ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਕੀ ਪੰਜਾਬ ਵਿਚ ਨਿਰਪੱਖ ਚੋਣਾਂ ਹੋਣਗੀਆਂ
ਕੀ ਪੰਜਾਬ ਵਿਚ ਨਿਰਪੱਖ ਚੋਣਾਂ ਹੋਣਗੀਆਂ
Page Visitors: 2626

ਕੀ ਪੰਜਾਬ ਵਿਚ ਨਿਰਪੱਖ ਚੋਣਾਂ ਹੋਣਗੀਆਂ
   ਪੰਜਾਬ ਵਿਚ ਪਿਛਲੇ ਤੀਹ ਸਾਲਾਂ ਦੌਰਾਨ , ਬਾਦਲ-ਪੰਜਾਬ ਪੁਲਸ  ਦੀ ਮਿਲੀ ਭੁਗਤ ਨਾਲ , ਕੇਂਦਰ ਸਰਕਾਰ ਦੀ ਛਤਰ-ਛਾਇਆ ਹੇਠ ਜੋ ਕੁਝ ਹੋਇਆ ਹੈ , ਉਹ ਕਿਸੇ ਤੋਂ ਲੁਕਿਆ ਨਹੀਂ ਹੈ । ਏਥੋਂ ਤਕ ਕਿ ਇਨ੍ਹਾਂ ਤਿੰਨਾਂ ਦੀ ਮਿਲੀ-ਭੁਗਤ ਨਾਲ ਦਿੱਲੀ ਗੁਰਦਵਾਰਾ ਚੋਣਾਂ ਵਿਚ ਜੋ ਕੁਝ ਹੋਇਆ , ਉਹ ਵੀ ਸਾਰੇ ਜਾਣਦੇ ਹਨ ।
  ਇਨ੍ਹਾਂ ਲੋਕ-ਸਭਾ ਚੋਣਾਂ ‘ਚ ਆਸ ਸੀ ਕਿ , ਚੋਣਾਂ ਨਿਰਪੱਖ ਹੋਣਗੀਆਂ , ਜਿਸ ਦੀ ਪ੍ਰੋੜ੍ਹਤਾ ਸੁਪ੍ਰੀਮ-ਕੋਰਟ ਦੇ ਦਿਸ਼ਾ-ਨਿਰਦੇਸ਼ ਵਿਚ , ਚੋਣ ਕਮਿਸ਼ਨ ਵਲੋਂ ਪੰਜਾਬ ਦੇ ਡੀ.ਜੀ.ਪੀ. ਸੁਮੇਧ ਸੈਣੀ ਨੂੰ ਬਦਲ ਕੇ ਕੀਤੀ ਸੀ । ਪਰ ਪਿਛਲੇ ਦਿਨੀਂ ਵਾਪਰੀ ਇਕ ਘਟਨਾ ਨੇ , ਨਿਪੱਖ ਚੋਣਾਂ ਨੂੰ ਫਿਰ ਸ਼ੱਕ ਦੇ ਘੇਰੇ ਵਿਚ ਲੈ ਆਂਦਾ ਹੈ ।
   ਕੇਂਦਰੀ ਮੁੱਖ ਚੋਣ ਅਧਿਕਾਰੀ ਵਲੋਂ ਪੰਜਾਬ ਵਿਚ , ਚੋਣ ਆਬਜ਼ਰਵਰ ਵਜੋਂ ਇਕ ਨਿਰਪੱਖ ਅਤੇ ਨਿਧੜਕ ਬੰਦੇ (ਐਮ. ਯਾਦਵ) ਨੂੰ ਪੰਜਾਬ ਭੇਜਿਆ ਗਿਆ ਸੀ , ਪਰ ਪੰਜਾਬ ਦੇ ਉਪ-ਮੁੱਖ ਚੋਣ-ਅਧਿਕਾਰੀ , ਰਮਿੰਦਰ ਸਿੰਘ ਨਾਲ ਉਸ ਦੀ ਅਣ-ਬਣ ਹੋ ਜਾਣ ਕਾਰਨ , ਮੁੱਖ ਚੋਣ ਅਧਿਕਾਰੀ , ਪੰਜਾਬ ਵਲੋਂ ਉਸ ਤੇ ਕੁਝ ਦੋਸ਼ ਲਗਾ ਕੇ ਉਸ ਦੀ ਜਾਂਚ ਰਮਿੰਦਰ ਸਿੰਘ ਨੂੰ ਸੌਂਪ ਦਿੱਤੀ , ਜਿਸ ਦੇ ਸਿੱਟੇ ਵਜੋਂ ਰਮਿੰਦਰ ਸਿੰਘ ਨੇ ਉਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਦਿਆਂ , ਮੁੱਖ ਚੋਣ ਅਧਿਕਾਰੀ , ਭਾਰਤ ਨੂੰ , ਯਾਦਵ ਨੂੰ ਪੰਜਾਬੋਂ ਬਾਹਰ ਭੇਜਣ ਦੀ ਸਿਫਾਰਸ਼ ਲਰ ਦਿੱਤੀ ਅਤੇ ਮੁੱਖ ਚੋਣ ਅਧਿਕਾਰੀ , ਭਾਰਤ ਨੇ ਉਸ ਨੂੰ ਆਸਾਮ ਭੇਜ ਦਿੱਤਾ । ਅਤੇ ਮਿਸਟਰ ਖਾਨ ਨੂੰ ਪੰਜਾਬ ਦਾ ਆਬਜ਼ਰਵਰ ਬਣਾ ਦਿੱਤਾ ।
   ਹੁਣ ਮੁੱਖ ਮੁੱਦਾ ਇਹ ਹੈ ਕਿ ਪੰਜਾਬ ਦਾ ਉਪ-ਮੁਖ ਚੋਣ ਅਧਿਕਾਰੀ , ਰਮਿੰਦਰ ਸਿੰਘ , ਬਾਦਲ ਦਾ ਖਾਸ ਆਦਮੀ ਹੈ , ਅਤੇ ਬਾਦਲ ਦੀ ਮਿਹਰਬਾਨੀ ਸਦਕਾ ਹੀ ਉਹ ਪੀ.ਸੀ.ਐਸ, ਅਧਿਕਾਰੀ ਤੋਂ ਡੀ.ਐਮ. ਬਣਿਆ ਸੀ । ਜਿਸ ਦੀ ਵਿਚੋਲਗੀ ਸਦਕਾ ਮੁੱਖ ਚੋਣ ਅਧਿਕਾਰੀ ਪੰਜਾਬ ਵੀ ਇਸ ਸਾਜ਼ਿਸ਼ ਵਿਚ ਸ਼ਾਮਲ ਹੋਇਆ ਹੈ । ਅਪੁਸ਼ਟ ਸਮਾਚਾਰ ਇਹ ਵੀ ਕਹਿੰਦੇ ਹਨ ਕਿ ਇਨ੍ਹਾਂ ਦੀ ਆਪਸੀ ਅਣ-ਬਣ ਦਾ ਮੁੱਖ ਕਾਰਨ ਕਿਸੇ ਬਾਦਲ-ਬੀ.ਜੇ.ਪੀ ਨੇਤਾ ਦੀ ਕਾਰ ਵਿਚੋਂ , ਚੋਣ ਜ਼ਾਬਤੇ ਦੀ ਉਲੰਘਣਾ ਕਰਦੀ ਸਮੱਗਰੀ ਦਾ ਫੜੈ ਜਾਣਾ ਸੀ ।
  ਮਸਲ੍ਹਾ ਇਹ ਹੈ ਕਿ ਅਜਿਹੇ ਉੱਚ ਉਹਦੇ ਤੇ ਬਾਦਲ ਦਾ ਖਾਸ ਬੰਦਾ ਬੈਠਾ ਹੈ । ਪੰਜਾਬ ਦੀ ਪੁਲਸ ਨੇ ਬਾਦਲ ਦੀ ਛਤਰ-ਛਾਇਆ ਹੇਠ , ਪੰਜਾਬ ਦਾ ਬਹੁਤ ਖੂਨ ਪੀਤਾ ਹੈ , ਮੌਕੇ ਤੇ ਬਾਦਲ ਦੀ ਸਰਕਾਰ ਹੈ , ਇਹ ਜੁੰਡਲੀ ਰਲ ਕੇ ਕੀ ਗੁਲ ਖਿਲਾਏਗੀ ? ਜੱਗ ਜ਼ਾਹਰ ਹੈ ।        ਅਜਿਹੀ ਹਾਲਤ ਵਿਚ ਜੇ ਭਾਰਤ ਦੇ ਮੁੱਖ ਚੋਣ ਅਧਿਕਾਰੀ , ਪੰਜਾਬ ਨੂੰ ਖੂਨ ਦੀ ਹੋਲੀ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਪੰਜਾਬ ਵਿਚ ਚੋਣਾਂ , ਪੁਲਸ ਦੀ ਦੇਖ-ਰੇਖ ਹੇਠ ਨਹੀਂ ਬਲਕਿ ਫੌਜ ਦੀ ਦੇਖ-ਰੇਖ ਹੇਠ ਕਰਵਾਉਣ ਦੀ ਕਿਰਪਾ ਕਰਨ । ਨਹੀਂ ਤਾਂ ਇਹ ਨਾਪਾਕ ਗਠ-ਜੋੜ ਤੋੜਨ ਲਈ ਪੰਜਾਬ ਵਾਸੀਆਂ ਨੂੰ ਪਤਾ ਨਹੀਂ ਕਿੰਨੀਆਂ ਕੁ ਹੋਰ ਕੁਰਬਾਨੀਆਂ ਦੇਣੀਆਂ ਪੈਣਗੀਆਂ ? ਇਹ ਤਾਂ ਰੱਬ ਹੀ ਜਾਣਦਾ ਹੈ ।
   ਪਰ ਇਹ ਗੱਲ ਸਾਫ ਹੈ ਕਿ ਇਸ ਗੱਠ-ਜੋੜ ਨੂੰ ਤੋੜੇ ਬਗੈਰ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖਤਮ ਨਹੀਂ ਹੋਣ ਵਾਲਾ , ਨਾ ਹੀ ਤਦ-ਤਕ ਪੰਜਾਬ ਵਿਚ ਅਮਨ-ਚੈਨ ਸੰਭਵ ਹੈ ।
                                          ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.