ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਕੀ ਕਿਸੇ ਨੂੰ ਭਾਰਤ ਦੇ ਸੰਵਿਧਾਨ ਨਾਲ ਖਿਲਵਾੜ ਕਰਨ ਦਾ ਹੱਕ ਹੈ ???
ਕੀ ਕਿਸੇ ਨੂੰ ਭਾਰਤ ਦੇ ਸੰਵਿਧਾਨ ਨਾਲ ਖਿਲਵਾੜ ਕਰਨ ਦਾ ਹੱਕ ਹੈ ???
Page Visitors: 2703

  ਕੀ ਕਿਸੇ ਨੂੰ ਭਾਰਤ ਦੇ ਸੰਵਿਧਾਨ ਨਾਲ ਖਿਲਵਾੜ ਕਰਨ ਦਾ ਹੱਕ ਹੈ ???
  ਕੀ ਭਾਰਤ ਦੇ ਸੰਵਿਧਾਨ ਨੂੰ ਨਜ਼ਰ-ਅੰਦਾਜ਼ ਕਰ ਕੇ , ਕਿਸੇ ਰਾਜਨੀਤਕ ਪਾਰਟੀ ਨੂੰ ਹੱਕ ਹੈ ਕਿ ਉਹ , ਆਪਣੇ ਕਿਸੇ ਨੇਤਾ ਨੂੰ , ਪ੍ਰਧਾਨ ਮੰਤ੍ਰੀ ਵਜੋਂ ਪੇਸ਼ ਕਰ ਕੇ , ਲੋਕ-ਸਭਾ ਲਈ ਵੋਟਾਂ ਮੰਗੇ ?
   ਭਾਰਤ ਦੇ ਲੋਕ-ਤੰਤ੍ਰੀ ਵਿਧਾਨ ਅਨੁਸਾਰ , ਪਹਿਲਾਂ ਵਿਧਾਇਕ ਚੁਣੇ ਜਾਂਦੇ ਹਨ , ਫਿਰ ਮੁੱਖ ਮੰਤਰੀ ਚੁਣਨਾ ਉਨ੍ਹਾਂ ਵਿਧਾਇਕਾਂ ਦੇ ਹੱਥ ਵਿਚ ਹੁੰਦਾ ਹੈ , ਪਰ ਭਾਰਤ ਦਾ ਰੱਬ ਹੀ ਨਿਰਾਲਾ ਹੈ , ਵਿਧਾਇਕਾਂ ਨੂੰ ਦਰ-ਕਿਨਾਰ ਕਰ ਕੇ , ਹਾਈ ਕਮਾਂਡ ਤੋਂ ਇਕ ਬੰਦੇ ਨੂੰ ਮੁੱਖ ਮੰਤਰੀ ਵਜੋਂ ਘੋਸ਼ਤ ਕੀਤਾ ਜਾਂਦਾ ਹੈ , ਫਿਰ ਉਸ ਬੰਦੇ ਨੂੰ ਮੁੱਖ ਮੰਤ੍ਰੀ ਬਨਾਉਣ ਲਈ , ਤੋੜ-ਫੋੜ ਕੀਤੀ ਜਾਂਦੀ ਹੈ , ਵਿਧਾਇਕਾਂ ਦੀ ਖਰੀਦੋ-ਫਰੋਖਤ ਹੁੰਦੀ ਹੈ । ਸਾਰੇ ਨਾਗਰਿਕ ਅਤੇ ਸੰਵਿਧਾਨ ਦੇ ਰਖਵਾਲੇ , ਮੂਕ-ਦਰਸ਼ਕ ਬਣੇ , ਇਨ੍ਹਾਂ ਘੋੜਿਆਂ ਦੇ ਵਪਾਰ ਨੂੰ , ਦਿਲਚਸਪੀ ਨਾਲ ਵੇਖਦੇ ਰਹਿੰਦੇ ਹਨ ।
  ਇਵੇਂ ਹੀ ਪਹਿਲਾਂ ਸਾਂਸਦ ਚੁਣਨ ਦਾ ਵਿਧਾਨ ਹੈ , ਫਿਰ ਉਨ੍ਹਾਂ ਦਾ ਹੱਕ ਹੈ , ਪ੍ਰਧਾਨ-ਮੰਤਰੀ ਦੀ ਚੋਣ ਕਰਨਾ । ਏਥੋਂ ਤਕ ਕਿ ਰਾਸ਼ਟ੍ਰ-ਪਤੀ ਚੁਣੇ ਜਾਣ ਦਾ ਵੀ ਇਕ ਲੋਕ-ਤੰਤ੍ਰੀ ਢੰਗ ਹੈ ।
   ਫਿਰ ਇਹ ਕਿਸ ਨੀਯਮ ਅਧੀਨ ਕੀਤਾ ਜਾ ਰਿਹਾ ਹੈ ਕਿ , ਇਕ ਆਦਮੀ ਨੂੰ ਪ੍ਰਧਾਨ-ਮੰਤ੍ਰੀ ਘੋਸ਼ਤ ਕਰ ਕੇ , ਲੋਕ ਸਭਾ ਲਈ ਵੋਟਾਂ ਮੰਗੀਆਂ ਜਾ ਰਹੀਆਂ ਹਨ  ? ਕੀ ਇਹ ਸੰਵਿਧਾਂਨ ਨਾਲ ਖਿਲਵਾੜ ਨਹੀਂ ਹੈ ?  ਕੀ ਇਸ ਚਾਲ ਅਧੀਨ  ਪੂੰਜੀ-ਪਤੀਆਂ ਨੂੰ ਨਿਉਤਾ ਨਹੀਂ ਦਿੱਤਾ ਜਾ ਰਿਹਾ ਕਿ ਅਸੀਂ ਤੁਹਾਡੀ ਪਸੰਦ ਦੇ ਬੰਦੇ ਨੂੰ ਪ੍ਰਧਾਨ-ਮੰਤ੍ਰੀ ਬਣਾਉਂਦੇ ਹਾਂ , ਤੁਸੀਂ ਆਪਣੀਆਂ ਤਜੌਰੀਆਂ ਦੇ ਮੂੰਹ ਸਾਡੇ ਵੱਲ ਨੂੰ ਖੋਲ੍ਹੋ ? ਕੀ ਇਹ ਚੁਣੇ ਜਾਣ ਵਾਲੇ ਸਾਂਸਦਾਂ ਦੇ ਹੱਕ ਤੇ ਡਾਕਾ ਨਹੀਂ ਹੈ ? ਜੇ ਉਹ ਬੰਦਾ ਦੋਵਾਂ ਸੀਟਾਂ ਤੋਂ ਹਾਰ ਗਿਆ , ਕੀ ਫਿਰ ਵੀ ਉਸ ਨੂੰ ਪ੍ਰਧਾਨ-ਮੰਤ੍ਰੀ ਬਣਾਇਆ ਜਾਵੇਗਾ ? ਕੀ ਇਹ ਤ੍ਰੀਕਾ ਸਾਬਤ ਨਹੀਂ ਕਰਦਾ ਕਿ ਭਾਰਤ ਦਾ ਲੋਕ-ਤੰਤ੍ਰ ਕਿਸ ਹੱਦ ਤਕ ਪੂੰਜੀ-ਪਤੀਆਂ ਦੀ ਜਕੜ ਵਿਚ ਫਸਿਆ ਹੋੲਆ ਹੈ ? ਕੀ ਇਹ ਵਿਧੀ ਵੱਡੇ-ਵੱਡੇ ਘੁਟਾਲਿਆਂ ਦੀ ਜਨਮ ਦਾਤੀ ਨਹੀਂ ਹੈ ?
  ਚੋਣ-ਕਮਿਸ਼ਨ ਅਤੇ ਸੁਪ੍ਰੀਮ-ਕੋਰਟ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਨੂੰ , ਸੰਵਿਧਾਨ ਅਨੁਸਾਰ ਕਲੀਅਰ ਕਰ ਕੇ , ਇਸ ਸ਼ੁਰੂ ਹੋਈ ਅਸੰਵਿਧਾਨਕ ਪਿਰਤ ਨੂੰ , ਏਥੇ ਹੀ ਰੋਕਣ । ਨਹੀਂ ਤਾਂ ਇਹ ਪਿਰਤ ਕਿਸੇ ਦਿਨ , ਪੂਰੇ ਸੰਵਿਧਾਨ ਨੂੰ ਸ਼ੰਕਿਆਂ ਦੇ ਘੇਰੇ ਵਿਚ ਖੜਾ ਕਰ ਦੇਵੇਗੀ ।
   ਭਾਰਤ ਦੇ ਜਾਗਰੂਕ ਨਾਗਰਿਕਾਂ ਨੂੰ ਇਸ ਪਾਸੇ ਵੀ ਸੰਜੀਦਗੀ ਨਾਲ ਧਿਆਨ ਦੇਣ ਦੀ ਲੋੜ ਹੈ ।

                                ਅਮਰ ਜੀਤ ਸਿੰਘ ਚੰਦੀ
                                   31-3-2014

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.