ਗੁਰੂ ਰੂਪ ਸੰਗਤ ਅੱਗੇ ਜ਼ਰੂਰੀ ਬੇਨਤੀ
ਕੁਝ ਦਿਨ ਪਹਿਲਾਂ ਮੇਰੇ ਵੱਲੋਂ ਲਿਖੇ ਲੇਖ ਸ. ਗੁਰਚਰਨ ਸਿੰਘ ਜੀ ਜਿਉਣਵਾਲਾ ਅਤੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਵੱਲੋਂ ਰੱਬ ਦੀ ਹੋਂਦ ਬਾਰੇ ਵਿਚਾਰਕ ਮਤਭੇਦ, ਵਿੱਚ ਕੁਝ ਸੁਜਣਾ ਦੇ ਨਾਮ ਲਏ ਗਏ ਸਨ। ਜਿਨ੍ਹਾਂ ਵਿੱਚ ਇੱਕ ਤਰਫ਼ ਸ. ਗੁਰਚਰਨ ਸਿੰਘ ਜੀ ਜਿਉਣਵਾਲਾ, ਸ. ਅਵਤਾਰ ਸਿੰਘ ਜੀ ਮਿਸ਼ਨਰੀ ਅਤੇ ਸ. ਮਨਦੀਪ ਸਿੰਘ ਜੀ ਵਰਨਨ (ਫੋਟੋ) ਅਤੇ ਦੂਸਰੇ ਪਾਸੇ ਗਿਆਨੀ ਜਗਤਾਰ ਸਿੰਘ ਜੀ ਜਾਚਕ ਅਤੇ ਗਿਆਨੀ ਸੁਰਜੀਤ ਸਿੰਘ ਜੀ ਮਿਸ਼ਨਰੀ ਦਿੱਲੀ ਵਾਲੇ ਸਨ।ਸ. ਮਨਦੀਪ ਸਿੰਘ ਜੀ ਵਰਨਨ ਨੇ ਰੱਬੀ ਹੋਂਦ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ ਸ਼ਕਤੀ ‘ਤੇ ਪੂਰਨ ਭਰੋਸਾ ਜਤਾਉਂਦਿਆਂ ਮੈਨੂੰ ਮੇਲ ਕੀਤੀ ਹੈ। ਮੇਰਾ ਮਕਸਦ ਕਿਸੇ ਨਿਰਦੋਸ ਨੂੰ ਗੁਰੂ ਸੰਗਤ ਅੱਗੇ ਨੀਵਾਂ ਵਿਖਾਉਣਾ ਨਹੀਂ। ਅਗਰ ਮੇਰੇ ਵੱਲੋਂ ਵੀਰ ਸ. ਮਨਦੀਪ ਸਿੰਘ ਜੀ ਵਰਨਨ ਦੀ ਭਾਵਨਾ ਨੂੰ ਦੁੱਖ ਪਹੁੰਚਿਆ ਹੈ ਤਾਂ ਮੈ ਮਾਫ਼ੀ ਚਾਹੁੰਦਾ ਹਾਂ।
ਗਿਆਨੀ ਅਵਤਾਰ ਸਿੰਘ ਸੰਪਾਦਕ ‘ਮਿਸ਼ਨਰੀ ਸੇਧਾਂ’ ਜਲੰਧਰ
29-4-2014