ਚੇਤ ਸੰਗਰਾਂਦ = NSC 14 March ?
ਗੁਰਮੁੱਖ ਪਿਆਰੇ ਭਾਈ ਲਖਬੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਅਸੀਂ ਸਾਰੇ ਹੀ ਗ਼ਲਤ ਹੋ ਸਕਦੇ ਹੈਂ, ਪਰ ਗੁਰਬਾਣੀ ਤੋਂ ਸੇਧ ਲੈਣੀ ਚਾਹੀਦੀ ਹੈ ਜਿਵੇਂ ਆਪ ਨੇ ਫੁਰਮਾਨ ਕੀਤਾ ਹੈ ।
ਇਸ ਪ੍ਰਥਾਏ, ਗੁਰੂ ਗਰੰਥ ਸਾਹਿਬ ਵਿਖੇ ਸ਼ਬਦ ਪੰਨਾ 366 ਅਤੇ 1185 ਬਹੁਤ ਲਾਭਦਾਇਕ ਹੋ ਸਕਦੇ ਹਨ ਜੇ ਪ੍ਰੋ: ਦਰਸ਼ਨ ਸਿੰਘ ਜੀ ਓਪਰਾਲਾ ਕਰਨ ਤਾਂ ਐਸੀ ਮੀਟਿੰਗ ਦਾ ਉਹ ਪ੍ਰਬੰਧ ਕਰ ਸਕਦੇ ਹਨ ! ਤੁਸੀਂ ਕਿੳਂੁਕਿ ਉਨ੍ਹਾਂ ਦੇ ਕਾਫੀ ਨਜ਼ਦੀਕੀ ਜਾਪਦੇ ਹੋ, ਬੇਨਤੀ ਕਰਕੇ ਦੇਖੋ ।
ਪੰਜਾਬੀ ਬੋਲੀ ਦਾ ਕੈਲੰਡਰ ਵਿਚ ਰਲ-ਗੱਡ ਕਰਨਾ ਠੀਕ ਨਹੀਂ ਜਾਪਦਾ । ਤੁਸੀਂ ਹੀ ਇਹ ਜਾਣਕਾਰੀ ਦੇਣ ਦੀ ਖ਼ੇਚਲ ਕਰਨ ਕਿ ਕੀ ਤੁਸੀਂ ਕੈਨੇਡਾ ਸਰਕਾਰ ਨੂੰ ਕਦੇ ਬੇਨਤੀ ਕੀਤੀ ਹੈ ਕਿ ਤੁਹਾਡਾ ਪਾਸਪੋਰਟ ਪੰਜਾਬੀ ਵਿਚ ਹੋਵੇ ਅਤੇ ਨਾਲ ਹੀ ਨਾਨਕਸ਼ਾਹੀ ਤਾਰੀਕਾਂ ਲਿਖੀਆਂ ਹੋਣ ?
ਵੈਸੇ ਤੁਸੀਂ ਵਿਆਖਿਆਕਾਰ ਹੋਣ ਕਰਕੇ, ਮੇਰੇ ਨਾਲੋਂ ਵਧੀਕ ਜਾਣਕਾਰੀ ਰੱਖਦੇ ਹੋ, ਪਰ ਫਿਰ ਵੀ ਪਿਛਲੇ ਕੋਈ ਇਕ ਸੌ ਸਾਲ ਤੋਂ ਸਿੱਖ ਕੌਮ ਨੇ ਕੋਈ ਵੀ ਮਾਰਕੇ ਦੀ ਕਾਮਯਾਬੀ ਹਾਸਲ ਨਹੀਂ ਕੀਤੀ ਅਤੇ ਨਾ ਹੀ ਕਿਸੇ ਮਸਲੇ ਦਾ ਹੱਲ ਕੀਤਾ ਜਿਵੇਂ ਰਾਗਮਾਲਾ, ਨਿੱਤਨੇਮ/ਖੰਡੇ ਦੀ ਪਾਹੁਲ ਦੀਆਂ ਬਾਣੀਆਂ, ਬਚਿਤ੍ਰ ਨਾਟਕ ਦਾ ਤਮਾਸ਼ਾ, ਭਗੌਤੀ ਅੱਗੇ ਅਰਦਾਸਿ ਕਰਨਾ, ਆਸਾ ਕੀ ਵਾਰ (ਪੰਨੇ 462-475) ਗਾਇਨ ਕਰਨ ਸਮੇਂ 24 ਛੰਤ (ਪੰਨੇ 448-451)
ਪੜ੍ਹਣੇ ਜਿਵੇਂ ਕਿ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਕਰਨ ਸਮੇਂ ਗੁਰੂ ਸਾਹਿਬ ਇਨ੍ਹਾਂ ਨੂੰ ਜੋੜਣਾ ਭੁੱਲ ਗਏ ਹੋਂਣ ?
ਇੰਝ ਹੋਰ ਵੀ ਬੇਅੰਤ ਮਸਲੇ ਹਨ....
................................................................
From: LAKHBIR SINGH [mailto:lsinghcanada@yahoo.ca]
Sent: Thursday, 20 March 2014 12:48 PM
To: Gurmit Singh
ਗੁਰ ਫ਼ਤੇਹ ਵੀਰ ਜੀਓ:
ਆਪ ਜੀ ਦੀ ਈ ਮੇਲ ਲਈ ਧਨਵਾਦ.
ਵੀਰ ਜੀਓ , ਨਾਨਕਸ਼ਾਹੀ ਕੈਲੇੰਡਰ ਦੇ ਸੰਬੰਧ ਵਿਚ ਮੇਰੀ ਕੇਵਲ ਇਹੀ ਇਛਾ ਹੈਕਿ ਸਾਡੇ ਗੁਰਪੁਰਬਾ ਦੀ ਇਕ ਪਕੀ ਤਾਰੀਕ ਹੋਵੇ ਜੋ ਈਸਵੀ ਕੈਲੇੰਡਰ ਅਤੇਨਾਨਕਸ਼ਾਹੀ ਕੈਲੇੰਡਰ ਦੋਨਾ ਵਿਚ ਨਾ ਬਦਲੇ । ਬਾਕੀ ਕੈਲੇੰਡਰ ਦਾ ਨਾਮ ਕੀਹੋਵੇ ਕੋਏ ਬਹੁਤਾ ਫ਼ਰਕ ਨਹੀ ਪਰ ਨਾਨਕਸ਼ਾਹੀ ਕੈਲੇੰਡਰ ਨਾਮ ਕਿਉ ਕੇ ਪ੍ਰਚਲਤ ਹੋ ਚੁਕਾ ਹੈ ਇਸ ਨੂ ਬਦਲਨ ਦਾ ਲਾਭ ਹਾਨ ਪਹਿਲਾ ਵਿਚਾਰਨਾਚਾਹੀਦਾ ਹੈ ।
ਬਾਕੀ ਇਸ ਬਾਰੇ ਕੋਈ ਫੈਸਲਾ ਦੇਣਾ ਮੇਰੀ ਸਮਰਥਾ ਨਹੀ ਹੈ । ਇਸ ਵਾਸਤੇਜਰੂਰੀ ਹੈ ਕੇ ਪਾਲ ਸਿੰਘ ਪੁਰੇਵਾਲ, ਦਿਲਗੀਰ ਸਾਹਿਬ, ਸਰਬਜੀਤ ਸਿੰਘ ਸਾਕ੍ਰਾਮਾਂਟੋ ਵਾਲੇ ਆਦਿ ਕੈਲੇੰਡਰ ਦੇ ਜਾਣੂ ਵਿਦਵਾਨ ਇਕਠੇ ਹੋ ਕੇ , ਹੰਕਾਰ,ਜਿਦ ਅਤੇ ਸੁਆਰਥ ਛੱਡ ਕੇ ਇਹ ਮਸਲਾ ਹਲ ਕਰਨ ਕਿਉ ਕੇ ਇਹ ਮਸਲਾ ਈਮੇਲ ਜਾਂ facebook ਤੇ ਹਲ ਨਹੀ ਕੀਤਾ ਜਾ ਸਕਦਾ । ਆਪ ਜੀ ਨੇ ਮੈਨੂਦਿਲਗੀਰ ਜੀ ਦੇ youtube ਦਾ ਲਿੰਕ ਭੇਜਿਆ ਹੈ ਪਰ ਦਿਲਗੀਰ ਸਾਹਿਬ ਜੀਨੇ ਵੀ ਜਿਨਾ ਭਾਟ ਵਹੀਆਂ ਨੂ ਆਧਾਰ ਬਣਾ ਕੇ ਇਤਹਾਸ ਲਿਖਿਆ ਹੈ ਉਨਾ ਦੀਪ੍ਰਮਾਣਿਕਤਾ ਦੀ ਜਾਂਚ ਵੀ ਹੋਣੀ ਚਾਹੀਦੀ ਹੈ । ਉਸ ਦੇ ਜਵਾਬ ਵਿਚ ਮੈ ਵੀ ਆਪਜੀ ਨੂ ਇਕ ਲਿੰਕ ਅਖੀਰ ਤੇ ਦੇ ਸਕਦਾ ਹਾਂ
http://www.dailysikhnews.com/article/read/?title=
ਆਪ ਜੀ ਦੇ ਕਹਣ ਅਨੁਸਾਰ ਮੈ ਆਪਣੇ ਪਾਸਪੋਰਟ ਅਤੇ ਹੋਰ ਦਸਤਾਵੇਜ ਚੈਕਕੀਤੇ ਹਨ, ਉਨਾ ਉਤੇ ਤਰੀਕਾਂ ਚੇਤ ਫ਼ਗਨ ਆਦਿਕ ਵਿਚ ਨਹੀ ਹਨ ਜਨਵਰੀਫਰਵਰੀ ਆਦਿਕ ਵਿਚ ਹੀ ਹਨ । ਇਸ ਜਾਣਕਾਰੀ ਵਾਸਤੇ ਆਪ ਜੀ ਦਾਧਨਵਾਦ । ਪਰ ਕੀ ਤੁਸੀ ਆਪਣੇ ਦਸਤਾਵੇਜ ਵੀ ਚੇਕ ਕਰ ਕੇ ਦਸੋਗੇ ਕਿਤਰੀਕਾਂ ਤੋਂ ਬਗੈਰ ਬਾਕੀ ਸਾਰੀ information ਪੰਜਾਬੀ ਵਿਚ ਹੀ ਹੈ ਜਾਂ ਅੰਗ੍ਰੇਜੀ ਵਿਚ । ਜੇਕਰ ਬਾਕੀ information ਪੰਜਾਬੀ ਵਿਚ ਨਹੀ ਹੈ ਤਾਂ ਕੀਸਾਨੂ ਪੰਜਾਬੀ ਨੂ ਪ੍ਰਚਾਰਨਾ ਛਡ ਦੇਣਾ ਚਾਹੀਦਾ ਹੈ ।
ਭੁਲ ਚੂਕ ਦੀ ਖਿਮਾ ਜੀ
lakhbir singh
……………………………….
Further as I understand, in the light of The Sikh Gurdwaras Act 1925, as amended,
The Sikh Diaspora don’t fall under the Jurisdiction of the SGPC and its Head Ministers and as such, The Sikhs residing in Canada, USA, UK and other countries could have their Code of Conduct conforming to the Guru’s Teachings as reflected through the Divine Word enshrined in the Guru Granth Sahib up to Mundavani at p. 1429.
With best wishes and Charhdi Kalaa,
Gurmit Singh
21 March 2014