ੴਸਤਿ ਗੁਰ ਪ੍ਰਸਾਦਿ ॥
“ ਓ> ” (EAMkwr)
ਮੈਂ ਇਹ ਮੰਨ ਕੇ ਚਲਦਾ ਹਾਂ ਕਿ ਬੰਦਾ ਪੂਰਨ ਨਹੀਂ ਹੈ , ਇਸ ਲਈ ਉਹ ਸੁਭਾਵਕ ਗਲਤੀਆਂ ਕਰਦਾ ਹੈ । ਮੈਂ ਵੀ ਅਨੇਕਾਂ ਗਲਤੀਆਂ ਕੀਤੀਆਂ ਹੋਣਗੀਆਂ , ਅਤੇ ਭਵਿੱਖ ਵਿਚ ਵੀ ਅਨੇਕਾਂ ਗਲਤੀਆਂ ਕਰਾਂਗਾ । ਪਰ ਗੁਰਬਾਣੀ ਦੇ ਮੁਆਮਲੇ ਵਿਚ , ਬੰਦੇ ਦਾ ਇਹ ਫਰਜ਼ ਜ਼ਰੂਰ ਬਣਦਾ ਹੈ ਕਿ ਉਹ ਗੁਰਬਾਣੀ ਬਾਰੇ ਜੋ ਵੀ ਵਿਚਾਰ ਬਣਾਏ , ਉਸ ਤੇ , ਸੈਂਕੜੇ ਵਾਰ ਨਾ ਸਹੀ , ਦਰਜਣਾ ਵਾਰੀ ਤਾਂ ਜ਼ਰੂਰ ਵਿਚਾਰ ਕਰ ਲਵੇ , ਤਾਂ ਜੋ ਜਿਸ ਵਿਸ਼ੇ ਤੇ ਉਹ ਦੂਸਰਿਆਂ ਨੂੰ ਸੇਧ ਦੇਣਾ ਚਾਹੁੰਦਾ ਹੈ , ਉਸ ਬਾਰੇ ਆਪ ਜ਼ਰੂਰ ਸਪੱਸ਼ਟ ਹੋ ਜਾਵੇ , ( ਬਚਿੱਤ੍ਰ ਨਾਟਕ ਵਾਙ ਹਰ ਥਾਂ ਇਹ ਲਿਖਣ ਦੀ ਲੋੜ ਨਾ ਪਵੇ, ਚੂਕ ਹੋਇ ਕਬਿ ਲੇਹੁ ਸੁਧਾਰੁ।) ਇਹ ਗੁਰਬਾਣੀ ਹੈ ਕੋਈ ਸਾਧਾਰਨ ਲੇਖ ਨਹੀਂ ਕਿ ਜੋ ਮਰਜ਼ੀ , ਜਿਵੇਂ ਮਰਜ਼ੀ ਲਿਖ ਦਿੱਤਾ ।
ਗੁਰਬਾਣੀ ਬਾਰੇ ਧਿਆਨ ਰੱਖਣ ਦੀ ਲੋੜ ਹੈ ਕਿ ਇਹ ਉਹ ਗਿਆਨ ਹੈ ਜੋ ਦੂਸਰੇ ਧਰਮਾਂ ਨਾਲੋਂ 90 % ਤੋਂ ਵੱਧ ਵੱਖਰਾ ਹੈ । ਇਸ ਲਈ ਇਸ ਨੂੰ ਸਮਝਣ ਲਈ , ਗੁਰਬਾਣੀ ਦਾ ਹੀ ਆਸਰਾ ਲੈਣਾ ਪੈਂਦਾ ਹੈ , ਦੂਸਰੇ ਧਰਮ ਗ੍ਰੰਥਾਂ ਦਾ ਨਹੀਂ । ਮੈਂ ਨਹੀਂ ਚਾਹੁੰਦਾ ਕਿ ਕਿਸੇ ਵਿਦਵਾਨ ਵੀਰ ਤੇ ਕਿੰਤੂ ਕਰਾਂ , ਪਰ ਜਦ ਗੱਲ ਗੁਰਬਾਣੀ ਸਿਧਾਂਤ ਨਾਲ ਖਿਲਵਾੜ ਦੀ ਹੋਵੇ ਤਾਂ ਚੁੱਪ ਰਹਿਣਾ , ਮਾਰੂ ਹੋ ਨਿਬੜਦਾ ਹੈ । ਉਸ ਬਾਰੇ ਗੁਰਬਾਣੀ ਸੇਧ ਵਿਚ ਵਿਚਾਰ ਦੇਣੇ ਮਜਬੂਰੀ ਹੋ ਜਾਂਦੀ ਹੈ । ਵੈਸੇ ਮੈਂ ਇਸ ਵਿਸ਼ੇ ਤੇ ਹੋਰ ਘੋਖ ਕਰਨ ਦੇ ਹੱਕ ਵਿਚ ਸੀ ।
ਵੱਡੈ ਵੀਰ ਨੇ ਇਹ ਤਾਂ ਸਹੀ ਲਿਖਿਆ ਹੈ ਕਿ ਜਿਸ ਦਿਨ ਸਿੱਖ “ E> ” ਨੂੰ ਸਮਝ ਗਏ ਉਸ ਦਿਨ ਗਿਆਨ ਦੀ ਹਨੇਰੀ ਵਗ ਪਵੇਗੀ , ਪਰ “ E> ” ਨੂੰ ਗਲਤ ਪਾਸੇ ਤੋਰਨਾ ਤਾਂ ਗਿਆਨ ਦੀ ਹਨੇਰੀ ਦੇ ਅੱਗੇ ਡੱਕਾ ਲਾਉਣ ਸਮਾਨ ਹੈ । ਅੱਗੇ ਹੀ ਗੁਰਬਾਣੀ ਦੇ ਅਰਥਾਂ ਦੀ ਆੜ ਵਿਚ ਅਨੱਰਥ ਕਰ ਕੇ , ਬਾਬੇ ਨਾਨਕ ਦੇ ਇਸ ਗਿਆਨ ਰੂਪੀ ਸੂਰਜ ਨੂੰ , ਅਗਿਆਨਤਾ ਦੇ ਹਨੇਰੇ ਵਿਚ ਬਦਲਣ ਲਈ ਪੂਰਾ ਟਿੱਲ ਲੱਗ ਰਿਹਾ ਹੈ । ਇਸ ਵਿਚ ਅਪਣੀ ਮਨਮਤ ਮੁਤਾਬਕ ਸਹਾਈ ਹੋਣਾ , ਮੰਦ ਭਾਗਾ ਹੀ ਹੋਵੇਗਾ ।
ਭਗਤ ਨਾਮਦੇਉ ਜੀ ਨੇ ਹਿੰਦੂ ਧਰਮ ਅਤੇ ਇਸਲਾਮ ਦੇ ਵਿਸਲੇਸ਼ਨ ਸਰੂਪ ਇਕ ਤੁਕ ਲਿਖੀ ਹੈ ,
ਹਿੰਦੂ ਅੰਨ੍w ਤੁਰਕੂ ਕਾਣਾ ॥ ਦੁਹਾਂ ਤੇ ਗਿਆਨੀ ਸਿਆਣਾ ॥ (875)
ਹਿੰਦੂ ਅਪਣੀਆਂ ਦੋਵੇਂ ਅੱਖਾਂ ਗਵਾ ਕੇ ਅੰਨ੍ਹਾ ਹੋ ਚੁੱਕਾ ਹੈ , ਇਕ ਅੱਖ ਤਾਂ ਉਸ ਨੇ ਪਹਿਲਾਂ ਹੀ ਗਵਾ ਲਈ ਸੀ ਜਦ ਉਹ ਇਕ ਰੱਬ ਨੂੰ ਛੱਡ ਕੇ ਬਹੁ ਦੇਵ ਪੂਜਾ ਵਿਚ ਲੱਗ ਗਿਆ ਸੀ । ਦੂਸਰੀ ਉਸ ਨੇ ਤਦ ਗਵਾ ਲਈ ਜਦ ਉਹ ਅਪਣੇ ਇਸ਼ਟ , ਦੇਵਤਿਆਂ ਬਾਰੇ, ਸ਼ਰਧਾਂ ਹੀਣ ਕਹਾਣੀਆਂ ਘੜਨ ਲੱਗ ਪਿਆ । ਮੁਸਲਮਾਨਾਂ ਦੀ ਇਕ ਅੱਖ ਤਾਂ ਸਲਾਮਤ ਹੈ , ਜਿਸ ਆਸਰੇ ਉਹ ਅਲ੍ਹਾ ਦੀ ਗੱਲ ਕਰਦਾ ਹੈ , ਪਰ ਉਸ ਦੀ ਦੂਸਰੀ ਅੱਖ ਕੰਮ ਨਹੀਂ ਕਰਦੀ ਜਿਸ ਕਾਰਨ ਉਹ ਮੁਹੰਮਦ ਸਾਹਿਬ ਤੋਂ ਅੱਗੇ ਕੁਝ ਨਹੀਂ ਦੇਖ ਪਾਉਂਦਾ ।
ਗੁਰੂ ਨਾਨਕ ਸਾਹਿਬ ਦਾ ਸਿਧਾਂਤ ਪੂਰਨ ਸਜਾਖਾ ਹੈ । ਉਸ ਵਿਚ ਕੇਵਲ ਇਕ ਪਰਮਾਤਮਾ ਦੀ ਗੱਲ ਵੀ ਹੈ , ਅਤੇ ਉਸ ਦੀ ਪੂਰਨ ਪਛਾਣ ਵੀ ਹੈ । ਏਸੇ ਦਾ ਪਰਤੀਕ ਹੇ “ <> ” ।
” 1 ” ਉਸ ਦਾ ਉਹ ਰੂਪ ਹੈ , ਜਿਸ ਨੂੰ ਦੂਸਰੇ ਧਰਮਾਂ ਦੀ ਬੋਲੀ ਵਿਚ ਨਿਰਗੁਣ ਕਿਹਾ ਜਾਂਦਾ ਹੈ । ਇਹ ਉਸ ਦਾ ਉਹ ਰੂਪ ਹੈ , ਜੋ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਵੀ ਸੀ , ਅੱਜ ਵੀ ਹੈ ਅਤੇ ਸ੍ਰਿਸ਼ਟੀ ਰਚਨਾ ਦੇ ਖਤਮ ਹੋ ਜਾਣ ਮਗਰੋਂ ਵੀ ਹੋਵੇਗਾ ।
” E> ” ਉਸ ਦਾ ਉਹ ਰੂਪ ਹੈ ਜੋ ਸ੍ਰਿਸ਼ਟੀ ਰਚਨਾ ਦੇ ਨਾਲ ਹੀ ਹੋਂਦ ਵਿਚ ਆਇਆ ਅਤੇ ਸ੍ਰਿਸ਼ਟੀ ਰਚਨਾ ਦੀ ਸਮਾਪਤੀ ਦੇ ਨਾਲ ਹੀ ਖਤਮ ਹੋ ਜਾਵੇਗਾ । ਇਹੀ ਉਸ ਦਾ ਉਹ ਰੂਪ ਹੈ , ਜਿਸ ਵਿਚੋਂ ਉਸ ਨੂੰ ਸਾਕਸ਼ਾਤ ਮਹਿਸੂਸ ਕੀਤਾ ਜਾ ਸਕਦਾ ਹੈ । ਇਸ ਰੂਪ ਨੂੰ ਹੀ ਗੁਰਬਾਣੀ , ਸੈਭੰ ਆਖਦੀ ਹੈ ।
ਗੁਰੂ ਨਾਨਕ ਸਾਹਿਬ ਨੇ “ E> ” ( Eਅੰਕਾਰੁ ) ਦੇ ਨਾਲ “ 1 ” (ਇਕ) ਨਹੀਂ ਲਗਾਇਆ , ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ “ ਓਅੰਕਾਰ ” ਲਫਜ਼ ਹੈ ਹੀ ਨਹੀਂ ਸੀ । ਜਦ ਗੁਰੂ ਸਾਹਿਬ ਨਰਬਦਾ ਦਰਿਆ ਦੇ ਕੰਢੇ , ਮਾਂਧਾਤਾ ਟਾਪੂ ਵਿਚ ਬਣੇ ਤ੍ਰਿਮੂਰਤੀ ਦੇ ਮੰਦਰ ਗਏ ਤਾਂ ਉਸ ਮੂਰਤੀ ਲਈ ਲਫਜ਼
“ ਓਅੰ ” ਵਰਤਿਆ ਜਾਂਦਾ ਸੀ । ਜਦ ਪਾਂਡੇ , ਮੁੰਡਿਆਂ ਨੂੰ “ ਓਅੰ ” ਦੀ ਭਗਤੀ ਦੀ ਸਿਖਿਆ ਦੇਂਦੇ ਸਨ ਤਾਂ ਉਨ੍ਹਾਂ ਦੀਆਂ ਫੱਟੀਆਂ ਤੇ ਲਿਖ ਕੇ ਦੇਂਦੇ ਸਨ , “ ਓਨਮ ” , ਜੋ ਓਅੰ-ਨਮਹ , ਜਿਸ ਦਾ ਅਰਥ ਹੈ , ਓਅੰ ਨੂੰ ਨਮਸਕਾਰ ਹੈ , ਦਾ ਸੰਖੇਪ ਹੈ । (ਲੰਡੇ ਪੜ੍ਹਨ ਪੜ੍ਹਾਉਨ ਵਾਲੇ ਇਸ ਦਾ ਉਚਾਰਨ ‘ਓਨਾ ਮਾਸੀ ਧੋਂ ‘ ਕਰਦੇ ਹਨ ।) ਹਿੰਦੂ “ ਓਅੰ ” (ਤ੍ਰਿਮੂਰਤੀ) ਤੋਂ ਹੀ ਸ੍ਰਿਸ਼ਟੀ ਦੀ ਰਚਨਾ ਦੀ ਕਲਪਨਾ ਕਰ ਕੇ ਉਸ ਦੀ ਪੂਜਾ ਕਰਦੇ ਹਨ [ ਇਹ ਗੱਲ “ ਓਅੰਕਾਰੁ ” ਬਾਣੀ ਵਿਚੋਂ ਸਪੱਸ਼ਟ ਹੁੰਦੀ ਹੇ ।
ਗੁਰੂ ਸਾਹਿਬ ਨੇ ਪਹਿਲਾਂ “ 1 ” ਰੱਖਿਆ ਹੈ ਜੋ ਸਾਰੀ ਸ੍ਰਿਸ਼ਟੀ ਦਾ ਮੂਲ਼ ਹੈ , ਫਿਰ “ ਓ> ” ਰੱਖਿਆ ਹੈ , ਜੋ ਉਸ ਨਿਰਾਕਾਰ ਦੀ ਪਛਾਣ ਦਾ, ਉਸ ਨੂੰ ਮਹਿਸੂਸ ਕਰਨ ਦਾ ਇਕੋ ਇਕ ਸਾਧਨ ਹੈ ।
ਕਰਤਾਰ ਨੂੰ ਕਿਸੇ ਸਾਕਾਰ ਰੂਪ ਵਿਚ ਨਹੀਂ ਦੇਖਿਆ ਜਾ ਸਕਦਾ , ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ । ਹਰ ਚੀਜ਼ ਵਿਚ ਕਰਤਾਪੁਰਖ ਆਪ ਹੈ , ਇਸ ਲਈ ਉਸ ਨੂੰ ਹਰ ਚੀਜ਼ ਵਿਚੋਂ ਮਹਿਸੂਸ ਕੀਤਾ ਜਾ ਸਕਦਾ ਹੈ । ਇਹੀ ਉਸ ਦਾ “Eਅੰਕਾਰ ” ਰੂਪ ਹੈ , ਹਰ ਚੀਜ਼ ਪਰਮਾਤਮਾ ਵਿਚੋਂ ਨਿਕਲੀ ਹੋਣ ਕਾਰਨ , ਉਸ ਦਾ ਅਪਣਾ ਹੀ ਰੂਪ ਹੈ , ਆਕਾਰ ਹੈ । ਇਸ ਬਾਰੇ ਸੁਖਮਨੀ ਬਾਣੀ ਵਿਚ ਗੁਰੂ ਸਾਹਿਬ ਨੇ ਇਵੇਂ ਸੇਧ ਦਿੱਤੀ ਹੈ ,
ਬ੍ਰਹਮ ਗਿਆਨੀ ਕਾ ਸਗਲ ਆਕਾਰੁ ॥ ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ (274)
ਬ੍ਰਹਮ ਗਿਆਨੀ ਹੋਰ ਕੋਈ ਨਹੀਂ , ਆਪ ਨਿਰੰਕਾਰ ਹੀ ਬ੍ਰਹਮ ਗਿਆਨੀ ਹੈ । ਇਹ ਸਾਰਾ ਦਿਸਦਾ ਸੰਸਾਰ ਬ੍ਰਹਮ ਗਿਆਨੀ (ਨਿਰੰਕਾਰ) ਦਾ ਅਪਣਾ ਆਕਾਰ ਹੀ ਹੈ । ਇਸ ਨੂੰ ਹੀ ਗੁਰੂ ਸਾਹਿਬ ਨੇ 500 ਤੋਂ ਵੱਧ ਵਾਰੀ ਗੁਰੂ ਗ੍ਰੰਥ ਸਾਹਿਬ ਵਿਚ “ ਓ> ” ਦੇ ਰੂਪ ਵਿਚ ਲਿਖ ਕੇ ਸੇਧ ਦਿੱਤੀ ਹੈ ਕਿ ਪਰਮਾਤਮਾ ਨੂੰ ਕਿਸੇ ਖਾਸ ਥਾਂ ਲੱਭਣ ਦੀ ਲੋੜ ਨਹੀਂ , ਬਲਕਿ ਉਹ ਸ੍ਰਿਸ਼ਟੀ ਦੇ ਕਣ ਕਣ ਵਿਚ ਸਮਾਇਆ ਹੋਇਆ ਹੈ , ਉਸ ਵਿਚੋਂ ਹੀ ਉਸ ਨੂੰ ਲੱਭਣ ਦੀ ਲੋੜ ਹੈ । ਉਸ ਨੂੰ ਅੰਦਰੋਂ ਲੱਭਣਾ ਹੀ ਜੀਵਨ ਮੁਕਤੀ ਹੈ , ਇਹ ਸਿਧਾਂਤ ਦੁਨੀਆਂ ਦੇ ਕਿਸੇ ਹੋਰ ਧਰਮ ਵਿਚ ਨਹੀਂ ਹੈ , ਸਾਰੇ ਮਰਨ ਪਿਛੋਂ ਮੁਕਤੀ ਦੀ ਕਾਮਨਾ ਕਰਦੇ ਹਨ , ਅਜਿਹੇ ਪ੍ਰਭਾਵੀ ਸ਼ਬਦ ਨੂੰ ਜੇ ਕੋਈ ਦੂਸਰੀਆਂ ਧਰਮ ਪੁਸਤਕਾਂ ਵਚ ਲੱਭੇਗਾ ਤਾਂ ਯਕੀਨਨ ਉਸ ਨੂੰ ਇਹ ਸ਼ਬਦ ਵੀ ਬੇਕਾਰ , ਨਿਰਾਰਥਕ , ਫਜ਼ੂਲ ਜਾਪੇਗਾ । (ijvyN A`j-kl dy kurwhy pey is`K ivdvwnW nUM jwpdw hY)
ਆਉ “ ਓਅੰਕਾਰ ” ਦੀ ਗੁਰਬਾਣੀ ਵਿਚੋਂ ਹੋਰ ਭਾਲ ਕਰੀਏ ,
ਓਅੰਕਾਰ ਦੇ ਗੁਰਬਾਣੀ ਵਿਚ ਤਿੰਨ ਰੂਪ ਹਨ ,
1. “ ਓਅੰਕਾਰ ”. ਅਰਥ ਹੈ ਉਸ ਪ੍ਰਭੂ ਦਾ ਅਪਣਾ ਆਕਾਰ , ਇਹ ਲਫਜ਼ “ 1 ” ਦੇ ਨਾਲ “ ਓ> ” ਦੈ ਰੂਪ ਵਿਚ ਵਰਤਿਆ ਗਿਆ ਹੈ ।
2. “ ਓਅੰਕਾਰੁ ”. ਅਰਥ ਹੈ , ਜਿਸ ਇਕ ਦਾ ਇਹ ਸਾਰਾ ਆਕਾਰ ਹੈ , ਜਿਸ ਨੂੰ ਪਰਮਾਤਮਾ , ਵਾਹਿਗੁਰੂ , ਰਾਮ , ਹਰੀ , ਭਗਵਾਨ , ਅਕਾਲਪੁਰਖ , ਨਿਰੰਕਾਰ , ਗੌਡ , ਅਲ੍ਹਾ , ਰੱਬ ਕੁਝ ਵੀ ਕਿਹਾ ਜਾ ਸਕਦਾ ਹੇ।
3. ਓਅੰਕਾਰਿ . ਅਰਥ ਹੈ , ਉਸ ਦੇ ਅਪਣੇ ਆਕਾਰ ਵਿਚੋਂ , ਆਕਾਰ ਤੋਂ , ਆਕਾਰ ਵਿਚ ।
ਆਉ ਪਹਿਲਾਂ “ ਓਅੰਕਾਰ ” ਨੂੰ ਵਿਚਾਰਦੇ ਹਾਂ ,
ਓਅੰਕਾਰ ਆਦਿ ਮੈ ਜਾਨਾ ॥ ਲਿਖਿ ਅਰੁ ਮੇਟੈ ਤਾਹਿ ਨ ਮਾਨਾ ॥
ਓਅੰਕਾਰ ਲਖੈ ਜਉ ਕੋਈ ॥ ਸੋਈ ਲਖਿ ਮੇਟਣਾ ਨ ਹੋਈ ॥ (340)
ਮੈਂ ਇਸ ਸੰਸਾਰ ( ਜੋ ਉਸ ਪ੍ਰਭੂ ਦਾ ਅਪਣਾ ਆਕਾਰ ਹੀ ਹੈ ) ਦੇ ਆਦਿ , ਉਸ ਦੇ ਰਚਣਹਾਰ ਨੂੰ ਹੀ ਜਾਣਦਾ ਹਾਂ , ਮੰਨਦਾ ਹਾਂ , ਉਸ ਨੂੰ ਹੀ ਸਿਮਰਦਾ ਹਾਂ । ਜਿਸ ਚੀਜ਼ ਨੂੰ ਪੈਦਾ ਕਰ ਕੇ ਪ੍ਰਭੂ ਮੇਟ ਦਿੰਦਾ ਹੈ , ਖਤਮ ਕਰ ਦਿੰਦਾ ਹੈ , ਮੈਂ ਉਸ ਨੂੰ ਨਹੀਂ ਮੰਨਦਾ , ਨਹੀਂ ਸਿਮਰਦਾ । ਜੇ ਕੋਈ ਬੰਦਾ ਉਸ ਪ੍ਰਭੂ ਦੀ ਸਰਬ-ਵਿਆਪਕਤਾ ਵਿਚੋਂ , ਉਸ ਦੀ ਕੁਦਰਤ ਵਿਚੋਂ , ਉਸ ਨੂੰ ਜਾਣ ਲਵੇ , ਤਾਂ ਫਿਰ ਉਹ ਜਾਣਿਆ ਹੋਇਆ ਉਸ ਦੇ ਮਨ ਤੋਂ ਮਿਟ ਨਹੀਂ ਸਕਦਾ ।
ਅਗਲੇ ਸ਼ਬਦ ਵਿਚ ਓਅੰਕਾਰਿ ਅਤੇ ਓਅੰਕਾਰੁ ਦੋਵੇਂ ਅੱਖਰ ਵਰਤੇ ਗਏ ਹਨ ,
ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆਂ ਜਿਨਿ ਚਿਤਿ ॥
ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥
ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੈ ॥
ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥ ( 929)
ਉਸ ਪਰਮਾਤਮਾ ਦੇ ਅਪਣੇ ਆਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ, ਅਤੇ ਉਸ ਬ੍ਰਹਮਾ ਨੇ ਉਸ ਪ੍ਰਭੂ ਨੂੰ ( ਜਿਸ ਦਾ ਇਹ ਸਾਰਾ ਆਕਾਰ ਹੈ ) ਹੀ ਮਨ ਵਿਚ ਧਾਰਿਆ ਹੈ , ਉਸ ਦੀ ਹੀ ਆਰਾਧਨਾ ਕੀਤੀ ਹੈ । ਇਹ ਸਾਰੀ ਸ੍ਰਿਸ਼ਟੀ ਅਤੇ ਸਮੇ ਦੀ ਗਿਣਤੀ ਮਿਣਤੀ ਵੀ ਪਰਮਾਤਮਾ ਦੇ ਅਪਣੇ ਆਕਾਰ ਤੋਂ ਹੀ ਬਣੇ ਹਨ । ਦੁਨੀਆਂ ਦੇ ਸਾਰੇ ਧਰਮ ਗ੍ਰੰਥ ਵੀ ਉਸ ਦੇ ਅਪਣੇ ਆਕਾਰ ਤੋਂ ਹੀ ਬਣੇ ਹਨ । ਸੰਸਾਰੀ ਜੀਵ ਉਸ ਕਰਤਾਰ ਦੇ ਅਪਣੇ ਆਕਾਰ ਤੋਂ ਹੀ ਬਣੇ ਸ਼ਬਦ ਦੀ ਵਿਚਾਰ ਕਰ ਕੇ ਵਿਕਾਰਾਂ ਤੋਂ ਬਚਦੇ ਹਨ । ਉਸ ਵਾਹਿਗੁਰੂ ਦੇ ਅਪਣੇ ਆਕਾਰ ਤੋਂ ਹੀ ਬਣੇ ਸ਼ਬਦ ਗੁਰੂ ਦੀ ਸਿਖਿਆ Aਨੁਸਾਰ ਚਲ ਕੇ ਗੁਰਮੁਖਿ ( ਗੁਰੂ ਦੇ ਕਹੇ ਅਨੁਸਾਰ ਚਲਣ ਵਾਲੇ ) ਲੋਕ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।
ਹੇ ਪਾਂਡੇ , ਤੁਸੀਂ ਅਪਣੇ ਚਾਟੜਿਆਂ ਦੀਆਂ ਫੱਟੀਆਂ ਤੇ ‘ਓਅੰ ਨਮਹ’ (ਓਨਮ) ਲਿਖਦੇ ਹੋ । ਜਿਸ ਦਾ ਅਰਥ ਤੁਸੀਂ ਕਰਦੇ ਹੋ , ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਨੂੰ ਨਮਸਕਾਰ ਹੈ । ਅਤੇ ਤੁਸੀਂ ਇਸ ਪੱਥਰ ਦੀ ਮੂਰਤੀ ਨੂੰ ਸ੍ਰਿਸ਼ਟੀ ਦਾ ਰਚਣਹਾਰ ( ਓਅੰ ) ਮੰਨਦੇ ਹੋ । ਤੁਸੀਂ ਇਸ “ ਓਨਮ ” ਅੱਖਰ ਦਾ ਵਿਚਾਰ ਸੁਣੋ , ਇਹ ਅੱਖਰ , ਇਸ ਸਾਰੀ ਕਾਇਨਾਤ ਦਾ ਤੱਤ-ਸਾਰ ਹੈ । ਇਹ ਓਸੇ ਲਈ ਵਰਤ ਹੋਣਾ ਚਾਹੀਦਾ ਹੈ ਜੋ ਇਸ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ।
( ਏਥੇ ਗੁਰੂ ਸਾਹਿਬ ਨੇ ਇਹ ਵੀ ਸਮਝਾਇਆ ਹੈ ਕਿ ਕਰਤਾਪੁਰਖ ਨੇ ਇਹ ਸ੍ਰਿਸ਼ਟੀ ਬਣਾਈ ਨਹੀਂ , ਬਲਕਿ ਅਪਣੇ ਵਿਚੋਂ ਹੀ ਪੈਦਾ ਕੀਤੀ ਹੈ । ਬਨਾਉਣ ਦਾ ਮਤਲਬ ਹੈ , ਕੋਈ ਚੀਜ਼ ਲੈ ਕੇ ਉਸ ਤੋਂ ਬਣਾ ਦੇਣੀ । ਜਿਸ ਦੇ ਅਰਥ ਬਣਦੇ ਹਨ ਕਿ ਜਿਸ ਚੀਜ਼ ਤੋਂ ਇਹ ਸ੍ਰਿਸ਼ਟੀ ਬਣਾਈ ਗਈ , ਉਹ ਚੀਜ਼ ਪਹਿਲਾਂ ਸੀ , ਜਿਸ ਦਾ ਅਰਥ ਹੋਇਆ ਉਸ ਨੂੰ ਬਣਾਉਨ ਵਾਲਾ ਕੋਈ ਹੋਰ ਸੀ । ਪਰ ਗੁਰਬਾਣੀ ਇਕ ਹਸਤੀ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦੀ । ਦੂਸਰੀ ਗੱਲ , ਰਚਣ ਹਾਰੇ ਦਾ , ਰਚਨਾ ਪੂਰੀ ਹੋ ਜਾਣ ਮਗਰੋਂ , ਉਸ ਨਾਲ ਕੋਈ ਸਬੰਧ ਨਹੀਂ ਰਹਿ ਜਾਂਦਾ , ਪਰ ਪਰਮਾਤਮਾ ਇਸ ਸ੍ਰਿਸ਼ਟੀ ਦੇ ਕਣ-ਕਣ ਵਿਚ ਵਸ ਰਿਹਾ ਹੈ । ਗੁਰੂ ਸਾਹਿਬ ਨੇ ਇਹੀ ਸਮਝਾਇਆ ਹੈ ਕਿ ਇਹ ਸਾਰੀ ਸ੍ਰਿਸ਼ਟੀ ਉਸ ਨੇ ਅਪਣੇ ਵਿਚੋਂ ਹੀ ਪੈਦਾ ਕੀਤੀ ਹੈ , ਜਿਸ ਦਾ ਕਣ-ਕਣ ਉਸ ਦਾ ਅਪਣਾ ਰੂਪ , ਅਪਣਾ ਆਕਾਰ ਹੈ ।)
ਓਅੰਕਾਰ ਦੀ ਗੁਰਬਾਣੀ ਵਿਚ , ਹੋਰ ਥਾਵਾਂ ਤੇ ਏਵੇਂ ਵੀ ਵਰਤੋਂ ਕੀਤੀ ਗਈ ਹੈ ,
ਓਅੰਕਾਰਿ ਸਭ ਸ੍ਰਿਸਟਿ ਉਪਾਈ ॥ ਸਭ ਖੇਲੁ ਤਮਾਸਾ ਤੇਰੀ ਵਡਿਆਈ ॥
ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥ (1061)
ਹੇ ਭਾਈ , ਪਰਮਾਤਮਾ ਨੇ ਅਪਣੇ ਵਿਚੋਂ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ । ਹੇ ਪ੍ਰਭੂ ਸ੍ਰਿਸ਼ਟੀ ਦਾ ਇਹ ਸਾਰਾ ਖੇਲ ਤਮਾਸ਼ਾ ਤੇਰੀ ਅਪਣੀ ਵਡਿਆਈ ਹੀ ਹੈ । ਹੇ ਭਾਈ ਪਰਮਾਤਮਾ ਆਪ ਹੀ ਸਾਰੇ ਜੀਵਾਂ ਨੂੰ ਵੱਖ-ਵੱਖ ਕਿਸਮ ਦੇ ਬਣਾਉਂਦਾ ਹੈ , ਆਪ ਹੀ ਉਨ੍ਹਾਂ ਨੂੰ ਭੰਨ ਦਿੰਦਾ ਹੈ , ਖਤਮ ਕਰ ਦਿੰਦਾ ਹੈ , ਆਪ ਹੀ ਉਨ੍ਹਾਂ ਨੂੰ ਫਿਰ ਘੜ ਦਿੰਦਾ ਹੈ , ਬਣਾ ਦਿੰਦਾ ਹੈ । ਅਤੇ ,
ਓਅੰਕਾਰਿ ਉਤਪਾਤੀ ॥ ਕੀਆ ਦਿਨਸੁ ਸਭ ਰਾਤੀ ॥
ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥ ਚਾਰਿ ਬੇਦ ਚਾਰੇ ਖਾਣੀ ॥
ਖੰਡ ਦੀਪ ਸਭਿ ਲੋਆ ॥ ਏਕ ਕਵਾਵੈ ਤੇ ਸਭਿ ਹੋਆ ॥ (1003)
ਹੇ ਭਾਈ , ਉਸ ਪਰਮਾਤਮਾ ਨੇ ਅਪਣੇ ਆਕਾਰ ਵਿਚੋਂ ਹੀ ਇਸ ਜਗਤ ਦੀ ਉਤਪਤੀ ਕੀਤੀ ਹੈ । ਉਸ ਵਿਚੋਂ ਹੀ ਦਿਨ ,ਰਾਤ ਆਦਿ ਸਾਰਾ ਕੁਝ ਪੈਦਾ ਹੋਇਆ ਹੈ । ਉਸ ਵਿਚੋਂ ਹੀ ਜੰਗਲ , ਜੰਗਲ ਦੀ ਸਾਰੀ ਬਨਸਪਤੀ , ਤਿੰਨੇ ਭਵਨ , ਪਾਣੀ ਆਦਿ ਤੱਤ , ਚਾਰ ਵੇਦ , ਚਾਰੇ ਹੀ ਉਤਪਤੀ ਦੇ ਸਾਧਨ , ਸ੍ਰਿਸ਼ਟੀ ਦੇ ਵੱਖ-ਵੱਖ ਹਿੱਸੇ , ਟਾਪੂ , ਸਾਰੇ ਲੋਕ ਪੈਦਾ ਹੋਏ ਹਨ । ਇਹ ਸਾਰਾ ਕੁਝ ਉਸ ਦੇ ਇਕ ਵਿਚਾਰ ਨਾਲ ਹੀ ਹੋਇਆ ਹੈ ।
ਇਹ ਹੈ ਓਅੰਕਾਰ ਬਾਰੇ ਗੁਰਬਾਣੀ ਦੀ ਸੇਧ । ਇਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇਕ ਸ਼ਬਦ ਦਾ ਆਸਰਾ ਲੈਂਦੇ ਹਾਂ ,
ਸਲੋਕੁ॥ ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥1॥
ਪਉੜੀ ॥ ਓਅੰ ਗੁਰਮੁਖਿ ਕੀਓ ਅਕਾਰਾ ॥ ਏਕਹਿ ਸੂਤਿ ਪਰੋਵਨਹਾਰਾ ॥
ਭਿੱਨ ਭਿੱਨ ਤ੍ਰੈ ਗੁਣ ਬਿਸਥਾਰੰ ॥ ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥
ਸਗਲ ਭਾਤਿ ਕਰਿ ਕਰਹਿ ਉਪਾਇਓ ॥ ਜਨਮ ਮਰਨ ਮਨ ਮੋਹੁ ਬਢਾਇਓ ॥
ਦੁਹੂ ਭਾਤਿ ਤੇ ਆਪਿ ਨਿਰਾਰਾ ॥ ਨਾਨਕ ਅੰਤੁ ਨ ਪਾਰਾਵਾਰਾ ॥2॥
ਸਲੋਕ : ਇਹ ਸਾਰਾ ਜਗਤ , ਆਕਾਰ ਰਹਿਤ ਪਰਮਾਤਮਾ ਦਾ ਅਪਣਾ ਆਕਾਰ ਹੀ ਹੈ , ਉਹ ਆਪ ਹੀ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ , ਅਤੇ ਜਗਤ ਰਚਨਾ ਦੀ ਖੇਡ ਵੇਲੇ , ਆਪ ਹੀ ਮਾਇਆ ਦੇ ਤਿੰਨਾਂ ਗੁਣਾਂ ਵਾਲਾ ਹੈ । ਹੇ ਨਾਨਕ , ਪ੍ਰਭੂ ਅਪਣੇ ਇਕ ਸਰੂਪ ਤੋਂ ਅਨੇਕਾਂ ਰੂਪ ਬਣਾ ਲੈ