ਅੱਖੀਂ ਵੇਖੀ , ਮੋਦੀ ਦੀ ਹਵਾ,ਹਨੇਰੀ , ਲਹਿਰ,ਸੁਨਾਮੀ !
ਅਮਰ ਜੀਤ ਸਿੰਘ ਚੰਦੀ
3-5-2014 ਨੂੰ ਸ਼੍ਰੀ ਮੋਦੀ , ਉਤ੍ਰਾਖੰਡ ਦੇ ਲੋਕ-ਸਭਾ ਹਲਕਾ ਨੈਨੀਤਾਲ-ਸ਼ਹੀਦ ਊਧਮ ਸਿੰਘ ਨਗਰ ਵਿਚ , ਬੀ.ਜੇ.ਪੀ. ਦੇ ਉਮੀਦਵਾਰ ਸ਼੍ਰੀ ਕੋਸ਼ਿਆਰੀ (ਭੂਤ-ਪੂਰਵ ਮੁੱਖ-ਮੰਤ੍ਰੀ) ਦਾ ਪਰਚਾਰ ਕਰਨ ਲਈ ਰੁਦਰ-ਪੁਰ (ਸ਼ਹੀਦ ਊਧਮ ਸਿੰਘ ਨਗਰ) ਆਏ ਸਨ । ਅੱਖੀਂ ਵੇਖ ਕੇ ਮਹਿਸੂਸ ਹੋਇਆ ਕਿ ਦੇਸ਼ ਵਿਚ ਸ਼੍ਰੀ ਮੋਦੀ ਜੀ ਦੀ ਕਿੰਨੀ ਹਵਾ ਹੈ ? ਕਿੰਨੀ ਲਹਿਰ ਹੈ ?
ਜੇ ਪੈਸੇ ਦੇ ਬਲ ਤੇ ਪ੍ਰਿੰਟ ਅਤੇ ਅਲੈਕਟ੍ਰਾਨਿਕ ਮੀਡੀਏ ਵਿਚ ਪੈਦਾ ਕੀਤੀ ਹਵਾ ਨੂੰ ਥੋੜੀ ਦੇਰ ਲਈ ਭੁੱਲ ਜਾਈਏ ਤਾਂ ਨਤੀਜਾ ਇਵੇਂ ਹੈ ।
ਰੁਦਰਪੁਰ ਦੀ ਕੁੱਲ ਆਬਾਦੀ ਦੋ ਲੱਖ ਤੋਂ ਉਪਰ
ਵੋਟਰ ਸਵਾ ਲੱਖ ਕਰੀਬ
ਉਮੀਦਵਾਰ ਪੰਦਰਾਂ
ਪ੍ਰਤੀ ਉਮੀਦਵਾਰ ਵੋਟਰ ਅੱਠ ਹਜ਼ਾਰ
……………………………………………..
ਮੋਦੀ ਜੀ ਦੀ ਸਭਾ ਵਿਚ ,
ਗੁਜਰਾਤ ਤੋਂ ਆਏ ਸਕਿਉਰਟੀ ਵਾਲੇ ਬੰਦੇ
ਲੋਕਲ ਸਰਕਾਰੀ ਪ੍ਰਬੰਧਕ , ਲੋਕਲ ਏਜੈਂਸੀਆਂ ਦੇ ਬੰਦੇ , ਪੁਲਸ ਅਤੇ ਪੀ.ਏ.ਸੀ. ਦੇ ਜਵਾਨ ।
ਲੋਕਲ ਬੀ.ਜੇ.ਪੀ. ਦੇ ਕਾਰਜ-ਕਰਤਾ , ਆਰ. ਐਸ. ਐਸ. ਦੇ ਕਾਰਜ-ਕਰਤਾ , ਬਜਰੰਗ-ਦਲ ਦੇ ਕਾਰਜ ਕਰਤਾ , ਸ਼ਿਵ-ਸੈਨਾ ਦੇ ਕਾਰਜ ਕਰਤਾ , ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜ-ਕਰਤਾ , ਅਤੇ ਇਨ੍ਹਾਂ ਨਾਲ ਸਬੰਧਤ ਹਿੰਦੂ ਸੰਗਠਨਾਂ ਦੇ ਕਾਰਜ-ਕਰਤਾ ।
ਇਨ੍ਹਾਂ ਸਭ ਨੂੰ ਮਿਲਾ ਕੇ ਮੋਦੀ ਜੀ ਦੀ ਸਭਾ ਵਿਚ , ਬੰਦਿਆਂ ਦੀ ਕੁੱਲ ਭੀੜ ਪੰਜ ਹਜ਼ਾਰ ਕਰੀਬ
…………………………………………….
ਮਾਇਆਵਤੀ ਦੀ ਸਭਾ ਵਿਚ ਇਸ ਤੋਂ ਵੱਧ ਭੀੜ ਸੀ ।
ਮੁੱਖ ਮੰਤ੍ਰੀ ਰਾਵਤ ਦੀ ਸਭਾ ਵਿਚ ਵੀ ਇਸ ਤੋਂ ਘੱਟ ਭੀੜ ਨਹੀਂ ਸੀ ।
ਵਿਚਾਰਵਾਨ ਬੰਦੇ ਲਈ ਸਾਰਾ ਨਕਸ਼ਾ ਸਾਮ੍ਹਣੇ ਹੈ , ਹਾਲਾਂਕਿ ਮੀਡੀਏ ਦੀ ਬੋਲੀ ਵਿਚ “ ਅਪਾਰ ਭੀੜ ਸੀ ” (ਜਿਸ ਦੀ ਮੀਡੀਏ ਵਲੋਂ ਲਈ ਫੋਟੋ ਮੇਰੇ ਕੋਲ ਹੈ)
ਬਾਕੀ ਸਾਰੀ ਸੁਨਾਮੀ , ਸੋਲਾਂ ਤਾਰੀਖ ਨੂੰ ਸਭ ਨੇ ਵੇਖ ਹੀ ਲੈਣੀ ਹੈ ।
( ਜਿਨ੍ਹਾਂ ਦਾ ਸਾਰਾ ਕਿਲ੍ਹਾ ਹੀ , ਪੈਸੇ ਆਸਰੇ ਤਿਆਰ ਕੀਤੀਆਂ , ਝੂਠ ਦੀਆਂ ਨੀਹਾਂ ਤੇ ਖੜਾ ਹੋਵੇ । ਜਿਨ੍ਹਾਂ ਦੇ ਭਾਸ਼ਣਾਂ ਵਿਚ ਦੇਸ਼ ਦੀ ਭਵਿੱਖ-ਮੁਖੀ ਕੋਈ ਯੋਜਨਾ ਨਾ ਹੋ ਕੇ , ਲੱਚਰ ਬੋਲੀ , ਦੂਸਰਿਆਂ ਤੇ ਜਾਤੀ ਤੋਹਮਤਾਂ ਅਤੇ ਭੰਡਾਂ ਵਾਲੇ ਲਟਕੇ-ਝਟਕੇ ਹੋਣ , ਜਿਨ੍ਹਾਂ ਦੇ ਮਨਾਂ ਵਿਚ ਵਰਨ-ਵੰਡ ਦੇ ਵਲਵਲੇ ਹੋਣ , ਦਿਮਾਗ ਵਿਚ ਘੱਟ ਗਿਣਤੀਆਂ ਨੂੰ ਕੁੱਟ-ਮਾਰ ਕੇ ਭਾਰਤ ਨੂੰ ਹਿੰਦੂ-ਅਸਥਾਨ ਬਨਾਉਣ ਦਾ ਫਤੂਰ ਹੋਵੇ , ਉਨ੍ਹਾਂ ਤੋਂ ਦੇਸ਼ ਵਾਸੀਆਂ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ ? ? )