ਪੰਜਾਬ ਦੇ ਸਿੱਖਾਂ ਦੀ ਸੱਚਾਈ, ਇਕ ਪੁਲਸ ਵਾਲੇ ਦੀ ਜ਼ਬਾਨੀ
ਗੁਰਮੀਤ ਸਿੰਘ ਫੇਸਬੁਕ ਅਕਾਊਂਟ
https://www.facebook.com/gurmit.singh.792
ਦੋਸਤੋ ਕੱਲ ਮੈਂ ਪੰਜਾਬ ਅਪਣੇ ਇਕ ਕਰੀਬੀ ਦੋਸਤ ਨਾਲ ਫੋਨ ਤੇ ਗੱਲ ਕੀਤੀ, ਜੋ ਪੰਜਾਬ ਪੁਲਿਸ ਵਿਚ ਏ ਐਸ ਆਈ ਹੈ।
ਹਾਲ ਚਾਲ ਪੁੱਛਣ ਤੋਂ ਬਆਦ, ਪੰਜਾਬ ਦੇ ਵਿਚ ਗੁੰਡਾ ਰਾਜ ਅਤੇ ਪੁਲਿਸ ਦੀ ਕਾਰਜ਼ ਸ਼ੈਲੀ ਤੇ ਮੈਂ ਗੱਲ ਸ਼ੁਰੂ ਕੀਤੀ। ਮੇਰਾ ਉਹ ਕਰੀਬੀ ਦੋਸਤ ਇਕ ਦੰਮ ਬੋਲਿਆ ਕਹਿੰਦਾ ਫੋਨ ਕੱਟ ਮੈਂ ਤੈਨੂੰ ਫੋਨ ਕਰਦਾ ਹਾਂ। ਪੰਜ ਸੱਤ ਮਿੰਟ ਬਆਦ ਉਸ ਦਾ ਕਿਸੇ ਹੋਰ ਨੰਬਰ ਤੋਨ ਫੋਨ ਆਇਆ, ਜੋ ਮੈਂ ਇਥੇ ਲਿਖਣਾਂ ਮੁਨਾਸਿਬ ਨਹੀਂ ਸਮਝਦਾ ਕਿਉਂਕਿ ਉਸਨੇ ਮੈਨੂੰ ਕਿਹਾ ਮੇਰੀ ਆਈਡੈਂਟਿਟੀ ਅਤੇ ਮੇਰਾ ਫੇਨ ਕਿਸੇ ਨੂੰ ਨਹੀਂ ਦੇਣਾ, ਉਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਕਿ ਸਾਡੇ ਪੁਲਿਸ ਵਾਲਿਆਂ ਦੇ ਫੋਨ ਟੇਪ ਹੁੰਦੇ ਹਨ, ਅਤੇ ਸਾਡੇ ਸਾਰੇ ਪੁਲਿਸ ਵਾਲਿਆਂ ਦੇ ਨੰਬਰ ਉਪਰਲੇ ਅਫਸਰਾਂ ਕੋਲ ਅਤੇ ਸਰਕਾਰ ਪਾਸ ਮੌਜੂਦ ਹਨ। ਸੋ ਅਸੀਂ ਅਪਣੇ ਨਿੱਜੀ ਫੋਨ 'ਤੇ ਕੋਈ ਸਰਕਾਰ ਦੇ ਜਾਂ ਪੁਲਿਸ ਮਹਿਕਮੇ ਦੇ ਬਾਰੇ ਗੱਲਬਾਤ ਨਹੀਂ ਕਰ ਸਕਦੇ। ਅੱਜ ਦੀ ਤਰੀਕ ਪੰਜਾਬ ਪੁਲਿਸ ਦਾ ਇਕ ਕਾਂਸਟੇਬਲ ਤੋਂ ਲੈਕੇ ਵੱਡੇ ਅਫਸਰ ਤੱਕ ਸਾਰਾ ਮਹਿਕਮਾਂ ਡਰਿਆ ਹੋਇਆ ਹੈ। ਸਿਰਫ ਸੈਣੀ, ਛੋਟਾ ਬਾਦਲ ਅਤੇ ਮਜੀਠੀਏ ਦੀ ਪੰਜਾਬ ਚੱਲਦੀ ਹੈ।
ਮੈਂ ਉਸ ਨੂੰ ਕਿਹਾ ਜੇ ਇਹੀ ਹਾਲ ਹੈ ਤਾਂ ਤੁਸੀ ਕੰਮ ਸੇ ਕੰਮ ਆਮ ਜਨਤਾ ਨਾਲ ਤਾਂ ਸਹੀ ਢੰਗ ਨਾਲ ਪੇਸ਼ ਆਵੋ, ਜਦੋਂ ਟੀ.ਵੀ. 'ਤੇ ਤੁਹਾਡੀ ਦਰਿੰਦਗੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੇਖੀਦੀਆਂ ਹਨ, ਤਾਂ ਤੁਹਾਡੇ 'ਤੇ ਬਹੁਤ ਗੁੱਸਾ ਆਉਂਦਾ ਹੈ। ਉਹ ਕਹਿੰਦਾ ਅੱਜ ਇਸ ਗੁੰਡਾ ਰਾਜ ਜਿਤਨਾਂ ਪੁਲਿਸ ਮਹਿਕਮਾਂ ਪਰੇਸ਼ਾਨ ਹੈ, ਸ਼ਾਇਦ ਹੋਰ ਕੋਈ ਮਹਿਕਮਾਂ ਨਹੀਂ। ਇਕ ਲੰਡੂ ਜਿਹਾ ਅਕਾਲੀ ਲੀਡਰ ਭਰੇ ਬਜਾਰ 'ਚ ਬਿਨਾਂ ਵਜ੍ਹਾ ਸਾਡੀ ਲਾਹ ਪਾਹ ਕਰ ਜਾਂਦਾ ਹੈ, ਸੱਚੀ ਪੁੱਛੇ ਤਾਂ ਅਸੀਂ ਗੁੱਸੇ 'ਚ ਭਰੇ ਪੀਤੇ ਹੁੰਦੇ ਹਾਂ, ਤੇ ਉਹ ਗੁੱਸਾ ਅਸੀ ਜਨਤਾ 'ਤੇ ਝਾੜ ਦਿੰਦੇ ਹਾਂ, ਅਸੀਂ ਕੀ ਕਰੀਏ? ਮੈਂ ਕਿਹਾ ਪੰਜਾਬ ਪੁਲਿਸ ਦੇ ਵੱਡੇ ਅਫਸਰ ਆਪਣੀਆਂ ਫੀਤੀਆਂ ਵਧਾਉਣ ਦੇ ਚੱਕਰ 'ਚ ਆਮ ਜਾਨਤਾ ਨਾਲ ਧੱਕਾ ਹੋ ਰਿਹਾ ਹੈ।
ਅੱਜ ਪੰਜਾਬ ਵਿੱਚ ਹੀ ਸਿੱਖ ਬਗਾਨਿਆਂ ਵਾਂਗ ਦਿਨ ਕੱਟੀ ਕਰ ਰਹੇ ਹਨ। ਪੁਲਿਸ ਦੀ ਮੌਜੁਦਗੀ ਵਿਚ ਹੀ ਆਹ ਸ਼ਿਵ ਸੈਨਾਂ ਵਾਲੇ ਲੱਲਕਾਰੇ ਮਾਰਦੇ ਹਨ।ਉਹ ਕਹਿੰਦਾ ਇਸ ਦਾ ਨੂੰ ਵੀ ਦੁੱਖ ਹੁੰਦਾ, ਪਰ ਅਸੀਂ ਕਰ ਕੁੱਝ ਨਹੀਂ ਸਕਦੇ , ਅਸੀਂ ਸਿੱਖਾਂ ਨੂੰ ਕੁੱਟ ਕੁੱਟ ਕੇ ਵੀ ਦੇਖ ਲਿਆ, ਲੁੱਟ ਲੁੱਕ ਕੇ ਵੀ ਦੇਖ ਲਿਆ, ਇਨ੍ਹਾਂ 'ਤੇ ਗੋਲੀਆਂ ਚਲਾ ਚਲਾ ਕੇ ਦੇਖ ਲਈਆਂ, ਭਈ ਕਿਸੇ ਤਰਾਂ ਤਾਂ ਇਨਾਂ ਦੀ ਅਣਖ ਜਾਗੇ, ਪਰ ਕਿਥੇ !!! ਦੋ ਚਾਰ ਦਿਨਾਂ ਬਆਦ ਭੂੱਲ ਭਲਾ ਕੇ, ਫੇਰ ਕਿਸੇ ਲੰਡੂ ਜਹੇ ਅਕਾਲੀ ਜਥੇਦਾਰ ਨੂੰ ਲੈ ਕੇ ਠਾਣਿਆਂ 'ਚ ਸਮਝੌਤੇ ਕਰਨ ਤੁਰੇ ਫਿਰਦੇ ਦੇਖੀਦੇ।
ਅਸੀਂ ਤਾਂ ਹਰ ਹੀਲਾ ਵਰਤਦੇ ਹਾਂ, ਸਿੱਖਾਂ ਦੀ ਅਣਖ ਜਗਾਉਣ ਦਾ ਪਰ ਸਾਰੇ ਫੇਲ, ਸਾਨੂੰ ਇਹ ਵੀ ਪਤਾ ਜਿਨਾਂ ਨੂੰ ਅਸੀਂ ਸਰੇ ਬਾਜ਼ਾਰ ਲੁਟਦੇ ਅਤੇ ਕੁੱਟਦੇ ਹਾਂ, ਉਹ ਸਾਡੇ ਭੈਣ ਭਰਾ ਬਜ਼ੁਰਗ ਹਨ, ਹੁਣ ਤੁਸੀਂ ਦੇਖ ਲਵੋ, ਅਸੀਂ ਕੁੱਝ ਦਿਨ ਪਹਿਲਾਂ ਇਨਾਂ ਦੀ ਅਮ੍ਰਿੰਤਸਰ 'ਚ ਰੱਜ ਕੇ ਕੁੱਤੇ ਖਾਣੀ ਕੀਤੀ ਸੀ, ਇਥੋਂ ਤੱਕ ਕਿ ਇਕ ਜ਼ਮੀਂਦਾਰ ਦੀ ਪੁਲਿਸ ਦੀ ਗੋਲੀ ਨਾਲ ਮੌਤ ਵੀ ਹੋ ਗਈ। ਕੱਲ ਉਨ੍ਹਾਂ ਦੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਅਕਾਲੀ ਭਾਜਪਾ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਹੁਣ ਤੁਸੀਂ ਹੀ ਸੋਚੋ, ਜਿਨ੍ਹਾਂ ਦੇ ਅਸੀਂ ਰੱਜ ਕੇ ਡਾਂਗ ਫੇਰੀ ਸੀ, ਉਨ੍ਹਾਂ ਨੇ ਇਕ ਦੁਜੇ ਤੋਂ ਅੱਗੇ ਹੋ ਹੋ ਕੇ, ਤਕੜੀ ਅਤੇ ਕਮਲ ਦੇ ਫੁੱਲ 'ਤੇ ਮੋਹਰਾਂ ਲਗਾਉਣੀਆਂ ਹਨ।
ਅਖੀਰ 'ਚ ਕਹਿੰਦਾ ਭਾਈ ਅਸੀਂ ਤਾਂ ਅਪਣੇ ਤਰੀਕੇ ਨਾਲ ਲੋਕਾਂ ਨੂੰ ਬਥੇਰਾ ਸਮਝਾਂਦੇ ਹਾਂ, ਪਰ ਲੋਕ ਸਮਝਦੇ ਹੀ ਨਹੀਂ, ਸਗੋ ਸਾਨੂੰ ਅਗਲੇ ਪੰਜ ਸਾਲ ਲਈ ਡਾਂਗ ਫੇਰਨ ਲਈ ਮੌਕਾ ਦੇ ਦਿੰਦੇ ਹਨ। ਅਸੀ ਦਰਿੰਦੇ ਨਹੀਂ, ਇਹ ਕਾਲੀਆਂ ਨੂੰ ਵੋਟਾਂ ਪਾਉਣ ਵਾਲੇ ਦਰਿੰਦੇ ਹਨ। ਬਾਕੀ ਫੇਰ ਸਹੀ ਜੇ ਜਿਉਂਦੇ ਰਹੇ ਤਾਂ, ਹੁਣ ਡਿਉਟੀ 'ਤੇ ਜਾਣ ਦਾ ਟਾਈਮ ਹੋ ਗਿਆ। ਉਹ ਗੱਲਾਂ ਗੱਲਾਂ ਕਾਫੀ ਕੁੱਝ ਸਮਝਾ ਗਿਆ।