ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਖੁਸ਼ਵੰਤ ਸਿੰਘ ਜੀ ਦਾ ਅਕਾਲ ਚਲਾਣਾ
ਖੁਸ਼ਵੰਤ ਸਿੰਘ ਜੀ ਦਾ ਅਕਾਲ ਚਲਾਣਾ
Page Visitors: 2830

ਖੁਸ਼ਵੰਤ ਸਿੰਘ ਜੀ ਦਾ ਅਕਾਲ ਚਲਾਣਾ
ਲਿਖਤਾਂ ਦੇ ਲਫ਼ਜ਼ ਲੱਗਭਗ ਸਮਾਨ ਹੁੰਦੇ ਹਨ, ਪਰ ਕਿਸੇ ਦੀ ਨਕਲ ਅਤੇ  ਮੌਲਿਕਤਾ ਦਾ ਫਰਕ ਦਾ ਫਰਕ ਖੁਸ਼ਵੰਤ ਸਿੰਘ ਜੀ ਦੀਆਂ ਲਿਖਤਾਂ ਵਿਚ ਮਹਸੂਸ ਹੋ ਸਕਦਾ ਹੈ। ਮੈਂ ਉਨਾਂ ਦਾ ਧਨਵਾਦੀ ਰਹਾਂਗਾ ! ਇਸ ਲਈ ਨਹੀਂ ਕਿ ਉਨਾਂ ਮੇਰੇ ਲਿਖੇ ਨਾਲ  ਸਹਮਤੀ ਜਤਾਈ, ਬਲਕਿ ਇਸ ਲਈ ਇਕ ਮਸ਼ਹੂਰ ਅਤੇ ਵਿਯਸਤ ਲੇਖਕ ਹੋਂਣ ਦੇ ਬਾਵਜੂਦ, ਉਨਾਂ ਮੇਰੇ ਵਲੋਂ ਭੇਜਿਆਂ ਲਿਖਤਾਂ ਬਾਰੇ, ਮੈਂਨੂੰ  ਹੱਥੀ ਲਿਖੇ ਪੱਤਰਾਂ ਰਾਹੀਂ ਜਵਾਬ ਦਿੱਤਾ।
ਸਨ ੨੦੦੪ ਵਿਚ ਮੈਂ ਆਪਣੀ ਪੁਸਤਕ ਖੁਸ਼ਵੰਤ ਸਿੰਘ ਜੀ ਨੂੰ ਭੇਜੀ ਤਾਂ ੦੬.੦੬.੨੦੦੪ ਵਿਚ ਮੈਂਨੂੰ ਉਨਾਂ ਵਲੋਂ ਪਹਿਲਾ ਪੱਤਰ ਪ੍ਰਾਪਤ ਹੋਇਆ। ਜਿਸ ਵਿਚ ਹਿੰਦੀ ਲਿਪੀ ਨਾ ਪੜ ਸਕਣ ਦੇ ਅਫਸੋਸ ਦਾ ਪ੍ਰਗਟਾਵਾ ਸੀ। ਉਸ ਉਪਰੰਤ ਮੈਂ ਆਪਣੇ ਲੇਖਾਂ ਦੇ ਅੰਗ੍ਰਜ਼ੀ ਵਿਚ ਕੀਤੇ ਤਰਜਮੇ ਭੇਜੇ, ਤਾਂ ਉਨਾਂ ਵਲੋਂ  ਮੈਂਨੂੰ  ੨੫ ਫਰਵਰੀ ੨੦੦੫ ਅਤੇ ੬ ਮਾਰਚ ੨੦੦੬ ਵਿਚ ਜਵਾਬੀ ਪੱਤਰ ਪ੍ਰਾਪਤ ਹੋਏ।
ਸਨ ੨੦੧੦ ਦੇ ਆਖੀਰ ਵਿਚ ਵਿਗਿਆਨੀ 'ਸਟੀਫਨ ਹਾਕਿੰਸ' ਦੀ ਪੁਸਤਕ 'ਗ੍ਰੇਂਡ ਡਿਜਾਈਨ' ਬਾਰੇ,  ਅੰਗ੍ਰੇਜ਼ੀ ਵਿਚ ਲਿਖੇ ਮੇਰੇ ਪ੍ਰਤੀਕਰਨ (God, Nothingness and Stephen Hawkins) ਤੇ, ਮੈਂਨੂੰ ਖੁਸ਼ਵੰਤ ਸਿੰਘ ਜੀ ਵਲੋਂ ਆਖਰੀ ਪੱਤਰ ਮਿਲਿਆ, ਜਿਸ ਨੂੰ ਪੜਨ ਵਿਚ ਮੈਂਨੂੰ ਖਾਸੀ ਮਸ਼ੱਕਤ ਕਰਨੀ ਪਈ। ਹੁਣ ਉਨਾਂ ਦੇ ਲਿਖੇ ਲਫ਼ਜ਼ਾ ਵਿਚ ਵੱਧ ਚੁੱਕੀ ਉਮਰ ਦਾ ਭਾਰੀ ਕੰਪਨ ਸੀ। ਪਰ ਇਸ ਲਿਖਤ ਦੀ ਭਾਰੀ ਮਜ਼ਬੂਤੀ ਇਹ ਸੀ ਕਿ ੯੫ ਸਾਲ ਦੇ ਉਸ ਲੇਖਕ ਵਿਚ ਜਵਾਬੀ ਪੱਤਰ ਲਿਖਣ ਦੀ ਜਿੰਮੇਵਾਰੀ ਬਰਕਰਾਰ ਸੀ। ਮੇਰਾ ਉਨਾਂ ਨਾਲ ਦੋ ਵਾਰ ਫੋਨ ਤੇ ਵੀ ਸੰਪਰਕ ਹੋਇਆ।
ਅੱਜ ਉਨਾਂ ਦੇ ਅਕਾਲ ਚਲਾਣੇ ਦੀ ਖ਼ਬਰ ਸੁਣੀ ਤਾਂ ਅੱਖਾਂ ਸਾਹਮਣੇ ਲਰਜ਼ਦੇ ਹਰਫਾਂ ਅਤੇ ਕੰਨਾਂ ਵਿਚ ਇਕ ਕੰਮਦੀ ਅਵਾਜ਼ ਦਾ ਅਹਿਸਾਸ ਜਿਹਾ ਹੋਇਆ। ਨਾਲ ਹੀ ਕੁੱਝ ਉਹ ਆਗੂ ਵੀ ਯਾਦ ਆਏ ਜੋ ਨਿਜੀ ਪੱਤਰਾਂ ਤਕ ਦਾ ਜਵਾਬ ਨਹੀਂ ਦਿੰਦੇ।
ਇਸ ਮੌਕੇ ਤੇ ਜੇ ਕਰ ਅਵਗੁਣ ਛੱਡਦੇ ਹੋਏ ਖੂਸ਼ਵੰਤ ਸਿੰਘ ਜੀ ਦੇ ਕਿਸੇ ਗੁਣ ਦੀ ਵਿਚਾਰ ਕਰਾਂ ਤਾਂ ਇਹ ਕਹਿ ਸਕਦਾ ਹਾਂ ਕਿ ਉਨਾਂ ਅੰਦਰ ਆਪਣੇ-ਆਪ ਨੂੰ ਸਿੱਖ ਭਾਈਚਾਰੇ ਦਾ ਅੰਸ਼ ਸਮਝਣ ਦੀ ਭਾਵਨਾ ਸੀ।
ਹਰਦੇਵ ਸਿੰਘ, ਜੰਮੂ-੨੦.੦੩.੨੦੧੪

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.