ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
# Nanakshahee calender #
# Nanakshahee calender #
Page Visitors: 2511

Nanakshahee calender
   ਦਿਲਗੀਰ ਜੀ ਤੁਹਾਡੇ ਸਭ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਜੋ ਵਰਲਡ ਸਿੱਖ ਫੈਡਰੇਸ਼ਨ ਦੀ ਵੇੱਬ ਸਾਈਟ ਤੇ ਲੇਖਾਂ ਵਾਲੇ ਕਾਲਮ ਵਿੱਚ ਸਾਂਭੇ ਪਏ ਹਨ ਅਤੇ ਬਹੁਤ ਸਾਰੀਆਂ ਵੈੱਬ ਸਾਈਟਾਂ ਤੇ ਨਸ਼ਰ ਵੀ ਕਰ ਦਿੱਤੇ ਗਏ ਹਨ। ਪਰ ਲਗਦਾ ਤੁਸੀਂ ਜਾਣ ਬੁਝਕੇ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਕੇ ਦੁਬਾਰਾ ਦੁਬਾਰਾ ਉਹੀ ਸਵਾਲ ਪੁਛਕੇ ਕੇਵਲ ਆਪਦੀਆਂ ਵਰਤੀਆਂ ਜੂਲੀਅਨ ਤਰੀਕਾਂ ਤੇ ਪੜਦਾ ਪਾਕੇ ਰੱਖਣਾ ਚਾਹੁੰਦੇ ਹੋ ਪਰ ਹੁਣ ਅਜਿਹਾ ਨਹੀਂ ਹੋਵੇਗਾ ।ਤੁਹਾਡੇ ਝੂਠ ਸੰਗਤ ਦੀ ਕਚਿਹਰੀ ਵਿੱਚ ਨੰਗੇ ਕਰੇ ਜਾਦੇ ਰਹਿਣਗੇ। ਤੁਹਾਡੀ ਇਕ ਚਿੱਠੀ ਦੁਬਾਰਾ ਮਿਲੀ ਹੈ। ਇਕ ਤੁਹਾਡੀ ਆਪਣੇ ਮੂਹੋਂ ਮੀਆਂ ਮਿੱਠੂ ਬਨਣ ਵਾਲੀ ਆਪਣੇ ਆਪ ਨੂੰ ਪਾਈ ਚਿੱਠੀ ਵੀ ਅਜਕਲ ਕਾਫੀ ਚਰਚਾ ਵਿੱਚ ਹੈ ਜਿਸ ਵਿੱਚ ਤੁਸੀਂ ਅੱਜ ਤੱਕ ਹੋਏ ਸਭ ਜਾਗਰੁਕ ਕੰਮਾ ਨੂੰ ਆਪਣੇ ਆਪ ਤੋਂ ਸ਼ੁਰੂ ਹੋਣਾ ਦੱਸਿਆ ਹੈ ਅਤੇ ਸਭ ਜਾਗਰੁਕ ਪਰਚਾਰਕਾਂ ਨੂੰ ਆਪਦੇ ਚੇਲੇ ਕਹਿਣ ਦੀ ਭਾਰੀ ਗਲਤੀ ਕੀਤੀ ਹੈ ਇਥੌਂ ਤੱਕ ਕਿ ਤਿਸੀਂ ਕਿਹਾ ਹੈ ਕਿ ਲੋਕ ਸਪੋਕਸਮੂਨ ਵੀ ਤੁਹਾਡੇ ਕਾਰਣ ਪੜਦੇ ਹਨ। ਤੁਹਾਡੀ ਅਜਿਹੀ ਨੀਤੀ ਤੋ ਸਭ ਵਾਕਿਫ ਹਨ ।ਅਸੀੰ ਤੁਹਾਨੂੰ ਕਿਹਾ ਸੀ ਕਿ ਅਸੀਂ ਕਿਸੇ ਜਾਗਰੂਕ ਵਿਦਵਾਨ ਦੀ ਵਿਰੋਧਤਾ ਨਹੀਂ ਕਰਦੇ ਪਰ ਤੁਸੀਂ ਸਭ ਹੱਦਾਂ ਪਾਰ ਕਰ ਰਹੇ ਹੋ।।
,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,

Dr. Harjinder Singh Dilgeer  
You have not been able to answer any question. You have just tried to evade and confuse, but you failed. Stop propagating this anti Sikh calender; this calender is a hidden agenda of the RSS.
(ਅਖੌਤੀ) ਨਾਨਕਸ਼ਾਹੀ ਕੈਲੰਡਰ ਸਿੱਖ ਪੰਥ ਨਾਲ ਕੀਤਾ ਗਿਆ ਇਕ ਵੱਡਾ ਧੋਖਾ ਹੈ
(ਡਾ: ਹਰਜਿੰਦਰ ਸਿੰਘ ਦਿਲਗੀਰ)
‘ਨਾਨਕਸ਼ਾਹੀ ਕੈਲੰਡਰ’ ਕਿੰਨਾ ਵੱਡਾ ਨਾਂ ਜਾਪਦਾ ਹੈ। ਪਰ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਪਾਲ ਸਿੰਘ ਪੁਰੇਵਾਲ ਨੇ ਇਸ ਕੈਲੰਡਰ ਰਾਹੀਂ ਸਿੱਖ ਪੰਥ ਨਾਲ ਕਿੰਨਾ ਵੱਡਾ ਧੋਖਾ ਕੀਤਾ ਹੈ। ਆਓ ਇਸ ਦੀ ਅਸਲੀਅਤ ਜਾਣੀਏ:
ਅਖੋਤੀ ਨਾਨਕਸ਼ਾਹੀ ਕੈਲੰਡਰ ਬਿਕਰਮੀ ਕੈਲੰਡਰ (ਜੋ ਸਾਊਥ ਏਸ਼ੀਆ ਵਿਚ ਪਿਛਲੇ ਤਕਰੀਬਨ 2100 ਸਾਲ ਤੋਂ ਚਲ ਰਿਹਾ ਹੈ) ਅਤੇ ਭਾਰਤ ਸਰਕਾਰ ਦੇ ਸਾਕਾ (ਸ਼ੱਕ) ਸੰਮਤ (ਜੋ 1957 ਤੋਂ ਚਲ ਰਿਹਾ ਹੈ) ਦਾ ਮਿਲਗੋਭਾ ਹੈ।
1.ਬਿਕਰਮੀ ਕੈਲੰਡਰ ਅਤੇ ਸਾਕਾ (ਸ਼ੱਕ) ਸੰਮਤ ਵਿਚ ਵੀ ਉਹੀ 12 ਮਹੀਨੇ (ਚੇਤਰ ਤੋਂ ਫੱਗਣ ਤਕ) ਹਨ ਜੋ ਪੁਰੇਵਾਲ ਦੇ ਕੈਲੰਡਰ ਵਿਚ ਹਨ।
2. ਬਿਕਰਮੀ ਕੈਲੰਡਰ ਅਤੇ ਸਾਕਾ (ਸ਼ੱਕ) ਸੰਮਤ ਵਾਂਙ ਇਸ ਦਾ ਨਵਾਂ ਸਾਲ ਵੀ ਚੇਤਰ ਤੋਂ ਸ਼ੁਰੂ ਹੁੰਦਾ ਹੈ। ਬਿਕਰਮੀ ਦਾ ਨਵਾਂ ਸਾਲ ਚੇਤ ਸੁਦੀ ਪਹਿਲੀ ਤੋਂ ਅਤੇ ਸ਼ਾਕਾ ਦਾ ਨਵਾਂ ਸਾਲ ਪਹਿਲੀ ਚੇਤ ਤੋਂ ਸ਼ੁਰੂ ਹੁੰਦਾ ਹੈ। ਪੁਰੇਵਾਲ ਦਾ ਵੀ ਪਹਿਲੀ ਚੇਤ ਤੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ। ਯਾਨਿ ਇਸ ਪੱਖੋਂ ਵੀ ਇਹ ਸਾਕਾ ਸੰਮਤ ਦੀ ਨਕਲ ਹੈ।
3.ਪੁਰੇਵਾਲ ਦਾ ਕੈਲੰਡਰ ‘ਸਾਕਾ ਸੰਮਤ’ ਦੀ ਤਕਰੀਬਨ ਪੂਰੀ ਦੀ ਪੂਰੀ ਨਕਲ ਹੈ। ਹਾਂ ਪੁਰੇਵਾਲ ਨੇ ਸੰਗਰਾਂਦਾਂ ਵਿਚ ‘ਸਾਕਾ ਸੰਮਤ’ ਤੋਂ 6-7 ਦਿਨ ਦਾ ਫ਼ਰਕ ਪਾਇਆ ਹੈ। ਬਸ ਏਨਾ ਫ਼ਰਕ ਹੈ ਉਸ ਦਾ ਤੇ ਸਾਕਾ ਸੰਮਤ ਦਾ। ਉਂਞ ਉਹ ਇਹ ਫ਼ਰਾਡ ਕਰ ਰਿਹਾ ਹੈ ਕਿ ਉਸ ਨੂੰ ਇਹ ਕੈਲੰਡਰ ਬਣਾਉਣ ਵਿਚ 10, 20, 40 ਸਾਲ ਲੱਗੇ। ਮੈਂ ਨਹੀਂ ਮੰਨਦਾ ਕਿ ਉਹ ਏਨਾ ਹੀ ਨਾਲਾਇਕ ਹੈ ਕਿ ਉਸ ਨੂੰ ਸੰਗਰਾਂਦਾਂ ਵਿਚ 6-7 ਦਿਨ ਦੇ ਫ਼ਰਕ ਪਾ ਕੇ “ਨਵਾਂ” ਕੈਲੰਡਰ ਬਣਾਉਣ ਵਿਚ 10, 20, 40 ਸਾਲ ਲਗ ਗਏ।
4.ਪੁਰੇਵਾਲ ਦੇ ਕੈਲੰਡਰ ਦਾ ਸਿਰਫ਼ ਏਨਾ ਹੀ ਲਾਭ ਹੈ ਕਿ ਇਸ ਨਾਲ ਗੁਰਪੁਰਬਾਂ ਦੀਆਂ ਤਾਰੀਖ਼ਾਂ ਸਦਾ ਵਾਸਤੇ ਮਿੱਥੀਆਂ ਜਾਣਗੀਆਂ। ਜਦ ਉਹ ਇਕ ਵਾਰ ਮਿਥੀਆਂ ਗਈਆਂ ਤਾਂ ਹੁਣ ਪੁਰੇਵਾਲ  ਦੇ ਕੈਲੰਡਰ ਦਾ ਕੀ ਲਾਭ ਹੈ? ਕੌਮ ਦੇ ਪੈਸੇ ਫ਼ਜ਼ੂਲ ਖੂਹ ਵਿਚ ਸੁੱਟਣਾ ਤੇ ਤਾਕਤ ਤੇ ਸਮਾਂ ਖਰਾਬ ਕਰਨਾ ਨਹੀਂ ਤਾਂ ਹੋਰ ਕੀ ਹੈ।
5.ਪੁਰੇਵਾਲ ਦਾ ਅਖੋਤੀ ਨਾਨਕਸ਼ਾਹੀ ਕੈਲੰਡਰ ਕਿਸੇ ਇਕ ਨੇ ਵੀ ਆਪਣੀ ਜ਼ਿੰਦਗੀ ਦੀ ਰੋਜ਼ਾਨਾ ਦੀ ਕਾਰਵਾਈ ਵਿਚ ਨਹੀਂ ਵਰਤਣਾ। ਸਭ ਨੇ ਗਰੈਗੋਰੀਅਨ (ਕੌਮਾਂਤਰੀ) ਕੈਲੰਡਰ ਹੀ ਵਰਤਣਾ ਹੈ। ਫਿਰ ਇਸ ‘ਡੈਕੋਰੇਸ਼ਨ ਪੀਸ’ ਦਾ ਕੀ ਫ਼ਾਇਦਾ? ਕੌਮ ਨੂੰ ਆਪਸ ਵਿਚ ਲੜਾਉਣ ਤੋਂ ਸਿਵਾ ਤੇ ਉਨ੍ਹਾਂ ਦੇ ਪੈਸੇ, ਤਾਕਤ ਤੇ ਸਮਾਂ ਫ਼ਜ਼ੂਲ ਗੁਆਉਣ ਤੋਂ ਸਿਵਾ ਇਸ ਕੈਲੰਡਰ ਦਾ ਹੋਰ ਕੀ ਕੰਮ ਰਹਿ ਜਾਂਦਾ ਹੈ ?
ਹਾਂ, ਪੁਰੇਵਾਲ ਜੀ ਦੇ ਕੈਲੰਡਰ ਨਾਲ ਲੋਕ ਕੁਝ ਸਮਾਂ ਸੰਗਰਾਂਦਾਂ ਜ਼ਰੂਰ ਮਨਾਉਂਦੇ ਰਹੇ ਸਨ। ਪਰ ‘ਸਿੱਖ ਰਹਿਤ ਮਇਆਦਾ’ ਮੁਤਾਬਿਕ ਸੰਗਰਾਂਦ ਮਨਾਉਣਾ ਤਾਂ ਗੁਰਮਤਿ ਨਹੀਂ ਬਲਕਿ ਮਨਮਤਿ ਹੈ; ਇਸ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ। ਚਲੋ, ਇਕ ਗੱਲ ਤਾਂ ਸਾਫ਼ ਹੋ ਗਈ ਕਿ ਇਸ ਕੈਲੰਡਰ ਦਾ ਮਕਸਦ ‘ਸੰਗਰਾਂਦਾਂ ਦੇ ਦਿਨ ਨੀਅਤ ਕਰਨਾ’ ਹੈ। ਇਸ ਹਿਸਾਬ ਨਾਲ ਵੀ ਇਹ ਸਿੱਖਾਂ ਦਾ ਕੈਲੰਡਰ ਤਾਂ ਨਾ ਹੋਇਆ ਬਲਕਿ ‘ਸੰਗਰਾਂਦਾ ਵਾਲਿਆਂ ਦਾ ਕੈਲੰਡਰ’ ਹੋਇਆ!
1984 ਤੋਂ ਬਾਅਦ ਮੈਂ ਬਲੇਕ ਲਿਸਟ ਸੀ ਤੇ ਭਾਰਤ ਵਿਚ ਆਉਣ ਤੇ ਪਾਬੰਦੀ ਸੀ। ਗੁਜਰਾਲ ਨੇ ਪ੍ਰਾਈਮ ਮਨਿਸਟਰ ਬਣ ਕੇ ਇਹ ਲਿਸਟਾਂ ਤੋੜੀਆਂ ਸਨ। ਮੈਂ 14 ਸਾਲ ਦੀ ਜਲਾਵਤਨੀ ਮਗਰੋਂ ਜਨਵਰੀ 1998 ਵਿਚ ਪਹਿਲੀ ਵਾਰ ਅੰਮ੍ਰਿਤਸਰ ਪੁੱਜਾ। ਉਦੋਂ ਤਕ ਸ਼੍ਰੋਮਣੀ ਕਮਟੀ ਪੁਰੇਵਾਲ ਦਾ ਕੈਲੰਡਰ ਮੰਨ ਚੁਕੀ ਸੀ। ਇਕ ਦਿਨ ਮੈਂ ਸ਼੍ਰੋਮਣੀ ਕਮਟੀ ਦੇ ਦਫ਼ਤਰ ਗਿਆ ਤਾਂ ਉਥੇ ਟੌਹੜਾ, ਸੁਖਦੇਵ ਸਿੰਘ ਭੋਰ ਤੇ ਪਾਲ ਸਿੰਘ ਪੁਰੇਵਾਲ ਬੈਠੇ ਸਨ। ਉਹ ਪੁਰੇਵਾਲੈ ਕੈਲੰਡਰ ਦੇ ਪਰੂਫ਼ ਪੜ੍ਹ ਰਹੇ ਸਨ। ਉਨ੍ਹਾਂ ਨੇ ਮੈਨੂੰ ਵੀ ਨਿਗਾਹ ਮਾਰਨ ਵਾਸਤੇ ਕਿਹਾ। ਮੈਂ ਹੱਥ ਵਿਚ ਫੜਦਿਆਂ ਹੀ ਕਿਹਾ ਕਿ ਇਸ ਵਿਚ ਸੰਗਰਾਂਦਾ ਦਾ ਜ਼ਿਕਰ ਕਿਉਂ ਹੈ? ਸਿੱਖ ਰਹਿਤ ਮਰਿਆਦਾ ਤਾਂ ਇਸ ਨੂੰ ਰੱਦ ਕਰਦੀ ਹੈ। ਮੇਰੇ ਕਹਿਣ ‘ਤੇ ਸੰਗਰਾਂਦਾ ਕੱਢ ਕੇ ਉਥੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸੰਗਰਾਂਦ ਦੀ ਥਾਂ ‘ਤੇ “ਆਰੰਭਤਾ” ਲਿਖ ਦਿੱਤਾ ਗਿਆ। (ਪਰੇਵਾਲ ਗੁਰੁ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬੈਠ ਕੇ ਇਹ ਦੱਸੇ ਕਿ ਇਹ ਸਹੀ ਹੈ ਕਿ ਨਹੀਂ। ਜਾਂ ਉਹ 1998-99 ਵਾਲਾ ਕੈਲੰਡਰ (ਜੰਤਰੀ) ਦਿਖਾ ਦੇਵੇ।
ਯਾਨਿ ਪੁਰੇਵਾਲ ਦੇ ਪਹਿਲੇ ਕੈਲੰਡਰ ਵਿਚ, ਜੋ ਸ਼੍ਰੋਮਣੀ ਕਮੇਟੀ ਨੇ ਛਾਪਿਆ ਸੀ, ਵਿਚ ਸੰਗਰਾਂਦਾਂ, ਪੂਰਮਾਸੀਆਂ ਤੇ ਮੱਸਿਆ ਨਹੀਂ ਸਨ। ਮਗਰੋਂ 2003 ਵਿਚ ਪੁਰੇਵਾਲ ਨੇ ਇਹ ਫਿਰ ਪਾ ਦਿੱਤੀਆਂ ਸਨ।ਇਕ ਵਾਰ ਇਕ ਮਿਸ਼ਨਰੀ ਨੇ ਪੁਰੇਵਾਲ ਜੀ ਨੂੰ ਕਿਹਾ ਕਿ “ਤੁਸੀਂ ਆਪਣੇ ਕੈਲੰਡਰ ਵਿਚੋਂ ਸੰਗਰਾਂਦਾਂ, ਪੂਰਮਾਸੀਆਂ ਤੇ ਮੱਸਿਆ ਕੱਢ ਦਿਓ”; ਤਾਂ ਪੁਰੇਵਾਲ ਜੀ ਦਾ ਜਵਾਬ ਸੀ: “ਫਿਰ ਇਸ ਕੈਲੰਡਰ ਦਾ ਮਕਸਦ ਹੀ ਕੀ ਰਹਿ ਗਿਆ?” ਯਾਨਿ ਪੁਰੇਵਾਲ ਜੀ ਦਾ ਕੈਲੰਡਰ ਸਿੱਖਾਂ ਵਿਚ ਸੰਗਰਾਂਦ ਨੂੰ ਪੱਕਿਆਂ ਕਰਨ ਵਾਸਤੇ ਤਿਆਰ ਕੀਤਾ ਗਿਆ ਹੈ। ਤਾਂ ਫਿਰ ਇਹ ਬ੍ਰਾਹਮਣਾਂ ਤੇ ਆਰ.ਐਸ.ਐਸ. ਦੀ ਸੇਵਾ ਨਹੀਂ ਤਾਂ ਹੋਰ ਕੀ ਹੈ?
6.ਸੰਗਰਾਂਦ ਦਾ ਫ਼ਰਾਡ ਤਾਂ ਇਕ ਪਾਸੇ ਰਿਹਾ; ਇਨ੍ਹਾਂ ਨੇ ਤਾਂ ਮੱਸਿਆ ਤੇ ਪੂਰਨਮਾਸ਼ੀਆਂ ਵੀ ਦਿੱਤੀਆਂ ਹਨ। ਇਸ ਦਾ ਜਵਾਬ ਇਹ ਦੇਂਦੇ ਹਨ ਕਿ “ਇਹ ਕੁਦਰਤੀ ਵਰਤਾਰਾ ਹੈ”। ਪਰ, ਇਹ ਕੁਦਰਤੀ ਵਰਤਾਰਾ ਤਾਂ ਚੰਨ ਦੇ ਕੈਲੰਡਰ ਦਾ ਹੈ। ਤੁਸੀਂ ਤਾਂ ਚੰਨ ਦਾ ਕੈਲੰਡਰ ਰੱਦ ਕਰਦੇ ਹੋ; ਤੁਾਹਡੇ ਸੂਰਜੀ ਕੈਲੰਡਰ ਵਿਚ ਮੱਸਿਆ ਤੇ ਪੂਰਨਮਾਸ਼ੀਆਂ ਦਾ ਕੀ ਕੰਮ? ਦਰਅਸਲ ਇਨ੍ਹਾਂ ਦਾ ਨਿਸ਼ਾਨਾ ਸੀ ਕਿ ਸੰਗਰਾਂਦ, ਮੱਸਿਆ ਤੇ ਪੂਰਨਮਾਸ਼ੀਆਂ ਸਿੱਖਾਂ ਦੇ ਤਿਉਹਾਰ ਬਣ ਜਾਣ। ਤਾਂ ਫਿਰ ਇਹ ਬ੍ਰਾਹਮਣਾਂ ਤੇ ਆਰ.ਐਸ.ਐਸ. ਦੀ ਸੇਵਾ ਨਹੀਂ ਤਾਂ ਹੋਰ ਕੀ ਹੈ?
7ਇਕ ਇਹ ਸ਼ੋਸ਼ਾ ਛੱਡਿਆ ਗਿਆ ਸੀ ਕਿ ਕਿ ਇਸ ਨਾਲ ਸਿੱਖਾਂ ਦੀ ਵੱਖਰੀ ਪਛਾਣ ਬਣ ਗਈ ਹੈ, ਇਹ ਵੀ ਬਚਕਾਣੀ ਜਾਂ ਫ਼ਰਾਡ ਭਰਿਆ ਸ਼ੋਸ਼ਾ ਹੈ।ਕਿੰਨੀ ਵੱਡੀ “ਵੱਡੀ ਗੱਪ” ਮਾਰੀ ਜਾ ਰਹੀ ਹੈ ਕਿ ਇਹ ਕੈਲੰਡਰ “ਸਿੱਖਾਂ ਦੀ ਵਖਰੀ ਪਛਾਣ” ਦਾ ਚਿੰਨ੍ਹ ਹੈ। ਵਾਹ ਬਈ ਵਾਹ! ਮੈਨੂੰ ਇਹ ਗੱਲ ਹੁਣ ਪਤਾ ਲੱਗੀ ਹੈ ਕਿ ਸਿੱਖੀ ਦੀ ਅਡਰੀ ਪਛਾਣ ਤਾਂ ਪੁਰੇਵਾਲ ਜੀ ਨੇ ਹੀ ਕਾਇਮ ਕੀਤੀ ਹੈ ਅਤੇ ਇਹ ਉਨ੍ਹਾਂ ਦੇ ਕੈਲੰਡਰ ਕਰ ਕੇ ਹੈ। ਯਾਨਿ, ਜੇ ਇਹ ਕੈਲੰਡਰ ਨਹੀਂ ਰਹਿੰਦਾ ਤਾਂ ਸਿੱਖਾਂ ਦੀ ਅਡਰੀ ਹਸਤੀ ਖ਼ਤਮ ਹੋ ਜਾਂਦੀ ਹੈ। ਫਿਰ ਤਾਂ, ਭਾਈ, ਪੁਰੇਵਾਲ ਹੀ ‘ਅਸਲ ਗੁਰੂ’ ਹੋਇਆ ਜਿਸ ਨੇ ਸਿੱਖੀ ਦੀ ਅਡਰੀ ਪਛਾਣ ਕਾਇਮ ਕੀਤੀ ਹੈ। ਚਲੋ ਉਨ੍ਹਾਂ ਨੂੰ ਘਟੋ-ਘਟ ਯਾਰ੍ਹਵਾਂ ਗੁਰੂ ਹੀ ਮੰਨ ਲਓ! ਕਿਉਂ ਕਿ ਪੁਰੇਵਾਲ ਦੇ ਕੈਲੰਡਰ ਤੋਂ ਪਹਿਲਾਂ ਸਿੱਖਾਂ ਤੇ ਸਿੱਖੀ ਦੀ ਅਡਰੀ ਪਛਾਣ ਹੀ ਕੋਈ ਨਹੀਂ ਸੀ!! ਦਸ ਗੁਰੂ ਸਾਹਿਬ ਵੀ ਸਿੱਖੀ ਦੀ ਲਾਸਾਨੀ, ਅਡਰੀ, ਵਿੱਲਖਣ ਪਛਾਣ ਕਾਇਮ ਨਹੀਂ ਸਨ ਕਰ ਸਕੇ। ਮੈਂ ਤਾਂ ਸਮਝਦਾ ਸੀ ਕਿ ਸਿੱਖਾਂ ਦੀ ਅਡਰੀ ਪਛਾਣ ਉਨ੍ਹਾਂ ਦੇ ਕੇਸ-ਦਾੜ੍ਹੀ-ਮੁੱਛਾਂ, ਦਸਤਾਰ, ਗੁਰਦੁਆਰਿਆਂ, ਗੁਰੂ ਗ੍ਰੰਥ ਸਾਹਿਬ, ਸਿੱਖ ਤਵਾਰੀਖ਼ ਕਰ ਕੇ ਹੈ; ਹੁਣ ਪਤਾ ਲੱਗਾ ਕਿ ਮੈਂ ਗ਼ਲਤ ਸੀ; ਸਿੱਖੀ ਦੀ ਪਛਾਣ ਤਾਂ ਸਿਰਫ਼ ਪੁਰੇਵਾਲ ਜੀ ਦੇ ਕੈਲੰਡਰ ਕਰ ਕੇ ਹੀ ਹੈ! ਸਿੱਖਾਂ ਨੂੰ ਕਿੰਨਾ ਵੱਡਾ ਬੇਵਕੂਫ਼ ਬਣਾ ਰਿਹਾ ਹੈ ਪੁਰੇਵਾਲ ਟੋਲਾ।
8 ਇਕ ਹੋਰ ਬਹਾਨਾ ਇਹ ਲਾਇਆ ਜਾ ਰਿਹਾ ਹੈ ਕਿ ਪੰਜ ਸਤ ਸੌ ਸਾਲ ਮਗਰੋਂ ਵਿਸਾਖੀ ਕਦੇ ਜੂਨ ਤੇ ਕਦੇ ਜੁਲਾਈ ਤੇ ਫਿਰ ਕਦੇ ਦਸੰਬਰ ਵਿਚ ਵੀ ਆ ਸਕਦੀ ਹੈ। ਉਨ੍ਹਾਂ ਦੀ ਦਲੀਲ ਦਾ ਆਧਾਰ ਹੈ ਕਿ ਦਿਨ 24 ਘੰਟੇ ਨਹੀਂ ਬਲ ਕਿ 23 ਘੰਟੇ 56 ਮਿੰਟ ਅਤੇ 4.1 ਸਕਿੰਟ ਦਾ ਹੁੰਦਾ ਹੈ। ਉਨ੍ਹਾਂ ਨੇ ਇਹ ਜਮਾਂ ਜ਼ਰਬ ਵਗ਼ੈਰਾ ਚੋਖੀ ਤਫ਼ਸੀਲ ਨਾਲ ਲਿਖੀਆਂ ਹਨ ਤਾਂ ਜੋ ਲੋਕ ਉਨ੍ਹਾਂ ਦੀ ਅਖੌਤੀ ਜਾਣਕਾਰੀ ਤੋਂ ਅਸਰ-ਅੰਦਾਜ਼ (ਹਿੰਦੀ ਵਿਚ ਪ੍ਰਭਾਵਿਤ) ਹੋ ਸਕਣ। ਉਨ੍ਹਾਂ ਦਾ ਇਹ ਸ਼ੋਸ਼ਾ ਹੈ ਕਿ ਉਨ੍ਹਾਂ ਨੇ ਕੈਲੰਡਰ ਨੂੰ ਸਦਾ ਵਾਸਤੇ ਸਹੀ ਕੀਤਾ ਹੈ। ਕਿੰਨਾ ਬੇਵਕੂਫ਼ ਬਣਾ ਰਹੇ ਹਨ ਸਿੱਖਾਂ ਨੂੰ! ਸਾਰੇ ਕੌਮਾਂਤਰੀ ਕੈਲੰਡਰ ਨੂੰ ਵਰਤਦੇ ਹਨ ਤੇ ਵਰਤਦੇ ਰਹਿਣਗੇ। ਫਿਰ ਜਦ ਇਕ ਵਾਰ ਗੁਰਪੁਰਬਾਂ ਦੀਆਂ ਤਾਰੀਖ਼ਾਂ ਵੀ ਕੌਮਾਂਤਰੀ ਕੈਲੰਡਰ ਨਾਲ ਮਿਥੀਆਂ ਗਈਆਂ ਤਾਂ ਫਿਰ ਇਸ ਸ਼ੋਸ਼ੇ ਦੇ ਪ੍ਰਚਾਰ ਦਾ ਕੀ ਮਤਲਬ?
9. ਹੁਣ ਇਕ ਹੋਰ ਨਵਾਂ ਸ਼ੋਸ਼ਾ ਅਪਰੈਲ 2014 ਵਿਚ ਛੱਡਿਆ ਗਿਆ  ਹੈ ਕਿ “ਗੁਰਬਾਣੀ ਵਿਚ ਜੋ ਬਾਰਹ ਮਾਹਾ ਉਚਾਰਿਆ ਗਿਆ ਹੈ, ਉਹਨਾਂ ਦੇ ਮਹੀਨਿਆਂ ਦੇ ਮੌਸਮਾਂ/ਰੁੱਤਾਂ ਦਾ ਸਮਾਂ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਸਦਾ ਸਥਿਰ ਰਹੇਗਾ। ਗਰਮੀ,ਸਰਦੀ,ਬਰਸਾਤ ਉਚਾਰੇ ਗਏ ਸ਼ਬਦਾਂ ਵਾਲੇ ਮਹੀਨਿਆਂ ਅਨੁਸਾਰ ਹੀ ਹੋਣਗੀਆਂ।” (ਮੈਂ ਉਨ੍ਹਾਂ ਦੇ ਲਫ਼ਜ਼ਾ ਵਿਚ ਕਾਮਾ ਤੇ ਸੋੇਸ ਤਕ ਨਹੀਂ ਬਦਲੇ)। ਦੇਖੋ, ਯਾਰੋ, ਕਿੱਡੀ ਵੱਡੀ ਗੱਪ ਹੈ। ਗਲੋਬਲ ਵਾਰਮਿੰਗ ਕਰ ਕੇ ਮੌਸਮ ਤਾਂ ਕਦ ਦੇ ਬਦਲ ਚੁਕੇ ਹਨ। ਬਾਰਹ ਮਾਹ ਵਿਚ ਮੌਸਮਾਂ ਬਾਰੇ ਜੋ ਜ਼ਿਕਰ ਹੈ ਉਸ ਦਾ ਤਾਂ ਕਿੰਨਾ ਕੁਝ ਬਦਲ ਚੁਕਾ ਹੈ। ਕਈ ਤਾਂ  ਗੱਪ ਮਾਰਦੇ ਹਨ ਪਰ ਕਈ ਤਾਂ ‘ਗਿੱਨਸ ਬੁਕ’ ਵਿਚ ਰਿਕਾਰਡ ਕਰਨ ਦੇ ਕਾਬਿਲ ਗੱਪਾਂ ਮਾਰਦੇ ਹਨ। ਇਹ ਗੱਪ ਉਹੋ ਜਿਹੀ ਹੈ।
10. ਇਨ੍ਹਾਂ ਨੇ ਇਕ ਹੋਰ ਗੱਪ ਦਾ ਮੁੜ ਪਰਚਾਰ ਕਰਨਾ ਸ਼ੁਰੂ ਕੀਤਾ ਹੈ ਕਿ ਬਿਕਰਮੀ ਕੈਲੰਡਰ ਦਾ ਅਧਰਾ ਉਜੈਨ ਹੈ ਅਤੇ ਪੁਰੇਵਾਲ ਦੇ ਕੈਲੰਡਰ ਦਾ ਅੰਮ੍ਰਿਤਸਰ। ਇਨ੍ਹਾਂ ਕਿਹਾ ਕਿ “ਉਜੈਨ ਦੇ ਮੰਦਰ ‘ਤੇ ਸੂਰਜ ਦੀ ਕਿਰਨ ਪੈਣ ਨਾਲ ਬਿਕਰਮੀ ਕੈਲੰਡਰ ਦਾ ਉਦੈ ਮੰਨਿਆ ਜਾਂਦਾ ਹੈ।” ਇਹ ਵੀ ਮਹਾਂ ਗੱਪ ਹੈ। ਦਿਨ ਦੀ ਸੂਰਜ ਦੀ ਕਿਰਨ ਤਾਂ ਉਜੈਨ ਦੇ ਦੁਆਲੇ ਸੈਂਕੜੇ ਮੀਲਾਂ ਤਕ ਇਕੋ ਦਿਨ ਹੀ ਪੈਂਦੀ ਹੈ ਕਿਤੇ 40-50 ਮਿੰਟ ਪਹਿਲਾਂ ਤੇ ਕਿਤੇ 30 ਜਾਂ 50 ਜਾਂ 100 ਜਾਂ 150 ਮਿੰਟ ਬਾਅਦ। ਸਾਰੇ ਇੰਡੀਅਨ ਸਬ ਕੰਟੀਨੈਂਟ ਵਿਚ ਕੁਝ ਮਿੰਟਾਂ ਦਾ ਫ਼ਰਕ ਤਾਂ ਹੋਵੇਗਾ ਪਰ ਅਸਾਮ ਤੋਂ ਲੈ ਕੇ ਅੰਮ੍ਰਿਤਸਰ ਤਕ, ਸੂਰਜ ਦੀ ਕਿਰਨ ਦੇ ਪੈਣ ਦਾ ਕੁਝ ਘੰਟਿਆਂ ਦਾ ਫ਼ਰਕ ਹੋਵੇ ਵੀ ਤਾਂ ਇਕ ਦਿਨ ਦਾ ਫ਼ਰਕ ਨਹੀਂ ਪੈਂਦਾ; ਸੋ ਸਾਰੀਆਂ ਜਗਹ ‘ਤੇ ਇਕੋ ਤਾਰੀਖ਼ ਹੁੰਦੀ ਹੈ। ਯਾਨਿ ਬਿਕਰਮੀ ਹੋਵੇ ਜਾਂ ਪੁਰੇਵਾਲੀ ਦੋਹਾਂ ਕੈਲੰਡਰ ਮੁਤਾਬਿਕ ਤਾਰੀਖ਼ ਉਜੈਨ ਤੇ ਅੰਮ੍ਰਿਤਸਰ ਵਿਚ ਇਕੋ ਹੁੰਦੀ ਹੈ। ਸੋ, ਇਹ ਸ਼ੋਸ਼ਾ ਵੀ ਸਿੱਖਾਂ ਨੂੰ ਮੂਰਖ ਬਣਾਉਣ ਦੀ ਇਕ ਨਾਕਾਮ ਕੋਸ਼ਿਸ਼ ਹੈ।
ਇਸ ਕੈਲੰਡਰ ਪਿੱਛੇ ਅਸਲ ਸਾਜ਼ਿਸ਼ ਕੀ ਹੈ:
ਮੈਂ ਕਈ ਵਾਰ ਇਹ ਸੋਚਿਆ ਹੈ ਕਿ ਪਾਲ ਸਿੰਘ ਪੁਰੇਵਾਲ ਨੇ ਇਹ ਡਰਾਮਾ ਕਿਉਂ ਸ਼ੁਰੂ ਕੀਤਾ? ਇਹ ਗੱਲ ਹੁਣ ਖੁਲ੍ਹੀ ਹੈ। ਲਗਾਤਾਰ ਪਿਛਲੇ 11 ਸਾਲ ਤੋਂ ਪੁਰੇਵਾਲ ਅਤੇ ਉਸ ਦੇ ਕੁਝ ਨਜ਼ਦੀਕੀ ਸਾਥੀ ਸਿਰਫ਼ ਇਸੇ ਇਕ ਏਜੰਡੇ ‘ਤੇ ਕੰਮ ਕਰ ਰਹੇ ਹਨ। (ਇਨ੍ਹਾਂ ਵਿਚੋਂ ਕੁਝ ਉਸ ਦੇ ਯਾਰ ਹਨ, ਕੁਝ ਚੇਲੇ ਤੇ ਪਿਛਲੱਗ ਤੇ ਕੁਝ ਮੂਰਖ ਹਨ)। ਉਨ੍ਹਾਂ ਨੇ ਸਿੱਖ ਪੰਥ ਦੇ ਕਿਸੇ ਮਸਲੇ ‘ਤੇ ਕਦੇ ਗੱਲ ਨਹੀਂ  ਕੀਤੀ। ਉਨ੍ਹਾਂ ਨੇ ਕੌਮ ਵਿਚ ਇਕੋ ਨੁਕਤਾ ਛੇੜੀ ਰੱਖਿਆ ਹੈ ਤਾਂ ਜੋ ਕੌਮ ਨੂੰ ਬਾਕੀ ਮਸਲੇ ਭੁੱਲ ਜਾਣ। ਕੌਮ ਦੇ ਕਿੰਨੇ ਵੱਡੇ ਵੱਡੇ ਮਸਲੇ ਹਨ: ਸਿਆਸੀ, ਧਾਰਮਿਕ, ਮਰਿਆਦਾ ਦੇ ਤੇ ਹੋਰ ਕਿੰਨੇ ਹੀ। ਇਨ੍ਹਾਂ ਦਾ ਏਜੰਡਾ ਸੀ ਕਿ ਕੌਮ ਨੂੰ ਬੇਮਾਅਨਾ ਕੈਲੰਡਰ ਵਿਚ ਉਲਝਾਈ ਰੱਖੋ ਤੇ ਕੌਮ ਦੀ ਤਾਕਤ ਜ਼ਾਇਆ ਕਰੋ; ਕੌਮ ਵਿਚ ਫ਼ੁੱਟ ਪਾਓ ਤੇ ਸਿੱਖਾਂ ਨੂੰ ਮੂਰਖ ਬਣਾਓ। ਜਿਸ ਜਿਸ ਨੂੰ ਸਮਝ ਲੱਗੀ ਜਾ ਰਹੀ ਹੈ ਉਹ ਇਸ ਧੋਖੇ ਤੋਂ ਬਚ ਰਹੇ ਹਨ। ਪਰ ਜੋ ਬੇਸਮਝ ਹਨ ਜਾਂ ਸਾਜ਼ਸ਼ੀ ਹਨ ਜਾਂ ਢੀਠ ਹਨ  ਹੁਣ ਸਿਰਫ਼ ਉਹੀ ਇਸ ਪੰਥ ਘਾਤਕ ਕੈਲੰਡਰ ਦੇ ਪਿੱਛੇ ਲੱਗੇ ਹੋਏ ਹਨ। ਇਨ੍ਹਾਂ ਵਿਚ ਕੁਝ ਵੈਬ ਸਾਈਟਾਂ ਵਾਲੇ ਵੀ ਹਨ ਜੋ ਇਨ੍ਹਾਂ ਦੀਆਂ ਯਭਲੀਆਂ ਛਾਪੀ ਜਾ ਰਹੇ ਹਨ।……………………………………………………………………………..

Nanakshahee Calendar is not a person, who has forwarded this message?
In future, please do quote your full name and place of posting.
However, it is returned to the sender as I don’t follow such calendar in Australia and no one should try to impose on others. Please don’t send any such ghost message to me.
thanks,
Gurmit Singh (Australia)
………………………………………………………
A request,
 Please don,t send any matter without name,
 Avoid wasting time of others ,
 Keep your valuable suggestions with you , when the time will come to decide about NANK-SHAHI calendar , they will be considered .  
 No NANK-SHAHI calendar should come into Existance , without consulting each and every genuine thinker,  

                Thanks                                            
 Amar Jit Singh Chandi

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.