“ਫਿਰ ‘ਅੰਮ੍ਰਿਤ’ ਦਾ ਕੀ ਹੋਵੇਗਾ ? “
ਮੇਰੇ ਹੇਠਾਂ ਲਿਖੇ ਗਏ ਸਵਾਲ ਤੋਂ , ਕੋਈ ਸਿੱਖ ਇਹ ਨਾਂ ਸਮਝ ਲਵੇ ਕਿ ਦਾਸ "ਅੰਮ੍ਰਿਤ" ਤੇ ਕੋਈ ਕਿੰਤੂ ਕਰਨ ਦੀ ਹਿਮਾਕਤ ਕਰ ਸਕਦਾ ਹੈ। "ਅੰਮ੍ਰਿਤ" ਤੇ ਕਿੰਤੂ ਕਰਨ ਵਾਲਾ ਤਾਂ ਸਿੱਖ ਹੀ ਨਹੀ ਹੋ ਸਕਦਾ । "ਅੰਮ੍ਰਿਤ " ਹਰ ਇਕ ਸਿੱਖ ਲਈ ਇਕ ਜਰੂਰੀ ਅਤੇ ਅਹਿਮ ਸੰਸਕਾਰ ਹੈ , ਜਿਸ ਵਿੱਚ ਇਕ ਸਿੱਖ ਗੁਰੂ ਵਾਲਾ ਬਨਣ ਵੇਲੇ , ਅਪਣੇ ਗੁਰੂ ਨਾਲ ਇਕ COMMITMENT (ਵਾਦਾ) ਕਰਦਾ ਹੈ ਕਿ ਅੱਜ ਤੋਂ ਮੈਂ ਤੇਰਾ ਹਾਂ, ਅਤੇ ਤੂੰ ਮੇਰਾ ਹੈ । ਮੈਂ ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਕਿਸੇ ਹੋਰ ਅੱਗੇ ਮੱਥਾ ਨਹੀ ਟੇਕਾਂ ਗਾ। ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ , ਮੈਂ ਕਿਸੇ ਹੋਰ ਗ੍ਰੰਥ ਯਾਂ ਵਿਅਕਤੀ ਨੂੰ ਅਪਣਾਂ ਗੁਰੂ ਨਹੀ ਮਨਾਂਗਾ।
ਨਿਤਨੇਮ ਵਿੱਚ ਦਰਜ, ਅਖੌਤੀ ਦਸਮ ਗ੍ਰੰਥ ਦੀਆਂ “ਕੱਚੀਆਂ ਬਾਣੀਆਂ” ਦੀ ਗਲ ਕਰਦਿਆਂ ਹੀ , ਧਰਮ ਦੇ ਠੇਕੇਦਾਰ ਅੱਗ ਬਬੂਲਾ ਹੋ ਕੇ ਕਹਿੰਦੇ ਹਨ ਕਿ,
ਫਿਰ ‘ਅੰਮ੍ਰਿਤ’ ਦਾ ਕੀ ਹੋਵੇਗਾ ?
ਜੇ ਅਸੀ “ਅੰਮ੍ਰਿਤ ਸੰਸਕਾਰ” ਅਤੇ "ਨਿਤਨੇਮ" ਦੀਆਂ ਸਾਰੀਆਂ ਬਾਣੀਆਂ, ਅਪਣੇ ਇਕੋ ਇਕ ਗੁਰੂ , ਸਾਹਿਬ ਗੁਰੂ ਗ੍ਰੰਥ ਸਾਹਿਬ ਵਿਚੋਂ ਲਈਏ , ਤਾਂ ਕੀ ਸਿੱਖਾਂ ਦਾ “ਅੰਮ੍ਰਿਤ” ਅਤੇ ਅਪਣੇ "ਨਿਤਨੇਮ" ਪ੍ਰਤੀ ਨਿਸ਼ਚਾ ਅਤੇ ਸਤਕਾਰ ਹੋਰ ਮਜਬੂਤ ਅਤੇ ਗੁਰਮਤਿ ਅਨੁਸਾਰੀ ਨਹੀ ਹੋ ਜਾਵੇ ਗਾ ?
ਇੰਦਰਜੀਤ ਸਿੰਘ, ਕਾਨਪੁਰ