ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਜਾਚਕ ਜੀਉਣ ਅਤੇ ਰੱਬ
ਜਾਚਕ ਜੀਉਣ ਅਤੇ ਰੱਬ
Page Visitors: 2910

ਜਾਚਕ ਜੀਉਣ ਅਤੇ ਰੱਬ
ਜਗਤਾਰ ਸਿੰਘ ਜਾਚਕ ਜੀ ਕਹਿੰਦੇ ਹਨ ਕਿ ਗੁਰਚਰਨ ਸਿੰਘ ਜੀਉਣਵਾਲਾ ਜੀ ਰੱਬ ਤੋਂ ਮੁਨਕਰ ਹਨਪਰ ਲੱਗਦਾ ਨਹੀਂ ਕਿ ਜੀਉਣਵਾਲਾ ਜੀ ਆਪਣੇ ਜਵਾਬ ਵਿਚ ਰੱਬ ਤੋਂ ਮੁਨਕਰ ਹੋਂਣਗੇਹਾਂ ਉਹ ਗੁਰਬਾਣੀ ਦੇ ਰੱਬ ਨੂੰ ਸਵੀਕਾਰ ਕਰਨ ਦੀ ਥਾਂ ਰੱਬ ਬਾਰੇ ਆਪਣੇ ਵਿਚਾਰ ਦੇ ਸਕਦੇ ਹਨਕਹਿ ਸਕਦੇ ਹਨ ਗੁਰਬਾਣੀ ਦਾ ਰੱਬ ਇੰਝਨਹੀਂ ਉਂਝਹੈਯਾਨੀ:-  
" 
ਗੁਰਬਾਣੀ ਦੇ ਰੱਬ ਜੀ ਤਾਂ ਕੁਦਰਤੀ ਨਿਯਮਾਂ ਵਿੱਚ ਸਮਾਏ ਹੋਏ ਹਨ ਤੇ ਇਹ ਨਿਯਮ ਕਿਸੇ ਨਾਲ ਵੈਰ ਨਹੀ ਕਰਦੇ, ਪਾਠ ਤੇ ਅਰਦਾਸ ਕਰਨ ਨਾਲ ਵੀ ਵਸ ਵਿੱਚ ਨਹੀਂ ਆਉਂਦੇਸਾਰੇ ਖੰਡ ਬ੍ਰਹਮੰਡ ਤੇ ਸਾਰੀ ਕਾਇਨਾਤ ਖੁਦ ਕਿਸੇ ਨਿਯਮ ਵਿੱਚ ਚੱਲ ਰਹੀ ਹੈ " (ਜੀਉਣਵਾਲਾ ਜੀ ਕੁੱਝ ਵਰੇ ਪਹਿਲਾਂ) 
ਕੇਵਲ ਕੁਦਰਤ ਦੇ ਨਿਯਮਾਂ ਨੂੰ ਰੱਬ ਸਮਝਣ ਵਾਲਾ ਕੋਈ ਸੱਜਣ, ਗੁਰਬਾਣੀ ਵਿਚਲੇ ਰੱਬ ਦੀ ਗਲ ਨਹੀਂ ਕਰਦਾ ਉਹ ਆਪਣੀ ਸੋਚਣੀ ਵਿਚਲੇ ਰੱਬ ਨੂੰ, ਕੇਵਲ ਕੁਦਰਤ (ਕਾਲ) ਵਿਚ ਤਾਂ ਘੜਦਾ ਹੈ, ਪਰ ਉਸ ਨੂੰ ਕੁਦਰਤ ਤੋਂ ਪਹਿਲਾਂ ਅਤੇ ਬਾਦ (ਅਕਾਲ) ਨਹੀਂ ਵੇਖਦਾ ਗੁਰੂ ਨਾਨਕ ਦਾ ਰੱਬ ਤਾਂ 'ਅਕਾਲ' ਹੈ ਜਦ ਕਿ ਕੁਦਰਤ 'ਕਾਲਮਯੀ'! ਗੁਰੂ ਨਾਨਕ ਦਾ ਰੱਬ 'ਅਜੂਨੀ' ਹੈ ਜਦ ਕਿ ਕੁਦਰਤ 'ਜੂਨੀ' ਹੈ
ਵਿਗਿਆਨਿਆਂ ਨੇ ਤਾਂ ਬ੍ਰਹਮਾਂਡ ਦੀ ਉਮਰ ਵੀ ਦੱਸ ਛੱਡੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਤਾਂ ਕੁਦਰਤ ਤੇ ਆਰ, ਵਿਚਕਾਰ ਅਤੇ ਪਾਰ ਅਨੰਤ ਹੈ!ਜਦ ਕਿ ਕੇਵਲ ਕੁਦਰਤੀ ਨਿਯਮਾਂ ਨੂੰ ਰੱਬ ਕਹਿਣ ਵਾਲੇ ਦਾ ਰੱਬ ਕੇਵਲ ਵਿਚਕਾਰ ਹੈਇਹ ਇਕ ਅਧੂਰਾ ਰੱਬੀ ਪੱਖ ਹੈ !
ਇਸ ਪੱਖੋਂ ਉਹ ਸੁਆਮੀ ਦਯਾਨੰਦ ਨਾਲ ਖੜਾ ਪ੍ਰਤੀਤ ਹੁੰਦਾ ਹੈ ਜੋ ਕਿ ਕੁਦਰਤ ਨੂੰ ਉਸਦੇ 'ਕਾਰਣ ਸਵਰੂਪ ਵਿਚ ਅਕਾਲ' ਮੰਨ ਕੇ ਰੱਬ ਬਾਰੇ ਗੁਰੂ ਨਾਨਕ ਜੀ ਦੇ ਗਿਆਨ ਤੇ ਕਟਾਕਸ਼ ਕਰਦੇ ਸਨ! ਖ਼ੈਰ!
ਜੇ ਕਰ ਰੱਬ ਦੀ ਨਜ਼ਰੇ ਅਸੀਂ ਸਾਰੇ ਬਰਾਬਰ ਹਾਂ, ਤਾਂ ਵੇਖਣ ਵਾਲੀ ਗਲ ਹੈ ਕਿ ਜਾਚਕ ਜੀ ਅਤੇ ਜੀਉਨਵਾਲਾ ਜੀ ਦੀ ਨਜ਼ਰੇ ਰੱਬ ਬਰਾਬਰ (ਇਕੋ ਜਿਹਾ) ਖੜਾ ਹੁੰਦਾ ਹੈ ਜਾਂ ਨਹੀਂ  ? ?
ਹਰਦੇਵ ਸਿੰਘ,ਜੰਮੂ-੧੧.੦੪.੨੦੧੪

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.