ਕੈਟੇਗਰੀ

ਤੁਹਾਡੀ ਰਾਇ

New Directory Entries


ਕਿਰਪਾਲ ਸਿੰਘ ਬਠਿੰਡਾ
ਉਹ ਕਿਹੜਾ ਸ਼ਬਦ ਹੈ ਜੋ ਸਿੱਖਾਂ ਦਾ ਗੁਰੂ ਹੈ ?
ਉਹ ਕਿਹੜਾ ਸ਼ਬਦ ਹੈ ਜੋ ਸਿੱਖਾਂ ਦਾ ਗੁਰੂ ਹੈ ?
Page Visitors: 2933

ਉਹ ਕਿਹੜਾ ਸ਼ਬਦ ਹੈ ਜੋ ਸਿੱਖਾਂ ਦਾ ਗੁਰੂ ਹੈ ?
ਕਿਰਪਾਲ ਸਿੰਘ ਬਠਿੰਡਾ
ਫੋਨ 90554 80797
ਭੋਲੇ ਸਿੱਖਾˆ ਨੂੰ ਟਪਲੇ 'ਚ ਪਾ ਕੇ ਦੁਬਿਧਾ ਖੜ੍ਹੀ ਕਰਨ ਲਈ ਦੇਹਧਾਰੀਆˆ ਦੇ ਚੇਲੇ ਤਾˆ ਸਿੱਖਾˆ ਨੂੰ ਇਹ ਸਵਾਲ ਆਮ ਹੀ ਪੁਛਦੇ ਰਹਿੰਦੇ ਹਨ ਕਿ ਗੁਰੂ ਨਾਨਕ ਦਾ ਗੁਰੂ ਕੌਣ ਸੀ? ਪਰ ਹੈਰਾਨੀ ਉਸ ਵੇਲੇ ਹੁੰਦੀ ਹੈ ਜਿਸ ਸਮੇˆ ਆਪਣੇ ਆਪ ਨੂੰ ਜਾਗ੍ਰਿਤ ਮੰਨਣ ਵਾਲੇ ਸਿੱਖ ਪ੍ਰਚਾਰਕ ਇਹ ਸੁਆਲ ਕਰਦੇ ਸੁਣੇ ਜਾਂਦੇ ਹਨ ਕਿ ਅਸੀˆ ਗੁਰੂ ਨਾਨਕ ਦੀ ਬਾਣੀ ਦੀ ਡੂੰਘੀ ਖੋਜ ਪੜਤਾਲ ਕੀਤੀ ਹੈ। ਉਨ੍ਹਾˆ (ਗੁਰੂ ਨਾਨਕ) ਨੇ ਕਿਤੇ ਵੀ ਆਪਣੀ ਬਾਣੀ 'ਚ ਆਪਣੇ ਆਪ ਨੂੰ 'ਗੁਰੂ' ਨਹੀˆ ਲਿਖਿਆ ਬਲਕਿ ਥਾˆ ਥਾˆ ਲਿਖ ਰਹੇ ਹਨ- 'ਗੁਰੂ ਇਹ ਕਹਿ ਰਿਹਾ ਹੈ, ਗੁਰੂ ਔਹ ਕਹਿ ਰਿਹਾ ਹੈ'।  ਇਨ੍ਹਾਂ ਵਿਦਵਾਨਾਂ ਅਨੁਸਾਰ ਸਿੱਧਾˆ ਨਾਲ ਹੋਈ ਗੋਸ਼ਟੀ 'ਚ ਬਾਬਾ ਨਾਨਕ ਜੀ ਲਿਖ ਰਹੇ ਹਨ- 'ਸਬਦੁ ਗੁਰੂ ਸੁਰਤਿ ਧੁਨਿ ਚੇਲਾ' ਪਰ ਕਿਤੇ ਵੀ ਇਹ ਨਹੀˆ ਲਿਖਿਆ ਕਿ ਆਹ ਸ਼ਬਦ 'ਗੁਰੂ' ਹੈ। ਇੱਕ ਥਾˆ ਲਿਖ ਰਹੇ ਹਨ- 'ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ'। ਫਿਰ ਉਹ ਕਿਹੜਾ ਗੁਰੂ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਆਪਣਾ 'ਗੁਰੂ' ਮੰਨਦੇ ਹਨ? ਉਨ੍ਹਾˆ ਦਾ ਇਹ ਵੀ ਕਹਿਣਾ ਹੈ ਕਿ ਇਸ ਦਾ ਜਵਾਬ ਮਿਸ਼ਨਰੀ ਕਾਲਜ ਦੇ ਕਈ ਵਿਦਵਾਨਾˆ ਤੋˆ ਪੁੱਛਿਆ ਗਿਆ ਪਰ ਕਿਸੇ ਪਾਸ ਵੀ ਤਸੱਲੀਬਖ਼ਸ਼ ਜਵਾਬ ਨਹੀˆ ਸੀ।
ਇਸ ਤੋˆ ਪਹਿਲਾˆ ਇੱਕ ਪੰਜਾਬੀ ਅਖ਼ਬਾਰ ਦਾ ਸੰਪਾਦਕ  ਲਿਖ ਚੁੱਕਾ ਹੈ ਕਿ:- ''ਸ਼ਬਦ (ਜਿਸ ਨੂੰ ਗੁਰੂ ਕਿਹਾ ਗਿਆ ਹੈ) ਅਕਾਲ ਪੁਰਖ ਦਾ ਉਹ ਸ਼ਬਦ ਹੈ ਜੋ ਉਸ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਿਆ ਸੀ ਤੇ ਜਿਸ ਵਿੱਚੋˆ ਸਾਰੀ ਦੁਨੀਆˆ ਦੇ ਫ਼ਲਸਫ਼ੇ, ਸ੍ਰਿਸ਼ਟੀ, ਗਿਆਨ, ਆਕਾਰ, ਜੀਵ-ਜੰਤੂ, ਮੌਤ-ਜੀਵਨ ਆਦਿ ਨਿਕਲੇ ਸਨ। ਅਕਾਲ ਪੁਰਖ ਦੇ ਉਸ ਸ਼ਬਦ ਤੋˆ ਬਾਹਰ, ਕੁਝ ਵੀ ਨਹੀˆ ਉਪਜ ਸਕਦਾ ਤੇ ਉਹ ਕੇਵਲ ਅਕਾਲ ਪੁਰਖ ਦਾ ਹੀ ਉਚਾਰਿਆ ਹੋਇਆ ਸ਼ਬਦ ਹੈ ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀˆ ਕੀਤਾ ਜਾ ਸਕਦਾ। ਮਨੁੱਖਾˆ ਦੀਆˆ ਬੋਲੀਆˆ ਵਿੱਚ ਵੀ, ਕਈ ਕਈ ਅੱਖਰਾˆ ਦੇ ਚਾਰ-ਚਾਰ, ਪੰਜ ਜਾˆ ਉਸ ਤੋˆ ਕੁਝ ਜ਼ਿਆਦਾ ਅਰਥ ਵੀ ਕੀਤੇ ਜਾ ਸਕਦੇ ਹਨ ਪਰ ਅਕਾਲ ਪੁਰਖ ਦੇ ਉਸ 'ਸ਼ਬਦ' (ਜਿਸ ਨੂੰ ਬਾਬਾ ਨਾਨਕ ਨੇ 'ਗੁਰੂ' ਆਖਿਆ ਹੈ, ਉਸ ਦੇ ਅਰਥਾˆ ਬਾਰੇ ਤਾˆ ਮਨੁੱਖ ਅੰਦਾਜ਼ਾ ਹੀ ਨਹੀˆ ਲਾ ਸਕਦਾ ਕਿਉˆਕਿ ਉਸ ਵਿਚੋˆ ਤਾˆ ਸਾਰੀ ਸ੍ਰਿਸ਼ਟੀ ਤੇ ਇਸ ਦਾ ਸਮੁੱਚਾ ਗਿਆਨ ਨਿਕਲਿਆ ਹੈ, ਤੇ ਇਸੇ ਲਈ ਉਹ ਸਾਡਾ ਗੁਰੂ ਹੈ।”
ਇਸ ਉਪ੍ਰੰਤ ਆਪਣੇ ਆਪ ਨੂੰ ਜਾਗ੍ਰਿਤ ਅਖਵਾਉਣ ਵਾਲਾ ਇੱਕ ਹੋਰ ਵਿਦਵਾਨ 'ਸ਼ਬਦ ਗੁਰੂ ਸੁਰਤਿ ਧੁਨਿ ਚੇਲਾ॥' ਸਿਰਲੇਖ ਹੇਠ ਛਪੇ ਇੱਕ ਲੇਖ ਵਿੱਚ ਲਿਖ ਚੁੱਕੇ ਹਨ ਕਿ- ''ਗੁਰੂ ਗ੍ਰੰਥ ਸਾਹਿਬ ਜੀ ਅੰਦਰ ਲਗਭਗ 5800 ਸ਼ਬਦ ਹਨ ਪਰ ਇਹ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋˆ ਪਹਿਲਾˆ ਤਾˆ ਨਹੀˆ ਸਨ ਹੁੰਦੇ। ਉਦੋˆ ਬਾਬਾ ਨਾਨਕ ਨੇ ਕਿਹੜੇ 'ਸ਼ਬਦ' ਨੂੰ 'ਗੁਰੂ' ਕਿਹਾ ਸੀ? ਗੁਰੂ ਨਾਨਕ ਨੇ ਕਦੇ ਵੀ ਆਪਣੀ ਬਾਣੀ ਨੂੰ 'ਸ਼ਬਦ' ਨਹੀˆ ਕਿਹਾ। ਸਤਿਗੁਰੂ (ਅਕਾਲ ਪੁਰਖ) ਦੇ ਸ਼ਬਦ ਨੂੰ ਹੀ ਗੁਰੂ ਕਿਹਾ ਸੀ।”
ਇਹ ਪ੍ਰਚਾਰ, ਕਿ ਜਿਸ 'ਸ਼ਬਦ' ਨੂੰ ਗੁਰੂ ਨਾਨਕ ਨੇ ਆਪਣਾ ਗੁਰੂ ਕਿਹਾ ਸੀ ਉਹ 'ਸ਼ਬਦ' ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਨਹੀˆ ਹੈ, ਸਿੱਖ ਧਰਮ ਲਈ ਬੜਾ ਹੀ ਖਤਰਨਾਕ ਹੈ ਕਿਉˆਕਿ ਇਸ ਦਾ ਭਾਵ ਇਹ ਨਿਕਲੇਗਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਤਾˆ ਅਸੀˆ ਐਵੇˆ ਹੀ ਗੁਰੂ ਮੰਨੀ ਜਾ ਰਹੇ ਹਾˆ, ਜਦੋˆ ਕਿ ਅਸਲੀ 'ਸ਼ਬਦ' ਜਿਹੜਾ ਗੁਰੂ ਨਾਨਕ ਅਤੇ ਸਿੱਖਾˆ ਦਾ ਗੁਰੂ ਹੈ, ਉਹ ਤਾˆ ਇਸ ਵਿੱਚ ਦਰਜ਼ ਹੀ ਨਹੀˆ ਹੈ ਅਤੇ ਉਸ ਦੀ ਭਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਤੋˆ ਬਾਹਰ ਜਾ ਕੇ ਕਰਨੀ ਪਏਗੀ! ਇਸ ਲਈ ਇਹ ਪ੍ਰਚਾਰ ਸਿੱਖਾˆ ਦਾ, ਗੁਰੂ ਗ੍ਰੰਥ ਸਾਹਿਬ ਤੋˆ ਵਿਸ਼ਵਾਸ ਉਠਾਏਗਾ। ਐਸਾ ਪ੍ਰਚਾਰ ਕਿਸੇ ਸਿੱਖ ਵਿਰੋਧੀ ਏਜੰਸੀ ਦੀ ਸਾਜਿਸ਼ ਹੀ ਹੋ ਸਕਦੀ ਹੈ। ਕਿਉˆਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰਲੇ ਕਿਸੇ ਦੈਵੀ 'ਸ਼ਬਦ' (ਜਿਸ ਨੁੰ ਦੁਨੀਆਂ ਦੀ ਕਿਸੇ ਵੀ ਭਾਸ਼ਾ ਵਿੱਚ ਲਿਖਿਆ ਜਾਣਾ ਅਸੰਭਵ ਹੋਵੇ) ਦੀ ਭਾਲ ਕਰਨ ਵਾਲੇ ਵਿਦਵਾਨ ਦਾਅਵਾ ਕਰ ਰਹੇ ਹਨ ਕਿ ਮਿਸ਼ਨਰੀਆˆ ਕੋਲ ਇਸ ਦਾ ਕੋਈ ਜਵਾਬ ਨਹੀˆ ਹੈ; ਇਸ ਲਈ ਮਿਸ਼ਨਰੀ ਵਿਦਵਾਨਾਂ ਦੀ ਵਿਸ਼ੇਸ਼ ਤੌਰ 'ਤੇ ਜਿੰਮੇਵਾਰੀ ਬਣਦੀ ਹੈ ਕਿ ਇਸ ਸਾਜਿਸ਼ ਨੂੰ ਪਛਾਣ ਕੇ ਸਿੱਖ ਸੰਗਤਾˆ ਨੂੰ ਆਗਾਜ਼ ਕੀਤਾ ਜਾਵੇ।
ਮੇਰਾ ਤਾਂ ਪੂਰਾ ਵਿਸ਼ਵਾਸ਼ ਹੈ ਕਿ ਗੁਰੂ ਗ੍ਰੰਥ ਸਾਹਿਬ 'ਚ 1429 ਪੰਨਿਆˆ 'ਤੇ ਦਰਜ਼ (¡ ਤੋˆ ਲੈ ਕੇ 'ਨਾਨਕ ਨਾਮੁ ਮਿਲੈ ਤਾˆ ਜੀਵਾˆ ਤਨੁ ਮਨੁ ਥੀਵੈ ਹਰਿਆ' ਤੱਕ) ਸਮੁੱਚੀ ਹੀ ਬਾਣੀ ਸਾਡਾ ਗੁਰੂ ਹੈ।
'ਸਬਦੁ ਗੁਰੂ' ਦੇ ਅਰਥ ਸਮਝਣ ਲਈ, ਆਓ ਗੁਰਬਾਣੀ 'ਚੋˆ ਇਸ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰੀਏ। ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ 'ਸਬਦ' ਦੇ ਜੋ ਅਰਥ ਕੀਤੇ ਹਨ ਉਹ ਹੇਠ ਲਿਖੇ ਹਨ:-
 (1) ਧੁਨਿ, ਆਵਾਜ਼, ਸੁਰ।
 (2) ਪਦ, ਲਫਜ਼
 (3) ਗੁਫ਼ਤਗੂ, - 'ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ' (ਆਸਾ ਮ: 3)।    
 (4)ਗੁਰ ਉਪਦੇਸ਼ -  'ਭਵਜਲ, ਬਿਨ ਸਬਦੇ ਕਿਉ ਤਰੀਐ' (ਭੈਰਉ ਮ: 1)।
 (5) ਬ੍ਰਹਮ, ਕਰਤਾਰ - 'ਸਬਦੁ ਗੁਰੂ, ਸੁਰਤਿ ਧੁਨਿ ਚੇਲਾ' (ਸਿਧ ਗੋਸਟਿ)।
 (6) ਧਰਮ, ਮਜ਼ਹਬ - 'ਜੋਗ ਸਬਦੰ, ਗਿਆਨ ਸਬਦੰ, ਬੇਦ ਸਬਦੰ ਬ੍ਰਹਮਣਹ' (ਵਾਰ ਆਸਾ)।
(7) ਪੈਗ਼ਾਮ, ਸੁਨੇਹਾ - 'ਧਨਵਾˆਡੀ, ਪਿਰ ਦੇਸ ਨਿਵਾਸੀ, ਸਚੇ ਗੁਰੂ ਪਹਿ ਸਬਦ ਪਠਾਈ' (ਮਲਾਰ ਮ: 1)  
(8) ਜੈਸੇ ਤੁਕਾ ਰਾਮ, ਨਾਮਦੇਵ ਆਦਿਕ ਭਗਤਾˆ ਦੀ ਰਚਨਾ 'ਅਭੰਗ', ਸੂਰ ਦਾਸ ਆਦਿਕ ਦੇ 'ਵਿਸਨੁਪਦ' ਪ੍ਰਸਿਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਯ 'ਸਬਦ' ਆਖੀਦੇ ਹਨ। ਸ਼ਬਦ, ਛੰਦ ਦੀ ਖਾਸ ਜਾਤਿ ਨਹੀˆ, ਅਨੇਕ ਛੰਦਾˆ ਦਾ ਰੂਪ ਸ਼ਬਦਾˆ ਵਿੱਚ ਵੇਖਿਆ ਜਾˆਦਾ ਹੈ।  
(9) ਧਰਮਜੀਵਨ - 'ਘੜੀਐ ਸਬਦੁ ਸਚੀ ਟਕਸਾਲ' (ਜਪੁਜੀ ਸਾਹਿਬ) ਸੱਚੀ ਟਕਸਾਲ ਦਾ ਧਰਮਜੀਵਨ ਇਉˆ ਘੜਿਆ ਜਾˆਦਾ ਹੈ।
(10)  ਸ਼ਬਦ ਦਾ ਵਾਚਯ ਅਰਥ, ਸ਼ਬਦ ਦਾ ਮਕਸਦ - 'ਨ ਸਬਦ ਬੂਝੈ, ਨ ਜਾਣੈ ਬਾਣੀ' (ਧਨਾਸਰੀ ਮ:3)।
(11) ਗਿਆਨ ਦਾ ਸਾਧਨ ਰੂਪ ਸਬੂਤ, ਧਰਮਗ੍ਰੰਥ ਅਥਵਾ ਲੋਕ ਪ੍ਰਮਾਣ ਵਾਕਯ -  'ਜਹਾˆ ਸ਼ਾਸਤ੍ਰ ਅਰ ਲੋਕ ਕੋ ਬਚਨ ਪ੍ਰਮਾਣ ਬਖਾਨ, ਸੋਊ ਸ਼ਬਦ ਪ੍ਰਮਾਣ ਹੈ ਭਾਖਤ ਸੁਕਵਿ ਸੁਜਾਨ' (ਲਲਿਤ ਕੌਮੁਦੀ)
ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ 'ਚ 'ਗੁਰ' ਦੇ ਅਰਥ ਕਰਦੇ ਹੋਏ ਲਿਖਦੇ ਹਨ ਕਿ ਇਹ ਸ਼ਬਦ 'ਗ੍ਰੀ' ਧਾਤੂ ਤੋˆ ਬਣਿਆ ਹੈ ਇਸ ਦੇ ਅਰਥ ਹਨ ਨਿਗਲਣਾ, ਅਤੇ ਸਮਝਾਉਣਾ, ਜੋ ਅਗਿਆਨ ਨੂੰ ਖਾ ਜਾˆਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉˆਦਾ ਹੈ। ਉਨ੍ਹਾˆ ਲਿਖਿਆ ਹੈ ਕਿ ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੂ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ – 'ਗੁਰ ਅਪਨੇ ਬਲਿਹਾਰੀ' (ਸੋਰਠ ਮ: 5), 'ਸੁਖਸਾਗਰ ਗੁਰੁ ਪਾਇਆ' (ਸੋਰਠ ਮ: 5), 'ਆਪਣਾ ਗੁਰੂ ਧਿਆਏ' (ਸੋਰਠ ਮ: 5)। 'ਗੁਰੂ' ਦੇ ਹੋਰ ਅਰਥ ਵੀ ਉਨ੍ਹਾˆ ਲਿਖੇ ਹਨ ਜੋ ਇਸ ਪ੍ਰਕਾਰ ਹਨ:
 (1) ਧਰਮਉਪਦੇਸ਼ਕ, ਧਾਰਮਿਕ ਸਿੱਖਿਆ ਦੇਣ ਵਾਲਾ ਆਚਾਰਯ।
(2) ਮਤ ਦਾ ਆਚਾਰਯ, ਕਿਸੇ ਮਤ ਦਾ ਚਲਾਉਣ ਵਾਲਾ - 'ਛਿਅ ਘਰ, ਛਿਅ ਗੁਰ ਛਿਅ ਉਪਦੇਸ' (ਸੋਹਿਲਾ)।
 (3) ਪਤਿ, ਭਰਤਾ - 'ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ' (ਸ੍ਰੀ ਰਾਗੁ ਮ: 3)।  
(4) ਵ੍ਰਿਹਸਪਤਿ, ਦੇਵਗੁਰੁ - 'ਕਹੁ ਗੁਰ ਗਜ ਸਿਵ ਸਭਕੋ ਜਾਨੈ' (ਗਉੜੀ ਕਬੀਰ ਜੀ)।  
 (5) ਅੰਤਹਕਰਣ, ਮਨ -  'ਕੁੰਭੈ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ॥ ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਨ ਹੋਇ॥' (ਵਾਰ ਆਸਾ)।
 (6) ਵਿ-ਪੂਜਯ -  ' ਨਾਨਕ ਗੁਰ ਤੇ ਗੁਰ ਹੋਇਆ' (ਗੂਜਰੀ ਮ: 3)।
 (7) ਵੱਡਾ, ਪ੍ਰਧਾਨ - 'ਕਉਨ ਨਾਮ ਗੁਰ, ਜਾ ਕੈ ਸਿਮਰੈ, ਭਵਸਾਗਰ ਕਉ ਤਰਈ' (ਸੋਰਠ ਮ: 9)  
    ਗੁਰੂ ਨਾਨਕ ਦਾ ਗੁਰੂ:
   ਗੁਰੂ ਨਾਨਕ ਸਾਹਿਬ ਆਪਣੀ ਬਾਣੀ 'ਚ ਖੁਦ ਲਿਖ ਰਹੇ ਹਨ:-
'ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ॥' (ਸੋਰਠ ਮ:1 ਪੰਨਾ 599)।
'ਹਰਿ ਗੁਰ ਮੂਰਤਿ ਏਕਾ ਵਰਤੈ, ਨਾਨਕ ਹਰਿ ਗੁਰ ਭਾਇਆ॥' (ਮਾਰੂ ਮ: 1 ਸੋਲਹੇ ਪੰਨਾ 1043)।
ਸੋ ਇਸ ਵਿੱਚ ਕੋਈ ਸ਼ੰਕੇ ਵਾਲੀ ਗੱਲ ਨਹੀˆ ਰਹੀ ਕਿ ਗੁਰੂ ਨਾਨਕ ਦਾ 'ਗੁਰੂ' ਕੋਈ ਮਨੁੱਖ ਜਾˆ ਸਾਧੂ ਸੰਤ ਨਹੀ ਸੀ ਬਲਕਿ ਪਾਰਬ੍ਰਹਮ ਪਰਮੇਸ਼ਰ ਅਕਾਲ ਪੁਰਖ ਹੈ ਜੋ ਹਰ ਥਾˆ ਇੱਕ ਰਸ ਵਿਆਪਕ ਹੈ। ਗੁਰੂ ਨਾਨਕ ਦੇ ਚੌਥੇ ਸਰੂਪ, ਗੁਰੂ ਰਾਮਦਾਸ ਜੀ ਵੀ ਇਹੋ ਗੱਲ ਦੁਹਰਾਅ ਰਹੇ ਹਨ ਕਿ ਉਨ੍ਹਾˆ ਦਾ ਗੁਰੂ ਉਹ ਸਦਾ ਥਿਰ ਰਹਿਣ ਵਾਲਾ ਅਬਿਨਾਸ਼ੀ ਅਕਾਲ ਪੁਰਖ ਹੈ ਜੋ ਸਭਨਾˆ ਵਿੱਚ ਸਮਾਅ ਰਿਹਾ ਹੈ ਤੇ ਜੋ ਨਾ ਕਿਤੇ ਜਾˆਦਾ ਹੈ ਅਤੇ ਨਾ ਹੀ ਕਿਤੋˆ ਆਉˆਦਾ ਹੈ ਭਾਵ ਹਰ ਸਮੇˆ ਹਰ ਥਾˆ ਸਰਬ ਵਿਆਪਕ ਹੈ। ਯਥਾ:-
'ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ ॥13॥' (ਰਾਗੁ ਸੂਹੀ ਮ: 4 ਪੰ: 758-59)
ਗੁਰਬਾਣੀ ਵਿੱਚ 'ਸਬਦ' 'ਹੁਕਮ' '¡ ' 'ਨਿਰੰਕਾਰ' 'ਕਰਤਾਰ' 'ਪਾਰਬ੍ਰਹਮ' 'ਪਰਮੇਸ਼ਰ' ਇਨ੍ਹਾ ਸਾਰਿਆˆ ਨੂੰ ਹੀ ਸਾਰੀ ਸ੍ਰਿਸ਼ਟੀ ਦੇ ਸਾਜਨਹਾਰੇ ਦੱਸਿਆ ਗਿਆ ਹੈ, ਜਿਸ ਦਾ ਭਾਵ ਇਹ ਨਿਕਲਿਆ ਕਿ ਇਨ੍ਹਾˆ ਵਿੱਚ ਕੋਈ ਭੇਦ ਨਹੀˆ ਇਹ ਸਾਰੇ ਇੱਕ ਹੀ ਹਸਤੀ ਦੇ ਵੱਖ ਵੱਖ ਨਾਮ ਹਨ। ਯਥਾ:-  
'ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥' (ਮਾਝ ਮਹਲਾ 3,ਪੰਨਾ 117)।
'ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥' (ਜਪੁਜੀ ਸਾਹਿਬ)
'ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥
ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥
' (ਰਾਮਕਲੀ ਮਹਲਾ 1 ਦਖਣੀ ਓਅੰਕਾਰੁ, ਪੰਨਾ 929)
'ਨਿਰੰਕਾਰਿ, ਆਕਾਰੁ ਉਪਾਇਆ ॥' (ਮ:3, ਪੰਨਾ 1066)
'ਹਰਿ ਜੀਉ, ਤੂੰ ਕਰਤਾ ਕਰਤਾਰੁ॥' (ਸਿਰੀਰਾਗੁ ਮਹਲਾ 1, ਪੰਨਾ 54)
'ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ, ਸਰਬ ਕਲਾ ਜਿਨਿ ਧਾਰੀ ॥' (ਗਉੜੀ ਮ:5 ਪੰਨਾ 248)
ਇਸ ਸਮੁੱਚੀ ਵੀਚਾਰ ਦਾ ਸਿੱਟਾ ਇਹ ਨਿਕਲਿਆ ਕਿ ਜਿਸ ਸਮੇˆ ਗੁਰੂ ਨਾਨਕ ਸਾਹਿਬ 'ਸਬਦੁ' ਨੂੰ ਆਪਣਾ 'ਗੁਰੂ' ਕਹਿੰਦੇ ਹਨ ਤਾˆ ਉਨ੍ਹਾˆ ਦਾ ਭਾਵ ਕਿਸੇ ਦੋ, ਤਿੰਨ ਜਾˆ ਇਸ ਤੋˆ ਵੱਧ ਅੱਖਰਾˆ ਦੇ ਜੋੜ ਤੋˆ ਬਣੇ ਕਿਸੇ ਇਕ ਸ਼ਬਦ ਤੋˆ ਨਹੀˆ ਬਲਕਿ ਅਕਾਲ ਪੁਰਖ ਅਤੇ ਉਸ ਦੇ ਸਮੁੱਚੇ ਗਿਆਨ ਅਤੇ ਉਸ ਤੋˆ ਮਿਲੇ ਉਪਦੇਸ਼ ਤੋˆ ਹੈ। ਅਕਾਲ ਪੁਰਖ ਦਾ ਸਮੁੱਚਾ ਗਿਆਨ ਅਤੇ ਉਪਦੇਸ਼ ਕਦੀ ਵੀ ਇੱਕ ਸ਼ਬਦ ਜਾˆ ਇੱਕ ਵਾਕ ਰਾਹੀˆ ਪੂਰੀ ਤਰ੍ਹਾˆ ਸਮਝਾਇਆ ਨਹੀˆ ਜਾ ਸਕਦਾ। ਕਬੀਰ ਸਾਹਿਬ ਨੇ ਤਾˆ ਇੱਥੋˆ ਤੱਕ ਲਿਖਿਆ ਹੈ ਕਿ ਜੇ ਸਾਰੀ ਹੀ ਧਰਤੀ ਨੂੰ ਕਾਗਜ਼ ਬਣਾ ਲਵਾˆ, ਸਾਰੀ ਬਨਸਪਤੀ ਦੀਆˆ ਕਲਮਾˆ ਬਣਾ ਲਈਆˆ ਜਾਣ ਅਤੇ ਸਾਰੇ ਹੀ ਸਮੁੰਦਰ ਦੀ ਸਿਆਹੀ ਬਣ ਲਵਾˆ ਤਾˆ ਵੀ ਉਸ ਅਗਾਧ ਬੋਧ ਅਕਾਲ ਪੁਰਖ ਦਾ ਕਿਣਕਾ ਮਾਤਰ ਵੀ ਨਹੀ ਲਿਖਿਆ ਜਾ ਸਕਦਾ:-
'ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ॥81॥' (ਪੰਨਾ 1368)
ਬੇਸ਼ੱਕ ਇਨ੍ਹਾˆ ਅੱਖਰਾˆ ਨਾਲ ਅਕਾਲ ਪੁਰਖ ਦਾ ਪੂਰਾ ਵਰਨਣ ਨਹੀˆ ਹੋ ਸਕਦਾ ਪਰ ਲੋਕਾਈ ਨੂੰ ਸਮਝਾਉਣ ਲਈ ਕੋਈ ਅੱਖਰ ਤਾˆ ਵਰਤੇ ਹੀ ਜਾਣੇ ਸਨ ਇਸ ਲਈ ਇਨ੍ਹਾˆ ਅੱਖਰਾˆ ਦੀ ਵਰਤੋˆ ਕਰ ਕੇ ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨਾˆ ਨੇ ਅਕਾਲ ਪੁਰਖ ਅਤੇ ਸ਼ਬਦ ਗੁਰੂ ਦੀ ਸੋਝੀ ਦੇਣ ਲਈ ਅਕਾਲ ਪੁਰਖ ਤੋˆ ਉਨ੍ਹਾˆ ਦੇ ਹਿਰਦੇ ਵਿੱਚ ਉੱਤਰੀ 'ਧੁਰ ਕੀ ਬਾਣੀ' ਨੂੰ ਸਾਡੀ ਅਗਵਾਈ ਲਈ ਕਲਮਬੰਦ ਕਰਕੇ ਅਤੇ ਗੁਰੂ ਅਰਜਨ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਤਰਤੀਬ ਬਧ ਸੰਪਾਦਨਾ ਕਰਕੇ ਇੱਕ ਤਰ੍ਹਾˆ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ। ਇਸ ਵਿੱਚ ਦਰਜ਼ ਸਮੁੱਚੀ ਹੀ ਬਾਣੀ ਮਨੁੱਖਤਾ ਦੀ ਗੁਰੂ ਹੈ, ਜਿਸ ਦੀ ਤਸਦੀਕ ਗੁਰਬਾਣੀ ਨੇ ਵੀ ਕੀਤੀ ਹੈ:-
'ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ॥5॥' (ਨਟ ਮ: 4, ਪੰਨਾ 982)
ਪ੍ਰੋ: ਸਾਹਿਬ ਸਿੰਘ ਨੇ ਇਸ ਦੇ ਅਰਥ ਇਸ ਤਰ੍ਹਾˆ ਕੀਤੇ ਹਨ:- (ਹੇ ਭਾਈ! ਗੁਰੂ ਦੀ) ਬਾਣੀ (ਸਿੱਖ ਦਾ) ਗੁਰੂ ਹੈ, ਗੁਰੂ ਬਾਣੀ ਵਿੱਚ ਮੌਜੂਦ ਹੈ। (ਗੁਰੂ ਦੀ) ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ-ਜਲ (ਹੈ, ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ) ਸਾˆਭ ਰੱਖਦਾ ਹੈ। ਗੁਰੂ, ਬਾਣੀ ਉਚਾਰਦਾ ਹੈ, (ਗੁਰੂ ਦਾ) ਸੇਵਕ ਉਸ ਬਾਣੀ ਉਤੇ ਸ਼ਰਧਾ ਧਾਰਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ 'ਤੇ ਸੰਸਾਰ ਸਮੁੰਦਰ ਤੋˆ ਪਾਰ ਲੰਘਾ ਦਿੰਦਾ ਹੈ।5।
'ਸਤਿਗੁਰ ਬਚਨ, ਬਚਨ ਹੈ ਸਤਿਗੁਰ, ਪਾਧਰੁ ਮੁਕਤਿ ਜਨਾਵੈਗੋ॥5॥' (ਕਾਨੜਾ ਮ: 4 ਪੰ: 1309)
ਭਾਵ, ਸਤਿਗੁਰੂ (ਉਸ ਦਾ ਸਰੀਰ ਨਹੀˆ ਬਲਕਿ ਉਸ ਦਾ ਦਿੱਤਾ ਹੋਇਆ ਉਪਦੇਸ਼) ਬਚਨ ਹੈ ਅਤੇ (ਉਹ) ਉਪਦੇਸ਼ ਹੀ ਸਤਿਗੁਰੂ ਹੈ, ਗੁਰੂ ਦਾ ਉਪਦੇਸ਼ (ਮਨੁੱਖ ਨੂੰ ਵਿਕਾਰਾˆ ਤੋˆ) ਖ਼ਲਾਸੀ ਦਾ ਸਿੱਧਾ ਰਸਤਾ ਦੱਸਦਾ ਰਹਿੰਦਾ ਹੈ।5।
ਸਮੁੱਚੀ ਬਾਣੀ 'ਚ ਕਿਧਰੇ ਨਹੀˆ ਲਿਖਿਆ ਕਿ ਕੇਵਲ ਇੱਕ ਉਹ 'ਸ਼ਬਦ' ਜਿਹੜਾ ਅਕਾਲ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕਰਨ ਵੇਲੇ ਉਚਾਰਨ ਕੀਤਾ ਸੀ, ਜਿਸ ਨੂੰ ਮਨੁੱਖੀ ਭਾਸ਼ਾ ਵਿੱਚ ਬਿਆਨ ਨਹੀˆ ਕੀਤਾ ਜਾ ਸਕਦਾ, ਜਿਸ ਦੇ ਅਰਥਾˆ ਬਾਰੇ ਮਨੁੱਖ ਅੰਦਾਜ਼ਾ ਨਹੀˆ ਲਾ ਸਕਦਾ, ਹੀ ਗੁਰੂ ਨਾਨਕ ਅਤੇ ਸਾਡਾ ਗੁਰੂ ਹੈ। ਅੰਦਾਜ਼ਾ ਲਗਾਓ ਜੇ ਅਸੀˆ ਆਪਣੀ ਮਾਤ ਭਾਸ਼ਾ ਵਿੱਚ ਲਿਖੀ ਗੁਰਬਾਣੀ ਤੋˆ ਸੇਧ ਲੈ ਕੇ ਆਪਣੇ ਜੀਵਨ ਦਾ ਕੋਈ ਸੁਧਾਰ ਨਹੀˆ ਕਰ ਸਕਦੇ ਤਾˆ ਉਹ 'ਸ਼ਬਦ' ਜਿਸ ਨੂੰ (ਨਵੇˆ ਉਪਜੇ ਖੋਜੀਆˆ ਅਨਸਾਰ) ਗੁਰੂ ਨਾਨਕ ਸਾਹਿਬ ਵੀ ਵਰਨਣ ਨਹੀˆ ਕਰ ਸਕੇ, ਉਸ 'ਸ਼ਬਦ' ਤੋˆ ਸਾਡੇ ਵਰਗੇ ਜੀਵ ਕੀ ਸੇਧ ਲੈ ਸਕਦੇ ਹਨ। ਹੁਣ ਵੇਖਦੇ ਹਾˆ ਕਿ ਗੁਰਬਾਣੀ ਅਨੁਸਾਰ 'ਗੁਰੂ' ਜਾˆ 'ਸਤਿਗੁਰੂ' ਕਿਸ ਨੂੰ ਕਿਹਾ ਜਾ ਸਕਦਾ ਹੈ:-
'ਜਿਸੁ ਮਿਲਿਐ ਮਨਿ ਹੋਇ ਅਨੰਦੁ, ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ ਬਿਨਸਿ ਜਾਇ, ਹਰਿ ਪਰਮ ਪਦੁ ਲਹੀਐ॥' (ਪੰਨਾ 168)
'ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖ ਉਧਰੈ ਨਾਨਕ ਹਰਿ ਗੁਣ ਗਾਉ॥' (ਪੰਨਾ 286)
'ਸਤਿਗੁਰੁ ਅੰਦਰਹੁ ਨਿਰਵੈਰੁ ਹੈ, ਸਭੁ ਦੇਖੈ ਬ੍ਰਹਮੁ ਇਕੁ ਸੋਇ॥…ਸਤਿਗੁਰੁ ਸਭਨਾ ਦਾ ਭਲਾ ਮਨਾਇਦਾ, ਤਿਸ ਦਾ ਬੁਰਾ ਕਿਉ ਹੋਇ॥' (ਪੰਨਾ 302)
'ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ, ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ॥' (ਪੰਨਾ 594)
'ਸਤਿਗੁਰੁ ਨਿਰਵੈਰੁ, ਪੁਤ੍ਰ ਸਤ੍ਰ ਸਮਾਨੇ, ਅਉਗਣ ਕਟੇ ਕਰੇ ਸੁਧੁ ਦੇਹਾ॥' (ਪੰਨਾ 960)
'ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ, ਹਰਿ ਹਰਿ ਕਥਾ ਸੁਣਾਵੈ॥' (ਪੰਨਾ 1264)
ਗੁਰਬਾਣੀ ਦੇ ਉਪਰੋਕਤ ਪ੍ਰਮਾਣਾˆ ਦੀ ਕਸਵੱਟੀ 'ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਅਤੇ ਨਾਨਕ ਵੀਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ 10 ਗੁਰੂ ਸਾਹਿਬਾਨਾˆ ਦੀ ਪਰਖ ਕੀਤੀ ਜਾਵੇ, ਤਾˆ ਕੀ ਉਹ ਗੁਰੂ ਹੋਣ ਦੀਆˆ ਸ਼ਰਤਾˆ ਪੂਰੀਆˆ ਨਹੀˆ ਕਰਦੇ? ਜੇ ਕਰਦੇ ਹਨ, ਤਾˆ ਇਹ ਲੋਕ ਇਨ੍ਹਾˆ ਨੂੰ ਗੁਰੂ ਕਹਿਣ 'ਚ ਕਿਹੜੇ ਸਿਧਾˆਤ ਦੀ ਉਲੰਘਣਾ ਹੁੰਦੀ ਮਹਿਸੂਸ ਕਰਦੇ ਹਨ? ਉਕਤ ਪ੍ਰਮਾਣਾˆ ਦੀ ਰੌਸ਼ਨੀ ਤੋˆ ਸੇਧ ਲੈਣ ਤੋˆ ਮੁਨਕਰ ਹੋਏ ਵਿਦਵਾਨਾਂˆ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਸਰੂਪਾˆ 'ਚ ਉਹ ਕਿਹੜੀ ਘਾਟ ਦਿੱਸ ਰਹੀ ਹੈ ਜਿਸ ਕਾਰਣ ਉਹ ਇਨ੍ਹਾˆ ਨੂੰ ਗੁਰੂ ਮੰਨਣ ਤੋˆ ਇਨਕਾਰੀ ਹੋ ਕੇ ਬੇਲੋੜੇ ਵਿਵਾਦ ਖੜ੍ਹੇ ਕਰ ਰਹੇ ਹਨ। ਕੀ ਉਹ
'ਗੁਰ ਕਾ ਸਬਦੁ ਗੁਰ ਥੈ ਟਿਕੈ, ਹੋਰ ਥੈ ਪਰਗਟੁ ਨ ਹੋਇ ॥' (ਪੰਨਾ 1249)
ਤੋˆ ਵੀ ਮੁਨਕਰ ਹੋ ਕੇ ਗੁਰੂ ਦੀ ਭਾਲ ਵਿੱਚ ਗੁਰੂ ਗ੍ਰੰਥ ਸਾਹਿਬ ਤੋˆ ਬਾਹਰ ਜਾ ਕੇ ਜਰੂਰ ਔਝੜੇ ਪੈਣਗੇ! ਅਤੇ ਆਪਣੇ ਪਿਛਲੱਗਾˆ ਨੂੰ ਵੀ ਪਾਉਣਗੇ! ਗੁਰਮਤਿ ਦੇ ਮਹਾਨ ਵਿਆਖਿਆਕਾਰ ਭਾਈ ਨੰਦ ਲਾਲ ਸਿੰਘ ਜੀ 'ਰਹਿਤਨਾਮਾ ਪ੍ਰਸ਼ਨ ਉੱਤਰ' ਵਿੱਚ ਗੁਰੂ ਦੇ ਤਿੰਨ ਰੂਪਾˆ ਦਾ ਵਰਨਣ ਇਸ ਤਰ੍ਹਾˆ ਕਰ ਰਹੇ ਹਨ:-
'ਤੀਨ ਰੂਪ ਹੈˆ ਮੋਹ ਕੇ ਸੁਨਹੁ ਨੰਦ! ਚਿੱਤ ਲਾਇ॥ ਨਿਰਗੁਣ, ਸਰਗੁਣ, ਗੁਰ ਸ਼ਬਦ ਕਹਹੁ ਤੋਹਿ ਸਮਝਾਇ॥6॥
ਭਾਵ ਭਾਈ ਨੰਦ ਲਾਲ ਸਿੰਘ ਜੀ ਨਾਲ ਹੋਏ ਪ੍ਰਸ਼ਨ ਉੱਤਰ ਵਿੱਚ ਗੁਰੂ ਸਾਹਿਬ ਜੀ ਸਮਝਾ ਰਹੇ ਹਨ ਕਿ ਮੇਰੀ ਗੱਲ ਧਿਆਨ ਨਾਲ ਸੁਣ! ਮੇਰੇ (ਭਾਵ ਗੁਰੂ ਦੇ) ਤਿੰਨ ਰੂਪ ਹਨ:-
 (1) ਗੁਰੁ, ਸਤਿਗੁਰੁ ! ਨਿਰਗੁਣ ਸਰੂਪ- ਤ੍ਰਿਗੁਣਾਤੀਤ ਸਰਬ ਵਿਆਪੀ ਪਰਬ੍ਰਹਮ।
(2.) ਗੁਰੂ, ਸਤਿਗੁਰੂ ! ਸਰੁਗਣ ਸਰੂਪ- ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥8॥
(3.) ਗੁਰ , ਸਤਿਗੁਰ ! ਸ਼ਬਦ ਗੁਰੂ- ਗੁਰਬਾਣੀ, ਗੁਰੂ ਗ੍ਰੰਥ ਸਾਹਿਬ-ਨਾਨਕ ਜੋਤ ।
ਗੁਰਬਾਣੀ ਦੀ ਕਿਸੇ ਇੱਕ ਤੁਕ ਜਾˆ ਇੱਕ ਸ਼ਬਦ ਦੇ ਅਰਥ ਕਰਨ ਲੱਗਿਆˆ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫ਼ਲਸਫ਼ੇ ਨੂੰ ਧਿਆਨ 'ਚ ਰੱਖਣਾ ਅਤਿ ਜਰੂਰੀ ਹੈ। ਸਮੁੱਚੇ ਫ਼ਲਸਫ਼ੇ ਨੂੰ ਧਿਆਨ 'ਚ ਰੱਖੇ ਤੋˆ ਬਿਨਾˆ ਸ਼ਬਦਾˆ ਦੇ ਅੱਖਰੀ ਅਰਥ ਕਰਨ ਵਾਲੇ ਪਹਿਲਾˆ ਹੀ ਨਾਨਕ ਵੀਚਾਰਧਾਰਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹਨ। ਪਰ ਜੇ ਜਾਗ੍ਰਿਤ ਸਮਝੇ ਜਾ ਰਹੇ ਵਿਦਵਾਨ ਵੀ ਉਨ੍ਹਾˆ ਦੇ ਪਦ ਚਿੰਨ੍ਹਾˆ 'ਤੇ ਚੱਲ ਪਏ ਤਾˆ ਕੌਮ ਦੀ ਹੋਂਦ ਲਈ ਬਹੁਤ ਹੀ ਘਾਤਕ ਹੈ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.