇ ਉਚਾਰਣ ਬਾਰੇ ਪ੍ਰੋ: ਸਾਹਿਬ ਸਿੰਘ ਜੀ ਨੇ ਭਰਪੂਰ ਜਾਣਕਾਰੀ ਦਿੱਤੀ ਹੈ, ਉਨ੍ਹਾਂ ਦੇ ਕੀਤੇ ਟੀਕੇ ਤੋਂ ਵਿਆਖਿਆ ਪੜ੍ਹੀ ਜਾ ਸਕਦੀ ਹੈ।
'ੴ' ਦੇ ਉਚਾਰਣ ਸੰਬੰਧੀ ਮੌਜੂਦਾ ਸਮੇਂ ਚੱਲ ਰਹੀ ਵਿਚਾਰ ਬਾਰੇ:-
ਇੱਕ ਸੱਜਣ ਸ: ਗੁ: ਸਿੰਘ ਜੀ ਨੇ ਸਵਾਲ ਕੀਤਾ ਸੀ ਕਿ "ੴ " ਦਾ ਉਚਾਰਣ ਕੀ ਹੈ।
ਇਸ ਦੇ ਜਵਾਬ ਵਿੱਚ ਵਿਦਵਾਨ ਇ: ਸਿੰਘ ਜੀ ਲਿਖਦੇ ਹਨ- "ਉਂਜ ਇਸ ਦਾ ਪਹਿਲਾ ਅੱਖਰ ਤਾਂ ‘1’ ਬਣਦਾ ਹੈ,ਪਰੰਤੂ ਇਸ ਅੱਖਰ ਨੂੰ ਇਕੱਲਾ ਨਹੀਂ ਪੜ੍ਹਿਆ ਜਾ ਸਕਦਾ।ਅਤੇ ਇਸ ਦੇ ਨਾਲ ਓ ਲਗਾਕੇ ਪੂਰਾ ਸ਼ਬਦ 'ੴ ' ਹੀ ਪੜ੍ਹਨਾ ਪਵੇਗਾ।ਅੱਖਰ ਅਤੇ ਸ਼ਬਦ ਵਿੱਚ ਅੰਤਰ ਹੁੰਦਾ ਹੈ।...
..."ੴ " ਦਾ ਸਹੀ ਉਚਾਰਨ 'ਏਕੋ' ਜਾਂ 'ਇਕੋ' ਹੈ 'ਇਕ ਓਂਕਾਰ ਨਹੀਂ।'ਓ' ਹੋੜੇ ਦੀ ਸ੍ਵਰ ਧੁਨੀ ਦਿੰਦਾ ਹੈ ਅਤੇ ਕਿਸੇ ਵੀ ਇੱਕਲੀ ਸਵਰ ਧੁਨੀ ਦਾ ਉਚਾਰਨ 'ਓਂਕਾਰ' ਕਰਕੇ ਨਹੀਂ ਕੀਤਾ ਜਾ ਸਕਦਾ।...
... 1 = ਏਕ ਜਾਂ ਇੱਕ ਅਤੇ ਓ = ਹੋੜੇ ਦੀ ਧੁਨੀ ਜਿਵੇਂ 'ਲਓ' 'ਜਾਓ' 'ਪੀਓ' ਆਦਿਕ ਵਿੱਚ।
ਵਿਚਾਰ:- ਵਿਦਵਾਨ ਇ: ਸਿੰਘ ਜੀ ਦਾ ਕਹਿਣਾ ਹੈ ਕਿ ‘1’ ਇਕੱਲਾ ਨਹੀਂ ਪੜ੍ਹਿਆ ਜਾ ਸਕਦਾ ਇਸ ਦੇ ਨਾਲ 'ਓ'ਲਗਾਕੇ ਪੂਰਾ ਸ਼ਬਦ 'ੴ ' ਹੀ ਪੜ੍ਹਨਾ ਪਵੇਗਾ।ਅਤੇ ਇਸਦਾ ਸਹੀ ਉਚਾਰਨ 'ਏਕੋ' ਜਾਂ 'ਇਕੋ' ਹੈ।
ਵਿਦਵਾਨ ਜੀ ਕਿਵੇਂ ਕਹਿ ਰਹੇ ਹਨ ਕਿ ‘1’ 'ਇਕ' ਇਕੱਲਾ ਨਹੀਂ ਪੜ੍ਹਿਆ ਜਾ ਸਕਦਾ। ‘1' (ਇੱਕ) ਇਕੱਲਾ ਪੜ੍ਹਨ ਵਿੱਚ ਕੀ ਸਮੱਸਿਆ ਹੈ? ਅਤੇ ਇਕੱਲਾ 'ਓ' ਪੜ੍ਹਨ ਵਿੱਚ ਕੀ ਸਮੱਸਿਆ ਹੈ? ਵਿਦਵਾਨ ਜੀ ਨਾਲ ਹੀ ਇਹ ਵੀ ਕਹਿ ਰਹੇ ਹਨ ਕਿ 'ਅੱਖਰ ਅਤੇ ਸ਼ਬਦ ਵਿੱਚ ਅੰਤਰ ਹੁੰਦਾ ਹੈ'।
ਬੜੀ ਅਜੀਬ ਅਤੇ ਹਾਸੋਹੀਣੀ ਗੱਲ ਕਰ ਰਹੇ ਹਨ ਵਿਦਵਾਨ ਜੀ।ਜੇ ਵਿਦਵਾਨ ਜੀ ਸਮਝਦੇ ਹਨ ਕਿ ਅੱਖਰ ਅਤੇ ਸ਼ਬਦ ਵਿੱਚ ਫਰਕ ਹੁੰਦਾ ਹੈ ਤਾਂ ਓ ਵਾਲਾ ਹੋੜਾ ਗਿਣਤੀ ਦੇ ‘1’ ਦੇ ਉੱਪਰ ਕਿਵੇਂ ਫਿੱਟ ਕਰ ਰਹੇ ਹਨ? ਦੋ ਵਿਜਾਤੀ ਅੱਖਰਾਂ (ਗਿਣਤੀ ਦਾ ਅੰਕ ਅਤੇ ਵਰਣਮਾਲਾ ਦਾ ਸ਼ਬਦ) ਨੂੰ ਕਿਵੇਂ ਮਿਕਸ ਕਰ ਰਹੇ ਹਨ? ਵਿਦਵਾਨ ਜੀ ਦੁਆਰਾ ਦਿੱਤੀਆਂ ਉਦਾਹਰਣਾਂ ਵੱਲ ਵੀ ਗ਼ੌਰ ਕੀਤੀ ਜਾਵੇ।ਵਿਦਵਾਨ ਜੀ ਮੁਤਾਬਕ 'ਓ = ਹੋੜੇ ਦੀ ਧੁਨੀ ਜਿਵੇਂ 'ਲਓ' 'ਜਾਓ' 'ਪੀਓ' ਆਦਿਕ ਵਿੱਚ'। ਵਿਦਵਾਨ ਜੀ ਦੀ ਆਪਣੀ ਦਿੱਤੀ ਦਲੀਲ ਮੁਤਾਬਕ ਵੀ ਉਚਾਰਣ ਇਕਓ ਬਣਦਾ ਹੈ ਇਕੋ ਨਹੀਂ।ਜੇ ਇਸ ਨੂੰ ਇਕੋ ਪੜ੍ਹਨਾ ਹੈ ਤਾਂ ਦਿੱਤੀਆਂ ਉਦਾਹਰਣਾਂ ਨੂੰ ਵੀ 'ਲੋ, ਜਾੋ, ਪੀ ੋ’ ਪੜ੍ਹਨਾ ਪਏਗਾ ਜੋ ਕਿ ਤਕਰੀਬਨ ਤਕਰੀਬਨ ਨਾ-ਮੁਮਕਿਨ ਵੀ ਹੈ ਅਤੇ ਇਨ੍ਹਾਂ ਦਾ ਕੋਈ ਅਰਥ ਵੀ ਨਹੀਂ ਬਣਦਾ।
ਵਿਦਵਾਨ ਜੀ ਦੁਆਰਾ 'ਓ' ਨੂੰ ਹੋੜਾ ਬਣਾ ਕੇ 'ਕ' ਦੇ ਉੱਪਰ ਪੁਚਾਉਣ ਸੰਬੰਧੀ-
ਜਿਸ ਤਰ੍ਹਾਂ ਵਿਦਵਾਨ ਜੀ ਹੋੜੇ ਨੂੰ 'ਕ' ਦੇ ਉੱਤੇ ਪਹੁੰਚਾ ਰਹੇ ਹਨ, ਇਸ ਨੂੰ ਵਿਆਕਰਣ ਦੀ ਭਾਸ਼ਾ ਵਿੱਚ ਸੰਧੀ ਕਿਹਾ ਜਾਂਦਾ ਹੈ।ਅਤੇ ਸੰਧੀ ਦੇ ਕੁਝ ਨਿਯਮ ਹੁੰਦੇ ਹਨ, ਇਹ ਨਹੀਂ ਕਿ ਆਪਣੀ ਮਰਜੀ ਨਾਲ ਕੋਈ ਵੀ ਲਗ, ਮਾਤ੍ਰਾ ਨਾਲ ਦੇ ਅੱਖਰ ਨਾਲ ਜੋੜ ਦਿੱਤੀ ਤੇ ਸੰਧੀ ਹੋ ਗਈ।ਵਿਦਵਾਨ ਜੀ ਨੇ ਪੀ ਐਚ ਡੀ ਪਤਾ ਨਹੀਂ ਕਿਸ ਵਿਸ਼ੇ ਤੇ ਕੀਤੀ ਹੈ, ਆਪਣੇ ਨਾਮ ਦੇ ਨਾਲ "ਡਾ:" ਲਿਖਣਾ ਪਸੰਦ ਕਰਦੇ ਹਨ।ਹੇਠਾਂ ਸੰਧੀ ਨਿਯਮਾਂ ਬਾਰੇ ਵਿਚਾਰ ਦਿੱਤੇ ਜਾ ਰਹੇ ਹਨ, ਵਿਦਵਾਨ ਜੀ ਨੂੰ ਜੇ ਕੁਝ ਗ਼ਲਤ ਲੱਗੇ ਤਾਂ ਜਰੂਰ ਦਰੁਸਤ ਕਰ ਦੇਣ।ਗ਼ਲਤੀ ਵਿੱਚ ਸੁਧਾਰ ਕਰਨ ਲਈ ਮੈਂ ਧਨਵਾਦੀ ਹੋਵਾਂਗਾ।(ਇਹ ਲਿਖਤ ਈ ਮੇਲ ਦੇ ਜਰੀਏ ਵਿਦਵਾਨ ਜੀ ਨੂੰ ਭੇਜ ਦਿੱਤੀ ਜਾਵੇਗੀ।ਵਿਦਵਾਨ ਜੀ ਇਸੇ ਸਾਇਟ ਤੇ ਜਾਂ ਆਪਣੀ ਮਨ ਪਸੰਦ ਦੀ ਸਇਟ ਤੇ ਇਸ ਲਿਖਤ ਸੰਬੰਧੀ ਆਪਣੇ ਵਿਚਾਰ ਦੇ ਸਕਣ ਤਾਂ ਮੈਨੂੰ ਖੁਸ਼ੀ ਹੋਵੇਗੀ)।
ਇੱਥੇ ‘1’ ਗਿਣਤੀ ਦਾ ਅੰਕ ਹੈ ਅਤੇ 'ਓ' ਵਰਣਮਾਲਾ ਦਾ ਸ੍ਵਰ।‘ਵਿਜਾਤੀ ਭੇਦ’ ਹੋਣ ਕਰਕੇ ਦੋਨਾਂ ਦੀ ਸੰਧੀ ਹੋ ਹੀ ਨਹੀਂ ਸਕਦੀ।‘1’ ਨੂੰ ‘1 ੋ’ ਨਹੀਂ ਬਣਾਇਆ ਜਾ ਸਕਦਾ। ਅਤੇ ਗੁਰੂ ਸਾਹਿਬ ਨੇ ਕੁਝ ਸੋਚ ਕੇ ਹੀ ਇਸ 'ਇਕ' ਨੂੰ ਗਿਣਤੀ ਦਾ ‘1’ ਲਿਖਿਆ ਹੈ।ਮੰਨ ਲਵੋ ਇਸ ‘1’ ਨੂੰ ਸ਼ਾਬਦਿਕ 'ਇਕ' ਬਣਾ ਵੀ ਲੈਂਦੇ ਹਾਂ, ਫੇਰ ਵੀ ਵਿਆਕਰਣ ਅਸੂਲਾਂ ਅਨੁਸਾਰ 'ਇਕ+ਓ, 'ਇਕੋ' ਨਹੀਂ ਬਣਦਾ।ਇਹ ਬਣਦਾ ਹੈ 'ਇਕੌ'।
ਵਿਆਕਰਣ ਅਸੂਲਾਂ ਅਨੁਸਾਰ 'ਇਕ' ਵਿੱਚ 'ਕ' ਮੁਕਤਾ ਹੈ ਅਤੇ ਕਿਸੇ ਵੀ ਮੁਕਤਾ-ਅੰਤ ਸ਼ਬਦ ਦੇ ਅੰਤ "ਅ" ਸਮਲਿਤ ਮੰਨਿਆ ਜਾਂਦਾ ਹੈ।ਅਤੇ ਸੰਧੀ ਨਿਯਮਾਂ ਅਨੁਸਾਰ-ਅ+ਓ= ਔ ਬਣਦਾ ਹੈ ਜਿਵੇਂ- ਵਨ+ਓਸ਼ਧਿ= ਵਨੌਸ਼ਧਿ ਇਕ+ਓ = ਇਕੌ ਅ+ਉ = ਓ ਬਣਦਾ ਹੈ ਜਿਵੇਂ ਅ+ਉ+ਮ= ਓਮ ਪੁਰਸ਼+ ਉਤਮ= ਪੁਰਸ਼ੋਤਮ ਜਲ+ ਉਧਰ = ਜਲੋਧਰ ਇਕ+ ਉ= ਇਕੋ
ਵਿਦਵਾਨ ਜੀ ਕਹਿ ਰਹੇ ਹਨ- ਗੁਰੂ ਨਾਨਕ ਨੇ ਹੀ ਪਹਿਲੀ ਵਾਰ 'ੴ ' ਵਿੱਚ ਇਕ ਅੰਕ ਦੇ ਨਾਲ ਇੱਕ ਅੱਖਰ ਨੂੰ ਜੋੜਕੇ ਇੱਕ ਮਿਸ਼ਰਤ ਲਿਪੀ ਰੂਪ ਬਣਾਇਆ ਅਤੇ ਵਰਤਿਆ ਸੀ।
ਸਵਾਲ- ਕੀ 'ੴ ' 'ਲੀਪੀ ਰੂਪ ਹੈ? ਇਸ ਦਾ ਲੀਪੀ ਰੂਪ ਤਾਂ ਵਿਦਵਾਨ ਜੀ ਖੁਦ ਹੀ 'ਇਕੋ' ਦੱਸ ਰਹੇ ਹਨ।ਕੀ ਵਿਦਵਾਨ ਜੀ ਨੂੰ ੴ ਅਤੇ ਇਕੋ ਦਾ ਫਰਕ ਨਹੀਂ ਦਿੱਸ ਰਿਹਾ?
ਇਸ ਤੋਂ ਇਲਾਵਾ ਵਿਦਵਾਨ ਜੀ ਨੂੰ ਸ਼ਾਇਦ 'ੴ' ਦੇ ਨਾਲ '>
ਅਨਮਤੀ ਧਰਮ ਵਾਲੇ ਤਾਂ ੴ ਨਾਲੋਂ > ਹਟਾ ਕੇ ਕਿਸੇ ਨਾ ਕਿਸੇ ਤਰੀਕੇ ਇਸ ਨੂੰ 0 (ਓਮ ਦਾ ਚਿੰਨ੍ਹ) ਬਨਾਣ ਦੇ ਜ਼ੋਰ ਲਗਾ ਰਹੇ ਹਨ।ਪਰ ਅਫਸੋਸ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਕੁਝ ਵਿਦਵਾਨ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਵਿੱਚ ਲੱਗੇ ਨਜ਼ਰ ਆ ਰਹੇ ਹਨ।
ਵਿਦਵਾਨ ਜੀ ਦਾ ਕਹਿਣਾ ਹੈ-- ਸ਼ਬਦ 'ੴ ' ਦੀ ਭਾਸ਼ਾਈ ਬਣਤਰ ਹੀ ਇਸ ਦੇ ਉਚਾਰਣ ਦਾ ਸਬੂਤ