ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਮਨੀ ਪਲਾਂਟ ! (ਨਿੱਕੀ ਕਹਾਣੀ)
ਮਨੀ ਪਲਾਂਟ ! (ਨਿੱਕੀ ਕਹਾਣੀ)
Page Visitors: 2649
ਮਨੀ ਪਲਾਂਟ ! (ਨਿੱਕੀ ਕਹਾਣੀ)
ਤੁਹਾਡੀ ਗੁਰੂਦੁਆਰਾ ਕਮੇਟੀ ਦਾ ਸਾਲਾਨਾ ਬਜਟ ਕਿੰਨਾ ਹੈ ? (ਰਮਨਦੀਪ ਸਿੰਘ ਨੇ ਪ੍ਰਧਾਨ ਨੂੰ ਪੁਛਿਆ)
ਸੰਗਤਾਂ ਦਿੰਦੀਆਂ ਹਨ ਤੇ ਅਸੀਂ ਖਰਚਦੇ ਹਾਂ ! (ਹਸਦੇ ਹੋਏ ਪ੍ਰਧਾਨ ਬੋਲਿਆ)
ਰਮਨਦੀਪ ਸਿੰਘ : ਕੋਈ ਤੇ ਰਕਮ ਹੋਵੇਗੀ ? ਤੁਹਾਡਾ ਆਡਿਟ (Audit) ਨਹੀ ਹੁੰਦਾ ਕੀ ?
ਪ੍ਰਧਾਨ : ਹੋਰ ਸੁਣਾ ਕੀ ਹਾਲ ਹੈ ਤੇਰਾ ? ਪਰਿਵਾਰ ਵਿੱਚ ਸਭ ਵਧੀਆ ? ਤੂੰ ਬੈਠ ਮੈਂ ਹੁਣੇ ਆਇਆ, ਇੱਕ ਜ਼ਰੂਰੀ ਕੰਮ ਯਾਦ ਆ ਗਿਆ ਹੈ ! 
(ਉਠ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ)
ਰਮਨਦੀਪ ਸਿੰਘ (ਅੰਦਰੋਂ ਹਸਦਾ ਹੋਇਆ) : ਰੱਬ ਆਸਰੇ ਚਲਦੀਆਂ ਕਮੇਟੀਆਂ ! ਤੁਸੀਂ ਅੱਜ ਤੱਕ ਕਿਸ ਨੂੰ ਹਿਸਾਬ ਦੇ ਦਿੱਤਾ ਜੋ ਮੈਨੂੰ ਦੇਵੋਗੇ ? 
ਸ਼ੁਕਰ ਹੈ ਕੀ ਇਸ ਪ੍ਰਸ਼ਨ ਨੂੰ ਪੁਛਣ ਤੋ ਬਾਦ ਤੁਸੀਂ ਮੇਨੂੰ ਵਿਰੋਧੀ ਧਿਰ ਦਾ ਬੰਦਾ ਆਖ ਕੇ ਭੰਡਿਆ ਨਹੀ, ਮੈਂ ਤੇ ਇਸੀ ਗੱਲ ਤੇ ਹੀ ਤੁਹਾਡਾ ਮਸ਼ਕੂਰ ਹਾਂ ! 
(ਉਥੋਂ ਉਠ ਕੇ ਚਲਾ ਜਾਂਦਾ ਹੈ)
ਪ੍ਰਧਾਨ (ਕਲਪਦੇ ਹੋਏ ਆਪਨੇ ਪੀ.ਏ. ਨੂੰ) : ਤੂੰ ਵੀ ਨਾ, ਬੰਦਾ ਬਣ ਜਾ ! ਜਣੇ-ਖਣੇ ਨੂੰ ਨਾ ਅੰਦਰ ਵਾੜਿਆ ਕਰ ! (ਹੱਥ ਜੋੜ ਕੇ ਅਰਦਾਸ ਕਰਦਾ ਹੈ,
 "ਹੇ ਸੱਚੇ ਪਿਤਾ ਵਾਹਿਗੁਰੂ, ਸਾਡੇ ਮਨੀ-ਪਲਾਂਟ ਨੂੰ ਕਿਸੀ ਦੀ ਨਜ਼ਰ ਨਾ ਲੱਗੇ" !)
- ਬਲਵਿੰਦਰ ਸਿੰਘ ਬਾਈਸਨ
http://nikkikahani.com/
 
 
 
 
 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.