ਬਲਵਿੰਦਰ ਸਿੰਘ ਬਾਈਸਨ
ਬਹੁਤ ਲੋਗ "ਵਿਭਿਤਸ ਰਸ (ਨਫਰਤ)", "ਰੋਦ੍ਰ ਰਸ (ਗੁੱਸਾ)" ਜਾਂ "ਭਯਾਨਕ ਰਸ (ਡਰ)" ਨੂੰ ਗਲਤੀ ਨਾਲ "ਬੀਰ ਰਸ" ਸਮਝ ਲੈਂਦੇ ਹਨ !
Page Visitors: 2610
ਬਹੁਤ ਲੋਗ "ਵਿਭਿਤਸ ਰਸ (ਨਫਰਤ)", "ਰੋਦ੍ਰ ਰਸ (ਗੁੱਸਾ)" ਜਾਂ "ਭਯਾਨਕ ਰਸ (ਡਰ)" ਨੂੰ ਗਲਤੀ ਨਾਲ "ਬੀਰ ਰਸ" ਸਮਝ ਲੈਂਦੇ ਹਨ !
"ਬੀਰ ਰਸ" ਵਿੱਚ ਡੁਬਿਆ ਮਨੁੱਖ ਖਿੜੇ ਮੱਥੇ ਆਪਣੀ ਇੰਦ੍ਰਿਆਂ ਨੂੰ ਸਾਧਦਾ ਹੋਇਆ ਆਪਣੀ ਸ਼ੂਰਮਤਾਈ ਦੇ ਜੋਹਰ ਵਿਖਾਉਂਦਾ ਹੈ !
ਪਰ "ਵਿਭਿਤਸ ਰਸ (ਨਫਰਤ), "ਰੋਦ੍ਰ ਰਸ (ਗੁੱਸਾ)" ਜਾਂ "ਭਯਾਨਕ ਰਸ (ਡਰ)" ਵਿੱਚ ਫਸਿਆ ਮਨੁੱਖ ਆਪਣੀਆਂ ਇੰਦ੍ਰਿਆਂ ਤੇ ਕਾਬੂ ਨਹੀ ਰੱਖ ਪਾਉਂਦਾ ਤੇ ਉਸ ਦਾ ਚਿਹਰਾ ਕਰੂਪ ਹੋ ਜਾਂਦਾ ਹੈ ਤੇਆਤਮਿਕ ਅਗਿਆਨਤਾ ਦੀਆਂ ਸ਼ਿਖਰਾ ਪਾਰ ਕਰ ਜਾਂਦਾ ਹੈ !
"ਬੀਰ ਰਸ" ਬਾਹਰੋਂ ਕੋਈ ਰਚਨਾ ਸੁਣ ਕੇ ਪੈਦਾ ਨਹੀ ਹੁੰਦਾ ਬਲਕਿ ਇਹ ਤੇ "ਉੱਚੀ ਆਤਮਿਕ ਅਵਸਥਾ ਅੱਤੇ ਸ਼ਾਂਤ ਹਿਰਦੇ" ਚੋਂ ਜਨਮ ਲੈਂਦਾ ਹੈ ਅੱਤੇ ਬੀਰ ਰਸ ਵਿੱਚ ਮਨੁੱਖ ਦੇ ਚਿਹਰੇ ਦੀ ਰੰਗਤ ਅੱਤੇ ਸੁੰਦਰਤਾ ਕਈ ਗੁਣਾ ਵੱਧ ਜਾਉਂਦੀ ਹੈ !
ਬੀਰ ਨਾ ਕਿਸੀ ਨੂੰ ਡਰਾਉਂਦਾ ਹੈ ਤੇ ਨਾ ਹੀ ਕਿਸੀ ਤੋਂ ਭੈ ਖਾਂਦਾ ਹੈ ਅੱਤੇ ਗਿਆਨ ਨਾਲ ਭਰਿਆ ਮਨੁੱਖ ਹੀ ਬੀਰ ਹੋ ਸਕਦਾ ਹੈ ਨਾ ਕੀ ਕੋਈ ਅਗਿਆਨੀ !
- ਬਲਵਿੰਦਰ ਸਿੰਘ ਬਾਈਸਨ