ਸਿੱਖ ਮਸਲੇ
ਅਮਰੀਕੀ ਸਕੂਲਾਂ ਵਿਚ ਸਿੱਖ ਵਿਦਿਆਰਥੀਆਂ ਨਾਲ ਆਪਣੇ ਸਾਥੀਆਂ ਦੀ ਧੱਕੇਸਾਹੀ ਅਤੇ ਕੁੱਟਮਾਰ
Page Visitors: 2571
ਅਮਰੀਕੀ ਸਕੂਲਾਂ ਵਿਚ ਸਿੱਖ ਵਿਦਿਆਰਥੀਆਂ ਨਾਲ ਆਪਣੇ ਸਾਥੀਆਂ ਦੀ ਧੱਕੇਸਾਹੀ ਅਤੇ ਕੁੱਟਮਾਰ
|
ਅਮਰੀਕੀ ਸਕੂਲਾਂ ਵਿਚ 50 ਫੀਸਦੀ ਤੋਂ ਵਧੇਰੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਦੀ ਧੱਕੇਸਾਹੀ ਅਤੇ ਕੁੱਟਮਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ | ਇਹ ਜਾਣਕਾਰੀ ਇਕ ਨਵੀਂ ਰਿਪੋਰਟ ਵਿਚ ਸਾਹਮਣੇ ਆਈ ਹੈ | ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ ਸਿੱਖ ਬੱਚਿਆਂ ਨੂੰ ਸਕੂਲਾਂ ਵਿਚ ਕੁੱਟਮਾਰ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਤੇ ਕਈ ਵਾਰ ਸਾਥੀ ਵਿਦਿਆਰਥੀ ਇਨ੍ਹਾਂ ਬੱਚਿਆਂ ਦੀ ਦਸਤਾਰ ਵੀ ਉਤਾਰ ਦਿੰਦੇ ਹਨ |
ਸਿਆਟਲ, ਇੰਡੀਆਨਾਪੋਲਿਸ, ਬੋਸਟਨ, ਫ੍ਰੇਂਸੀ ਸ਼ਹਿਰ ਅਤੇ ਕੈਲੀਫੋਰਨੀਆ ਦੇ ਸ਼ਹਿਰੀ ਇਲਾਕਿਆਂ 'ਤੇ ਆਧਾਰਿਤ 'ਗੋ ਹੋਮ ਟੈਰਰਿਸਟ'-ਰਿਪੋਰਟ ਆਨ ਬੁਲਿੰਗ ਅਗੇਂਸਟ ਸਿੱਖ ਅਮਰੀਕਨ ਸਕੂਲ ਚਿਲਡਰਨ' (ਸਿੱਖ ਅਮਰੀਕਨ ਬੱਚਿਆਂ 'ਤੇ ਹੋ ਰਹੀ ਧੱਕੇਸ਼ਾਹੀ 'ਤੇ ਇਕ ਰਿਪੋਰਟ) ਨੂੰ ਪਿਛਲੇ ਹਫ਼ਤੇ ਕੈਪੀਟਲ ਹਿੱਲ ਵਿਚ ਜਾਰੀ ਕੀਤਾ ਗਿਆ | ਸਿੱਖ ਬੱਚਿਆਂ ਨਾਲ ਕੁੱਟਮਾਰ ਅਕਸਰ 9/11 ਦੇ ਹਮਲੇ ਦੇ ਸਬੰਧ ਵਿਚ ਕੀਤੀ ਜਾਂਦੀ ਹੈ |
ਰਿਪੋਰਟ ਅਨੁਸਾਰ ਜਿਥੇ ਉਕਤ ਬੱਚਿਆਂ ਨੂੰ ਕੁੱਟਿਆ-ਮਾਰਿਆ ਜਾਂਦਾ ਹੈ ਉਥੇ 'ਅੱਤਵਾਦੀ' ਤੇ 'ਬਿਨ ਲਾਦੇਨ' ਕਹਿ ਕੇ ਵੀ ਬੁਲਾਇਆ ਜਾਂਦਾ ਹੈ | 'ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੇਟਿਸਟਕਸ' ਅਨੁਸਾਰ ਕੁੱਟਮਾਰ ਤੇ ਧੌਾਸ ਦਾ ਸਾਹਮਣਾ ਕਰਨ ਵਾਲੇ 32 ਬੱਚਿਆਂ ਦੀ ਉਮਰ 12 ਤੋਂ 18 ਸਾਲ ਦੇ ਵਿਚਾਲੇ ਹੈ | ਇਹ ਰਿਪੋਟਰ ਸਿਆਟਲ, ਇੰਡੀਆਨਾਪੋਲਿਸ, ਬੋਸਟਨ ਅਤੇ ਫ੍ਰੇਂਸੋ ਦੇ ਸ਼ਹਿਰੀ ਇਲਾਕਿਆਂ ਵਿਚ 700 ਸਿੱਖ ਸਕੂਲੀ ਬੱਚਿਆਂ 'ਤੇ ਸਾਲ 2012 ਤੇ 2013 ਵਿਚ ਕਰਵਾਏ ਇਕ ਸਰਵੇਖਣ ਅਤੇ 50 ਸਿੱਖ ਵਿਦਿਆਰਥੀਆਂ ਨਾਲ ਕੀਤੀ ਇੰਟਰਵਿਊ ਦੇ ਆਧਾਰਿਤ ਹੈ |