ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥
ਸ੍ਰੀਰਾਗੁ ਮਹਲਾ 5 ॥
soeI iDAweIAY jIAVy isir swhW pwiqswhu ]
iqs hI kI kir Aws mn ijs kw sBsu vyswhu ]
siB isAwxpw Cif kY gur kI crxI pwhu ]1]
ਅਰਥ:- ਹੇ ਮੇਰੀ ਜਿੰਦੇ! ਉਸ (ਵਾਹਿਗੁਰੂ) ਦਾ ਸਿਮਰਨ ਕਰ ਜੋ ਪਾਤਿਸ਼ਾਹਾਂ ਦੇ ਸਿਰਾਂ ਤੇ ਵੀ ਪਾਤਿਸ਼ਾਹ ਹੈ। ਉਸ
(ਪ੍ਰਭੂ) ਦੀ ਹੀ ਹੇ ਮਨ! ਆਸ ਕਰ ਜਿਸ ਦਾ ਭਰੋਸਾ ਹਰ ਕਿਸੇ ਨੂੰ ਹੈ।
ਸਭ ਸਿਆਣਪਾਂ ਛੱਡ ਕੇ ਗੁਰੂ ਦੀ ਚਰਣੀ ਪੈ ਜਾ।
mn myry suK shj syqI jip nwau ]
AwT phr pRBu iDAwie qUM gux goieMd inq gwau ]1] rhwau ]
ਅਰਥ:- ਹੇ ਮੇਰੇ ਮਨ! ਸੁਖ ਪੂਰਬਕ, ਸਹਜ ਨਾਲ (ਵਾਹਿਗੁਰੂ ਦਾ) ਨਾਮ ਜਪ (ਆਰਾਮ ਵਾਲੀ ਸਵਾਧਾਨਤਾ ਨਾਲ,
ਹਠ ਅਤੇ ਜ਼ੋਰ ਨਾਲ ਨਹੀਂ)। (ਜੇ ਮਨ ਨਾ ਟਿਕੇ ਤਾਂ ਗੁਰਬਾਣੀ ਦਾ ਆਸਰਾ ਲੈ, ਗੁਰਬਾਣੀ ਦੁਆਰਾ)
ਪ੍ਰਭੂ ਦੇ ਗੁਣ ਗਾ, (ਚਾਹੇ ਸਿਮਰਨ ਨਾਲ ਚਾਹੇ ਗੁਣ ਗਾ ਕੇ) ਪ੍ਰਭੂ ਨੂੰ ਅੱਠੇ ਪਹਰ ਯਾਦ ਰੱਖ।
iqs kI srnI pru mnw ijsu jyvfu Avru n koie ]
ijsu ismrq suKu hoie Gxw duKu drdu n mUly hoie ]
sdw sdw kir cwkrI pRBu swihbu scw soie ]2]
ਅਰਥ:- (ਹੇ ਮੇਰੇ ਮਨ!) ਉਸ (ਪ੍ਰਭੂ) ਦੀ ਸ਼ਰਣ ਲੈ ਜਿਸ ਜਿਹਾ ਵੱਡਾ ਹੋਰ ਕੋਈ ਨਹੀਂ। ਜਿਸ ਦੇ ਸਿਮਰਨ ਨਾਲ
ਬਹੁਤ ਸੁਖ ਮਿਲਦਾ ਹੈ, ਦੁਖ ਪੀੜਾ ਮੂਲੋਂ ਨਹੀਂ ਹੁੰਦੇ। (ਹੇ ਜਿੰਦੇ!) ਸਦਾ ਹੀ ਪ੍ਰਭੂ ਦੀ ਨੌਕਰੀ ਕਰ ਭਾਵ ਪ੍ਰਭੂ ਦੇ
ਕਹਿਣੇ ਵਿੱਚ ਚੱਲ ਜੋ ਪ੍ਰਭੂ ਸਾਡੇ ਸਿਰਾਂ ਤੇ ਸੱਚਾ ਸਾਹਿਬ ਹੈ।
swDsMgiq hoie inrmlw ktIAY jm kI Pws ]
suKdwqw BY BMjno iqsu AwgY kir Ardwis ]
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥3॥
ਅਰਥ:- ਭਲੇ ਪੁਰਖਾਂ, ਗੁਰਮੁੱਖਾਂ ਦੀ ਸੰਗਤਿ ਕਰਿਆ ਕਰ। ਸਾਧ ਸੰਗਤਿ ਨਾਲ ਪਾਪ ਤੇ ਹਉਮੈ ਦੀ ਤੇਰੀ ਮੈਲ
ਦੂਰ ਹੋ ਜਾਏਗੀ, ਜਮ ਦੀ ਫਾਹੀ ਕੱਟੀ ਜਾਏਗੀ। (ਜੇ ਕੋਈ ਡਰ ਲਗੇ, ਔਖ ਸੌਖ ਪੇਸ਼ ਆਵੇ ਤਾਂ) ਉਸ (ਵਾਹਿਗੁਰੂ)
ਅੱਗੇ ਅਰਦਾਸ ਕਰਿਆ ਕਰ, ਉਹ ਸੁਖ ਦਾਤਾ ਹੈ ਅਤੇ ਭੈ ਭੰਨਣ ਵਾਲਾ ਹੈ। ਉਹ ਦਿਆਲੂ ਅਰਦਾਸ ਸੁਣ ਕੇ ਜਿਸ
ਤੇ ਮੇਹਰ ਕਰਦਾ ਹੈ ਉਸਦਾ ਕਾਰਜ ਰਾਸ ਹੋ ਜਾਂਦਾ ਹੈ (ਕਿਉਂਕਿ ਇਹ ਉਸ ਦਾ ਬਿਰਦਹੈ)।
bhuqo bhuqu vKwxIAY aUco aUcw Qwau ]
vrnw ichnw bwhrw kImiq kih n skwau ]
nwnk kau pRB mieAw kir scu dyvhu Apuxw nwau ]4]7]77] (44)
ਅਰਥ:- (ਸਿੱਖ ਦੀ ਗੁਰੂ ਜੀ ਨੂੰ ਬੇਨਤੀ:- ਜਿਸ ਅਗੇ ਅਰਦਾਸ ਕਰਨੀ ਹੈ, ਉਸ ਦਾ ਕੋਈ ਰੂਪ ਰੰਗ ਦੱਸੋ)।
ਗੁਰੂ ਜੀ ਦਾ ਉੱਤਰ:- (ਹੇ ਭਾਈ! ਉਸ ਨੂੰ) ਜਿੰਨਾਂ ਬਹੁਤਾ ਕਥੀਏ (ਉਹ ਉਸ ਤੋਂ ਵੀ) ਬਹੁਤਾ ਹੁੰਦਾ ਹੈ।(ਜੋ)
ਉੱਚੇ (ਕਹੀਦੇ ਹਨ ਉਹਨਾਂ ਤੋਂ ਵੀ) ਉੱਚਾ ਹੈ ਉਸ ਦਾ ਅਸਥਾਨ। ਉਹ ਰੰਗ, ਨਿਸ਼ਾਨਾਂ ਤੋਂ ਬਿਨਾਂ ਹੈ ਭਾਵ ਉਸ
ਦੀ ਕੋਈ ਸ਼ਕਲ ਨਹੀਂ ਹੈ।
(ਮੈਂ ਉਸ ਦੀ) ਕੀਮਤ ਨਹੀਂ ਕਹਿ ਸਕਦਾ ਭਾਵ ਉਹ ਬੇਅੰਤ ਹੈ ਅਤੇ ਬੇਅੰਤਤਾ ਵਿੱਚ ਮਗਨ ਹੁੰਦੇ ਗੁਰੂ ਜੀ
ਅਰਦਾਸ ਕਰਦੇ ਹਨ, ਹੇ ਪ੍ਰਭੂ ਨਾਨਕ ਤੇ ਮੇਹਰ ਕਰੋ (ਅਤੇ ਇਸ ਨੂੰ) ਆਪਣਾ ਸੱਚ ਨਾਮ (ਸਤਿਨਾਮ) ਦਾਨਕਰੋ।
ਵਿਆਖਿਆ:- ਇਸ ਸ਼ਬਦ ਵਿੱਚ ਗੁਰੂ ਜੀ ਵਾਹਿਗੁਰੂ ਦੇ ਸਿਮਰਨ, ਵਾਹਿਗੁਰੂ ਨੂੰ ਅੱਠੇ ਪਹਰ ਯਾਦ ਰੱਖਣ
ਦੀ ਵਿਉਂਤ ਅਤੇ ਜਾਚ ਦਸਦੇ ਹਨ। ਰਹਾਉ ਦੀ ਪਹਿਲੀ ਤੁਕ ਵਿੱਚ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਨਾਮ
ਸਹਜ ਨਾਲ, ਸੁਖ ਪੂਰਬਕ ਜਪਣਾ ਹੈ। ਟਿੱਲ ਲਾ ਕੇ, ਹਠ ਨਾਲ, ਜ਼ੋਰ ਲਾ ਕੇ, ਹਿਲ-ਡੁਲ ਕੇ, ਬਨਾਉਟੀ
ਤਰਕੀਬਾਂ ਨਾਲ ਨਹੀਂ ਜਪਣਾ। ਨਾਮ ਜਪਣ ਨੂੰ ਇੱਕ ਕਠਨ ਕੰਮ ਨਹੀਂ ਬਣਾ ਦੇਣਾ। ਵਾਹਿਗੁਰੂ ਨੂੰ ਅੱਠੇ ਪਹਰ
ਯਾਦ ਰੱਖਣਾ ਹੈ। ਸ਼ੁਰੂ-ਸ਼ੁਰੂ ਵਿੱਚ ਪ੍ਰਭੂ ਨੂੰ ਲਗਾਤਾਰ ਯਾਦ ਰੱਖਣਾ ਮੁਸ਼ਕਲ ਹੁੰਦਾ ਹੈ। ਪਰ ਇਹ ਮੁਸ਼ਕਲ
ਗੋਬਿੰਦ ਦੇ ਗੁਣ ਗਾਉਂਣ ਨਾਲ ਸਹਜੇ-ਸਹਜੇ ਦੂਰ ਹੋ ਜਾਂਦੀ ਹੈ।ਸਿੱਖ ਗੁਰੂ ਦੀ ਬਾਣੀ ਦੁਆਰਾ ਗੁਣ ਗਾਇਣ
ਕਰਦੇ ਹਨ। ਨਾਮ ਤੇ ਗੁਰਬਾਣੀ ਦੁਇ ਧਿਆਉਣਾ ਹੈ। ਜੇ ਕਦੇ ਸਿੱਖ ਦੇ ਦਿਲ ਨੂੰ ਪੂਰਬਲੇ ਕਰਮਾਂ ਜਾਂ ਹੁਣ ਦੇ
ਕਰਮਾਂ ਦੀਆਂ ਮੈਲਾਂ ਆਕੇ ਉਟਾਟਰਾ ਕਰਨ ਤਾਂ ਗੁਰਮੁੱਖਾਂ ਦੀ, ਨਾਮ ਪ੍ਰੇਮੀਆਂ ਦੀ ਸੰਗਤਿ ਕਰਨੀ ਲਾਭਦਾਇਕ
ਹੁੰਦੀ ਹੈ। ਸਾਧ ਸੰਗਤਿ ਨਾਲ ਮਨ ਦੀ ਮੈਲ ਦੂਰ ਹੁੰਦੀ ਹੈ।ਸਿੱਖ ਨੂੰ ਕਰਤਾਰ (ਜਿਸ ਦੇ ਵੱਸ ਸਭ ਕੁਝ ਹੈ)
ਅੱਗੇ ਮਨ ਦੀ ਔੜ ਕੱਟਣ ਲਈ, ਦੁਖਾਂ ਨੂੰ ਦੂਰ ਕਰਨ ਲਈ ਅਰਦਾਸ ਕਰਦੇ ਰਹਿਣਾ ਹੈ ਤਾਂਕਿ ਨਾਮ ਦਾ
ਪ੍ਰਵਾਹ ਸਾਫ ਹੋਕੇ ਸੁਖ ਤੇ ਸਹਜ ਪੂਰਬਕ ਤੁਰਿਆ ਰਹੇ। ਨਾ
ਸੁਰਜਨ ਸਿੰਘ
ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥
Page Visitors: 2630