ਕੱਚੀ ਪੱਕੀ ਬਾਣੀ ਦੇ ਸੰਦਰਭ ਵਿੱਚ ਸ਼ੰਕੇ ?
ਵੀਰ ਦਲਵੀਰ ਸਿੰਘ ਜੀ! ਮਾਫ਼ ਕਰਨਾ ਮੈ ਤੁਹਾਡੀਆਂ ਮੇਲਾਂ ਦਾ ਜਵਾਬ ਦੇਣ ਵਿੱਚ ਦੇਰੀ ਕੀਤੀ ਕਿਉਂਕਿ ਹਰ ਮਹੀਨੇ ਦੀ 29 ਤਾਰੀਖ ਨੂੰ ਮੈਗਜੀਨ ਪੋਸਟ ਕਰਨਾ ਹੁੰਦਾ ਹੈ ਜਿਸ ਕਾਰਨ ਮੈ ਸਮੇਂ ‘ਤੇ ਜਵਾਬ ਨਹੀਂ ਦੇ ਸਕਿਆ।
ਮੇਰੇ ਲੇਖ ਕੱਚੀ ਪੱਕੀ ਬਾਣੀ ਦੇ ਸੰਦਰਭ ਵਿੱਚ ਜੋ ਸ਼ੰਕੇ ਤੁਸੀਂ ਉਠਾਏ ਉਹਨਾਂ ਬਾਰੇ ਵੀਚਾਰ ਕਰਨ ‘ਤੋਂ ਪਹਿਲਾਂ ਜੋ 14 ਹਮਲੇ ਸਿੱਖੀ ‘ਤੇ ਹੋਏ ਉਹ ਇਸ ਪ੍ਰਕਾਰ ਤੁਸੀਂ ਦੱਸੇ:-
1. ਸ਼੍ਰੀ ਚੰਦ ਰਾਹੀਂ
2. ਖਾਰੀ ਬੀੜ ਰਾਹੀਂ
3. ਬਿਧੀ ਚੰਦ (ਅਖੌਤੀ ਬਾਲਾ) ਰਾਹੀਂ
4. ਸਰਬ ਲੋਹ ਰਾਹੀਂ
5. ਨਕਲੀ ਰਹਿਤਨਾਮਿਆਂ ਰਾਹੀਂ
6. ਸੂਰਜ ਪ੍ਰਕਾਸ਼ ਰਾਹੀਂ
7. ਗੁਰ ਬਿਲਾਸ ਪਾਤਿਸ਼ਾਹੀ ਛੇਵੀਂ ਰਾਹੀਂ
8. ਅਖੌਤੀ ਦਸਮ ਗ੍ਰੰਥ ਰਾਹੀਂ
9. ਖੇਮ ਸਿੰਘ ਬੇਦੀ (ਹਮ ਹਿੰਦੂ ਹੈਂ) ਰਾਹੀਂ
10. ਡੋਗਰਿਆਂ ਰਾਹੀਂ
11. ਨਾਮਧਾਰੀ ਗੁਰੂ ਡੰਮ ਰਾਹੀਂ
12. ਹੇਮਕੁੰਡ (ਭਾਈ ਵੀਰ ਸਿੰਘ) ਰਾਹੀਂ
13. ਆਰ. ਐਸ. ਐਸ, ਡੇਰੇਦਾਰ, ਨਕਲੀ ਗੁਰੂ ਆਦਿ ਰਾਹੀਂ
14. ਤੁਹਾਡੇ ਸਮੇਤ ਸਪੋਕਸਮੈਨ, ਪ੍ਰੋ. ਦਰਸਨ ਸਿੰਘ ਆਦਿ ਕੁਝ ਪ੍ਰਚਾਰਕਾਂ ‘ਤੇ ਹਮਲੇ ਰਾਹੀਂ।
ਵੀਰ ਜੀ! ਤੁਹਾਡੀ ਪੰਥਕ ਭਾਵਨਾ ਦੀ ਮੈ ਕਦਰ ਕਰਦਾ ਹਾਂ। ਤੁਹਾਡੀ ਸਫ਼ਲਤਾ ਲਈ ਗੁਰੂ ਅੱਗੇ ਅਰਦਾਸ ਕਰਦਾ ਹਾਂ। ਪਰ ਇੱਕ ਇਹ ਪੱਖ ਵੀ ਹੈ:-
1. ਉਕਤ ਬਿਆਨ ਕੀਤੇ ਗਏ ਵੀਚਾਰਾਂ ਵਿੱਚ ਕੁਝ ਚੰਗਿਆਈਆਂ ਵੀ ਹੋਣਗੀਆਂ?
2. ਬੁਰਿਆਈਆਂ ਦਾ ਵਿਰੋਧ ਕਰਨ ਦੇ ਨਾਲ ਨਾਲ ਚੰਗਿਆਈਆਂ ਪ੍ਰਤੀ ਹਾਂ ਪੱਖੀ ਸੋਚ ਰੱਖਣ ਨਾਲ ਆਪਣੇ ਜੀਵਨ ਵਿੱਚ ਵੀ ਕੁਝ ਪ੍ਰੇਮ ਵਧੇਗਾ।
3. ਉਦਾਹਰਣ ਲਈ ਭਾਈ ਵੀਰ ਸਿੰਘ ਜੀ ਦੀ ਰਚਨਾ ਹੀ ਲੈ ਲੈਂਦੇ ਹਾਂ।
4. ਇਸ ਤਰ੍ਹਾਂ ਦੀ ਦ੍ਰਿਸ਼ਟੀ ਔਗੁਣਾ ਦੇ ਨਾਲ-2 ਗੁਣਾ ਨੂੰ ਵੀ ਪਹਿਚਾਨਣ ਦੀ ਬਣ ਜਾਵੇਗੀ।
5. ਉਕਤ ਬਿਆਨ ਕੀਤੀਆਂ ਕਮਜ਼ੋਰੀਆਂ ਨਾਲ ਲੜਣ ਲਈ ਸਾਡੀ ਨਫ਼ਰੀ ਵਧੇਗੀ।
6. ਭਗਤਾਂ ਦੇ ਦਿਨ ਗੁਰਦੁਆਰਿਆਂ ਵਿੱਚ ਮਨਾਉਣ ਨਾਲ ਗੁਰੂ ਨਾਲੋਂ ਤੋੜਨ ਵਾਲੀ ਸ਼ਕਤੀ ਕਮਜ਼ੋਰ ਹੋਵੇਗੀ।
7. ਕੱਚੀ ਪੱਕੀ ਬਾਣੀ ਦੇ ਸੰਦਰਭ ਵਿੱਚ ਮੈ ਇੱਕ ਉਦਾਹਰਨ ਦੇਣਾ ਉਚਿਤ ਸਮਝਾਗਾ। ਇੱਕ ਅਧਿਆਪਕ ਬੋਰਡ ‘ਤੇ ਪੂਰਬ, ਪੱਛਮ, ਉਤਰ ਅਤੇ ਦੱਖਣ ਦਿਸ਼ਾ
ਬਾਰੇ ਬੱਚਿਆਂ ਨੂੰ ਸਮਝਾਉਂਦਾ ਇੱਕ-2 ਐਂਚ ਦੀ ਲਕੀਰ ਖਿੱਚਦਾ ਹੈ। ਅਗਰ ਇਹੀ ਗਿਆਨ ਦੇਣ ਲਈ ਦੂਸਰਾ ਅਧਿਆਪਕ ਦੋ-ਦੋ ਐਂਚ ਲਕੀਰ ਖਿੱਚੇ, ਤਾਂ, ਇੱਕ ਐਂਚ ਵਾਧੂ ਖਿੱਚੀ ਲਕੀਰ ਪੂਰਬ, ਪੱਛਮ, ਉਤਰ ਅਤੇ ਦੱਖਣ ਦਿਸ਼ਾ ਬਾਰੇ ਗਿਆਨ ਦੇਣ ਵਿੱਚ ਕੀ ਵਾਧਾ (ਰੁਕਾਵਟ) ਬਣ ਜਾਂਦੀ ਹੈ? ਇਸ ਤਰ੍ਹਾਂ ਆਪਣੇ ਗੁਰੂ ਪ੍ਰਤੀ ਭਾਵਨਾ ਰੱਖਣ ਨਾਲ ਸਾਡੇ ਗੁਰੂ ਦਾ ਦਾਇਰਾ ਵਧ ਜਾਵੇਗਾ।ਸਮਾਜ ਪ੍ਰਤੀ ਪ੍ਰੇਮ ਭਾਵਨਾ ਵੀ ਵਧੇਗੀ।ਕੇਵਲ 1430 ਪੰਨਿਆਂ ਤੱਕ ਗੁਰੂ ਵੀਚਾਰ ਰੱਖਣ ਨਾਲ ਗੁਰੂ ਦਾ ਮੱਧ 705 ਪੰਨਿਆਂ ‘ਤੇ ਹੋਣਾ ਬੰਦ ਹੋ ਜਾਵੇਗਾ।
8. ਕੀ ਵਿਸ਼ਵ ਪੱਧਰ ‘ਤੇ ਹੋ ਰਹੇ ਸਾਰੇ ਸੁਧਾਰਾਂ ਦੀ ਆਰੰਭਦਾ ਗੁਰੂ ਗ੍ਰੰਥ ਸਾਹਿਬ ‘ਤੋਂ ਸਾਬੁਤ ਕਰਨ ਵਿੱਚ ਸਿੱਖ ਆਪਣੀ ਭੁਮਿਕਾ ਨਿਭਾਏਗਾ?
9. ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਕੂਲ ਲਿਖਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਂਗ ਪੂਜਣ ਦੀ ਬਜਾਏ ਉਹਨਾਂ ਨੂੰ ਅਖੌਤੀ ਕਹਿਣ ‘ਤੋਂ ਅਸੀਂ ਰੁਕਾਂਗੇ?
10. ਇਸ ਵਾਰ ਵਾਰ ਦੇ ਅਖੌਤੀ ਸ਼ਬਦ ਵਰਤਣ ਨਾਲ ਸਮਾਜ ‘ਤੇ ਸਾਡਾ ਬੁਰਾ ਪ੍ਰਭਾਵ ਪੈ ਰਿਹਾ ਹੈ।
11. ਪ੍ਰੋ. ਸਾਹਿਬ ਸਿੰਘ ਜੀ ਨੂੰ ਬਹੁਤਾ ਸਿੱਖ ਸਮਾਜ ਸਤਿਕਾਰ ਭਾਵਨਾ ਨਾਲ ਵੇਖਦਾ ਹੈ ਬੇਸ਼ੁੱਕ ਉਹਨਾਂ ਨੇ ਵੀ ਚੌਪਈ ਦੇ ਅਰਥ ਨਹੀਂ ਕੀਤੇ ਸਨ।ਪਰ ਇਸ ਦੇ ਵਿਰੋਧ ਵਿੱਚ ਵੀ ਕਦੀਂ ਨਹੀਂ ਬੋਲੇ। ਆਖ਼ਿਰ ਕਿਉਂ?
12. ਜਾਪ, ਸਵੱਈਏ ਆਦਿ ਦੇ ਆਰਥ ਕਰਨ ਲੱਗਿਆਂ ਉਹਨਾਂ ਨੂੰ ਕੁਝ ਮਨਮੱਤ ਜਾਂ ਅਖੌਤੀ ਨਹੀਂ ਲੱਗਿਆ ਜਿਸ ਬਾਰੇ ਅਸੀਂ ਵਾਰ ਵਾਰ ਅਖੌਤੀ ਸ਼ਬਦ ਵਰਤ ਰਹੇ ਹਾਂ।
13. ਜਲੰਧਰ ਸਹਿਰ ਵਿੱਚ ਹੀ 80% ਤਬਲਾ ਵਾਚਕ ਸ਼ਰਾਬ ਪੀਂਦੇ ਹਨ। 50% ਰਾਗੀ ਵੀ।
14. ਜਮੀਨੀ ਹਾਕੀਕਤ ‘ਤੋਂ ਦੂਰ ਕੇਵਲ ਦਸਮ ਗ੍ਰੰਥ ਤੱਕ ਸੀਮਿਤ ਰਹਿਣ ਨਾਲ ਇਹ ਸਮੱਸਿਆ ਹੱਲ ਹੋਣ ਵਾਲੀ ਨਹੀਂ।
15. ਸਾਡੀ ਤੰਗ ਦਿਲੀ ਦਾ ਗੋਲਕ ਚੋਰ ਫ਼ਾਇਦਾ ਉਠਾ ਰਹੇ ਹਨ।
16. ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਵਾਲੇ ਸ਼ਬਦ ਬਾਰੇ ਤੁਸੀਂ ਗੁਰੂ ਜੀ ਵੱਲੋਂ ਕੀਤਾ ਗਿਆ ਤੁਲਨਾਤਮਕ ਅਧਿਐਨ ਦੱਸਿਆ ਹੈ ਪਰ ਕਿਸ ਸੰਦਰਭ ਵਿੱਚ? ਆਪਣੇ ਅਗਲੇ ਵੀਚਾਰਾਂ ਵਾਂਗ ਨਿਰੋਲ ਸੱਚ ਦੇ ਬਰਾਬਰ ਮੰਨ ਕੇ ਜਾਂ ਉਸ ਦੇ ਵਿਪ੍ਰੀਤ ਭਾਗ ਵਿੱਚ।
17. ਗੁਰਬਾਣੀ ਦੇ ਅਰਥ ਸਮਝਣ ਲਈ ਕੁਝ ਨੁਕਤੇ ਤੁਸੀਂ ਮੈਨੂੰ ਭੇਜੇ ਸਨ ਜਿਨ੍ਹਾਂ ਦਾ ਆਧਾਰ ਕੇਵਲ ਬ੍ਰਾਹਮਣੀ ਮਿਥਿਹਾਸਕ ਸਾਖੀਆਂ ਸਨ।ਜੋ ਕਿ ਮੇਰੀ ਨਜ਼ਰ ਵਿੱਚ ਕੋਈ ਬਹੁਤੀ ਡੁਘੀ ਖੋਜ ਨਾਲ ਭਰਪੂਰ ਵਿਸ਼ੇ ਨਹੀਂ ਹਨ।
18. ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਕੀਤੇ ਇਸ ਪੰਕਤੀ ਦੇ ਅਰਥ ਕਿ “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥1॥’’ ਆਸਾ (ਮਃ 1,ਅੰਗ 360) ਸਪੱਸ਼ਟ ਨਾ ਹੋਣ ਬਾਰੇ ਤੁਸੀਂ ਮੰਨਿਆ ਹੈ। ਸਾਨੂੰ ਆਪਣੇ ਗਿਆਨ ਦੀ ਸੀਮਾ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਪ੍ਰੋ. ਸਾਹਿਬ ਦੇ ਸਹਾਰੇ ‘ਤੋਂ ਬਿਨਾ ਇੱਕ ਕਦਮ ਨਹੀਂ ਚੱਲ ਸਕਦੇ।
19. ਤੁਸੀਂ ਲੇਖ ਦੀ ਸਮਾਪਤੀ ‘ਤੇ ਇਉਂ ਲਿਖਿਆ ਹੈ ਆਪ ਜੀ ਗੁਰਬਾਣੀ ਅਤੇ ਹੋਰ ਰਚਨਾ ਦਾ ਅੰਤਰ ਹੋਰ ਗਹਿਰਾਈ ਨਾਲ ਸਮਝੋ। ਵੀਰ ਜੀ! ਜੋ ਸੱਜਣ ਮੇਰੇ ਬਾਰੇ ਜਾਣਦੇ ਹਨ ਉਹਨਾ ਨੂੰ ਇਹ ਵੀ ਪਤਾ ਹੈ ਕਿ ਹੁਣ ਤੱਕ ਹੋ ਚੁੱਕੇ ਤਮਾਮ ਟੀਕਿਆਂ ਦੇ ਆਪਸੀ ਅੰਤਰ ਦਾ ਕਾਰਨ ਵੀ ਮੈ ਲੱਭ ਚੁਕਿਆਂ ਹਾਂ।ਗੁਰਬਾਣੀ ਵਿਆਕਰਨ ਮੇਰਾ ਮੂਲ ਵਿਸ਼ਾ ਹੈ। ਤੁਹਾਡੇ ਸਮੇਤ ਤਮਾਮ ਵਿਦਵਾਨਾਂ ਦਾ ਵਿਆਕਰਨ ਪੱਖੋਂ ਕਮਜ਼ੋਰ ਹੋਣਾ ਸਿੱਖੀ ਸਿਧਾਂਤ ਲਈ ਨੁਕਸਾਨ ਦੇਹ ਹੈ।
20. ਇਨਸਾਨੀਅਤ ਦਿਮਾਗ਼ ਗ਼ਲਤੀਆਂ ਦਾ ਪੁਤਲਾ ਹੈ। ਜ਼ਰੂਰਤ ਹੈ ਗਿਆਨੀਆਂ ਦੀ ਸਾਂਝ ਨਾਲ ਪੰਥਕ ਮਸਲੇ ਇੱਕ ਇੱਕ ਕਰਕੇ ਸਮਝਣ ਦੀ।
21. ਮੇਰੇ ਉਕਤ ਲੇਖ ਨਾਲ ਦੁਬਿਧਾ ਵਧੇਗੀ ਨਹੀਂ ਬਲਕਿ ਬਹੁਤ ਹੱਦ ਤੱਕ ਦੂਰ ਹੋ ਜਾਵੇਗੀ ਅਗਰ ਪ੍ਰਚਾਰ ਇਸ ਆਧਾਰ ‘ਤੇ ਕੀਤਾ ਜਾਵੇ।
22. “ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥ ਵਾਲੇ ਸ਼ਬਦ ਦੇ ਅਰਥ ਮੈ ਆਪ ਜੀ ਨੂੰ ਅਗਲੀ ਵਾਰ ਕਰਕੇ ਭੇਜਾਂਗਾ। ਅਵਤਾਰ ਸਿੰਘ ਜਲੰਧਰ ਸੰਪਾਦਕ ‘ਮਿਸ਼ਨਰੀ ਸੇਧਾਂ’-98140-35202
29-4-2014