* ਸੁਖਬੀਰ ਬਾਦਲ ਨੂੰ ਮਿਲਣ ਆਈ ਸੀ ਪੀੜਤ ਔਰਤ
* ਪੁਲਿਸ ਕਮਿਸ਼ਨਰ ਤੇ ਏ.ਡੀ.ਸੀ.ਪੀ. ’ਤੇ ਲਾਏ ਧੱਕੇ ਮਾਰਨ ਦੇ ਦੋਸ਼
ਏ.ਡੀ.ਸੀ.ਪੀ. ਪਰਮਪਾਲ ਸਿੰਘ ਨੂੰ ਥੱਪੜ ਮਾਰਦੀ ਹੋਈ ਗੁਰਦੀਪ ਕੌਰ।
ਅੰਮ੍ਰਿਤਸਰ, 20 ਫਰਵਰੀ (ਪੰਜਾਬ ਮੇਲ)- ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਦਿੱਲੀ ਦੰਗਿਆਂ ’ਚ ਮਾਰੇ ਗਏ ਸੈਂਕੜੇ ਬੇਕਸੂਰ ਸਿੱਖਾਂ ਦੇ ਪਰਿਵਾਰਕ ਮੈਂਬਰਾਂ ਦੀ ਦਰਦ ਨੂੰ ਸਮਝਣ ਦੀ ਨਸੀਹਤ ਦੇਣ ਦੇ ਕੁਝ ਪਲਾਂ ਦੇ ਬਾਅਦ ਦੰਗਾ ਪੀੜਤ ਇਸਤਰੀ ਸਭਾ ਦੀ ਪ੍ਰਧਾਨ ਅਤੇ ਦੰਗਾ ਪੀੜਤ ਗੁਰਦੀਪ ਕੌਰ ਨੂੰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜਤਿੰਦਰਪਾਲ ਸਿੰਘ ਔਲਖ ਅਤੇ ਏ.ਡੀ.ਸੀ.ਪੀ. ਸਿਟੀ ਵਨ ਪਰਮਪਾਲ ਸਿੰਘ ਨੇ ਧੱਕੇ ਮਾਰੇ। ਗੁੱਸੇ ’ਚ ਆਈ ਗੁਰਦੀਪ ਕੌਰ ਨੇ ਪਰਮਪਾਲ ਸਿੰਘ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਉਥੇ ਖੜ੍ਹੇ ਕੁਝ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਗੁਰਦੀਪ ਕੌਰ ਨੂੰ ਘੇਰ ਕੇ ਦੂਰ ਲੈ ਗਏ। ਜਦੋਂ ਟ੍ਰੈਫਿਕ ਮੁਲਾਜ਼ਮ ਗੁਰਦੀਪ ਕੌਰ ਨੂੰ ਦੂਰ ਲੈ ਜਾ ਰਹੇ ਸਨ ਤਾਂ ਉ¤ਥੇ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ। ਗੁਰੂ ਨਗਰੀ ਦੇ ਦੱਖਣੀ ਵਿਧਾਨ ਸਭਾ ਹਲਕੇ ’ਚ ਸੀ.ਪੀ.ਐਸ. ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਕਰਵਾਈ ਇਕ ਰੈਲੀ ’ਚ ਹਿੱਸਾ ਲੈਣ ਲਈ ਸੁਖਬੀਰ ਸਿੰਘ ਬਾਦਲ ਪਹੁੰਚੇ ਸਨ। ਗੁਰਦੀਪ ਕੌਰ ਵੀ ਲੁਧਿਆਣਾ ਤੋਂ ਇਥੇ ਪੁੱਜੀ ਤਾਂ ਜੋ ਉਹ ਬਾਦਲ ਵੱਲੋਂ ਐਡਵੋਕੇਟ ਐਚ.ਐਸ. ਫੂਲਕਾ ’ਤੇ ਕੀਤੀ ਗਈ ਟਿੱਪਣੀ ਬਾਰੇ ’ਚ ਗੱਲਬਾਤ ਕਰ ਸਕੇ। ਗੁਰਦੀਪ ਕੌਰ ਰੈਲੀ ਵਾਲੀ ਥਾਂ ਦੀ ਸਟੇਜ ਦੇ ਪਿੱਛੇ ਲਗਾਏ ਗਏ ਬੈਰੀਕੇਡ ਤਕ ਪਹੁੰਚ ਗਈ। ਪੱਤਰਕਾਰ ਸੰਮੇਲਨ ਤੋਂ ਬਾਅਦ ਜਦੋਂ ਸੁਖਬੀਰ ਬਾਹਰ ਨਿਕਲੇ, ਗੁਰਦੀਪ ਕੌਰ ਨੇ ਉ¤ਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਅੱਗ ਜਾਣ ਲਈ ਕਿਹਾ। ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਿਆ। ਗੁਰਦੀਪ ਕੌਰ ਅਤੇ ਪੁਲਿਸ ਕਰਮਚਾਰੀਆਂ ਦੇ ਵਿਚ ਧੱਕਾ-ਮੁੱਕੀ ਹੋ ਗਈ। ਧੱਕਾਮੁੱਕੀ ’ਚ ਗੁਰਦੀਪ ਕੌਰ ਦੇ ਕੰਨ ਦੀ ਵਾਲੀ ਥੱਲੇ ਡਿੱਗ ਗਈ। ਗੁੱਸੇ ’ਚ ਆਈ ਗੁਰਦੀਪ ਕੌਰ ਨੇ ਬੈਰੀਕੇਡ ਤੋੜ ਦਿੱਤੇ। ਇੰਨੇ ’ਚ ਸੁਖਬੀਰ ਸਿੰਘ ਬਾਦਲ ਗੱਡੀ ’ਚ ਬੈਠ ਗਏ। ਉ¤ਥੇ ਪੁਲਿਸ ਕਮਿਸ਼ਨਰ ਅਤੇ ਏ.ਡੀ.ਸੀ.ਪੀ. ਸਿਟੀ ਵਨ ਪਰਮਪਾਲ ਸਿੰਘ ਵੀ ਖੜ੍ਹੇ ਸਨ। ਗੱਡੀ ਦੇ ਅੱਗੇ ਖੜ੍ਹੇ ਹੋ ਕੇ ਗੁਰਦੀਪ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ। ਇੰਨੇ ’ਚ ਉ¤ਥੇ ਖੜ੍ਹੇ ਪੁਲਿਸ ਕਮਿਸ਼ਨਰ ਨੇ ਉਸਨੂੰ ਧੱਕਾ ਮਾਰ ਕੇ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ। ਗੁੱਸੇ ’ਚ ਆ ਕੇ ਗੁਰਦੀਪ ਕੌਰ ਨੇ ਪਰਮਪਾਲ ਸਿੰਘ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਅਚਾਨਕ ਹੋਈ ਇਸ ਘਟਨਾ ਨਾਲ ਪਰਮਪਾਲ ਸਿੰਘ ਸਹਿਮ ਗਏ। ਉਨ੍ਹਾਂ ਨੇ ਗੁਰਦੀਪ ਕੌਰ ਨੂੰ ਸ਼ਾਂਤ ਹੋਣ ਲਈ ਕਿਹਾ। ਇਸ ਦੌਰਾਨ ਟ੍ਰੈਫਿਕ ਪੁਲਸ ਦਾ ਮੁਲਾਜ਼ਮ ਆ ਗਿਆ। ਉਨ੍ਹਾਂ ਨੇ ਗੁਰਦੀਪ ਕੌਰ ਨੂੰ ਉ¤ਥੋਂ ਦੂਰ ਕਰ ਦਿੱਤਾ।
ਕੋਈ ਝਗੜਾ ਨਹੀਂ ਹੋਇਆ : ਪਰਮਪਾਲ ਸਿੰਘ
ਏ.ਡੀ.ਸੀ.ਪੀ. ਸਿਟੀ ਵਨ ਪਰਮਪਾਲ ਸਿੰਘ ਨੇ ਕਿਹਾ ਕਿ ਗੁਰਦੀਪ ਕੌਰ ਨਾਲ ਉਨ੍ਹਾਂ ਦਾ ਕੋਈ ਝਗੜਾ ਨਹੀਂ ਹੋਇਆ। ਉਹ ਡਿਪਟੀ ਸੀ.ਐਮ. ਦੇ ਨਜ਼ਦੀਕ ਪਹੁੰਚ ਗਈ ਸੀ। ਉਸ ਨੂੰ ਰੋਕਿਆ ਗਿਆ। ਡਿਪਟੀ ਸੀ.ਐ¤ਮ. ਦੀ ਸੁਰੱਖਿਆ ਉਨ੍ਹਾਂ ਲਈ ਮਹੱਤਵਪੂਰਨ ਹੈ। ਕੁਝ ਲੋਕ ਡਿਪਟੀ ਸੀ.ਐਮ. ਨੂੰ ਮਿਲਣਾ ਚਾਹੁੰਦੇ ਸਨ, ਜਿਨ੍ਹਾਂ ਨੂੰ ਰੋਕਿਆ ਗਿਆ ਸੀ।
ਦੰਗਾ ਪੀੜਤਾਂ ਨੂੰ ਜ਼ਲੀਲ ਕਰ ਰਹੀ ਹੈ ਅਕਾਲੀ-ਭਾਜਪਾ ਸਰਕਾਰ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੀਪ ਕੌਰ ਨੇ ਕਿਹਾ ਕਿ ਉਹ ਸੁਖਬੀਰ ਬਾਦਲ ਨੂੰ ਮਿਲਣ ਆਈ ਸੀ। ਸੁਖਬੀਰ ਬਾਦਲ ਦਿੱਲੀ ਦੰਗਿਆਂ ਦੇ ਨਾਂ ’ਤੇ ਵੋਟਾਂ ਮੰਗਦੇ ਹਨ ਪਰ ਉਨ੍ਹਾ ਦੀ ਪੁਲਿਸ ਦੰਗਾ ਪੀੜਤਾਂ ਨੂੰ ਧੱਕੇ ਮਾਰ ਕੇ ਜ਼ਲੀਲ ਅਤੇ ਬੇਇੱਜ਼ਤ ਕਰ ਰਹੀ ਹੈ। ਅਕਾਲੀ ਦਲ ਦੀ ਸਰਕਾਰ ਵਿਚ ਪੀੜਤਾਂ ਨਾਲ ਕੁੱਟਮਾਰ ਹੋ ਰਹੀ ਹੈ। ’84 ਦੇ ਦੰਗਿਆਂ ਦੀ ਗੱਲ ਕਰਨ ਵਾਲੇ ਪ੍ਰਭਾਵਿਤ ਪਰਿਵਾਰਾਂ ਬਾਰੇ ਚੁੱਪ ਕਿਉਂ ਹੈ? ਫੂਲਕਾ ਨੇ ਦਿੱਲੀ ਦੰਗਿਆਂ ਦੇ ਪ੍ਰਭਾਵਿਤਾਂ ਨੂੰ ਇਨਸਾਫ ਦਿਵਾਉਣ ਲਈ ਕਾਨੂੰਨੀ ਲੜਾਈ ਲੜੀ ਹੈ। ਉਹ ਇਸ ਵਿਸ਼ੇ ’ਤੇ ਸੁਖਬੀਰ ਬਾਦਲ ਨਾਲ ਗੱਲਬਾਤ ਕਰਨੀ ਚਾਹੁੰਦੀ ਹੈ। ਇਹ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਕੇਂਦਰ ਤੇ ਸੂੁਬਾ ਸਰਕਾਰ ਦਰਮਿਆਨ ਪੀੜਤਾਂ ਨੂੰ ਇਨਸਾਫ ਦਿਵਾਉਣ ਜੰਗ ਛਿੜੀ ਹੋਈ ਹੈ।