ਪਿਸ਼ਾਵਰ, 14 ਫਰਵਰੀ (ਪੰਜਾਬ ਮੇਲ)- ਪਾਕਿਸਤਾਨ ਦੇ ਅਸ਼ਾਂਤ ਉ¤ਤਰ- ਪੱਛਮੀ ਸੂਬੇ ’ਚ ਅਗਵਾ ਕੀਤੇ ਗਏ ਦੋ ਸਿੱਖ ਵਪਾਰੀਆਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ, ਜਦਕਿ ਕਿ ਉਨ੍ਹਾਂ ਦੇ ਦੋ ਮੁਲਾਜ਼ਮਾਂ ਨੂੰ ਅਗਵਾਕਾਰਾਂ ਨੇ ਅੱਜ ਛੱਡ ਦਿੱਤਾ ਹੈ। ਇਨ੍ਹਾਂ ਚਾਰਾਂ ਨੂੰ ਬੀਤੇ ਦਿਨ ਦੱਖਣੀ ਵਜ਼ੀਰਿਸਤਾਨ ਦੇ ਡੇਰਾ ਇਸਮਾਈਲ ਖਾਂ ਜ਼ਿਲ੍ਹੇ’ਚੋਂ ਹਥਿਆਰਬੰਦ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਪਵਿੰਦਰ ਸਿੰਘ ਤੇ ਨੰਦ ਸਿੰਘ ਜੜ੍ਹੀ ਬੂਟੀਆਂ ਦੇ ਕਾਰੋਬਾਰੀ ਹਨ ਤੇ ਉਨ੍ਹਾਂ ਦੇ ਦੋ ਮੁਲਾਜ਼ਮ ਤਾਂ ਛੱਡ ਦਿੱਤੇ ਗਏ ਹਨ, ਪਰ ਦੋਵੇਂ ਸਿੱਖਾਂ ਬਾਰਾਂ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ। ਪਿਸ਼ਾਵਰ ਵਾਸੀ ਸਰਦਾਰ ਸਿੰਘ ਨੇ ਦਾਰਾਬਨ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਹੈ ਕਿ ਅਣਪਛਾਤੇ ਅਤਿਵਾਦੀ ਉਸ ਦੇ ਪੁੱਤ ਪਵਿੰਦਰ ਸਿੰਘ ਤੇ ਭਤੀਜੇ ਨੰਦ ਸਿੰਘ ਨੂੰ ਅਗਵਾ ਕਰ ਕੇ ਲੈ ਗਏ। ਉਹ ਕਾਰੋਬਾਰ ਸਬੰਧੀ ਪਿਸ਼ਾਵਰ ਤੋਂ ਡੇਰਾ ਇਸਮਾਈਲ ਖਾਂ ਗਏ ਸਨ। ਪੁਲੀਸ ਵੱਲੋਂ ਜਾਂਚ ਜਾਰੀ ਹੈ, ਪਰ ਹਾਲੇ ਤੱਕ ਕਿਸੇ ਗਰੁੱਪ ਨੇ ਅਗਵਾ ਕਰਨ ਦੀ ਜ਼ਿੰਮੇਵਾਰੀ ਨਹੀਂ ਲਈ।-
ਸਿੱਖ ਮਸਲੇ
ਪਾਕਿ ’ਚ ਅਗਵਾ ਕੀਤੇ ਦੋ ਸਿੱਖਾਂ ਦਾ ਕੋਈ ਸੁਰਾਗ ਨਾ ਲੱਗਿਆ
Page Visitors: 2492